Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਰਮਦਾ ਉੱਤੇ ਬੈਰਾਜ ਦਾ ਨੀਂਹ ਪੱਥਰ ਰੱਖਿਆ, ਭਰੁੱਚ (Bharuch) ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਨਰਮਦਾ ਦਰਿਆ ਉੱਤੇ ਭਦਭੁਤ ਬੈਰਾਜ ਦਾ ਨੀਂਹ ਪੱਥਰ ਰੱਖਣ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਇਆ। ਭਰੁੱਚ (Bharuch) ਵਿਖੇ ਇੱਕ ਜਨਤਕ ਇਕੱਠ ਵਿੱਚ ਪ੍ਰਧਾਨ ਮੰਤਰੀ ਨੇ ਉਧਨਾ (ਸੂਰਤ, ਗੁਜਰਾਤ) ਅਤੇ ਜੈਨਗਰ (ਬਿਹਾਰ) ਦਰਮਿਆਨ ਚਲਣ ਵਾਲੀ ਅੰਤੋਦਯ ਐਕਪ੍ਰੈੱਸ ਨੂੰ ਹਰੀ ਝੰਡੀ ਵੀ ਵਿਖਾਈ। ਉਨ੍ਹਾਂ ਨੇ ਗੁਜਰਾਤ ਨਰਮਦਾ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ-ਵੱਖ ਪਲਾਂਟਾਂ ਦਾ ਉਦਘਾਟਨ ਕਰਨ ਲਈ ਇੱਕ ਨੀਂਹ ਪੱਥਰ ਰੱਖਣ ਲਈ ਤਖ਼ਤੀ ਤੋਂ ਪਰਦਾ ਹਟਾਇਆ।

ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤੋਦਯ ਐਕਸਪ੍ਰੈੱਸ ਇੱਕ ਪ੍ਰਸ਼ੰਸਾਯੋਗ ਪਹਿਲਕਦਮੀ ਹੈ ਜੋ ਕਿ ਲੋਕਾਂ ਨੂੰ ਜੋੜੇਗੀ ਅਤੇ ਵਿਸ਼ੇਸ਼ ਤੌਰ ਤੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਲੋਕਾਂ ਨੂੰ ਜੋ ਕਿ ਘਰੋਂ ਕਾਫੀ ਦੂਰ ਆ ਕੇ ਕੰਮ ਕਰਦੇ ਹਨ, ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਗੱਡੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ਛਟ ਪੂਜਾ ਦੇ ਮੌਕੇ ਉੱਤੇ ਆਪਣੇ ਘਰ ਅਸਾਨੀ ਨਾਲ ਜਾ ਸਕਣਾ ਸੌਖਾ ਬਣਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਰੀਆ ਉੱਤੇ ਨਿੰਮ ਦੀ ਕੋਟਿੰਗ ਕੀਤੇ ਜਾਣ ਨਾਲ ਕਿਸਾਨਾਂ ਦੀ ਮਦਦ ਹੋਈ ਹੈ ਅਤੇ ਭ੍ਰਿਸ਼ਟਾਚਾਰ ਅਤੇ ਚੋਰੀ ਤੋਂ ਬਚਾਅ ਹੋਇਆ ਹੈ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਗੁਜਰਾਤ ਵੱਲੋਂ ਪਸ਼ੂ ਪਾਲਣ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਨਾਲ ਕਿਸਾਨਾਂ ਦੀ ਮਦਦ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੂੰ ਕਿਹਾ ਹੈ ਕਿ ਉਹ ਇੱਕ ਟੀਮ ਗੁਜਰਾਤ ਭੇਜ ਕੇ ਪਸ਼ੂ ਆਰੋਗਯ ਮੇਲਿਆਂ ਦਾ ਅਧਿਅਨ ਕਰਵਾਉਣ। ਉਨ੍ਹਾਂ ਕਿਹਾ ਕਿ ਵਾਰਾਨਸੀ ਵਿੱਚ ਵੀ ਬੀਤੇ ਦਿਨੀਂ ਇੱਕ ਅਜਿਹਾ ਮੇਲਾ ਆਯੋਜਿਤ ਹੋਇਆ ਸੀ ਜਿਸ ਨੂੰ ਕਿ ਉਨ੍ਹਾਂ ਨੂੰ ਵੀ ਦੇਖਣ ਦਾ ਮੌਕਾ ਮਿਲਿਆ ਸੀ।

***

AKT/HS