Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੱਤਰਕਾਰੀ ਵਿੱਚ ਉੱਤਮਤਾ ਲਈ ਰਾਮਨਾਥ ਗੋਇਨਕਾ ਐਵਾਰਡ ਦਿੱਤੇ

ਪ੍ਰਧਾਨ ਮੰਤਰੀ ਨੇ ਪੱਤਰਕਾਰੀ ਵਿੱਚ ਉੱਤਮਤਾ ਲਈ ਰਾਮਨਾਥ ਗੋਇਨਕਾ ਐਵਾਰਡ ਦਿੱਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਤਰਕਾਰੀ ਵਿੱਚ ਉੱਤਮਤਾ ਲਈ ਰਾਮਨਾਥ ਗੋਇਨਕਾ ਐਵਾਰਡ (Ramnath Goenka Awards for excellence in journalism) ਪ੍ਰਦਾਨ ਕੀਤੇ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅਜ਼ਾਦੀ ਸੰਗਰਾਮ ਦੌਰਾਨ ਅਖ਼ਬਾਰ ਪ੍ਰਗਟਾਵੇ ਦਾ ਬਹੁਤ ਮਜ਼ਬੂਤ ਮਾਧਿਅਮ ਬਣ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਬਸਤੀਵਾਦੀ ਸ਼ਾਸਕ ਉਨ੍ਹਾਂ ਤੋਂ ਬਹੁਤ ਡਰ ਗਏ ਸਨ ਜਿਹੜੇ ਲਿਖਦੇ ਅਤੇ ਆਪਣੇ ਵਿਚਾਰਾਂ ਨੂੰ ਅਖ਼ਬਾਰਾਂ ਰਾਹੀਂ ਪ੍ਰਗਟਾਉਂਦੇ ਸਨ।

ਸਵਰਗੀ ਸ਼੍ਰੀ ਰਾਮਨਾਥ ਗੋਇਨਕਾ ਦੀ ਪ੍ਰਸੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਵਿੱਚ ਕੁਝ ਹੀ ਵਿਅਕਤੀ ਸਨ ਜਿਨ੍ਹਾਂ ਨੇ ਐਮਰਜੈਂਸੀ ਨੂੰ ਚੁਣੌਤੀ ਦਿੱਤੀ ਸੀ ਅਤੇ ਇਨ੍ਹਾਂ ਦੀ ਅਗਵਾਈ ਰਾਮਨਾਥ ਜੀ ਨੇ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਤਕਨਾਲੋਜੀ ਮੀਡੀਆ ਲਈ ਚੁਣੌਤੀ ਬਣ ਗਈ ਹੈ ਅਤੇ ਖ਼ਬਰ ਜਿਹੜੀ ਪਹਿਲਾਂ 24 ਘੰਟੇ ਵਿੱਚ ਪ੍ਰਸਾਰਤ ਹੁੰਦੀ ਸੀ, ਹੁਣ ਉਹ 24 ਸਕਿੰਟ ਵਿੱਚ ਹੋ ਜਾਂਦੀ ਹੈ।

***

ਏਕੇਟੀ/ਐੱਸਐੱਚ