Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੇ ਮਜ਼ਬੂਤ ​​ਊਰਜਾ ਈਕੋ-ਸਿਸਟਮ ਅਤੇ ਟਿਕਾਊ ਭਵਿੱਖ ’ਤੇ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਵੱਲੋਂ ਭਾਰਤ ਦੇ ਊਰਜਾ ਖੇਤਰ ਦੇ ਵਿਕਾਸ ਨਾਲ ਸਬੰਧਤ ਇੱਕ ਵਿਸ਼ੇਸ਼ ਲੇਖ ’ਤੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਇਸ ਗੱਲ ’ਤੇ ਚਾਨਣਾ ਪਾਉਂਦੇ ਹਨ ਕਿ ਭਾਰਤ ਕਿਸ ਤਰ੍ਹਾਂ ਇੱਕ ਮਜ਼ਬੂਤ ​​ਊਰਜਾ ਪ੍ਰਣਾਲੀ ਵਿਕਸਤ ਕਰ ਰਿਹਾ ਹੈ ਅਤੇ ਭਵਿੱਖ ਦੀਆਂ ਲੋੜਾਂ ਲਈ ਇੱਕ ਟਿਕਾਊ ਵਾਤਾਵਰਨ ਦਾ ਨਿਰਮਾਣ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੇਖ ਨੂੰ ਪੜ੍ਹਨ ਤਾਂ ਜੋ ਉਨ੍ਹਾਂ ਨੂੰ ਭਾਰਤ ਦੀਆਂ ਊਰਜਾ ਨੀਤੀਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ, ਜੋ ਇੱਕ ਵਿਕਸਿਤ ਭਾਰਤ ਦਾ ਵਾਅਦਾ ਕਰਦੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਲਿਖਿਆ:

 “ਕੇਂਦਰੀ ਮੰਤਰੀ ਸ਼੍ਰੀ @mlkhattar ਇਸ ਗੱਲ ’ਤੇ ਵਿਚਾਰ ਕਰ ਰਹੇ ਹਨ ਕਿ ਭਾਰਤ ਕਿਸ ਤਰ੍ਹਾਂ ਇੱਕ ਮਜ਼ਬੂਤ ​​ਊਰਜਾ ਈਕੋ-ਸਿਸਟਮ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ ਅਤੇ ਭਵਿੱਖ ਦੀਆਂ ਲੋੜਾਂ ਲਈ ਇੱਕ ਟਿਕਾਊ ਵਾਤਾਵਰਨ ਦਾ ਨਿਰਮਾਣ ਕਰ ਰਿਹਾ ਹੈ!

ਭਾਰਤ ਦੀਆਂ ਊਰਜਾ ਨੀਤੀਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਲੇਖ ਨੂੰ ਪੜ੍ਹੋ ਜੋ ਇੱਕ ਵਿਕਸਿਤ ਭਾਰਤ ਦਾ ਵਾਅਦਾ ਕਰਦੀਆਂ ਹਨ।”

 

************

ਐੱਜੇਪੀਐੱਸ/ਪੀਆਰਕੇ