Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਨ ਸ਼ਖ਼ਸੀਅਤਾਂ ਦੀ ਸਦੀਵੀ ਸ਼ੁਕਰਗੁਜ਼ਾਰੀ ਅਤੇ ਉਦਾਰਤਾ ਨੂੰ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ । ਇਸ ਵਿੱਚ ਨਾਰੀਅਲ ਦੇ ਰੁੱਖਾਂ ਅਤੇ ਪਰਉਪਕਾਰੀ ਵਿਅਕਤੀਆਂ ਵਿਚਕਾਰ ਸਮਾਨਤਾ ਦੇ ਭਾਵ ਨੂੰ ਦਰਸਾਉਂਦੇ ਹੋਏ ਸਦੀਵੀ ਸ਼ੁਕਰਗੁਜ਼ਾਰੀ ਅਤੇ ਨਿਰਸਵਾਰਥ ਸੇਵਾ ਦੇ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

“प्रथमवयसि पीतं तोयमल्पं स्मरन्तः शिरसि निहितभारा नारिकेला नराणाम्।

ददति जलमनल्पास्वादमाजीवितान्तं न हि कृतमुपकारं साधवो विस्मरन्ति॥”

ਜਿਵੇਂ ਨਾਰੀਅਲ ਦਾ ਰੁੱਖ ਜੀਵਨ ਭਰ ਉਸ ਥੋੜ੍ਹੇ ਜਿਹੇ ਪਾਣੀ ਨੂੰ ਸੰਭਾਲ ਕੇ ਰੱਖਦਾ ਹੈ ਜੋ ਉਸ ਨੂੰ ਸ਼ੁਰੂ ਵਿੱਚ ਮਿਲਿਆ ਸੀ ਅਤੇ ਆਪਣੇ ਉੱਤੇ ਭਾਰੀ ਬੋਝ ਚੁੱਕਣ ਦੇ ਬਾਵਜੂਦ ਮਨੁੱਖਤਾ ਨੂੰ ਮਿੱਠਾ ਪਾਣੀ ਪ੍ਰਦਾਨ ਕਰਦਾ ਹੈ, ਉਸੇ ਤਰ੍ਹਾਂ ਇਮਾਨਦਾਰ ਪਰਉਪਕਾਰੀ ਵਿਅਕਤੀ, ਖਾਸ ਕਰਕੇ ਕੁਰਬਾਨੀਆਂ ਦੇਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਪ੍ਰਤੀ ਸ਼ਰਧਾ ਰੱਖਦਿਆਂ, ਉਨ੍ਹਾਂ ਦੇ ਉਪਕਾਰ ਨੂੰ ਕਦੇ ਨਹੀਂ ਭੁੱਲਦੇ। ਉਨ੍ਹਾਂ ਦੀ ਕੁਰਬਾਨੀ, ਤਪੱਸਿਆ ਅਤੇ ਸਮਰਪਣ ਪ੍ਰਤੀ ਡੂੰਘੀ ਸ਼ੁਕਰਗੁਜ਼ਾਰੀ ਰੱਖਦਿਆਂ, ਉਹ ਆਪਣੇ ਜੀਵਨ ਨੂੰ ਉਨ੍ਹਾਂ ਦੇ ਆਦਰਸ਼ਾਂ ਦੇ ਅਨੁਸਾਰ ਢਾਲਦੇ ਹਨ ਅਤੇ ਆਪਣੇ ਕੰਮਾਂ ਅਤੇ ਸਮਰਪਿਤ ਸੇਵਾ ਭਾਵਨਾ ਨਾਲ ਉਸ ਪਰਉਪਕਾਰ ਲਈ ਸਦਾ ਧੰਨਵਾਦੀ ਰਹਿੰਦੇ ਹਨ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ