Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਯਵਤਮਾਲ ਦਾ ਦੌਰਾ ਕੀਤਾ, ਕਿਹਾ 2022 ਤੱਕ ਸਾਰਿਆਂ ਲਈ ਆਵਾਸ ਦਾ ਟੀਚਾ ਹਾਸਲ ਕਰਾਂਗ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਯਵਤਮਾਲ ਦਾ ਦੌਰਾ ਕੀਤਾ, ਕਿਹਾ 2022 ਤੱਕ ਸਾਰਿਆਂ ਲਈ ਆਵਾਸ ਦਾ ਟੀਚਾ ਹਾਸਲ ਕਰਾਂਗ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਯਵਤਮਾਲ ਦਾ ਦੌਰਾ ਕੀਤਾ, ਕਿਹਾ 2022 ਤੱਕ ਸਾਰਿਆਂ ਲਈ ਆਵਾਸ ਦਾ ਟੀਚਾ ਹਾਸਲ ਕਰਾਂਗ

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਯਵਤਮਾਲ ਦਾ ਦੌਰਾ ਕੀਤਾ, ਕਿਹਾ 2022 ਤੱਕ ਸਾਰਿਆਂ ਲਈ ਆਵਾਸ ਦਾ ਟੀਚਾ ਹਾਸਲ ਕਰਾਂਗ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਵਿੱਚ ਯਵਤਮਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਰਾਜ ਵਿੱਚ ਕਈ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ। ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦਵੇਂਦਰ ਫੜਨਵੀਸ ਵੀ ਇਸ ਮੌਕੇ ‘ਤੇ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਦੇ ਚੋਣਵੇਂ ਲਾਭਾਰਥੀਆਂ ਨੂੰ ਚਾਬੀਆਂ ਸੌਂਪੀਆਂ। ਉਨ੍ਹਾਂ ਕਿਹਾ, ”ਪੀਐੱਮਏਵਾਈ ਤਹਿਤ ਯਵਤਮਾਲ ਵਿਖੇ 14500 ਨਵੇਂ ਮਕਾਨਾਂ ਦਾ ਨਿਰਮਾਣ ਕੀਤਾ ਗਿਆ ਹੈ। ਅਸੀਂ 2022 ਤੱਕ ਸਾਰਿਆਂ ਨੂੰ ਆਵਾਸ ਮੁਹੱਈਆ ਕਰਵਾਉਣ ਦਾ ਆਪਣਾ ਟੀਚਾ ਹਾਸਲ ਕਰ ਲਵਾਂਗੇ। ਇਹ ਪੱਕੇ ਘਰ ਇਨ੍ਹਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਮਜ਼ਬੂਤ ਸੁਪਨੇ ਸਾਕਾਰ ਕਰਨਗੇ।”

ਉਨ੍ਹਾਂ ਨੇ ਮਹਾਰਾਸ਼ਟਰ ਸਟੇਟ ਰੂਰਲ ਲਾਈਵਲੀਹੁੱਡਸ ਮਿਸ਼ਨ ਤਹਿਤ ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਸਰਟੀਫਿਕੇਟ/ਚੈੱਕ ਵੰਡੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਯਵਤਮਾਲ ਵਿੱਚ ਪ੍ਰੋਗਰਾਮ ਸਾਰਿਆਂ ਨੂੰ ਵਿਕਾਸ ਦੀ ਪੰਚਧਾਰਾ ਪ੍ਰਦਾਨ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਦਾ ਇੱਕ ਵਿਸਤਾਰ ਹੈ, ਜੋ ਕਿ ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਰੋਜ਼ਗਾਰੀ, ਸੀਨੀਅਰ ਸਿਟੀਜ਼ਨਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨਤਕ ਸ਼ਿਕਾਇਤਾਂ ਦੀ ਸੁਣਵਾਈ ਹੈ।

ਪ੍ਰਧਾਨ ਮੰਤਰੀ ਨੇ ਬਟਨ ਦਬਾ ਕੇ 500 ਕਰੋੜ ਰੁਪਏ ਦੇ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਹਮਸਫ਼ਰ ਅਜਨੀ (ਨਾਗਪੁਰ)-ਪੁਣੇ ਟ੍ਰੇਨ ਨੂੰ ਵੀਡੀਓ ਲਿੰਕ ਰਾਹੀਂ ਝੰਡੀ ਦਿਖਾਕੇ ਰਵਾਨਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਪਰਕ (ਕਨੈਕਟੀਵਿਟੀ) ਵਿਕਾਸ ਦੀ ਕੁੰਜੀ ਹੈ ਅਤੇ ਸੜਕ ਅਤੇ ਰੇਲਵੇ ਪ੍ਰੋਜੈਕਟ ਯਵਤਮਾਲ ਅਤੇ ਇਸਦੇ ਆਲ਼ੇ-ਦੁਆਲ਼ੇ ਦੇ ਖੇਤਰਾਂ ਦੇ ਸੁਮੱਚੇ ਵਿਕਾਸ ਵਿੱਚ ਮਦਦ ਕਰਨਗੇ।

ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, ‘ਸਾਨੂੰ ਪੁਲਵਾਮਾ ਹਮਲੇ ‘ਤੇ ਬਹੁਤ ਦੁਖ ਅਤੇ ਗੁੱਸਾ ਹੈ। ਮਹਾਰਾਸ਼ਟਰ ਦੇ ਦੋ ਬਹਾਦਰ ਸਪੁੱਤਰਾਂ ਨੇ ਵੀ ਰਾਸ਼ਟਰ ਲਈ ਆਪਣਾ ਜੀਵਨ ਦੀ ਕੁਰਬਾਨੀ ਦਿੱਤੀ ਹੈ। ਸਾਡੇ ਵਿਚਾਰ ਦੁਖੀ ਪਰਿਵਾਰਾਂ ਨਾਲ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਅਸੀਂ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਲਈ ਸਮਾਂ, ਥਾਂ ਅਤੇ ਤਰੀਕਾ ਚੁਣਨ ਦੀ ਪੂਰੀ ਅਜ਼ਾਦੀ ਦੇ ਦਿੱਤੀ ਹੈ। ਸਾਡੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੇ ਸੁਪਨੇ ਸਾਕਾਰ ਜਾਂ ਰਾਸ਼ਟਰ ਦਾ ਵਿਕਾਸ ਕਰ ਸਕਦੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਕਲ ਸੈੱਲ (Sickle cell ) ਬਿਮਾਰੀ ‘ਤੇ ਖੋਜ ਕਰਨ ਲਈ ਚੰਦ੍ਰਪੁਰ ਵਿੱਚ ਇੱਕ ਖੋਜ ਕੇਂਦਰ ਬਣਾਇਆ ਜਾ ਰਿਹਾ ਹੈ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਸਹਸਤ੍ਰਕੁੰਡ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਦਾ ਉਦਘਾਟਨ ਕੀਤਾ। ਇਹ ਸਕੂਲ ਕੈਂਪਸ 15 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੌਜੂਦ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਕੂਲ ਆਦਿਵਾਸੀ ਬੱਚਿਆਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗਾ। ਇਹ ਕਬਾਇਲੀ ਖੇਤਰਾਂ ਵਿੱਚ 1000 ਏਕਲਵਿਆ ਮਾਡਲ ਰਿਹਾਇਸ਼ੀ ਸਕੂਲ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਅਸੀਂ ਕਬੀਲਿਆਂ ਦੇ ਜਨਧਨ ਤੋਂ ਵਨਧਨ ਤੱਕ ਦੇ ਸਮੁੱਚੇ ਵਿਕਾਸ ਪ੍ਰਤੀ ਵਿਸ਼ੇਸ਼ ਤੌਰ ‘ਤੇ ਪ੍ਰਤੀਬੱਧ ਹਾਂ। ਜਿੱਥੇ ਜਨਧਨ ਨੇ ਗ਼ਰੀਬਾਂ ਦੇ ਵਿੱਤੀ ਸਮਾਵੇਸ਼ਨ ਵਿੱਚ ਮਦਦ ਕੀਤੀ ਹੈ, ਉੱਥੇ ਵਨਧਨ ਛੋਟੇ ਜੰਗਲੀ ਉਤਪਾਦਾਂ ਜ਼ਰੀਏ ਗ਼ਰੀਬਾਂ ਨੂੰ ਵਾਧੂ ਆਮਦਨ ਦਿਵਾਉਣ ਵਿੱਚ ਮਦਦ ਕਰ ਰਿਹਾ ਹੈ। ਅਸੀਂ ਛੋਟੇ ਜੰਗਲੀ ਉਤਪਾਦਾਂ ਤੋਂ ਇਲਾਵਾ ਮੁੱਲ ਵਾਧੇ ਲਈ ਵਨਧਨ ਕੇਂਦਰ ਕਾਇਮ ਕਰ ਰਹੇ ਹਾਂ ਤਾਕਿ ਆਦਿਵਾਸੀਆਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ (ਸੌਦਾ) ਮਿਲ ਸਕੇ। ਅਸੀਂ ਬਾਂਸ ਨੂੰ ਦਰੱਖਤ ਦੇ ਰੂਪ ਵਿੱਚ ਡੀਨੋਟੀਫਾਈ ਕੀਤਾ ਹੈ ਤਾਕਿ ਆਦਿਵਾਸੀ ਬਾਂਸ ਅਤੇ ਇਸਦੀ ਉਪਜ ਨਾਲ ਆਪਣੀ ਆਮਦਨ ਵਿੱਚ ਵਿਭਿੰਨਤਾ ਲਿਆ ਸਕਣ।’

ਸਾਡੇ ਸੁਤੰਤਰਤਾ ਸੰਗਰਾਮ ਵਿੱਚ ਆਦਿਵਾਸੀ ਨਾਇਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਭਰ ਵਿੱਚ ਮਿਊਜ਼ੀਅਮਾਂ ਅਤੇ ਸਮਾਰਕਾਂ ਵਿੱਚ ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲ ਰਹੇ ਹਾਂ।

 

                                    *****

ਏਕੇਟੀ/ਵੀਜੇ