Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰੋਹਤਕ ਵਿਖੇ ਹੋਏ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਰੋਹਤਕ ਵਿਖੇ ਹੋਏ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ ।

ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਜੀਵਨ ਦਰਸਾਉਂਦਾ ਹੈ ਕਿ ਜਵਾਨੀ ਦੀ ਉਮਰ ਵਿੱਚ ਕੋਈ ਕੀ ਹਾਸਲ ਕਰ ਸਕਦਾ ਹੈ ਕਿ ਅਤੇ ਕਿਹਾ ਕਿ ਅੱਜ ਨੌਜਵਾਨ ਜੋ ਕੰਮ ਕਰ ਰਿਹਾ ਹੈ ਉਸ ਦਾ ਭਵਿੱਖ ਵਿੱਚ ਦੇਸ਼ `ਤੇ ਅਸਰ ਪਵੇਗਾ ।

ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਇਸ ਯੂਥ ਫੈਸਟੀਵਲ ਦਾ ਥੀਮ ਯੂਥ ਫਾਰ ਡੀਜੀਟਲ ਇੰਡੀਆ ਹੈ । ਉਨ੍ਹਾਂ ਨੌਜਵਾਨਾਂ ਨੂੰ ਹੋਕਾ ਦਿੱਤਾ ਕਿ ਉਹ ਲੋਕਾਂ ਨੂੰ ਵਧ ਰਹੀ ਕੈਸ਼ਲੈੱਸ ਟਰਾਂਜੈਕਸ਼ਨਾਂ ਬਾਰੇ ਦੱਸਣ । ਉਨ੍ਹਾਂ
ਕਿਹਾ ਕਿ ਕਾਲਾ ਧਨ ਅਤੇ ਭ੍ਰਿਸਟਾਚਾਰ ਸਾਡੇ ਦੇਸ਼ ਦੀ ਤਰੱਕੀ `ਤੇ ਮੰਦਾ ਅਸਰ ਪਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਸਦਕਾ ਸਮਾਂ ਬਦਲ ਚੁੱਕਾ ਹੈ ਅਤੇ ਮਿਲ ਕੇ ਚਲਣਾ, ਜੁੜਨਾ ਅਤੇ ਕਲਾਤਮਿਕਤਾ ਸਮੇਂ ਦੀ ਲੋੜ ਹਨ ।

ਉਨ੍ਹਾਂ ਕਿਹਾ ਕਿ ਭ੍ਰਿਸਟਾਚਾਰ ਵਿਰੁੱਧ ਲੜਾਈ ਵਿੱਚ ਨੌਜਵਾਨਾਂ ਦੀ ਮਦਦ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੇਸ਼ ਵਿੱਚ ਹਾਂ ਪੱਖੀ ਬਦਲਾਅ ਨੂੰ ਲਿਆਉਣਾ ਸੰਭਵ ਹੈ ।

*****