Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਡੀਡੀ ਫ੍ਰੀ ਡਿਸ਼ ਉੱਤੇ ਉਨ੍ਹਾਂ ਦੇ ਆਪਣੇ ਸਟੇਟ ਦੂਰਦਰਸ਼ਨ ਚੈਨਲ ਪ੍ਰਾਪਤ ਕਰਨ ਲਈ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਡੀਡੀ ਫ੍ਰੀ ਡਿਸ਼ ਉੱਤੇ ਉਨ੍ਹਾਂ ਦੇ ਆਪਣੇ ਸਟੇਟ ਦੂਰਦਰਸ਼ਨ ਚੈਨਲ ਪ੍ਰਾਪਤ ਕਰਨ ਲਈ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਇਹ ਖੁਸ਼ੀ ਦੀ ਗੱਲ ਹੈ ਕਿ ਪ੍ਰਸਾਰ ਭਾਰਤੀ ਨੇ ਡੀਡੀ ਫ੍ਰੀ ਡਿਸ਼ ਰਾਹੀਂ ਭਾਰਤ ਦੇ ਸੈਟੇਲਾਈਟ ਫੁੱਟਪ੍ਰਿੰਟ ‘ਤੇ 11 ਹੋਰ ਸਟੇਟ ਡੀਡੀ ਚੈਨਲ ਲਿਆਂਦੇ ਹਨ। ਇਸ ਵਿੱਚ ਉੱਤਰ-ਪੂਰਬੀ ਰਾਜਾਂ ਲਈ ਪੰਜ ਚੈਨਲ ਸ਼ਾਮਲ ਹਨ। ਇਹ ਖੇਤਰੀ ਸੱਭਿਆਚਾਰਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਵਿੱਚ ਸਫਲ ਰਹੇਗਾ।

ਛੱਤੀਸਗੜ੍ਹ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਉੱਤਰਾਖੰਡ ਦੇ ਲੋਕਾਂ ਨੂੰ ਪਹਿਲੀ ਵਾਰ ਡੀਡੀ ਫ੍ਰੀ ਡਿਸ਼ ‘ਤੇ ਉਨ੍ਹਾਂ ਦੇ ਆਪਣੇ ਦੂਰਦਰਸ਼ਨ ਚੈਨਲ ਪ੍ਰਾਪਤ ਕਰਨ ਲਈ ਵਧਾਈਆਂ! ”

*****

ਏਕੇਟੀ/ਵੀਜੇ