ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੈਟਰਨ ਹਿੰਦੀ ਕਵੀ ਕੇਦਾਰਨਾਥ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮਹਾਨ ਕਵੀ-ਲੇਖਕ ਕੇਦਾਰਨਾਥ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰੀ ਉਦਾਸੀ ਵਿੱਚ ਹਾਂ। ਉਨ੍ਹਾਂ ਨੇ ਆਪਣੀ ਕਵਿਤਾ ਵਿੱਚ ਜਨ-ਜੀਵਨ ਦੀਆਂ ਭਾਵਨਾਵਾਂ ਨੂੰ ਥਾਂ ਦਿੱਤੀ। ਉਹ ਸਾਹਿਤ ਜਗਤ ਅਤੇ ਆਮ ਲੋਕਾਂ ਲਈ ਹਮੇਸ਼ਾ ਇੱਕ ਪ੍ਰੇਰਣਾ ਬਣੇ ਰਹਿਣਗੇ।
ਕੇਦਾਰਨਾਥ ਸਿੰਘ ਨੂੰ ਸਾਲ 2013 ਵਿੱਚ ਗਿਆਨਪੀਠ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। “ਅਭੀ ਬਿਲਕੁਲ ਅਭੀ”, “ਜਮੀਨ ਪਕ ਰਹੀ ਹੈ” ਅਤੇ “ਅਕਾਲ ਮੇਂ ਸਾਰਸ” ਸਮੇਤ ਉਹ ਆਪਣੀਆਂ ਸਾਹਿਤਕ ਕਿਰਤਾਂ ਲਈ ਜਾਣੇ ਜਾਂਦੇ ਸਨ।
***
ਏਕੇਟੀ/ਐੱਚਐੱਸ
हिन्दी के महान कवि-साहित्यकार केदारनाथ सिंह जी के निधन से गहरा दुख हुआ है। उन्होंने लोकजीवन की संवेदनाओं को अपनी कविताओं में जगह दी। साहित्य जगत और सामान्य जन दोनों को हमेशा उनसे प्रेरणा मिलती रहेगी। ईश्वर दिवंगत आत्मा को शांति दे और परिवार को इस दुखद घड़ी में संबल प्रदान करे: PM
— PMO India (@PMOIndia) March 20, 2018