Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਦਲਾਜ ਵਿੱਚ ਅੰਨਪੁਰਣਾ ਧਾਮ ਟਰੱਸਟ ਵਿੱਚ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਿਆ ।

ਇਸ ਮੌਕੇ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਯੁੱਗ ਦੀਆਂ ਚੁਣੌਤਿਆਂ ਦੇ ਸਮਾਧਾਨ ਲਈ ਭਾਈਚਾਰਿਆਂ ਵੱਲੋਂ ਅਗਵਾਈ ਕੀਤੇ ਜਾਣਾਭਾਰਤ ਦੀ ਇੱਕ ਖੁਸ਼ਹਾਲ ਪਰੰਪਰਾ ਰਹੀ ਹੈ। ਉਨ੍ਹਾਂ ਨੇ ਸਿੱਖਿਆ ਅਤੇ ਸਿੰਚਾਈ ਵਿੱਚ ਸੁਧਾਰ ਲਈ ਭਾਈਚਾਰਿਆਂ ਦੇ ਇਕਜੁੱਟ ਹੋਣ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੁਦਾਇਕ ਪ੍ਰਯਤਨਾਂ ਨਾਲ ਲੋਕਾਂ ਨੂੰ ਕਾਫ਼ੀ ਲਾਭ ਮਿਲਿਆ ਹੈ।

ਸਰਦਾਰ ਵੱਲਭਭਾਈ ਪਟੇਲ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰਿਤਾ ਦੇ ਖੇਤਰ ਵਿੱਚ ਸਰਦਾਰ ਪਟੇਲ ਦੇ ਪ੍ਰਯਤਨਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਫੂਡ ਪ੍ਰੋਸੈੱਸਿੰਗ ਦੇ ਖੇਤਰ ਵਿੱਚ ਕੰਮ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਵੈਲਿਊ ਐਡੀਸ਼ਨ ਨਾਲ ਕਿਸਾਨ ਅਤੇ ਉਦਯੋਗ ਜਗਤ, ਦੋਹਾਂ ਨੂੰ ਲਾਭ ਹੋਵੇਗਾ ।

ਮਾਂ ਅੰਨਪੁਰਣਾ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਨਪੁਰਣਾ ਧਾਮ ਟਰੱਸਟ ਨੂੰ ਲਿੰਗ ਸਮਾਨਤਾ ਅਤੇ ਸਾਰਿਆਂ ਦੀ ਖੁਸ਼ਹਾਲੀ ਸੁਨਿਸ਼ਚਿਤ ਕਰਨ ਦੀ ਸ਼ਕਤੀ ਦੇਵੇ ਲਈ ਸਮਾਜ ਨੂੰ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ।

*****

ਏਕੇਟੀ/ਵੀਜੇ/ਐੱਸਕੇਐੱਸ