Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ -2018 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ, ਵੱਖ-ਵੱਖ ਸੈਂਟਰਾਂ ਵਿੱਚ ਪ੍ਰਤੀਭਾਗੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ, ਆਈਪੀਪੀਪੀ ਭਾਵ ਖੋਜੋ, ਪੇਟੈਂਟ ਕਰਵਾਓ, ਉਪਜਾਓ ਅਤੇ ਖੁਸ਼ਹਾਲ ਹੋਵੇ ਦਾ ਮੰਤਰ ਦਿੱਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰਟ ਇੰਡੀਆ ਹੈਕਾਥੌਨ ਦੇ ਗਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ-2018 ਦੇ ਪ੍ਰਤੀਭਾਗੀਆਂ ਨੂੰ ਪਾਰਟੀਸਿਪੇਟਿਵ ਗਵਰਨੈਂਸ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ।

ਉਨ੍ਹਾਂ ਨੇ ਨੌਜਵਾਨਾਂ ਵਿੱਚ ਆਪਣੀ ਬੇਹੱਦ ਆਸ ਪ੍ਰਗਟਾਉਂਦਿਆਂ ਹੋਏ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਨਵੇਂ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ”ਮੈਂ ਨੌਜਵਾਨ ਕਿੱਤਾਕਾਰਾ, ਨੌਜਵਾਨ ਮੁੱਖ ਕਾਰਜਕਾਰੀ ਅਧਿਕਾਰੀ ਨੌਜਵਾਨ ਵਿਗਿਆਨੀਆਂ ਅਤੇ ਨੌਜਵਾਨ ਨੌਕਰਸ਼ਾਹਾਂ ਨਾਲ ਗੱਲਬਾਤ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਥੇ ਅਜਿਹੇ ਨੌਜਵਾਨ ਦਿਮਾਗ਼ ਮੌਜੂਦ ਹਨ ਜੋ ਕਿ ਦੇਸ਼ ਨੂੰ ਅਗਾਂਹ ਲਿਜਾਣ ਦੇ ਮੌਕਿਆਂ ਬਾਰੇ ਸੋਚਦੇ ਹਨ। ਸਮਾਰਟ ਇੰਡੀਆ ਦੇ ਅਜਿਹੇ ਸਮਾਰਟ ਖੋਜੀਆਂ ਦਰਮਿਆਨ ਆ ਕੇ ਮੈਨੂੰ ਖੁਸ਼ੀ ਹੋ ਰਹੀ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਦੇਸ਼ ਦਾ ਮੁੱਖ ਖਜ਼ਾਨਾ ਉਸ ਦੀ ਸ਼੍ਰਮ ਸ਼ਕਤੀ ਅਤੇ ਇੱਛਾ ਸ਼ਕਤੀ ਹਨ। ”ਇੱਕ ਵਾਰੀ ਲੋਕ ਜੇ ਕੋਈ ਤਬਦੀਲੀ ਲਿਆਉਣ ਬਾਰੇ ਮਨ ਵਿੱਚ ਧਾਰ ਲੈਣ ਤਾਂ ਸਭ ਕੁਝ ਸੰਭਵ ਹੈ। ਪਰ ਸਰਕਾਰਾਂ, ਜੋ ਵੱਡੀਆਂ ਗ਼ਲਤੀਆਂ ਕਰਦੀਆਂ ਹਨ ਉਹ ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਉਹ ਇਕੱਲੀਆਂ ਹੀ ਇਹ ਤਬਦੀਲੀ ਲਿਆ ਸਕਦੀਆਂ ਹਨ।”

ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਆਪਣੀ ਖੁਸ਼ੀ ਪ੍ਰਗਟਾਈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਹੈਕਾਥੌਨ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਕਿਹਾ ਕਿ ”ਮੈਨੂੰ ਦੱਸਿਆ ਗਿਆ ਹੈ ਕਿ ਪਿਛਲੀ ਹੈਕਾਥੌਨ ਵੇਲੇ ਜੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ ਉਨ੍ਹਾਂ ਵਿੱਚੋਂ ਵਧੇਰੇ ਪੂਰੇ ਕਰ ਲਏ ਗਏ ਹਨ। ”

ਪ੍ਰਧਾਨ ਮੰਤਰੀ ਨੇ ਖੋਜ ਉੱਤੇ ਜ਼ੋਰ ਦਿੱਤਾ ਅਤੇ ਆਈਪੀਪੀਪੀ ਭਾਵ ਖੋਜੋ, ਪੇਟੈਂਟ ਕਰਵਾਓ, ਉਪਜਾਓ ਅਤੇ ਖੁਸ਼ਹਾਲ ਹੋਵੇ ਦੇ ਮੰਤਰ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਇਹ ਚਾਰ ਕਦਮ ਦੇਸ਼ ਨੂੰ ਤੇਜ਼ ਵਿਕਾਸ ਵੱਲ ਲਿਜਾਣਗੇ। ਜਿਸ ਦੇ ਲਈ ਸਾਨੂੰ ਖੋਜਾਂ ਕਰਨੀਆਂ ਪੈਣਗੀਆਂ, ਫੇਰ ਉਨ੍ਹਾਂ ਖੋਜਾਂ ਦਾ ਪੇਟੈਂਟ ਕਰਵਾਉਣਾ ਪਵੇਗਾ, ਆਪਣੇ ਉਤਪਾਦਨ ਨੂੰ ਸਾਫ਼ ਸੁਥਰਾ ਬਣਾਉਣਾ ਪਵੇਗਾ ਅਤੇ ਉਤਪਾਦਾਂ ਨੂੰ ਤੇਜ਼ੀ ਨਾਲ ਲੋਕਾਂ ਤੱਕ ਪਹੁੰਚਾਉਣਾ ਪਵੇਗਾ ਤਾਂਕਿ ਉਹ ਖੁਸ਼ਹਾਲ ਹੋ ਸਕਣ। ” ਉਨ੍ਹਾਂ ਕਿਹਾ ਕਿ ”ਖੋਜ ਵਿੱਚ ਉਹ ਸ਼ਕਤੀ ਹੈ ਕਿ ਉਹ ਵਿਸ਼ਵ ਸਾਹਮਣੇ ਆਉਣ ਵਾਲੀਆਂ ਚੁਣੋਤੀਆਂ ਨਾਲ ਨਜਿੱਠ ਸਕੇ, ਸਾਨੂੰ ਇਹ ਸੋਚਣਾ ਪਵੇਗਾ ਕਿ ਕਿਵੇਂ ਸਾਡੀਆਂ ਖੋਜਾਂ ਦੇਸ਼ ਵਾਸੀਆਂ ਦਾ ਜੀਵਨ ਬਦਲ ਸਕਦੀਆਂ ਹਨ।”

ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਨਵੀਆਂ ਖੋਜਾਂ ਦੇ ਕੰਮ ਨੂੰ ਅਸਾਨ ਬਣਾਉਣ ਲਈ ਲਏ ਗਏ ਫ਼ੈਸਲਿਆਂ ਦੇ ਵੇਰਵੇ ਦਿੱਤੇ, ਜਿਨ੍ਹਾਂ ਵਿੱਚ ਸ਼ਾਮਲ ਹਨ—

ਆਧੁਨਿਕ ਤਕਨੀਕਾਂ ਲਾਗੂ ਕਰਨਾ ਜਿਨ੍ਹਾਂ ਵਿੱਚ ਅਟਲ ਟਿੰਕਰਿੰਗ ਲੈਬਜ਼ ਵਿੱਚ ਵਿੱਦਿਅਕ ਅਤੇ ਲਰਨਿੰਗ ਧਾਰਨਾਵਾਂ ਸ਼ਾਮਲ ਹਨ। ਇਸ ਨਾਲ 6ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਲਾਭ ਹੋਵੇਗਾ।

ਆਈਆਈਟੀਜ਼, ਆਈਆਈਐੱਸਸੀ ਅਤੇ ਐੱਨਆਈਟੀ ਇੰਸਟੀਟਿਊਟਸ ਵਿੱਚ ਹਰ ਸਾਲ ਬੀ ਟੈੱਕ , ਐੱਮ ਟੈੱਕ ਅਤੇ ਐੱਮਐੱ ਸੀ ਕੋਰਸਾਂ ਲਈ ਤਕਰੀਬਨ 1000 ਵਧੀਆ ਵਿਦਿਆਰਥੀਆਂ ਨੂੰ ਫੈਲੋਸ਼ਿਪ ਪ੍ਰਦਾਨ ਕਰਨਾ। ਇਨਾਂ ਵਿਦਿਆਰਥੀਆਂ ਨੂੰ ਪੰਜ ਸਾਲ ਲਈ ਹਰ ਮਹੀਨੇ 70-80 ਹਜ਼ਾਰ ਰੁਪਏ ਦੀ ਮਦਦ ਪ੍ਰਦਾਨ ਕੀਤੀ ਜਾਵੇਗੀ।

ਉੱਚ ਵਿੱਦਿਅਕ ਸੰਸਥਾਵਾਂ ਨੂੰ ਵਧੇਰੇ ਖੁਦਮੁਤਿਆਰੀ ਪ੍ਰਦਾਨ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ।

ਵਿਸ਼ਵ ਪੱਧਰ ਦੇ 20 ਇੰਸਟੀਟਿਊਟ ਆਵ੍ ਐਕਸੀਲੈਂਸ ਕਾਇਮ ਕਰਨਾ।

ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਇਹ ਸਿੱਧ ਕਰਨ ਲਈ ਇਕ ਉਦਾਹਰਣ ਦਿੱਤੀ ਕਿ ਕਿਵੇਂ ਮੇਕ ਇਨ ਇੰਡੀਆ ਇਕ ਬਰਾਂਡ ਬਣ ਗਈ ਹੈ ਅਤੇ ਦੁਨੀਆ ਭਰ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਦੇਸ਼ ਵਿੱਚ ਮੋਬਾਈਲ ਬਣਾਉਣ ਵਾਲੀਆਂ ਦੋ ਯੂਨਿਟਾ ਹੀ ਸਨ ਜਦਕਿ ਇਸ ਵੇਲੇ ਇਨ੍ਹਾਂ ਦੀ ਗਿਣਤੀ ਲਗਭਗ 120 ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 2013-14 ਦੇ ਅੰਕੜਿਆਂ ਨਾਲੋਂ ਪੇਟੈਂਟ ਰਜਿਸਟਰੇਸ਼ਨ ਅਤੇ ਟਰੇਡ ਮਾਰਕ ਰਜਿਸਟਰੇਸ਼ਨ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਪ੍ਰਤੀਭਾਗੀਆਂ ਨੂੰ ਤਾਕੀਦ ਕੀਤੀ ਕਿ ਮਲਟੀਪਲ ਸੈਕਟਰ ਹੈਕਾਥੌਨ, ਜਿਵੇਂ ਕਿ ਸਿਹਤ ਹੈਕਾਥੌਨ, ਕਾਨੂੰਨ ਹੈਕਾਥੌਨ, ਆਰਕੀਟੈਕਚਰ ਹੈਕਾਥੋਨ, ਖੇਤੀ ਹੈਕਾਥੌਨ, ਅਤੇ ਦਿਹਾਤੀ ਹੈਕਾਥੌਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਕਿਹਾ ਕਿ ”ਸਾਨੂੰ ਇਨਾਂ ਹੈਕਾਥੌਨਾਂ ਲਈ ਖੋਜੀ ਖੇਤੀਕਾਰਾਂ, ਇੰਜੀਨੀਅਰਾਂ, ਆਰਕੀਟੈਕਚਰਾਂ , ਡਾਕਟਰਾਂ, ਵਕੀਲਾਂ, ਮੈਨੇਜਰਾਂ ਦੀ ਲੋੜ ਹੈ। ਅਜਿਹੇ ਹੈਕਾਥੋਨ ਉਭਰ ਰਹੇ ਟੇਲੈਂਟ ਲਈ ਪਲੇਟਫਾਰਮ ਪ੍ਰਦਾਨ ਕਰਨਗੇ। ” ਉਨ੍ਹਾਂ ‘ਪ੍ਰਗਤੀ’ ਮੀਟਿੰਗਾਂ ਰਾਹੀਂ ਵਿਕਾਸ ਪ੍ਰੋਜੈਕਟਾਂ ਦੀ ਮਾਨੀਟਰਿੰਗ ਦੇ ਆਪਣੇ ਤਜਰਬੇ ਜਨਤਾ ਨਾਲ ਸਾਂਝੇ ਕੀਤੇ।

ਇਸ ਗਰੈਂਡ ਫਿਨਾਲੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੋਨ ਦੇ ਵੱਖ-ਵੱਖ ਕੇਂਦਰਾਂ ਦੇ ਪ੍ਰਤੀਭਾਗੀਆਂ ਨਾਲ ਵਿਚਾਰ ਚਰਚਾ ਵੀ ਕੀਤੀ।

ਏਕੇਟੀ/ਕੇਪੀ