ਪੀਐੱਮਇੰਡੀਆ
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਚਿੱਤਰ ਤੋਂ ਪਰਦਾ ਹਟਾਇਆ।
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਲੋਕ ਸਭਾ ਸਪੀਕਰ, ਸ਼੍ਰੀਮਤੀ ਸੁਮਿੱਤਰਾ ਮਹਾਜਨ ਅਤੇ ਕਈ ਹੋਰ ਪਤਵੰਤੇ ਇਸ ਮੌਕੇ ‘ਤੇ ਹਾਜ਼ਰ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਅਤੇ ਕਿਹਾ ਕਿ ਹੁਣ ਅਟਲ ਜੀ ਸੰਸਦ ਦੇ ਸੈਂਟਰਲ ਹਾਲ ਵਿੱਚ ਹਮੇਸ਼ਾ ਰਹਿਣਗੇ। ਉਹ ਸਾਨੂੰ ਨਿਰੰਤਰ ਪ੍ਰੇਰਣਾ ਅਤੇ ਅਸ਼ੀਰਵਾਦ ਦਿੰਦੇ ਰਹਿਣਗੇ। ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ, ਮਾਨਵਤਾ ਲਈ ਕਦਰਾਂ-ਕੀਮਤਾਂ ਅਤੇ ਲੋਕਾਂ ਲਈ ਆਪਾਰ ਸਨੇਹ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਅਟਲ ਜੀ ਦੀਆਂ ਚੰਗਿਆਈਆਂ ਬਾਰੇ ਗੱਲ ਕਰਾਂਗੇ ਤਾਂ ਇਸ ਵਿੱਚ ਘੰਟੇ ਲਗ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਨੇ ਆਪਣੇ ਰਾਜੀਨਤਕ ਜੀਵਨ ਦਾ ਜ਼ਿਆਦਾਤਰ ਸਮਾਂ ਵਿਰੋਧੀ ਧਿਰ ਵਿੱਚ ਬਿਤਾਇਆ, ਫਿਰ ਵੀ ਉਨ੍ਹਾਂ ਨੇ ਸਦਾ ਜਨ ਹਿਤ ਨਾਲ ਜੁੜੇ ਮੁੱਦੇ ਉਠਾਏ ਅਤੇ ਆਪਣੇ ਸਿਧਾਂਤਾਂ ਤੋਂ ਕਦੇ ਨਹੀਂ ਥਿੜਕੇ।
ਅਟਲ ਜੀ ਦੇ ਸੰਚਾਰ ਕੌਸ਼ਲ ਨੂੰ ਬੇਮਿਸਾਲ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੜੇ ਹੀ ਹਸਮੁਖ ਵੀ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਦੇ ਭਾਸ਼ਣਾਂ ਦੀ ਤਰ੍ਹਾਂ ਹੀ ਉਨ੍ਹਾਂ ਦਾ ਮੌਨ ਵੀ ਓਨਾ ਹੀ ਪ੍ਰਭਾਵਸ਼ਾਲੀ ਸੀ। ਉਨ੍ਹਾਂ ਕਿਹਾ, “ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਰਹਿਣਾ ਹੈ, ਇਹ ਉਨ੍ਹਾਂ ਦੀ ਅਸਧਾਰਨ ਵਿਸ਼ੇਸ਼ਤਾ ਸੀ।”
ਅਟਲ ਬਿਹਾਰੀ ਵਾਜਪੇਈ ਜੀ ਦੀ ਵਿਰਾਸਤ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਉਨ੍ਹਾਂ ਤੋਂ ਮਹੱਤਵਪੂਰਨ ਸੰਦੇਸ਼ ਲੈ ਸਕਦੇ ਹਾਂ ਕਿ ਲੋਕਤੰਤਰ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ, ਬਲਕਿ ਕੇਵਲ ਰਾਜਨੀਤਕ ਸ਼ਰੀਕ (ਵਿਰੋਧੀ) ਹੁੰਦੇ ਹਨ।
*****
ਏਕੇਟੀ/ਏਕੇ/ਕੇਪੀ