ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹੈਦਰਾਬਾਦ ‘ਚ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੁਲਿਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਸਲਾਨਾ ਕਾਨਫ਼ਰੰਸ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਯਾਦ ਕਰਦਿਆਂ ਕਿਹਾ ਕਿ ਅੱਜ 26 ਨਵੰਬਰ ਹੈ – ਇਹ ਉਹ ਦਿਨ ਹੈ, ਜਦੋਂ ਮੁੰਬਈ ‘ਚ ਇੱਕ ਖ਼ਤਰਨਾਕ ਦਹਿਸ਼ਤਗਰਦ ਹਮਲਾ ਹੋਇਆ ਸੀ ਅਤੇ ਪੁਲਿਸ ਤਦ ਦਹਿਸ਼ਤਗਰਦਾਂ ਵਿਰੁੱਧ ਬਹਾਦਰੀ ਨਾਲ ਲੜੀ ਸੀ। ਉਨ੍ਹਾਂ ਨੇ ਸ਼ਹਾਦਤ ਪਾਉਣ ਵਾਲੇ 33,000 ਪੁਲਿਸ ਕਰਮਚਾਰੀਆਂ ਨੂੰ ਵੀ ਚੇਤੇ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਲਾਨਾ ਕਾਨਫ਼ਰੰਸ ਕਰਵਾਉਣ ਦੇ ਢੰਗ ਵਿੱਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਜਰਬੇ ਸਾਂਝੇ ਕਰਨ ਦਾ ਇੱਕ ਮੰਚ ਬਣ ਚੁੱਕਾ ਹੈ ਅਤੇ ਇਸ ਨਾਲ ਨੀਤੀਆਂ ਦੀ ਯੋਜਨਾਬੰਦੀ ਵਿੱਚ ਬਹੁਤ ਮਦਦ ਮਿਲਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਰਵਾਈ-ਯੋਗ ਜਿਹੜੇ ਨੁਕਤਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ, ਉਨ੍ਹਾਂ ਦੇ ਠੋਸ ਨਤੀਜੇ ਨਿਕਲਣੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਖਲਾਈ ਵਿੱਚ ਹੁਣ ਸਾਫ਼ਟ ਹੁਨਰਾਂ ਦਾ ਵਿਕਾਸ ਜ਼ਰੂਰੀ ਹੋ ਗਿਆ ਹੈ ਅਤੇ ਇਹ ਸਿਖਲਾਈ ਅਭਿਆਸ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਮਨੋਵਿਗਿਆਨ ਅਤੇ ਵਿਵਹਾਰਾਤਮਕ ਮਨੋਵਿਗਿਆਨ ਜਿਹੇ ਪੱਖ ਸਿਖਲਾਈ ਦੇ ਅਹਿਮ ਹਿੱਸੇ ਬਣਨੇ ਚਾਹੀਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੀਡਰਸ਼ਿਪ ਦੇ ਹੁਨਰ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਹੁਨਰ ਪੁਲਿਸ ਦੇ ਜਵਾਨਾਂ ਵਿੱਚ ਵੀ ਪੈਦਾ ਕਰਨ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀਆਂ ਦੀ ਹੁੰਦੀ ਹੈ।
ਕਾਨੂੰਨ ਅਤੇ ਵਿਵਸਥਾ ਦੇ ਵਿਸ਼ੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਪੈਦਲ ਗਸ਼ਤ ਅਤੇ ਪੁਲਿਸ ਬਲਾਂ ਦੀ ਸੂਝਬੂਝ ਦੇ ਮਹੱਤਵ ਉੱਤੇ ਜ਼ੋਰ ਦਿੱਤਾ।
ਸ੍ਰੀ ਨਰੇਂਦਰ ਮੋਦੀ ਨੇ ਇੱਕ ਸਮੂਹਕ ਸਿਖਲਾਈ ਯਤਨ ਰਾਹੀਂ ਪੁਲਿਸ ਬਲ ਵਿੱਚ ਇੱਕ ਗੁਣਾਤਮਕ ਤਬਦੀਲੀ ਲਿਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਿਸ ਬਲ ਦੇ ਪ੍ਰਗਤੀ ਕਰਦੇ ਰਹਿਣ ਲਈ ਤਕਨਾਲੋਜੀ ਅਤੇ ਸਬੰਧ-ਪ੍ਰਣਾਲੀ ਦੋਵੇਂ ਹੀ ਮਹੱਤਵਪੂਰਨ ਹਨ।
ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਮੋਬਾਈਲ ਐਪ – ‘ਇੰਡੀਅਨ ਪੁਲਿਸ ਐਟ ਯੂਅਰ ਕਾਲ’ (ਤੁਹਾਡੇ ਸੱਦਣ ‘ਤੇ ਭਾਰਤੀ ਪੁਲਿਸ) ਲਾਂਚ ਕੀਤੀ। ਉਨ੍ਹਾਂ ਖ਼ੁਫ਼ੀਆ ਬਿਊਰੋ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਤਮਗ਼ੇ ਭੇਟ ਕੀਤੇ।
ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਨੈਸ਼ਨਲ ਪੁਲਿਸ ਅਕੈਡਮੀ ‘ਚ ਸ਼ਹੀਦ ਸਤੰਭ (Martyrs Column ) ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ । ਉਨ੍ਹਾਂ ਸਰਦਾਰ ਵੱਲਭਭਾਈ ਪਟੇਲ ਦੇ ਬੁੱਤ ‘ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇੱਕ ਪੌਦਾ ਲਾਇਆ।
Spent the day at DGP/IGP conference in Hyderabad, where I had fruitful interactions with officers from across India. https://t.co/VXKwlech86
— Narendra Modi (@narendramodi) November 26, 2016
Spoke on various aspects of policing, including importance of technology, soft skills, foot patrolling & constabulary intelligence.
— Narendra Modi (@narendramodi) November 26, 2016
Launched an App, 'Indian Police At Your Call' & presented President's Police Medals to IB officers for distinguished service.
— Narendra Modi (@narendramodi) November 26, 2016