Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 32ਵੀਂ ‘ਪ੍ਰਗਤੀ’ ਬੈਠਕ (ਸੰਵਾਦ) ਦੀ ਪ੍ਰਧਾਨਗੀ ਕੀਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ, 2020 ਦੀ ਪਹਿਲੀ ‘ਪ੍ਰਗਤੀ’ ਬੈਠਕ ਦੀ ਪ੍ਰਧਾਨਗੀ ਕੀਤੀ। ਸੰਵਾਦ ਪ੍ਰਧਾਨ ਮੰਤਰੀ ਦੀ ਪ੍ਰਗਤੀ ਦੇ ਮਾਧਿਅਮ ਨਾਲ 32ਵੀਂ ਗੱਲਬਾਤ ਹੈਪ੍ਰਗਤੀ, ਕੇਂਦਰ ਅਤੇ ਰਾਜ ਸਰਕਾਰਾਂ ਦੇ ਪ੍ਰੋਜੈਕਟਾਂ ਨਾਲ ਸਬੰਧਿਤ ਪ੍ਰੋਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਲਈ ਆਈਸੀਟੀ ਅਧਾਰਿਤ ਮਲਟੀ-ਮੋਡਲ ਪਲੇਟਫਾਰਮ (ਮੰਚ) ਹੈ।

ਅੱਜ ਦੀ ਪ੍ਰਗਤੀ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ 11 ਆਈਟਮਾਂ ’ਤੇ ਚਰਚਾ ਕੀਤੀ। ਇਨਾਂ ਵਿੱਚੋਂ 9 ਲੰਬਿਤ ਪ੍ਰੋਜੈਕਟ ਹਨ। ਇਹ 9 ਪ੍ਰੋਜੈਕਟ 24,000 ਕਰੋੜ ਰੁਪਏ ਤੋਂ ਅਧਿਕ ਦੇ ਹਨ ਅਤੇ 9 ਰਾਜਾਂ – ਓਡੀਸ਼ਾ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਬਿਹਾਰ, ਕਰਨਾਟਕ, ਆਂਧਰ ਪ੍ਰਦੇਸ਼, ਕੇਰਲ ਅਤੇ ਉੱਤਰ ਪ੍ਰਦੇਸ਼ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ। ਇਨ੍ਹਾਂ ਵਿੱਚ 3 ਰੇਲ ਮੰਤਰਾਲੇ, 5 ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਅਤੇ 1 ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪ੍ਰੋਜੈਕਟ ਸ਼ਾਮਲ ਹਨ

ਬੀਮਾ ਯੋਜਨਾਵਾਂ ਤਹਿਤ ਪ੍ਰਗਤੀ – ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਯੋਜਨਾਵਾਂ ਦੀ ਸਮੀਖਿਆ ਕੀਤੀ

ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਵਿੱਤੀ ਸੇਵਾਵਾਂ ਵਿਭਾਗ ਦੇ ਤਹਿਤ ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ (ਪੀਐੱਮਜੇਜੇਬੀਵਾਈ) ਅਤੇ ‘ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ’ (ਪੀਐੱਮਐੱਸਬੀਵਾਈ) ਜਿਹੀਆਂ ਬੀਮਾ ਯੋਜਨਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਹੋਈ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।

ਪ੍ਰਧਾਨ ਮੰਤਰੀ ਨੇ ਕ੍ਰਾਇਮ ਐਂਡ ਕ੍ਰਿਮੀਨਲ ਟ੍ਰੇਨਿੰਗ ਨੈੱਟਵਰਕ ਐਂਡ ਸਿਸਟਮਸ (ਸੀਸੀਟੀਐੱਨਐੱਸ) ਪ੍ਰੋਜੈਕਟ ਤਹਿਤ ਹੋਈ ਪ੍ਰਗਤੀ ਦੀ ਵੀ ਸਮੀਖਿਆ ਕੀਤੀ। ਇਹ ਪ੍ਰੋਜੈਕਟ ਈ-ਸ਼ਾਸਨ ਦੇ ਜ਼ਰੀਏ ਪ੍ਰਭਾਵੀ ਪੁਲਿਸ ਵਿਵਸਥਾ ਲਈ ਇੱਕ ਵਿਆਪਕ ਅਤੇ ਏਕੀਕ੍ਰਿਤ ਪ੍ਰਣਾਲੀ ਹੈ।

ਪਿਛਲੇ 31 ਪ੍ਰਗਤੀ ਸੰਵਾਦਾਂ (ਇੰਟਰੈਕਸ਼ਨਾਂ) ਵਿੱਚ ਪ੍ਰਧਾਨ ਮੰਤਰੀ ਨੇ 12.30 ਲੱਖ ਕਰੋੜ ਰੁਪਏ ਦੇ ਕੁੱਲ ਨਿਵੇਸ਼ ਵਾਲੇ 269 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਹੈ। ਉਨ੍ਹਾਂ ਨੇ ਵਿਵਿਧ ਖੇਤਰਾਂ ਦੇ 47 ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਨਾਲ ਸਬੰਧਿਤ ਸ਼ਿਕਾਇਤ ਨਿਵਾਰਣ ਸਮਾਧਾਨ ਦੀ ਵੀ ਸਮੀਖਿਆ ਕੀਤੀ।

 

*****

ਵੀਆਰਆਰਕੇ/ਏਕੇ