ਪੀਐੱਮਇੰਡੀਆ
ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਕੇ.ਪੀ. ਸ਼ਰਮਾ ਓਲੀ ਨੇ 30 ਮਈ,2019 ਨੰੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨਾਲ 31 ਮਈ, 2019 ਨੂੰ ਆਪਣੀ ਦੁਵੱਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਓਲੀ ਨੇ ਪ੍ਰਧਾਨ ਮੰਤਰੀ ਨੂੰ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੀ ਜਿੱਤ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਾਰਤ ਤੇ ਨੇਪਾਲ ਦਰਮਿਆਨ ਰਵਾਇਤੀ ਰੂਪ ‘ਚ ਜਾਰੀ ਨੇੜਲੀ ਤੇ ਬਹੁਆਯਾਮੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਨੇਪਾਲ ਨਾਲ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਦੋਹਾਂ ਰਾਜਨੇਤਾਵਾਂ ਨੇ ਦੁਵੱਲੇ ਪ੍ਰੋਜੈਕਟ ਅਤੇ ਉਪਰਾਲੇ ਲਾਗੂ ਕਰਨ ਵਿੱਚ ਹੋਈ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ।
ਏਕੇਟੀ/ਵੀਜੇ/ਐੱਸਕੇਐੱਸ
Had a very warm and productive meeting with PM @kpsharmaoli.
— Narendra Modi (@narendramodi) May 31, 2019
Thank you for your gracious presence at the Swearing-in Ceremony. I look forward to working with you to take India-Nepal partnership to newer heights. pic.twitter.com/GyACZ2ihuN