ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਰਕਾਰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਫ਼ੈਸਲੇ ਕਰਨਾ ਜਾਰੀ ਰੱਖੇਗੀ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਅੱਜ ਦੁਪਹਿਰ ਇੱਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਰੰਪਰਿਕ ਹਸਤਸ਼ਿਲਪ ਦਸਤਕਾਰਾਂ, ਸ਼ਿਲਪੀਆਂ ਅਤੇ ਐੱਮਐੱਸਐੱਮਈ ਨੂੰ ਸੁਵਿਧਾ ਉਪਲੱਬਧ ਕਰਵਾਉਣ ਅਤੇ ਮਜ਼ਬੂਤ ਕਰਨ ਨਾਲ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਦੇ ਬੜਾ ਲਾਲਪੁਰ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਵਪਾਰ ਸੁਵਿਧਾ ਕੇਂਦਰ ਵਿੱਚ ਆਯੋਜਿਤ ‘ਕਾਸ਼ੀ ਏਕ ਰੂਪ ਅਨੇਕ’ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਮਾਰੋਹ ਦੇ ਦੌਰਾਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਅਤੇ ਕਾਸ਼ੀ ਦੇ ਬੁਣਕਰਾਂ ਅਤੇ ਹਸਤਸ਼ਿਲਪਾਂ ਦੁਆਰਾ ਨਿਰਮਿਤ ਕਈ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਇੱਕ ਜ਼ਿਲ੍ਹਾ ਇੱਕ ਉਤਪਾਦ ਦੇ ਤਹਿਤ ਹੈਂਡਲੂਮ, ਗੁਲਾਬੀ ਮੀਨਾਕਾਰੀ, ਲਕੜੀ ਦੇ ਖਿਡੌਣੇ, ਚੰਦੌਲੀ ਬਲੈਕ ਰਾਈਸ, ਕਨੌਜ ਦੇ ਇਤਰ, ਮੁਰਾਦਾਬਾਦ ਦੇ ਧਾਤੂ ਸ਼ਿਲਪ, ਆਗਰਾ ਦੀਆਂ ਚਮੜੇ ਦੇ ਜੁੱਤੀਆਂ, ਲਖਨਊ ਦੀ ਚਿਕਨਕਾਰੀ ਅਤੇ ਆਜ਼ਮਗੜ੍ਹ ਦੀ ਬਲੈਕ ਪੌਟਰੀ ਦਾ ਨਾ ਕੇਵਲ ਨਿਰੀਖਣ ਕੀਤਾ ਬਲਕਿ ਸ਼ਿਲਪਕਾਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕਈ ਸ਼ਿਲਪਾਂ ਨਾਲ ਜੁੜੇ ਸ਼ਿਲਪੀਆਂ ਅਤੇ ਦਸਤਕਾਰਾਂ ਨੂੰ ਕਿਟਾਂ ਅਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ।
ਉਨ੍ਹਾਂ ਨੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਭਾਰਤੀ ਉਤਪਾਦਾਂ ਲਈ ਅਧਿਕ ਅਵਸਰ ਪੈਦਾ ਕਰਨ ਅਤੇ ਕਈ ਯੋਜਨਾਵਾਂ ਦੇ ਤਹਿਤ ਬੁਣਕਰਾਂ ਅਤੇ ਹਸਤਸ਼ਿਲਪਾਂ ਨੂੰ ਮਸ਼ੀਨਾਂ, ਕਰਜ਼ੇ ਜਿਹੇ ਜ਼ਰੂਰੀ ਅਵਸਰ ਪ੍ਰਦਾਨ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰੋਗਰਾਮਾਂ ਜਿਵੇਂ ਇੱਕ ਜ਼ਿਲ੍ਹਾ ਇੱਕ ਉਤਪਾਦ ਪ੍ਰੋਗਰਾਮ ਦੇ ਕਾਰਨ, ਪਿਛਲੇ 2 ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਤੋਂ ਨਿਰਯਾਤ ਨਿਰੰਤਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉੱਤਰ ਪ੍ਰਦੇਸ਼ ਦੇ ਉਤਪਾਦਾਂ ਤੋਂ ਨਾ ਸਿਰਫ ਲਾਭ ਹੋਵੇਗਾ ਬਲਕਿ ਇਹ ਔਨਲਾਈਨ ਬਜ਼ਾਰ ਦੇ ਮਾਧਿਅਮ ਨਾਲ ਦੁਨੀਆ ਦੇ ਹੋਰ ਹਿੱਸਿਆਂ ਤੱਕ ਵੀ ਪਹੁੰਚੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਹਰੇਕ ਜ਼ਿਲ੍ਹੇ ਦੀ ਪਹਿਚਾਣ ਰੇਸ਼ਮ, ਮਸਾਲੇ ਆਦਿ ਜਿਹੇ ਕੁਝ ਅਨੋਖੇ ਉਤਪਾਦਾਂ ਦੀਆਂ ਕਈ ਕਿਸਮਾਂ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਕ ਇਨ ਇੰਡੀਆ ਅਤੇ ਇੱਕ ਜ਼ਿਲ੍ਹਾ ਇੱਕ ਉਤਪਾਦ ਜਿਹੇ ਵਿਚਾਰਾਂ ਦੇ ਪਿੱਛੇ ਏਦਾਂ ਹੀ ਵਿਆਪਕ ਪ੍ਰੇਰਣਾ ਕਾਰਜ ਕਰਦੀ ਹੈ ਅਤੇ ਇਹ ਸਕਾਰਾਤਮਕ ਵਿਕਾਸ ਵੱਲ ਲਿਜਾਣ ਵਿੱਚ ਸਮਰੱਥ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ 2 ਵਰ੍ਹਿਆਂ ਵਿੱਚ 30 ਜ਼ਿਲ੍ਹਿਆਂ ਦੇ 3500 ਤੋਂ ਵਧੇਰੇ ਸ਼ਿਲਪੀ ਬੁਣਕਰਾਂ ਨੂੰ ਯੂਪੀ ਇੰਸਟੀਟਿਊਟ ਆਵ੍ ਡਿਜ਼ਾਈਨ (ਯੂਪੀਆਈਡੀ) ਦੁਆਰਾ ਸਮਰਥਿਤ ਕੀਤਾ ਗਿਆ ਹੈ। 1000 ਤੋਂ ਅਧਿਕ ਕਾਰੀਗਰਾਂ ਨੂੰ ਟੂਲਕਿਟਾਂ ਵੀ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਨੇ ਬੁਣਕਰਾਂ, ਕਾਰੀਗਰਾਂ, ਹਸਤਸ਼ਿਲਪੀਆਂ ਆਦਿ ਨੂੰ ਸਮਰਥਨ ਦੇਣ ਲਈ ਯੂਪੀਆਈਡੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
21ਵੀਂ ਸਦੀ ਦੀ ਮੰਗ ਅਨੁਸਾਰ, ਭਾਰਤ ਵਿੱਚ ਬਣੇ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਪਰੰਪਰਿਕ ਉਦਯੋਗਾਂ ਨੂੰ ਸੰਸਥਾਗਤ, ਵਿੱਤੀ ਸਹਾਇਤਾ ਦੇ ਨਾਲ ਨਵੀਨ ਤਕਨੀਕ ਅਤੇ ਮਾਰਕਿਟਿੰਗ ਜਿਹੀਆਂ ਸੁਵਿਧਾਵਾਂ ਪ੍ਰਦਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਵਰ੍ਹਿਆਂ ਤੋਂ ਅਸੀਂ ਇਸ ਦਿਸ਼ਾ ਵਿੱਚ ਨਿਰੰਤਰ ਸਕਾਰਾਤਮਕ ਕੋਸ਼ਿਸ਼ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਅਜਿਹੇ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧ ਰਹੇ ਹਾਂ ਜੋ ਦੇਸ਼ ਦੇ ਹਰੇਕ ਵਿਅਕਤੀ ਨੂੰ ਸਸ਼ਕਤ ਬਣਾਉਣ ‘ਤੇ ਕੇਂਦ੍ਰਿਤ ਹੈ।
ਉਦਯੋਗਾਂ ਅਤੇ ਧਨ ਸਿਰਜਣਕਰਤਾਵਾਂ (ਵੈਲਥ ਕ੍ਰਿਏਟਰਾਂ) ਦੀ ਸੁਵਿਧਾ ਲਈ ਕੀਤੇ ਗਏ ਕਈ ਉਪਰਾਲਿਆਂ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਨਿਰਮਾਣ ਅਤੇ ਵਪਾਰ ਸੁਲਭਤਾ ‘ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਨੂੰ 1500 ਕਰੋੜ ਰੁਪਏ ਦੀ ਐਲੋਕੇਸ਼ਨ ਦਾ ਪ੍ਰਸਤਾਵ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਰੱਖਿਆ ਗਲਿਆਰੇ ਲਈ 3700 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਕੌਰੀਡੋਰ ਨਾਲ ਛੋਟੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਅਤੇ ਇਸ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜੀਈਐੱਮ- ਜੈੱਮ (ਸਰਕਾਰ ਈ-ਮਾਰਕਿਟਪਲੇਸ) ਨੇ ਛੋਟੇ ਉੱਦਮਾਂ ਲਈ ਸਰਕਾਰ ਨੂੰ ਮਾਲ ਵੇਚਣਾ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਏਕੀਕ੍ਰਿਤ ਕਾਰਜ ਪ੍ਰਣਾਲੀ ਦੇ ਨਿਰਮਾਣ ਨਾਲ ਸਰਕਾਰ ਨੂੰ ਇੱਕ ਹੀ ਮੰਚ ‘ਤੇ ਛੋਟੇ ਉਦਯੋਗਾਂ ਤੋਂ ਵਸਤਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਰਾਸ਼ਟਰੀ ਰਸਦ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜੋ ਸਿੰਗਲ ਵਿੰਡੋ ਈ ਲੌਜਿਸਟਿਕਸ ਦਾ ਨਿਰਮਾਣ ਕਰੇਗੀ, ਜਿਸ ਨਾਲ ਛੋਟੇ ਉਦਯੋਗਾਂ ਨੂੰ ਵਧੇਰੇ ਪ੍ਰਤੀਯੋਗੀ ਬਣਾਇਆ ਜਾ ਸਕੇਗਾ ਅਤੇ ਰੋਜ਼ਗਾਰ ਸਿਰਜਣ ਵਿੱਚ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ‘ਤੇ ਸਾਰਿਆਂ ਨੂੰ ਭਾਰਤ ਨੂੰ ਇੱਕ ਨਿਰਮਾਣ ਊਰਜਾ ਖੇਤਰ (ਮੈਨੂਫੈਕਚਰਿੰਗ ਪਾਵਰਹਾਊਸ) ਬਣਾਉਣ ਲਈ ਠੋਸ ਕੋਸ਼ਿਸ਼ ਕਰਨ ਦੀ ਤਾਕੀਦ ਕੀਤੀ।
ਵੀਆਰਆਰਕੇ/ਕੇਪੀ
The programme ‘Kashi Ek Roop Anek’ brilliantly showcased the success of the Uttar Pradesh Government’s One District One Product initiative. This effort will go a long way in furthering prosperity in the lives of many, particularly those associated with the MSME sector. pic.twitter.com/aKp9kndTsM
— Narendra Modi (@narendramodi) February 16, 2020
आज इस क्षेत्र, दीनदयाल जी की स्मृति स्थली का जुड़ना, अपने नाम ‘पड़ाव’ की सार्थकता को और सशक्त कर रहा है।
— PMO India (@PMOIndia) February 16, 2020
ऐसा पड़ाव जहां, सेवा, त्याग विराग और लोकहित सभी एक साथ जुड़कर एक दर्शनीय स्थल के रूप में विकसित होंगे: PM @narendramodi
अब यहां जो ये स्मृति स्थल बना है, उद्यान बना है, उनकी भव्य प्रतिमा स्थापित की गई है, इससे आने वाली पीढ़ियों को भी दीन दयाल जी के आचार और विचार से प्रेरणा मिलती रहेगी: PM @narendramodi
— PMO India (@PMOIndia) February 16, 2020
दीन दयाल उपाध्याय जी ने हमें अंत्योदय का मार्ग दिखाया था। यानि जो समाज की आखिरी पंक्ति में हैं, उसका उदय।
— PMO India (@PMOIndia) February 16, 2020
21वीं सदी का भारत, इसी विचार से प्रेरणा लेते हुए अंत्योदय के लिए काम कर रहा है: PM @narendramodi
इसी कड़ी में आज इस पवित्र अवसर पर वाराणसी सहित पूरे पूर्वांचल को लाभ पहुंचाने वाली करीब 1200 करोड़ रुपए की परियोजनाओं का लोकार्पण और शिलान्यास किया गया है: PM @narendramodi
— PMO India (@PMOIndia) February 16, 2020
ये तमाम प्रोजेक्ट्स बीते 5 वर्षों से काशी सहित संपूर्ण पूर्वांचल में चल रहे कायाकल्प के संकल्प का हिस्सा हैं।
— PMO India (@PMOIndia) February 16, 2020
इन वर्षों में वाराणसी जनपद में लगभग 25 हज़ार करोड़ रुपए के विकास कार्य या तो पूरे हो चुके हैं, या काम चल रहा है: PM @narendramodi
इन कार्यों का बहुत बड़ा लाभ, बनारस सहित पूरे पूर्वांचल को मिल रहा है। विशेषकर इंफ्रास्ट्रक्चर को लेकर, सड़क, हाईवे, वॉटरवे, रेलवे को सरकार ने सर्वोच्च प्राथमिकता दी है: PM @narendramodi
— PMO India (@PMOIndia) February 16, 2020
काशी सहित इस पूरे क्षेत्र में हो रहे कनेक्टिविटी के ये काम आपकी सुविधा के साथ-साथ रोज़गार निर्माण के भी बड़े साधन तैयार कर रहे हैं।
— PMO India (@PMOIndia) February 16, 2020
विशेषतौर पर पर्यटन आधारित रोज़गार, जिसको लेकर काशी और आसपास के क्षेत्रों में बहुत बड़ी संभावना है, उनको बल मिल रहा है: PM @narendramodi
कुछ दिन पहले श्रीलंका के राष्ट्रपति भी यहां आए थे। तो यहां के अद्भुत वातावरण, दिव्य अनुभूति से बहुत मंत्रमुग्ध थे। आपने भी देखा होगा कि सोशल मीडिया में उन्होंने काशी के साथियों की बहुत प्रशंसा की है: PM @narendramodi
— PMO India (@PMOIndia) February 16, 2020
काशी विश्वनाथ धाम में ऐसे तमाम कार्य तेज़ी से पूरे किए जा रहे हैं।
— PMO India (@PMOIndia) February 16, 2020
बहुत ही जल्दी से बाबा का दिव्य प्रांगण एक आकर्षक और भव्य रूप में हम सभी के सामने आएगा: PM @narendramodi
इसी कड़ी में आज बाबा विश्वनाथ की नगरी को ओंकारेश्वर और महाकालेश्वर से जोड़ने वाली काशी-महाकाल एक्सप्रेस को भी हरी झंडी दिखाई गई है: PM @narendramodi
— PMO India (@PMOIndia) February 16, 2020
BHU में आज जिस सुपर स्पेशिएलिटी अस्पताल का लोकार्पण हुआ है, उसका शिलान्यास तो 2016 के आखिरी में, मैंने ही किया था। सिर्फ 21 महीने में 430 बेड का ये अस्पताल बनकर काशी और पूर्वांचल के लोगों की सेवा के लिए तैयार हुआ है: PM @narendramodi
— PMO India (@PMOIndia) February 16, 2020
दीन दयाल जी कहते थे कि आत्म निर्भरता और स्वयंसहायता सभी योजनाओं के केंद्र में होनी चाहिए। उनके इन विचारों को सरकार की योजनाओं और सरकार की कार्यसंस्कृति में निरंतर लाने का प्रयास किया जा रहा है: PM @narendramodi
— PMO India (@PMOIndia) February 16, 2020
हमारी सरकार समाज की आखिरी पंक्ति में खड़े व्यक्ति तक पहुंचने के लिए, उस तक विकास के लाभ पहुंचाने के लिए लगातार काम कर रही है: PM @narendramodi
— PMO India (@PMOIndia) February 16, 2020
लेकिन अब स्थितियां बदल रही हैं, देश बदल रहा है।
— PMO India (@PMOIndia) February 16, 2020
जो आखिरी पायदान पर रहा है, उसे अब सर्वोच्च प्राथमिकता दी जा रही है।
महादेव के आशीर्वाद से, देश आज वो फैसले भी ले रहा है जो हमेशा पीछे छोड़ दिए जाते थे: PM @narendramodi