Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵਲੋਂ ਹੇਗ, ਨੀਦਰਲੈਂਡਜ਼ ਵਿਖੇ ਡੱਚ – ਭਾਰਤੀ ਭਾਈਚਾਰੇ ਦੇ ਸਨਮਾਨ ਸਮਾਰੋਹ ਵਿੱਚ ਦਿੱਤੇ ਭਾਸ਼ਣ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵਲੋਂ ਹੇਗ, ਨੀਦਰਲੈਂਡਜ਼ ਵਿਖੇ ਡੱਚ – ਭਾਰਤੀ ਭਾਈਚਾਰੇ ਦੇ ਸਨਮਾਨ ਸਮਾਰੋਹ ਵਿੱਚ ਦਿੱਤੇ ਭਾਸ਼ਣ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵਲੋਂ ਹੇਗ, ਨੀਦਰਲੈਂਡਜ਼ ਵਿਖੇ ਡੱਚ – ਭਾਰਤੀ ਭਾਈਚਾਰੇ ਦੇ ਸਨਮਾਨ ਸਮਾਰੋਹ ਵਿੱਚ ਦਿੱਤੇ ਭਾਸ਼ਣ ਦਾ ਮੂਲ ਪਾਠ


‘ਕਾ ਹਾਲ ਬਾ ‘?

ਨੀਦਰਲੈਂਡ ਦੇ ਮੇਰੇ ਪਿਆਰੇ ਭਾਰਤ ਦੇ ਪ੍ਰਵਾਸੀ ਭਰਾਵੋ ਅਤੇ ਭੈਣੋ ਮੈਂ ਇਥੋਂ ਦੇ ਮੈਡਮ ਮੇਅਰ ਦਾ, ਡਿਪਟੀ ਮੇਅਰ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਮੇਰਾ ਸਵਾਗਤ ਸਨਮਾਨ ਕੀਤਾ। ਉਹ ਆਪ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ। ਮੈਂ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦਾ ਹਾਂ।

ਇਹ ਜੋ ਗੂੰਜ ਤੁਹਾਡੇ ਚਾਰੋਂ ਪਾਸੇ ਸੁਣਾਈ ਦੇ ਰਹੀ ਹੈ, ਜੋ ਉਤਸ਼ਾਹ ਉਮੰਗ ਵਿਖਾਈ ਦੇ ਰਿਹਾ ਹੈ, ਜੋ ਲੋਕ ਭਾਰਤ ਵਿੱਚ ਟੀ ਵੀ ਉੱਤੇ ਇਸ ਨੂੰ ਵੇਖਦੇ ਹੋਣਗੇ, ਉਨ੍ਹਾਂ ਨੂੰ ਜ਼ਰੂਰ ਹੈਰਾਨੀ ਹੁੰਦੀ ਹੋਵੇਗੀ ਕਿ ਛੋਟੇ ਜਿਹੇ ਹੇਗ ਵਿੱਚ ਵੀ ਭਾਰਤੀਆਂ ਦਾ ਏਨਾ ਦਮ ਹੈ। ਮੈਂ ਖਾਸ ਤੌਰ ਤੇ ਸੂਰੀਨਾਮ ਦੇ ਜੋ ਲੋਕ ਹਨ, ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਅਭਿਨੰਦਨ ਕਰਨਾ ਚਾਹੁੰਦਾ ਹਾਂ। ਬਹੁਤ ਸਾਲ ਪਹਿਲਾਂ ਮੈਨੂੰ ਸੂਰੀਨਾਮ ਜਾਣ ਦਾ ਸੁਭਾਗ ਮਿਲਿਆ ਸੀ।

5 ਜੂਨ ਹਰ ਸਾਲ ਸੂਰੀਨਾਮ ਦੇ ਲੋਕ ਬੜੇ ਮਾਣ ਨਾਲ ਮਨਾਉਂਦੇ ਹਨ। ਦੁਨੀਆ ਵਿੱਚ ਜਿੱਥੇ-ਜਿੱਥੇ ਭਾਰਤ ਵਾਸੀ ਗਏ ਉਨ੍ਹਾਂ ਸਭ ਲਈ ਇਹ ਸਾਡੇ ਸੂਰੀਨਾਮ ਦੇ ਭੈਣ-ਭਰਾ ਜਾਂ ਉਸ ਸਮੇਂ ਵਿੱਚ ਦੁਨੀਆ ਦੇ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਵਿੱਚ ਮਜ਼ਦੂਰਾਂ ਦੇ ਰੂਪ ਵਿੱਚ ਲੋਕਾਂ ਨੂੰ ਲਿਜਾਇਆ ਗਿਆ, ਭਾਵੇਂ ਮਾਰੀਸ਼ਸ ਹੋਵੇ, ਭਾਵੇਂ ਸੂਰੀਨਾਮ ਹੋਵੇ, ਭਾਵੇਂ ਗੁਆਨਾ ਹੋਵੇ, 150 ਸਾਲ ਹੋ ਗਏ, ਚਾਰ ਚਾਰ ਪੀੜ੍ਹੀਆਂ ਬੀਤ ਗਈਆਂ, ਪਰ ਅੱਜ ਵੀ ਭਾਰਤ ਦੀ ਭਾਸ਼ਾ, ਭਾਰਤ ਦੀ ਸੰਸਕ੍ਰਿਤੀ, ਭਾਰਤ ਦੀ ਪਰੰਪਰਾ ਨੂੰ ਉਨ੍ਹਾਂ ਨੇ ਬਰਕਰਾਰ ਰੱਖਿਆ ਹੋਇਆ ਹੈ। ਮੈਂ ਉਨ੍ਹਾਂ ਨੂੰ ਲੱਖ ਲੱਖ ਵਧਾਈ ਦੇਂਦਾ ਹਾਂ, ਅਭਿਨੰਦਨ ਕਰਦਾ ਹਾਂ ਅਤੇ ਸਾਨੂੰ ਸਾਡੇ ਉਨ੍ਹਾਂ ਪੂਰਵਜਾਂ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਭਾਰਤ ਦਾ ਕਿਨਾਰਾ ਛੱਡਣ ਤੋਂ ਬਾਅਦ ਕਦੀ ਭਾਰਤ ਵੱਲ ਵੇਖਣ ਦਾ ਮੌਕਾ ਨਹੀਂ ਮਿਲਿਆ ਪਰ ਆਪਣੇ ਨਾਲ ਜਿਸ ਭਾਰਤੀਅਤਾ ਨੂੰ ਲੈ ਕੇ ਉਹ ਗਏ, ਅੱਜ ਚੌਥੀ, ਪੰਜਵੀਂ, ਛੇਵੀਂ ਪੀੜ੍ਹੀ ਹੋਵੇਗੀ, ਉਸੇ ਤਰ੍ਹਾਂ ਹੀ ਪਰਿਵਾਰ ਦੇ ਅੰਦਰ ਉਸ ਨੂੰ ਬਰਕਰਾਰ ਰੱਖਿਆ ਨਹੀਂ ਤਾਂ ਅੱਜ ਇੱਕ ਹੀ ਪੀੜ੍ਹੀ ਵਿੱਚ ਸਭ ਕੁਝ ਬਦਲ ਜਾਂਦਾ ਹੈ, ਭਾਸ਼ਾ ਵੀ ਛੁੱਟ ਜਾਂਦੀ ਹੈ ਅਤੇ ਕਦੀ ਕਦੀ ਮਾਤਾ ਪਿਤਾ ਮਾਣ ਕਰਦੇ ਹਨ ਕਿ ਮੇਰੇ ਪੁੱਤਰ ਨੂੰ ਭਾਰਤੀ ਭਾਸ਼ਾ ਨਹੀਂ ਆਉਂਦੀ। ਇਹਨਾਂ ਚੀਜ਼ਾਂ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਨ ਨਾਲ ਇੱਕ ਤਾਕਤ ਪ੍ਰਾਪਤ ਹੁੰਦੀ ਹੈ। ਲੋਹੇ ਦਾ ਗੋਲਾ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਕਿੰਨਾ ਵੀ ਮਜ਼ਬੂਤ ਕਿਉਂ ਨਾ ਹੋਵੇ ਪਰ ਤਰੀਕੇ ਨਾਲ ਦੋ ਬਾਲਕ ਵੀ ਉਸਨੂੰ ਧੱਕਾ ਮਾਰਨ ਤਾਂ ਹੌਲੀ ਹੌਲੀ ਚਲਾ ਜਾਂਦਾ ਹੈ ਪਰ ਦਰਖ਼ਤ ਜਿਸ ਦੀਆਂ ਜੜ੍ਹਾਂ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ, ਉਸ ਦੀ ਤਾਕਤ ਕੁਝ ਹੋਰ ਹੁੰਦੀ ਹੈ। ਉਹ ਨਾ ਹਿੱਲ ਸਕਦਾ ਹੈ ਅਤੇ ਉਹ ਛਾਂ ਵੀ ਦਿੰਦਾ ਹੈ ਅਤੇ ਇਸ ਲਈ ਜੜ੍ਹਾਂ ਨਾਲ ਜੁੜੇ ਰਹਿਣ ਕਾਰਣ ਤਾਕਤ ਕੀ ਹੁੰਦੀ ਹੈ, ਇਹ ਮੇਰੇ ਸੂਰੀਨਾਮ ਦੇ ਭੈਣ-ਭਰਾਵਾਂ ਤੋਂ ਸਿੱਖਿਆ ਜਾ ਸਕਦਾ ਹੈ। ਉਸੇ ਤਰ੍ਹਾਂ ਤੁਹਾਡੇ ਵਿਚੋਂ ਬਹੁਤ ਲੋਕ ਹੋਣਗੇ ਜਿਨ੍ਹਾਂ ਨੇ ਅਜੇ ਵੀ ਹਿੰਦੁਸਤਾਨ ਨਹੀਂ ਵੇਖਿਆ ਹੋਵੇਗਾ। ਤੁਹਾਡੇ ਵਿਚੋਂ ਕਈ ਅਜਿਹੇ ਹੋਣਗੇ ਜਿਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ-ਪੜਦਾਦਾ ਭਾਰਤ ਛੱਡ ਕੇ ਆਏ, ਉਹ ਕਿਥੋਂ ਆਏ, ਕਿਸ ਪਿੰਡ ਦੇ ਸਨ, ਕੀ ਸਨ, ਰਿਸ਼ਤੇਦਾਰ ਕੌਣ ਸਨ, ਕੁਝ ਪਤਾ ਨਹੀਂ ਹੋਵੇਗਾ। ਪਰ ਉਸ ਤੋਂ ਬਾਅਦ ਵੀ ਦਿਲ ਵਿੱਚ ਹਿੰਦੁਸਤਾਨ ਅੱਜ ਵੀ ਮੌਜੂਦ ਹੈ। ਇਕ ਤਰ੍ਹਾਂ ਨਾਲ ਤੁਸੀਂ ਜੋ ਕੁਝ ਵੀ ਹੋ, ਆਪਣੇ ਬਲਬੂਤੇ ਤੇ ਹੋ, ਮਿਹਨਤ ਨਾਲ ਹੋ, ਆਪਣੀ ਸਮਰੱਥਾ ਨਾਲ ਹੋ। ਉਸ ਦੇ ਬਾਵਜੂਦ ਵੀ ਤੁਹਾਡੇ ਦਿਲ ਵਿੱਚ ਹਮੇਸ਼ਾ ਰਹਿੰਦਾ ਹੈ ਕਿ ਭਾਰਤ ਦਾ ਜਿਵੇਂ ਤੁਹਾਡੇ ਉੱਤੇ ਕੋਈ ਕਰਜ਼ਾ ਹੈ ਅਤੇ ਮੌਕਾ ਮਿਲੇ ਤਾਂ ਭਾਰਤ ਦਾ ਇਹ ਕਰਜ਼ਾ ਅਦਾ ਕਰਨਾ ਹੈ। ਮੈਂ ਸਮਝਦਾ ਹਾਂ ਕਿ ਇਸ ਤੋਂ ਵੱਡੀ ਕੋਈ ਭਗਤੀ ਨਹੀਂ ਹੋ ਸਕਦੀ, ਭਾਵਨਾ ਨਹੀਂ ਹੋ ਸਕਦੀ।

ਇਥੇ ਦੋ ਤਰ੍ਹਾਂ ਦੇ ਲੋਕ ਹਨ। ਇੱਕ ਤਾਂ ਉਹ ਜੋ ਡੇਢ ਸੌ ਸਾਲ ਤੋਂ ਹਿੰਦੁਸਤਾਨ ਛੱਡ ਕੇ ਨਿਕਲੇ ਹੋਏ ਲੋਕ ਬਰਾਸਤਾ ਸੂਰੀਨਾਮ ਇਥੇ ਪਹੁੰਚੇ ਹਨ ਅਤੇ ਦੂਸਰੇ ਉਹ ਜੋ ਤਾਜ਼ਾ ਤਾਜ਼ਾ ਹਵਾਈ ਜਹਾਜ਼ ਵਿੱਚ ਬੈਠ ਕੇ ਆਏ ਹਨ। ਉਹ ਹੁਣੇ ਹੁਣੇ ਆਏ ਹਨ ਅਤੇ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਕਦੀ ਸੋਚਿਆ ਕਿ ਜੇ ਤੁਸੀਂ ਡੇਢ ਸੌ ਸਾਲ ਹਿੰਦੁਸਤਾਨ ਤੋਂ ਕੱਟ-ਆਫ ਹੁੰਦੇ ਤਾਂ ਕੀ ਤੁਹਾਡੇ ਅੰਦਰ ਉਹੋ ਭਾਰਤੀਅਤਾ, ਹਿੰਦੁਸਤਾਨੀ ਦਾ ਭਾਵ ਉਸੇ ਤਰ੍ਹਾਂ ਬਰਕਰਾਰ ਹੁੰਦਾ ਜਿਵੇਂ ਕਿ ਸੂਰੀਨਾਮ ਦੇ ਲੋਕਾਂ ਦਾ ਹੈ। ਅਤੇ ਇਸੇ ਲਈ ਮੈਂ ਚਾਹਾਂਗਾ ਕਿ ਇਥੇ ਰਹਿਣ ਵਾਲੇ ਪਾਸਪੋਰਟ ਦਾ ਰੰਗ ਕੋਈ ਵੀ ਕਿਉਂ ਨਾ ਹੋਵੇ, ਪਾਸਪੋਰਟ ਦਾ ਰੰਗ ਬਦਲਣ ਨਾਲ ਖੂਨ ਦੇ ਰਿਸ਼ਤੇ ਨਹੀਂ ਬਦਲਦੇ।

ਮੇਰੀ ਹਰ ਹਿੰਦੁਸਤਾਨੀ ਨੂੰ ਪ੍ਰਾਰਥਨਾ ਹੈ, ਬੇਨਤੀ ਹੈ ਕਿ ਪਾਸਪੋਰਟ ਦੇ ਰੰਗ ਦੇ ਆਧਾਰ ਤੇ ਰਿਸ਼ਤੇ ਨਾਤੇ ਨਾ ਜੋੜੋ। ਪਾਸਪੋਰਟ ਦਾ ਰੰਗ ਕੋਈ ਵੀ ਕਿਉਂ ਨਾ ਹੋਵੇ, ਉਸਦੇ ਅਤੇ ਮੇਰੇ ਪੂਰਵਜ ਇੱਕ ਹਨ। ਜਿਸ ਧਰਤੀ ਦੀ ਪੂਜਾ ਉਹ ਕਰਦਾ ਹੈ ਉਸ ਧਰਤੀ ਦੀ ਪੂਜਾ ਮੈਂ ਵੀ ਕਰਦਾ ਹਾਂ। ਉਸ ਦੀ ਜ਼ਿੰਦਗੀ ਦੀ ਉਹ ਮੁਸੀਬਤ ਰਹੀ ਕਿ ਡੇਢ ਸੌ ਸਾਲ ਪਹਿਲਾਂ ਉਸ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਮੈਂ ਖੁਸ਼ਕਿਸਮਤ ਹਾਂ ਅਤੇ ਆਪਣੇ ਦੇਸ਼ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹਾਂ। ਮੇਰਾ ਜ਼ਿਆਦਾ ਫ਼ਰਜ਼ ਬਣਦਾ ਹੈ ਕਿ ਮੈਂ ਸੂਰੀਨਾਮ ਵਾਲਿਆਂ ਨੂੰ ਗਲੇ ਲਗਾਵਾਂ। ਅਸੀਂ ਇੱਕ ਬਣ ਕੇ ਰਹੀਏ, ਇਕੱਠੇ ਮਿਲ ਕੇ ਕੰਮ ਕਰੀਏ। ਹੁਣ ਸਾਡੇ ਦਰਮਿਆਨ ਜ਼ਰਾ ਜਿੰਨੀ ਵੀ ਦੂਰੀ ਨਹੀਂ ਹੋਣੀ ਚਾਹੀਦੀ। ਹੋ ਸਕਦਾ ਹੈ ਕਿ ਜੋ ਹੁਣੇ ਆਏ ਹਨ, ਤਾਜ਼ਾ ਤਾਜ਼ਾ ਆਏ ਹਨ, ਉਨ੍ਹਾਂ ਨੂੰ ਸ਼ਾਇਦ ਹਿੰਦੀ ਬੋਲਣ ਵਿੱਚ ਤਕਲੀਫ਼ ਹੁੰਦੀ ਹੋਵੇਗੀ। ਸੂਰੀਨਾਮ ਵਾਲਿਆਂ ਨੂੰ ਨਹੀਂ ਹੁੰਦੀ।

ਨਾ ਸਿਰਫ ਯੂਰਪ ਵਿੱਚ ਪਰ Caribbean Countries ਵਿੱਚ ਵੀ ਅਸੀਂ ਸਭ ਮਿਲ ਕੇ ਇਸ ਨੂੰ ਇੱਕ ਅਜਿਹੀ ਊਰਜਾ ਭੂਮੀ ਬਣਾ ਸਕਦੇ ਹਾਂ ਹੇਗ ਨੂੰ ਇਹਨਾਂ ਸਾਰੇ ਜ਼ਮੀਨੀ ਹਿੱਸਿਆਂ ਦੇ ਭਾਰਤੀਆਂ ਨਾਲ ਸਾਡਾ ਨਾਤਾ ਜੁੜ ਜਾਵੇ ਅਤੇ ਅੱਜ ਤਾਂ Technology ਏਨੀ ਸੌਖੀ ਹੈ ਕਿ ਤੁਸੀਂ ਮੋਬਾਈਲ ਫੋਨ ਰਾਹੀਂ ਇਹਨਾਂ ਪਰਿਵਾਰਾਂ ਨਾਲ ਨੇੜਿਓੰ ਜੁੜ ਸਕਦੇ ਹੋ, ਸੰਗਠਨ ਵਿੱਚ ਹੀ ਤਾਂ ਤਾਕਤ ਹੈ ਅਤੇ ਇਸ ਲਈ ਮੈਂ ਵੇਖਿਆ ਤੁਹਾਡੀ ਤਾਕਤ ਨੂੰ, ਮੇਰਾ ਪ੍ਰੋਗਰਾਮ ਤਾਂ ਹੁਣੇ ਅਚਾਨਕ ਬਣਿਆ ਹੈ। ਕੁਝ ਜ਼ਿਆਦਾ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ। ਪਿਛਲੇ ਦੋ ਚਾਰ ਦਿਨਾਂ ਵਿੱਚ ਸ਼ਾਇਦ ਤੁਹਾਨੂੰ ਖ਼ਬਰ ਮਿਲੀ ਅਤੇ ਏਨੀ ਵੱਡੀ ਗਿਣਤੀ ਵਿੱਚ ਤੁਸੀਂ ਲੋਕ ਪਹੁੰਚ ਗਏ। ਸਰਕਾਰ ਵਲੋਂ Embassy ਹੁੰਦੀ ਹੈ, Ambassador ਹੁੰਦੇ ਹਨ, ਬਾਬੂ ਲੋਕ ਹੁੰਦੇ ਹਨ ਪਰ ਤੁਹਾਨੂੰ ਪਤਾ ਹੈ ਉਨ੍ਹਾਂ ਨੂੰ ਰਾਜਦੂਤ ਕਹਿੰਦੇ ਹਨ। ਹਿੰਦੀ ਭਾਸ਼ਾ ਵਿੱਚ ਉਨ੍ਹਾਂ ਨੂੰ ਰਾਜਦੂਤ ਕਹਿੰਦੇ ਹਨ ਪਰ ਏਥੇ ਤੁਸੀੰ ਸਾਰੇ ਰਾਸ਼ਟਰ ਦੂਤ ਹੋ। ਹਰ ਹਿੰਦੁਸਤਾਨੀ ਦੁਨੀਆ ਦੇ ਹਰ ਕੋਨੇ ਵਿੱਚ ਰਾਸ਼ਟਰ ਦੂਤ ਹੈ। ਸਾਡੇ ਦੇਸ਼ ਦੀਆਂ ਉਨ੍ਹਾਂ ਚੰਗਿਆਈਆਂ ਤੋਂ ਦੁਨੀਆ ਨੂੰ ਜਾਣੂ ਕਰਵਾਉਣਾ ਹੈ, ਜਦੋਂ ਦੁਨੀਆ ਨੂੰ ਪਤਾ ਲਗਦਾ ਹੈ ਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਦੁਨੀਆ ਦੇ ਸਾਰੇ ਭਾਈਚਾਰਿਆਂ, ਦੁਨੀਆ ਦਾ ਕੋਈ ਅਜਿਹਾ ਭਾਈਚਾਰਾ ਨਹੀਂ ਹੈ ਜਿਸ ਨੂੰ ਭਾਰਤ ਵਿੱਚ ਸਨਮਾਨ ਪੂਰਨ ਸਥਾਨ ਹਾਸਲ ਨਾ ਹੋਵੇ। ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਦੁਨੀਆ ਦਾ ਛੋਟੇ ਤੋਂ ਛੋਟਾ ਭਾਈਚਾਰਾ ਵੀ ਹੋਵੇਗਾ, ਪੰਥ ਹੋਵੇਗਾ, ਮੰਨਣ ਵਾਲੇ ਲੋਕ ਹੋਣਗੇ ਭਾਰਤ ਵਿੱਚ ਤੁਹਾਨੂੰ ਜ਼ਰੂਰ ਮਿਲਣਗੇ ਅਤੇ ਮਾਣ ਨਾਲ ਜਿਊੰਦੇ ਹਨ। ਦੁਨੀਆ ਨੂੰ ਜਦੋਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਸੌ ਭਾਸ਼ਾਵਾਂ ਹਨ Hundred languages, 1700 Dialects 1700 ਤੋਂ ਵੀ ਜ਼ਿਆਦਾ ਬੋਲੀਆਂ, ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਯੂਰਪ ਵਿੱਚ ਦੇਸ਼ ਬਦਲਦਾ ਹੈ, ਭਾਸ਼ਾ ਬਦਲਦੀ ਹੈ, ਸਾਨੂੰ ਤਾਂ ਦਿੱਕਤ ਹੋ ਜਾਂਦੀ ਹੈ। ਤੁਸੀਂ 100 ਭਾਸ਼ਾਵਾਂ ਦਰਮਿਆਨ ਕਿਵੇਂ ਜੀਅ ਰਹੇ ਹੋ? ਸਾਨੂੰ ਜੋੜਨ ਵਾਲੀ ਜੋ ਤਾਕਤ ਹੈ ਉਹ ਸਾਡੀ ਮਾਤ-ਭੂਮੀ ਲਈ ਸਾਡਾ ਪਿਆਰ ਹੈ। ਉਸ ਧਰਤੀ ਪ੍ਰਤੀ, ਤਿਆਗ ਤਪੱਸਿਆ ਪ੍ਰਤੀ, ਇਤਿਹਾਸ ਪ੍ਰਤੀ, ਰਵਾਇਤਾਂ ਪ੍ਰਤੀ ਸਾਡਾ ਲਗਾਅ ਹੈ ਅਤੇ ਇਸ ਲਈ ਕੋਈ ਵੀ ਹਿੰਦੁਸਤਾਨੀ ਦੁਨੀਆ ਵਿੱਚ ਮਾਣ ਨਾਲ ਖੜਾ ਹੋ ਸਕਦਾ ਹੈ ਕਿ ਮੇਰਾ ਦੇਸ਼ ਵੰਨ-ਸੁਵੰਨਤਾਵਾਂ ਨਾਲ ਭਰਪੂਰ ਹੈ।

ਦੁਨੀਆ ਵਿੱਚ ਜੋ ਕੁਝ ਵੀ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਮੇਰੇ ਦੇਸ਼ ਵਿੱਚ ਸੁਭਾਵਕ ਤੌਰ ਤੇ ਕਰ ਸਕਦੇ ਹੋ। ਦੇਸ਼ ਦੀ ਵਿਸ਼ਾਲਤਾ ਹੈ। ਜਦੋਂ ਦੁਨੀਆ ਦੇ ਲੀਡਰਾਂ ਨੂੰ ਮਿਲਦਾ ਹਾਂ ਅਤੇ ਮੈਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸਰਕਾਰ ਦਾ ਪ੍ਰਧਾਨ ਮੰਤਰੀ ਹਾਂ ਤਾਂ ਮੇਰੇ ਵੱਲ ਦੇਖਦੇ ਰਹਿੰਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਛੋਟੇ ਜਿਹੇ ਦੇਸ਼ ਨੂੰ ਚਲਾਉਣ ਵਿੱਚ ਏਨੀ ਦਿੱਕਤ ਹੁੰਦੀ ਹੈ, ਤੁਸੀਂ ਕਿਵੇਂ ਚਲਾਉੰਦੇ ਹੋ। ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਲੋਕ ਦੇਸ਼ ਆਪ ਚਲਾਉਂਦੇ ਹੋ ਪਰ ਮੇਰੇ ਦੇਸ਼ ਵਿੱਚ ਸਵਾ ਸੌ ਕਰੋੜ ਦੇਸ਼ ਵਾਸੀ ਦੇਸ਼ ਨੂੰ ਚਲਾਉਂਦੇ ਹਨ। ਲੋਕਤੰਤਰ ਦੀ ਇਹੋ ਤਾਕਤ ਹੈ। ਭਾਰਤ ਦੇ ਅੰਦਰ ਵਿਸ਼ੇਸ਼ ਤੌਰ ਤੇ ਜਦੋਂ ਤੋਂ ਮੈਨੂੰ ਸਰਕਾਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਸਭ ਤੋਂ ਵੱਡਾ ਯਤਨ ਇਹ ਕੀਤਾ ਹੈ ਕਿ ਜਨਤਕ ਭਾਈਵਾਲੀ ਨੂੰ ਦੇਸ਼ ਦੇ ਹਰ ਕੰਮ ਵਿੱਚ ਪਹਿਲ ਦਿੱਤੀ ਹੈ। ਸਭ ਕੁਝ ਸਰਕਾਰ ਕਰੇਗੀ, ਸਾਰੀਆਂ ਸਮੱਸਿਆਵਾਂ ਦਾ ਹੱਲ ਸਰਕਾਰ ਕੋਲ ਹੀ ਹੈ। ਭਗਵਾਨ ਅਕਲ ਵੰਡਣ ਨਿਕਲੇ ਸਨ ਤਾਂ ਸਾਰੇ ਸਰਕਾਰ ਵਾਲਿਆਂ ਨੂੰ ਹੀ ਅਕਲ ਮਿਲੀ ਸੀ, ਇਸ ਸੋਚ ਤੋਂ ਅਸੀਂ ਬਾਹਰ ਆ ਚੁੱਕੇ ਹਾਂ ਅਤੇ ਸਾਡੀ ਕੋਸ਼ਿਸ਼ ਇਹ ਹੈ ਕਿ ਜਨਤਕ ਭਾਈਵਾਲੀ ਨਾਲ ਦੇਸ਼ ਕਈ ਗੁਣਾ ਤਰੱਕੀ ਕਰ ਸਕਦਾ ਹੈ, ਤੇਜ਼ ਗਤੀ ਨਾਲ ਤਰੱਕੀ ਕਰ ਸਕਦਾ ਹੈ। ਜੇ ਸਰਕਾਰ ਤਹਿ ਕਰਦੀ ਹੈ ਕਿ ਅਸੀਂ Toilet ਬਣਾਵਾਂਗੇ, ਖੁਲ੍ਹੇ ਵਿੱਚ ਪਖ਼ਾਨੇ ਜਾਣਾ ਬੰਦ ਕਰਵਾਵਾਂਗੇ, ਸਕੂਲਾਂ ਵਿੱਚ ਬੱਚਿਆਂ ਲਈ ਟਾਇਲੈਟ ਬਣਵਾਵਾਂਗੇ, ਇਹ ਪ੍ਰੋਗਰਾਮ ਤਾਂ ਪਹਿਲਾਂ ਵੀ ਚਲਦੇ ਸਨ। ਪਰ ਉਹ ਪ੍ਰੋਗਰਾਮ ਸਰਕਾਰ ਚਲਾਉਂਦੀ ਸੀ। ਅਸੀਂ ਆ ਕੇ ਕਿਹਾ ਕਿ ਲੋਕ ਇਸ ਨੂੰ ਸੰਭਾਲਣ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸਕੂਲਾਂ ਵਿੱਚ ਇਕ ਸਾਲ ਦੇ ਅੰਦਰ ਬੱਚੀਆਂ ਲਈ ਵੱਖ ਪਖ਼ਾਨੇ ਬਣਾਉਣ ਦਾ ਕੰਮ, ਬੱਚਿਆਂ ਲਈ ਵੱਖਰੇ ਪਖ਼ਾਨੇ ਬਣਾਉਣ ਦਾ ਕੰਮ ਲੋਕਾਂ ਨੇ ਪੂਰਾ ਕਰ ਦਿੱਤਾ ਹੈ। ਕਹਿਣ ਦਾ ਭਾਵ ਇਹ ਹੈ ਕਿ ਨਵੀਂ ਜੋ ਸਰਕਾਰ ਬਣੀ ਹੈ, ਅੱਜ ਦੇਸ਼ ਵਿੱਚ ਜਿਸ ਨੇ ਆਪਣੇ ਹਰ ਕੰਮ ਵਿੱਚ ਲੋਕ ਭਾਈਵਾਲੀ, ਜਨਤਕ ਭਾਈਵਾਲੀ ਨੂੰ ਪਹਿਲ ਦਿੱਤੀ ਹੈ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ, ਲੋਕਤੰਤਰ ਦਾ ਮਤਲਬ ਬਹੁਤ ਸਿਧਾ ਸਾਦਾ ਹੋ ਗਿਆ ਸੀ……Democracy ਮਤਲਬ 5 ਸਾਲ ਵਿੱਚ ਇੱਕ ਵਾਰੀ ਜਾਣਾ, ਈ ਵੀ ਐੱਮ ਮਸ਼ੀਨ ਦਾ ਬਟਨ ਦਬਾਉਣਾ ਅਤੇ ਜੋ ਪਸੰਦ ਆਵੇ ਉਸ ਨੂੰ ਜਿਤਾ ਦੇਣਾ ਅਤੇ ਉਸਨੂੰ 5 ਸਾਲ ਦਾ ਕੰਟਰੈਕਟ ਦੇ ਦੇਣਾ …. ਦੇਖੋ 5 ਸਾਲ ਤੁਹਾਨੂੰ ਬਿਠਾਇਆ ਹੈ, ਇਹ ਸਾਡੇ 10 ਕੰਮ ਕਰ ਦੇਣਾ, ਨਹੀਂ ਕਰ ਸਕੇ ਤਾਂ ਛੁੱਟੀ, ਜਾਂ ਕੋਈ ਦੂਜਾ ਆਵੇ, ਇਹ ਲੋਕਤੰਤਰ ਦੀ ਮਰਿਯਾਦਾ ਨਹੀਂ ਹੈ। ਇਹ ਤਾਂ ਲੋਕਤੰਤਰ ਦਾ ਇੱਕ ਸੀਮਿਤ ਹਿੱਸਾ ਹੈ ਕਿ ਜਿਸ ਵਿੱਚ ਜਨਤਾ ਵੋਟ ਦੇਂਦੀ ਹੈ, ਸਰਕਾਰ ਉਨ੍ਹਾਂ ਦੀ ਹੈ। ਪਰ ਸਰਕਾਰ ਚੱਲਦੀ ਹੈ ਜਨਤਕ ਭਾਈਵਾਲੀ ਨਾਲ।

ਸਾਡੇ ਦੇਸ਼ ਵਿੱਚ ਕੋਈ ਕੁਦਰਤੀ ਆਫਤ ਆ ਜਾਵੇ ਤਾਂ ਅਸੀਂ ਸਭ ਨੇ ਮਹਿਸੂਸ ਕੀਤਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਤਾਕਤ ਬਹੁਤ ਛੋਟੀ ਪੈ ਜਾਂਦੀ ਹੈ ਪਰ ਲੋਕ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਅਜਿਹੇ ਫੂਡ ਪੈਕਟ ਢੀਂਗਣਾ ਫਲਾਣਾ ਲੈ ਕੇ ਨਿਕਲ ਪੈਂਦੇ ਹਨ। ਕੁਦਰਤੀ ਆਫ਼ਤ ਵਿੱਚ ਹਰ ਕਿਸੇ ਦੀ ਮਦਦ ਤੁਰੰਤ ਪਹੁੰਚ ਜਾਂਦੀ ਹੈ ਕਿਉਂਕਿ ਜਨਤਕ ਤਾਕਤ ਦੀ ਸਮਰੱਥਾ ਹੈ। ਇਸ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਕੰਮ ਵਿੱਚ ਜਨਤਕ ਭਾਈਵਾਲੀ। ਭਾਰਤ ਦਾ ਸੰਘੀ ਢਾਂਚਾ ਰਾਜ, ਕੇਂਦਰ ਮੋਢੇ ਨਾਲ ਮੋਢਾ ਮਿਲਾ ਕੇ ਕਿਵੇਂ ਕੰਮ ਕਰਨ in true spirit Federal Structure ਨੂੰ ਕਿਵੇਂ ਉਤਸ਼ਾਹ ਮਿਲੇ ਉਸ ਉੱਤੇ ਇਸ ਸਰਕਾਰ ਨੇ ਜ਼ੋਰ ਦਿੱਤਾ ਹੈ।

Good Governance ਮੈਂ ਮੰਨਦਾ ਹਾਂ ਕਿ Development plus Good Governance ਤਾਂ ਜਾ ਕੇ ਜਨਤਾ ਜਨਾਰਦਨ ਦੇ ਸੁਪਨੇ ਪੂਰੇ ਹੁੰਦੇ ਹਨ। ਸਿਰਫ Development ਨਾਲ ਸਪਿਰਟਸ ਪੂਰੇ ਨਹੀਂ ਹੁੰਦੇ। ਸਿਰਫ .Good Governance ਨਾਲ ਵੀ ਨਹੀਂ ਹੁੰਦੇ। Development And Good Governance ਦੋਹਾਂ ਦਾ Combination ਹੁੰਦਾ ਹੈ ਤਦ ਆਮ ਜਨਤਾ ਦੇ ਮਸਲੇ ਹੱਲ ਹੁੰਦੇ ਹਨ। ਬੱਸ ਅੱਡਾ ਬਣਾਵਾਂ, ਬੱਸ ਸਟੇਸ਼ਨ ਚੰਗਾ ਬਣਾਵਾਂ Development ਹੋਇਆ ਪਰ ਬੱਸ ਸਮੇਂ ਤੇ ਆਵੇ, ਬੱਸ ਵਿੱਚ ਸਫਾਈ ਹੋਵੇ Driver, Conductor ਦਾ ਵਤੀਰਾ ਠਾਕ ਹੋਵੇ, ਇਹ .Good Governance ਹੁੰਦੀ ਹੈ। ਤਦ ਆਮ ਵਿਅਕਤੀ ਨੂੰ ਤਸੱਲੀ ਮਿਲਦੀ ਹੈ, ਉਸ ਨੂੰ ਹੱਲ ਮਿਲਦਾ ਹੈ ਤਾਂ ਇਹ ਮੇਰੀ ਸਰਕਾਰ ਹੈ, ਇਹ ਮੇਰਾ ਦੇਸ਼ ਹੈ, ਇਹ ਮੇਰੀ ਜਾਇਦਾਦ ਹੈ। ਇਸ ਸਰਕਾਰ ਦਾ ਲਗਾਤਾਰ ਭਾਵ ਇਹੋ ਹੈ ਕਿ ਜਨਤਕ ਭਾਈਵਾਲੀ ਨੂੰ ਹੱਲਾਸ਼ੇਰੀ ਮਿਲੇ. ਜਨਤਕ ਤਾਕਤ ਨੂੰ ਉਤਸ਼ਾਹ ਮਿਲੇ ਅਤੇ ਜਨਤਕ ਤਾਕਤ ਦੇ ਭਰੋਸੇ ਦੇਸ਼ ਨੂੰ ਅੱਗੇ ਵਧਾਉਣ ਦਾ ਯਤਨ ਹੋਵੇ। ਅਤੇ ਇਹ ਤਜਰਬਾ ਸਾਡੇ ਦੇਸ਼ ਦੀ ਜਨਤਾ ਜਨਾਰਦਨ ਨੂੰ ਜਿਸ ਕੰਮ ਵਿੱਚ ਲੱਭਣ ਲਈ, ਤੁਸੀਂ ਵੇਖਿਆ ਹੋਵੇਗਾ 2 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਤਾਂ ਟੀ ਵੀ ਉੱਤੇ ਇਕ ਹੀ ਖਬਰ ਆਉਂਦੀ ਰਹਿੰਦੀ ਸੀ, ਦਾਲ ਮਹਿੰਗੀ ਹੈ, ਦਾਲ ਮਹਿੰਗੀ ਹੈ। ਮੋਦੀ ਦੱਸਣ ਦਾਲ ਦੇ ਭਾਅ ਕਿਉਂ ਘੱਟ ਨਹੀਂ ਹੋ ਰਹੇ। ਜਿੱਥੇ ਵੀ ਜਾਓ ਬੱਸ ਇਹੋ। ਹੁਣ ਦਾਲ ਦੇ ਭਾਅ ਏਨੇ ਘੱਟ ਹੋ ਗਏ ਕੋਈ ਪੁੱਛਦਾ ਹੀ ਨਹੀਂ। ਕਿਵੇਂ ਹੋ ਗਿਆ? ਦੇਸ਼ ਦੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ Pulses ਦੀ ਖੇਤੀ ਤੇ ਵੀ ਜ਼ੋਰ ਦਿਉ ਅਤੇ ਪਲਸਿਜ਼ ਦੀ ਖੇਤੀ ਲਈ ਏਨਾ ਕੁਝ ਕਰਨਾ ਨਹੀਂ ਪੈਂਦਾ। ਫਸਲਾਂ ਦਰਮਿਆਨ ਇਸ ਨੂੰ ਬੀਜਿਆ ਜਾ ਸਕਦਾ ਹੈ। Extra Income ਹੁੰਦੀ ਹੈ ਅਤੇ ਮੇਰੇ ਦੇਸ਼ ਦੇ ਕਿਸਾਨਾਂ ਨੇ ਇਹ ਕਰ ਕੇ ਵਿਖਾਇਆ। ਕਾਫੀ ਮਾਤਰਾ ਵਿੱਚ Pulses ਦਾ ਉਤਪਾਦਨ ਕੀਤਾ, ਤਾਂ ਅੱਜ ਥਾਲੀ ਸਸਤੀ ਹੋਈ। ਦਰਮਿਆਨੇ ਵਰਗ ਦੇ ਪਰਿਵਾਰ ਵਿੱਚ Pulses ਜ਼ਿਆਦਾ ਖਾਧੀ ਜਾਂਦੀ ਹੈ ਤਾਂ ਪ੍ਰੋਟੀਨ ਵੀ ਜ਼ਿਆਦਾ ਮਿਲਦੀ ਹੈ ਤਾਂ ਸਰੀਰ ਦੀ ਤਾਕਤ ਵੀ ਵਧਦੀ ਹੈ, ਸਰੀਰ ਦੀ ਕਾਫੀ Requirement ਪੂਰੀ ਹੁੰਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸਰਕਾਰੀ ਯਤਨਾਂ ਤੋਂ ਜ਼ਿਆਦਾ ਆਮ ਜਨਤਾ ਦੀ ਸਮਰੱਥਾ ਇਕ ਬਹੁਤ ਵੱਡਾ ਰੋਲ ਪਲੇਅ ਕਰ ਸਕਦੀ ਹੈ।

ਭਾਰਤ ਦੇ ਬਾਹਰ ਅਜਿਹੀ ਧਾਰਨਾ ਹੈ ਕਿ ਭਾਰਤ ਵਿੱਚ ਔਰਤਾਂ ਤਾਂ House Wife ਹਨ। ਕੁਝ ਕਰਨਾ ਕੁਰਨਾ ਤਾਂ ਨਹੀਂ, ਕਿਚਨ ਵਿੱਚ ਹੁੰਦੀਆਂ ਹਨ। ਇਹ ਬਾਹਰ ਇੱਕ ਕਲਪਨਾ ਹੈ, ਸਚਾਈ ਅਲੱਗ ਹੈ। ਅੱਜ ਵੀ ਹਿੰਦੁਸਤਾਨ ਦਾ ਪਸ਼ੂ-ਪਾਲਣ, ਡੇਅਰੀ, ਮਿਲਕ ਇਹ ਪੂਰਾ ਖੇਤਰ ਇੱਕ ਤਰ੍ਹਾਂ ਨਾਲ ਭਾਰਤ ਦੀਆਂ ਔਰਤਾਂ ਹੀ ਸੰਭਾਲਦੀਆਂ ਹਨ। ਮਰਦਾਂ ਦਾ ਬਹੁਤ ਘੱਟ ਯੋਗਦਾਨ ਹੈ। ਖੇਤੀ ਵਿੱਚ ਵੀ ਔਰਤਾਂ ਦੀ ਭਾਈਵਾਲੀ ਬਹੁਤ ਵੱਡੀ ਹੁੰਦੀ ਹੈ। ਉਹ Physically Contribute ਕਰਦੀਆਂ ਹਨ ਪਰ ਸਾਡੀ ਸਮਾਜਿਕ ਰਚਨਾ ਅਜਿਹੀ ਹੈ ਕਿ ਉਸ ਨੂੰ ਰੁਪਏ ਪੈਸੇ ਦੇ ਤਰਾਜ਼ੂ ਵਿੱਚ ਤੋਲਿਆ ਨਹੀਂ ਜਾਂਦਾ, ਇਸ ਦਾ ਮਤਲਬ ਇਹ ਨਹੀਂ ਕਿ ਭਾਰਤ ਦੀ ਆਰਥਿਕ ਵਿਕਾਸ ਦੀ ਯਾਤਰਾ ਵਿੱਚ ਔਰਤਾਂ ਦੀ ਭੂਮਿਕਾ ਨਹੀਂ ਹੈ। ਔਰਤਾਂ ਦੀ ਭੂਮਿਕਾ ਹੈ। ਔਰਤਾਂ ਵਿੱਚ Potential ਵੀ ਹੈ ਅਤੇ ਇਸ ਲਈ ਸਾਡੀ ਸਰਕਾਰ ਨੇ 50% ਜੋ ਅਬਾਦੀ ਹੈ, ਉਸ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਇਕ ਪ੍ਰਮੁੱਖ ਹਿਸਾ ਬਣਾਉਣ ਦੀ ਦਿਸ਼ਾ ਵਿੱਚ ਬੀੜਾ ਚੁੱਕਿਆ ਹੈ। Empowerment of Women ਅਤੇ ਏਨਾ ਹੀ ਨਹੀਂ Women led Development ਅਸੀਂ ਜਦੋਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਮੁਹਿੰਮ ਚਲਾਈ, ਬੈਂਕ ਦੇ ਖਾਤੇ ਖੋਲ੍ਹਣ ਦੀ, ਸਾਡੇ ਦੇਸ਼ ਵਿੱਚ 40% ਲੋਕ ਅਜਿਹੇ ਸਨ ਜੋ ਕਦੀ ਬੈਂਕ ਦੇ ਦਰਵਾਜ਼ੇ ਤੱਕ ਨਹੀਂ ਗਏ। Formal Economy ਤੋਂ ਬਾਹਰ ਸਨ । ਅਸੀਂ ਮੁਹਿੰਮ ਚਲਾਈ ਅਤੇ ਖੁਸ਼ੀ ਦੀ ਗੱਲ ਹੈ ਕਿ ਜਦੋਂ ਬੈਂਕ ਖਾਤੇ ਖੋਲ੍ਹੇ ਗਏ ਤਾਂ ਉਸ ਵਿੱਚ ਜ਼ਿਆਦਾਤਰ ਔਰਤਾਂ ਦੇ ਖਾਤੇ ਸਨ। ਔਰਤਾਂ ਨੂੰ ਲੱਗਣ ਲੱਗਾ ਹਾਂ ਮੈਂ ਵੀ ਆਰਥਿਕ ਵਿਵਸਥਾ ਦਾ ਕੁਝ ਹਿੱਸਾ ਹਾਂ। ਹੁਣ ਅਸੀਂ ਇੱਕ ਯੋਜਨਾ ਬਣਾਈ ਮੁਦਰਾ ਯੋਜਨਾ। ਮੁਦਰਾ ਯੋਜਨਾ ਨਾਲ ਸਾਡੇ .entrepreneurship ਨੂੰ ਉਤਸ਼ਾਹ ਮਿਲਿਆ। ਸਾਡੇ ਦੇਸ਼ ਦੇ ਨੌਜਵਾਨ Job Seeker ਤੋਂ Job Creator ਬਣੇ, ਜਵਾਬ ਦੇਣ ਵਾਲੇ ਬਣੇ। ਛੋਟੇ-ਛੋਟੇ ਕੰਮ ਕਰਦੇ ਹੀ ਲੋਕ ਇੱਕ ਨੂੰ ਨੌਕਰੀ ਤੇ ਰੱਖ ਸਕਦੇ ਹਨ, ਦੋ ਨੂੰ ਰੱਖ ਸਕਦੇ ਹਨ, ਕੰਮ ਦੇ ਸਕਦੇ ਹਨ, ਇਸ ਲਈ ਛੋਟੇ-ਛੋਟੇ ਕਾਰੋਬਾਰ ਨੂੰ ਮਦਦ ਦੇਣ ਦੀ ਦਿਸ਼ਾ ਵਿੱਚ ਅਸੀਂ ਵੱਡੀ ਮੁਹਿੰਮ ਛੇੜੀ।

ਮੁਦਰਾ ਯੋਜਨਾ ਅਤੇ ਮੁਦਰਾ ਯੋਜਨਾ ਅਜਿਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਦਿੱਤੇ ਬਿਨਾ ਨਾਗਰਿਕ ਨੂੰ, ਜੇ ਉਹ ਬੈਂਕ ਵਿੱਚ ਆਉਂਦਾ ਹੈ , ਆਪਣੀਆਂ ਸਾਰੀਆਂ ਜਾਣਕਾਰੀਆਂ ਦਿੰਦਾ ਹੈ ਤਾਂ ਪੰਜਾਹ ਹਜ਼ਾਰ ਤੋਂ ਦੱਸ ਲੱਖ ਰੁਪਏ ਤੱਕ ਉਸ ਨੂੰ ਲੋਨ ਮਿਲਦਾ ਹੈ। ਕਰੀਬ 7 ਕਰੋੜ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਕਰੀਬ ਤਿੰਨ ਲੱਖ ਕਰੋੜ ਤੋਂ ਵੱਧ ਰਕਮ ਇਨ੍ਹਾਂ ਲੋਕਾਂ ਨੂੰ ਮਿਲੀ ਹੈ। ਕਿਸੇ ਨੂੰ ਪੰਜਾਹ ਹਜ਼ਾਰ, ਕਿਸੇ ਨੂੰ ਪਚਵਿੰਜਾ ਹਜ਼ਾਰ , ਕਿਸੇ ਨੂੰ ਅੱਸੀ ਹਜ਼ਾਰ, ਕਿਸੇ ਨੂੰ ਲੱਖ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੁਦਰਾ ਯੋਜਨਾ ਦਾ ਲਾਭ ਲੈਣ ਵਾਲਿਆਂ ਵਿੱਚ 70 ਪ੍ਰਤੀਸ਼ਤ ਔਰਤਾਂ ਹਨ, 70 ਪਰਸੈਂਟ ਔਰਤਾਂ।

Women Empowerment ਕਿਵੇਂ ਹੋਵੇਗਾ, Women led Development ਕਿਵੇਂ ਹੋਵੇਗੀ। ਇਹ ਉਸ ਤੋਂ ਨਜ਼ਰ ਆਉਂਦਾ ਹੈ। ਅੱਜ ਵੀ ਦੁਨੀਆ ਦੇ Forever ਕਹੇ ਜਾਣ ਵਾਲੇ ਦੇਸ਼ਾਂ ਵਿੱਚ Maternity leave Average 12 week ਹੈ……ਵਿੱਚ ਵੀ Maternity leave 12 week ਲਈ ਹੈ। ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਨੇ Parliament ਵਿੱਚ ਕਾਨੂੰਨ ਬਣਾਇਆ ਹੈ ਅਤੇ ਹੁਣ Working Woment ਨੂੰ 26 week ਦੀ Maternity Leave ਦਿੱਤੀ ਜਾਂਦੀ ਹੈ। 6 ਮਹੀਨੇ ਅਤੇ ਉਹ ਇਸ ਲਈ ਕਿ ਕਿ ਅਸੀਂ ਭਾਰਤ ਦੇ ਭਵਿੱਖ ਵੱਲ ਵੇਖਦੇ ਹਾਂ, ਅਜੇ ਤਾਂ ਅਜਿਹਾ ਲੱਗੇਗਾ ਚੰਗਾ 6 ਮਹੀਨੇ ਨੌਕਰੀ ਕਰੇਗੀ, ਤਨਖਾਹ ਖਾਵੇਗੀ। ਕਿਸੇ ਨੂੰ ਲੱਗਦਾ ਹੋਵੇਗਾ। ਪਰ ਉਹ 6 ਮਹੀਨੇ ਉਸ ਬੱਚੇ ਦੀ ਪਰਵਰਿਸ਼ ਕਰਦੀ ਹੈ, ਜੋ ਮੇਰੇ ਦੇਸ਼ ਦਾ ਆਉਣ ਵਾਲਾ ਕਲ ਹੈ। ਇਹ Investment ਹੈ ਯਾਨੀ 26 ਹਫਤੇ ਤੱਕ Working Women ਨੂੰ ਨੌਕਰੀ ਤੋਂ ਛੁੱਟੀ ਦੇਣਾ , ਤਨਖਾਹ ਚਾਲੂ ਰੱਖਣਾ, ਸ਼ੁਰੂ ਵਿੱਚ ਤਾਂ ਲੱਗਦਾ ਹੈ ਕਿ ਕੰਮ ਕੌਣ ਕਰੇਗਾ, ਸ਼ੁਰੂ ਵਿੱਚ ਤਾਂ ਲੱਗਦਾ ਹੈ ਕਿ ਮੁਫਤ ਦਾ ਪੈਸਾ ਦੇਣਾ, ਪਰ ਲੰਬੀ ਦੂਰੀ ਤੱਕ ਵੇਖਦੇ ਹਾਂ ਤਾਂ ਤਾਂ ਪਤਾ ਲੱਗਦਾ ਹੈ ਕਿ ਉਸ ਦੀ ਗੋਦ ਵਿੱਚ ਜੋ ਬੱਚਾ ਹੈ, ਉਸਦਾ ਮਾਂ ਦੀ ਗੋਦ ਵਿੱਚ ਅਜਿਹਾ ਲਾਲਨ ਪਾਲਨ ਹੋਣਾ ਛੇ ਮਹੀਨੇ ਦਾ Base ਇੰਨਾ ਮਜ਼ਬੂਤ ਹੋਵੇਗਾ ਮੇਰਾ ਭਵਿੱਖ ਉੱਜਵਲ ਹੋ ਜਾਵੇਗਾ, ਇਸ ਦਿਸ਼ਾ ਵਿੱਚ ਕੰਮ ਕਰਦੇ ਹਾਂ।

ਜਦੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀਮਾਨ ਓਬਾਮਾ 26 ਜਨਵਰੀ ਨੂੰ ਪਰਜਾ ਦੀ ਸੱਤਾ ਦੇ ਤਿਓਹਾਰ ਲਈ ਭਾਰਤ ਆਏ ਸਨ। ਹੁਣ ਜਦ ਗਾਰਡ ਆਫ ਆਨਰ ਦਿੱਤਾ ਗਿਆ ਉਨ੍ਹਾਂ ਨੂੰ ਤਾਂ ਫੌਜ ਦੀਆਂ ਤਿੰਨਾਂ ਪੰਕਤੀਆਂ ਆਰਮੀ, ਨੇਵੀ, ਏਅਰ ਫੋਰਸ , ਸਭ ਮਹਿਲਾ ਪੁਲਿਸ ਫੌਜ ਦੇ ਤਿੰੰਨੋਂ ਅੰਗ ਉਨ੍ਹਾਂ ਨੂੰ ਗਾਰਡ ਆਫ ਆਨਰ ਦੇ ਰਹੇ ਸਨ। ਉਨ੍ਹਾਂ ਦਾ ਕਮਾਨ ਸੰਚਾਲਨ ਵੀ ਇਕ ਔਰਤ ਕਰ ਰਹੀ ਸੀ। ਅਮਰੀਕੀ ਰਾਸ਼ਟਰਪਤੀ ਨੇ ਮੰਚ ਤੇ ਚੱਲਦੇ ਹੋਏ ਕਿਹਾ ਮੋਦੀ ਜੀ ਬੜੀ ਹੈਰਾਨੀ ਹੈ ਬਈ ਇਹ ਹਿੰਦੋਸਤਾਨ ਵਿੱਚ। ਮੈਂ ਕਿਹਾ ਅਜੇ ਤਾਂ ਸ਼ੁਰੂਆਤ ਹੈ , ਮੈਂ ਕਿਹਾ ਕੱਲ ਵੇਖਣਾ ਅਤੇ 26 ਜਨਵਰੀ ਨੂੰ ਪਰੇਡ ਹੋਈ ਤਾਂ ਸਾਰੀ ਦੁਨੀਆਂ ਲਈ ਮੁੱਖ ਖਬਰ ਸੀ ਕਿ ਉਸ ਪਰੇਡ ਦੇ ਅੰਦਰ ਉਸ ਦੀ ਅਗਵਾਈ ਮਹਿਲਾ ਕਰ ਰਹੀ ਸੀ। ਪਰੇਡ ਦੇ ਅੰਦਰ ਜੋ ਦਸਤੇ ਚੱਲ ਰਹੇ ਸਨ ਉਹ ਔਰਤਾਂ ਦੇ ਚੱਲ ਰਹੇ ਸਨ। ਸੁਰੱਖਿਆ ਦੇ ਖੇਤਰ ਵਿੱਚ ਵੀ ਮੇਰੇ ਦੇਸ਼ ਦੀਆਂ ਮਹਿਲਾਵਾਂ ਬਹੁਤ ਵੱਡੀ ਭੂਮਿਕਾ ਅਦਾ ਕਰਦੀਆਂ ਹਨ। ਦਿੱਲੀ ਵਿੱਚ ਜੇ ਤੁਸੀਂ ਜਾਓ ਜਾਂ ਦੇਸ਼ ਦੇ ਹੋਰ ਕਿਸੇ ਰਾਜ ਵਿੱਚ ਜਾਓਗੇ, ਜਿੱਥੇ ਪੁਲਿਸ ਵਿੱਚ 33 ਪਰਸੈਂਟ ਮਹਿਲਾ ਪੁਲਿਸ ਲਈ ਰਿਜ਼ਰਵ ਕੀਤਾ ਗਿਆ ਹੈ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਇਹ Empower ਮਹਿਲਾਵਾਂ ਸਾਡੀ ਕਰਨਗੀਆਂ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।

ਹੁਣੇ ਤੁਸੀਂ ਵੇਖਿਆ ਹੋਵੇਗਾ ਫਾਈਟਰ ਜਹਾਜ਼ ਉੱਡਾ ਰਹੀਆਂ ਹਨ ਸਾਡੀਆਂ ਮਹਿਲਾਵਾਂ ਭੈਣਾਂ। ਫਾਈਟਰ ਪਲੇਨ ਦੀ ਅਗਵਾਈ ਔਰਤਾਂ ਦੇ ਹੱਥਾਂ ਵਿੱਚ ਦੁਨੀਆ ਦੇ ਅੰਦਰ ਚਰਚਾ ਹੈ। ਅੱਜ ਭਾਰਤ ਸਪੇਸ ਟੈਕਨਾਲੋਜੀ ਦੀ ਦੁਨੀਆ ਵਿੱਚ, ਪੁਲਾੜ ਵਿੱਚ ਪੂਰੀ ਦੁਨੀਆ ਵਿੱਚ ਉਸ ਨੇ ਆਪਣੇ ਵੱਡਾ ਨਾਂ ਕਮਾਇਆ ਹੈ। ਅਜੇ ਪਿਛਲੇ ਹਫਤੇ ਇਕੱਠੇ 30 ਨੈਨੋ ਸੈਟੇਲਾਈਟ ਛੱਡਣ ਦਾ ਕੰਮ ਸਫਲਤਾ ਨਾਲ ਸਾਡੇ ਦੇਸ਼ ਵਿੱਚ ਹੋਇਆ। ਇਸ ਤੋਂ ਪਹਿਲਾਂ ਸਾਡੇ ਸਾਇੰਟਿਸਟਾਂ ਨੇ ਵਰਲਡ ਰਿਕਾਰਡ ਬਣਾਇਆ। 104 ਸੈਟੇਲਾਈਟ ਲਾਂਚ ਕਰਨ ਦਾ ਕੰਮ ਹਿੰਦੁਸਤਾਨ ਦੀ ਸਪੇਸ ਸਾਇੰਸ ਨੇ ਕੀਤਾ। ਪਿਛਲੇ ਮਹੀਨੇ ਸਭ ਤੋਂ ਭਾਰੀ ਵਜ਼ਨ ਦਾ ਸੈਟੇਲਾਈਟ ਛੱਡਿਆ ਗਿਆ ਅਤੇ ਵਜ਼ਨ ਏਨਾ ਸੀ ਕਿ ਅਖ਼ਬਾਰਾਂ ਵਾਲਿਆਂ ਨੇ ਲਿਖਿਆ ਕਿ ਹਾਥੀ ਜਿੰਨਾ, ਯਾਨੀ ਹਾਥੀ ਦੇ ਵਜ਼ਨ ਦੇ ਬਰਾਬਰ ਲਿਖਿਆ ਗਿਆ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਇਸ ਪੂਰੀ ਸਪੇਸ ਦੀ ਦੁਨੀਆ ਵਿੱਚ ਕੰਮ ਕਰਨ ਵਿੱਚ ਤਿੰਨ ਪ੍ਰਮੁੱਖ ਵਿਗਿਆਨੀ ਔਰਤਾਂ ਹਨ ਜੋ ਇਸ ਕੰਮ ਨੂੰ ਕਰ ਰਹੀਆਂ ਹਨ। ਕਿਉਂ ਮਾਣ ਨਹੀਂ ਹੋਵੇਗਾ ਮੇਰੇ ਦੇਸ਼ ਦੀਆਂ ਮਾਤਾਵਾਂ ਭੈਣਾਂ ਦੀ ਇਸ ਸ਼ਕਤੀ ਉੱਤੇ, ਕਿਸ ਨੂੰ ਮਾਣ ਨਹੀਂ ਹੋਵੇਗਾ। ਭਾਵੇਂ ਵਿਗਿਆਨ ਦਾ ਖੇਤਰ ਹੋਵੇ, ਭਾਵੇਂ ਵਿੱਦਿਆ ਦਾ ਖੇਤਰ ਹੋਵੇ, ਭਾਵੇਂ ਸਿਹਤ ਦਾ ਖੇਤਰ ਹੋਵੇ ਅਜਕਲ੍ਹ ਤਾਂ ਹਿੰਦੁਸਤਾਨ ਦੇ ਕਿਸੇ ਵੀ ਰਾਜ ਵਿੱਚ ਜੇ ਟੀਚਰ ਕਾਨਫਰੰਸ ਕਰਨ ਤਾਂ ਇੱਕ ਜਗ੍ਹਾ ਉੱਤੇ ਬੋਰਡ ਲਗਾਉਣਾ ਪਵੇਗਾ ਕਿ ਇਹ ਕੋਨਾ ਮਰਦ ਟੀਚਰਾਂ ਲਈ ਰਾਖ਼ਵਾਂ ਹੈ। ਪੂਰੇ ਸਿੱਖਿਆ ਖੇਤਰ ਦਾ ਕੰਮ ਅੱਜ ਮੇਰੇ ਦੇਸ਼ ਵਿੱਚ ਮਾਤਾਵਾਂ ਭੈਣਾਂ ਸੰਭਾਲਦੀਆਂ ਹਨ। ਖੇਡ ਸੈਕਟਰ, ਨਰਸਿੰਗ, ਪੈਰਾਮੈਡੀਕਲ, ਮੈਡੀਕਲ ਕਿਤੇ ਵੀ ਜਾਓ, ਤੁਹਾਨੂੰ ਨਜ਼ਰ ਆਵੇਗਾ ਕਿ ਔਰਤਾਂ ਉਸ ਕੰਮ ਨੂੰ ਕਰ ਰਹੀਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਔਰਤ ਸ਼ਕਤੀ ਅਤੇ ਖੇਡਾਂ ਵਿੱਚ ਓਲੰਪਿਕ ਵਿੱਚ ਕੌਣ ਮੈਡਲ ਲੈ ਕੇ ਆਇਆ। ਸਾਰੇ ਮੈਡਲ ਲਿਆਉਣ ਵਾਲੀਆਂ ਸਾਡੀਆਂ ਬੇਟੀਆਂ ਸਨ। ਹਰ ਕਿਸੇ ਨੇ ਹਿੰਦੁਸਤਾਨ ਦਾ ਨਾਂਅ ਰੌਸ਼ਨ ਕੀਤਾ। ਏਨਾ ਹੀ ਨਹੀਂ ਸਰੀਰਕ ਤੌਰ ਤੇ ਜਿਨ੍ਹਾਂ ਨੂੰ ਤਕਲੀਫ਼ ਹੈ ਪੈਰਾ-ਓਲੰਪਿਕ ਉਸ ਵਿੱਚ ਵੀ ਹਿੰਦੁਸਤਾਨ ਦੇ ਤਿਰੰਗੇ ਝੰਡੇ ਨੂੰ ਉੱਚਾ ਕਰਨ ਦਾ ਕੰਮ ਸਾਡੀਆਂ ਮਹਿਲਾ ਖਿਡਾਰਨਾਂ ਨੇ ਕੀਤਾ।

ਇੱਕ ਅਜਿਹੀ ਸਰਕਾਰ ਹੈ ਦਿੱਲੀ ਵਿੱਚ ਜਿਸ ਦੇ ਦਿਲੋ ਦਿਮਾਗ਼ ਵਿੱਚ ਭਾਰਤ ਦੀ ਵਿਕਾਸ ਦੀ ਯਾਤਰਾ ਵਿੱਚ ਭਾਰਤ ਦੀ 50% ਆਬਾਦੀ, ਉਹ ਤਾਕਤਵਰ ਕਿਵੇਂ ਬਣੇ Empowerment ਕਿਵੇਂ ਹੋਵੇ, ਭਾਰਤ ਦੀ ਆਰਥਿਕ ਵਿਕਾਸ ਦੀ ਯਾਤਰਾ ਦੇ ਅੰਦਰ ਉਸ ਦੀ Equal Partnership ਕਿਵੇਂ ਹੋਵੇ। ਇਕ ਤੋਂ ਬਾਅਦ ਇੱਕ ਕਦਮ ਚੁੱਕ ਰਹੇ ਹਾਂ ਜਿਸ ਦਾ ਨਤੀਜਾ ਹੈ ਕਿ ਅੱਜ ਮੇਰੇ ਦੇਸ਼ ਦੀ ਨਾਗਰਿਕ ਤਾਕਤ ਭਾਰਤ ਦੇ ਝੰਡੇ ਨੂੰ ਉੱਚਾ ਚੁੱਕਣ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਦੇਸ਼ ਅੱਗੇ ਤਾਂ ਵਧਣਾ ਚਾਹੀਦਾ ਹੈ, ਜਿੱਥੇ ਪਹਿਲਾਂ ਹੈ ਉਸ ਤੋਂ ਚੰਗਾ ਹੋਣਾ ਚਾਹੀਦਾ ਹੈ, ਪਰ ਸਮਾਂ ਜ਼ਿਆਦਾ ਉਡੀਕ ਨਹੀਂ ਕਰੇਗਾ। ਜਿਸ ਗਤੀ ਨਾਲ ਅਸੀਂ ਇਥੋਂ ਤੱਕ ਪਹੁੰਚੇ ਹਾਂ, ਇਸ ਗਤੀ ਨਾਲ ਅੱਗੇ ਜਾਣਾ ਉਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕਦਾ ਜੋ ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ। ਅਤੇ ਇਸ ਦੇ ਲਈ ਗਤੀ ਨੂੰ ਤੇਜ਼ ਕਰਨਾ ਲਾਜ਼ਮੀ ਹੋ ਗਿਆ ਹੈ। ਪਹਿਲਾਂ ਸਰਕਾਰਾਂ ਹੁੰਦੀਆਂ ਸਨ ਇਕ ਕੰਮ, ਦੋ ਕੰਮ ਅਜਿਹੇ ਹੋ ਜਾਂਦੇ ਸਨ ਕਿ ਸਰਕਾਰ ਜਾਣੀ ਜਾਂਦੀ ਸੀ ਉਨ੍ਹਾਂ ਕੰਮਾਂ ਲਈ। ਅੱਜ ਰੋਜ਼ਾਨਾ ਇੱਕ ਨਵਾਂ ਕੰਮ ਕਰੋ ਤਾਂ ਵੀ ਘੱਟ ਪੈ ਜਾਂਦਾ ਹੈ। ਏਨੀਆਂ aspirations ਵਧ ਗਈਆਂ ਹਨ ਅਤੇ ਸਿਰਫ ਦੇਸ਼ ਨੂੰ ਅੱਗੇ ਲੈ ਜਾਣਾ ਏਨਾ ਕਾਫੀ ਨਹੀਂ ਹੈ। ਦੇਸ਼ ਨੂੰ ਆਧੁਨਿਕ ਬਣਾਉਣਾ ਬਹੁਤ ਜ਼ਰੂਰੀ ਹੈ। ਅਸੀਂ ਅੱਗੇ ਤਾਂ ਵਧਣਾ ਹੈ ਪਰ ਅਸੀਂ ਆਧੁਨਿਕ ਵੀ ਬਣਨਾ ਹੈ। 21ਵੀਂ ਸਦੀ ਦਾ ਹਿੰਦੁਸਤਾਨ Global BenchMark ਵਿੱਚ ਪਿੱਛੇ ਨਾ ਰਹਿ ਜਾਵੇ। ਵਿਗਿਆਨ ਤਕਨਾਲੋਜੀ ਦੇ ਖੇਤਰ ਵਿੱਚ ਪਿੱਛੇ ਨਾ ਰਹਿ ਜਾਵੇ। ਸਾਡਾ Infrastructure Global Bench Mark ਢੁਕਵਾਂ ਹੋਵੇ ਅਤੇ ਦੁਨੀਆ ਦੀ ਬਰਾਬਰੀ ਕਰਨ ਦੀ ਸਮਰੱਥਾ ਹਿੰਦੁਸਤਾਨ ਵਿੱਚ ਹੋਣੀ ਚਾਹੀਦੀ ਹੈ। ਇਸ ਭੂਮਿਕਾ ਨਾਲ ਅਸੀਂ ਅੱਗੇ ਵਧ ਰਹੇ ਹਾਂ। ਅੱਜ Health concerns ਦਾ ਮਾਹੌਲ ਹੈ, ਐਨਵਾਇਰਨਮੈਂਟ ਦੀ ਚਿੰਤਾ ਹੈ। ਹਰ ਕਿਸੇ ਨੂੰ ਲਗਦਾ ਹੈ ਬਈ ਸਾਹ ਲਈਏ ਤਾਂ ਚੰਗੀ ਸਾਹ ਮਿਲੇ, ਪਾਣੀ ਪੀਏ ਤਾਂ ਚੰਗਾ ਮਿਲੇ, ਖਾਣਾ ਖਾਈਏ ਤਾਂ ਚੰਗਾ ਖਾਈਏ, ਬਹੁਤ ਸੁਭਾਵਕ concerns ਹਨ ਸ਼ਾਇਦ। ਭਾਰਤ ਨੇ ਬੀੜਾ ਚੁੱਕਿਆ ਹੈ ਊਰਜਾ ਦੇ ਖੇਤਰ ਵਿੱਚ ਰੀਨਿਊਏਬਲ ਐਨਰਜੀ 175 ਗੀਗਾਵਾਟ ਦਾ। ਤੁਹਾਡੇ ਵਿਚੋਂ ਬਹੁਤ ਲੋਕ ਹੋਣਗੇ ਜਿਨ੍ਹਾਂ ਲਈ ਗੀਗਾਵਾਟ ਨਵਾਂ ਸ਼ਬਦ ਹੋਵੇਗਾ। ਕਿਉਂਕਿ ਸਦੀਆਂ ਤੋਂ ਅਸੀਂ ਮੈਗਾਵਾਟ ਤੋਂ ਅੱਗੇ ਸੋਚਿਆ ਹੀ ਨਹੀਂ। ਮੈਗਾਵਾਟ ਯਾਨੀ ਸਾਡਾ ਅਲਟੀਮੇਟਮ ਸੀ। 175 ਗੀਗਾਵਾਟ ਰੀਨਿਊਏਬਲ ਐਨਰਜੀ ਦਾ ਸਾਡਾ ਟੀਚਾ ਹੈ।

ਸੋਲਰ ਐਨਰਜੀ ਸਾਡੇ ਦੇਸ਼ ਦੀਆਂ ਲੋੜਾਂ ਵਿੱਚ ਕਿਵੇਂ ਰੋਲ ਅਦਾ ਕਰੇ, ਵਿੰਡ ਐਨਰਜੀ, ਨਿਊਕਲੀਅਰ ਐਨਰਜੀ, ਬਾਇਓਮਾਸ ਐਨਰਜੀ ਇਕ ਬਹੁਤ ਵੱਡੀ ਤਬਦੀਲੀ ਜੋ ਐਨਵਾਇਰਨਮੈਂਟ ਨੂੰ ਪਾਜ਼ਿਟਿਵ ਇੰਪੈਕਟ ਬਣਾ ਕੇ ਉਸ ਦਿਸ਼ਾ ਵਿੱਚ ਤੇਜ਼ ਗਤੀ ਨਾਲ ਕੰਮ ਅੱਗੇ ਵਧ ਰਿਹਾ ਹੈ ਅਤੇ ਅੱਜ ਸਥਿਤੀ ਇਹ ਹੈ ਕਿ ਕੋਇਲੇ ਤੋਂ ਤਿਆਰ ਹੋਣ ਵਾਲੀ ਬਿਜਲੀ ਨਾਲੋਂ ਸੋਲਰ ਐਨਰਜੀ ਸਸਤੀ ਹੋ ਜਾਵੇ, ਐਥੋਂ ਤੱਕ ਮੁਕਾਬਲਾ ਵਧਿਆ ਹੈ। ਤੁਸੀਂ ਭਵਿੱਖ ਦੀ ਕਲਪਨਾ ਕਰ ਸਕਦੇ ਹੋ। ਜੇ ਪੂਰੀ ਵਿਵਸਥਾ ਸੋਲਰ ਐਨਰਜੀ ਨਾਲ ਚਲਦੀ ਹੋਵੇਗੀ ਤਾਂ ਇਕਾਨਮੀ ਵਿੱਚ ਕਿੰਨੀ ਵੱਡੀ ਤਬਦੀਲੀ ਆਵੇਗੀ।

ਦੇਸ਼ ਨੂੰ ਅੱਜ ਖਾੜੀ ਦੇ ਦੇਸ਼ਾਂ ਤੋਂ ਤੇਲ ਦਰਾਮਦ ਕਰਨਾ ਪੈਂਦਾ ਹੈ, ਉਸ ਦਰਾਮਦ ਵਿੱਚ ਕਿੰਨੀ ਵੱਡੀ ਕਟੌਤੀ ਆਵੇਗੀ। ਦੇਸ਼ ਕਿੰਨਾ ਆਤਮ ਨਿਰਭਰ ਬਣੇਗਾ ਅਤੇ ਉਸ ਲਈ ਜੋ ਸੂਰਜੀ ਸ਼ਕਤੀ, ਇਹ ਸੂਰਜ ਮੈਂ ਪ੍ਰਧਾਨ ਮੰਤਰੀ ਬਣਿਆ ਹਾਂ, ਉਸ ਤੋਂ ਬਾਅਦ ਆਇਆ ਹੈ ਕਿ ਪਹਿਲਾਂ ਸੀ? ਪਹਿਲਾਂ ਸੀ ਕਿ ਨਹੀਂ ਸੀ, ਸੀ ਕਿ ਨਹੀਂ ਸੀ? ਮੈਨੂੰ ਦਿਸਦਾ ਸੀ ਪਰ ਉਨ੍ਹਾਂ ਨੂੰ ਨਹੀਂ ਦਿਸਦਾ ਸੀ ਅਤੇ ਇਸ ਲਈ ਪੂਰੇ ਜੀਵਨ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇਹ ਸਾਡੀ ਪਹਿਲ ਹੈ।

ਡਿਜੀਟਲ ਇੰਡੀਆ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਤਾਂ ਸ਼ੁਰੂ ਸ਼ੁਰੂ ਵਿੱਚ ਸਿੱਖਣਾ ਚਾਹੁੰਦਾ ਸੀ, ਸਮਝਣਾ ਚਾਹੁੰਦਾ ਸੀ ਕਿ ਆਖ਼ਰ ਇਹ ਹੈ ਕੀ ਏਨਾ ਵੱਡਾ, ਤਾਂ ਮੈਂ ਅਫ਼ਸਰਾਂ ਨਾਲ ਮੀਟਿੰਗ ਕਰਦਾ ਸੀ, ਬ੍ਰੀਫਿੰਗ ਲੈਂਦਾ ਸੀ ਕੀ ਚੱਲ ਰਿਹਾ ਹੈ ਕਿਵੇਂ ਨਹੀਂ ਹੈ। ਤਾਂ ਇਕ ਦਿਨ ਬਿਜਲੀ ਵਾਲਿਆਂ ਦੀ ਬ੍ਰੀਫਿੰਗ ਲੈ ਰਿਹਾ ਸੀ ਤਾਂ ਮੈਂ ਪੁੱਛਿਆ ਭਰਾਵਾ ਕੋਈ ਜਗ੍ਹਾ ਹੈ ਜਿੱਥੇ ਅਜੇ ਵੀ ਬਿਜਲੀ ਨਾ ਪਹੁੰਚੀ ਹੋਵੇ। ਸੋਚਿਆ ਕਿ ਆਜ਼ਾਦੀ ਦੇ 70 ਸਾਲ ਹੋ ਗਏ ਤਾਂ ਅਜਿਹਾ ਪੁੱਛਣਾ ਹੀ ਨਹੀਂ ਚਾਹੀਦਾ। ਮੈਂ ਥੋੜਾ ਡਰਦੇ ਡਰਦੇ ਪੁੱਛ ਲਿਆ ਕਿ ਭਰਾਵੋ ਕਿਤੇ ਅਜਿਹਾ ਤਾਂ ਨਹੀਂ ਕਿ ਕਿਤੇ ਦੂਰ ਅਜੇ ਬਿਜਲੀ ਪਹੁੰਚੀ ਹੀ ਨਹੀਂ ਤਾਂ ਮੈਂ ਹੈਰਾਨ ਹੋ ਗਿਆ। ਉਨ੍ਹਾਂ ਕਿਹਾ ਸਾਹਿਬ 18,000 ਪਿੰਡ ਅਜਿਹੇ ਹਨ ਜਿੱਥੇ ਅਜੇ ਬਿਜਲੀ ਨਹੀਂ ਪਹੁੰਚੀ। ਤੁਸੀਂ ਮੈਨੂੰ ਦੱਸੋ ਕਿ 21ਵੀਂ ਸਦੀ ਅਤੇ 18ਵੀੰ ਸਦੀ ਵਿੱਚ ਫਰਕ ਕੀ ਹੈ। 18ਵੀਂ ਸਦੀ ਵਿੱਚ ਵੀ ਤਾਂ ਲੋਕ ਬਿਨਾਂ ਬਿਜਲੀ ਦੇ ਸੂਰਜ ਦੀ ਰੌਸ਼ਨੀ ਵਿੱਚ ਜਾਂ ਚੰਦਰਮਾ ਦੀ ਰੌਸ਼ਨੀ ਵਿੱਚ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਸਨ। ਆਜ਼ਾਦੀ ਤੋਂ 70 ਸਾਲ ਬਾਅਦ ਮੇਰੇ ਦੇਸ਼ ਵਿੱਚ 18,000 ਪਿੰਡ 18ਵੀਂ ਸਦੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਆਧੁਨਿਕ ਭਾਰਤ ਦਾ ਸੁਪਨਾ ਮੈਂ ਪੂਰਾ ਕਰਨਾ ਸੀ।

ਮੈਂ ਬੀੜਾ ਚੁੱਕਿਆ, ਮੈਂ ਕਿਹਾ ਹਾਂ ਬਈ ਦੱਸੋ ਕਦੋਂ ਤੱਕ ਹੋਵੇਗਾ। ਉਨ੍ਹਾਂ ਕਿਹਾ ਸਾਹਿਬ 7 ਸਾਲ ਤਾਂ ਲੱਗਣਗੇ। ਉਨ੍ਹਾਂ ਦੀ ਇਹ ਹਿੰਮਤ ਹੀ ਮੇਰੇ ਲਈ ਹੈਰਾਨਗੀ ਸੀ। ਆਰਾਮ ਨਾਲ ਕਹਿ ਦਿੱਤਾ ਕਿ ਸੱਤ ਸਾਲ ਲੱਗਣਗੇ। ਮੈਂ ਕਿਹਾ ਬਈ ਜਲਦੀ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਿਉਂ ਕਰਦੇ ਹੋ , ਕਿਉਂ ਸੋਚਦੇ ਹੋ ਸਮਝਾ ਰਿਹਾ ਸੀ। ਆਖਿਰਕਾਰ ਜਦ ਮੈਂ ਇਕ ਦਿਨ ਲਾਲ ਕਿਲੇ ਤੋਂ 15 ਅਗਸਤ ਨੂੰ ਕਹਿ ਦਿੱਤਾਕਿ 1000 ਦਿਨ ਦੇ ਅੰਦਰ ਅਸੀਂ 18000 ਪਿੰਡਾਂ ਵਿੱਚ ਬਿਜਲੀ ਪਹੁੰਚਾ ਦੇਵਾਂਗੇ। ਅਜੇ ਹਜ਼ਾਰ ਦਿਨ ਹੋਏ ਨਹੀਂ, ਕਰੀਬ 13 -14 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚ ਗਈ ਹੈ। ਭਰਾਵੋ, ਭੈਣੋ ਕਿਉਂਕਿ ਮੈਂ ਆਧੁਨਿਕ ਭਾਰਤ ਬਣਾਉਣਾ ਹੈ ਅਤੇ ਬਾਕੀ ਜੋ ਪਿੰਡ ਹਨ ਉਨ੍ਹਾਂ ਦਾ ਕੰਮ ਵੀ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ।

ਭਾਰਤ ਵਿੱਚ ਢਾਈ ਲੱਖ ਪੰਚਾਇਤਾਂ ਹਨ। 6 ਲੱਖ ਪਿੰਡ ਹਨ ਪੰਚਾਇਤਾਂ ਦੇ। ਤੁਸੀਂ ਮੈਨੂੰ ਦੱਸੋ ਕਿ ਕੀ ਤੁਸੀਂ 1 ਘੰਟਾ ਵੀ ਮੋਬਾਈਲ ਤੋਂ ਬਿਨਾਂ ਜੀਅ ਸਕਦੇ ਹੋ, ਕੀ ਜੀਅ ਸਕਦੇ ਹੋ?

ਪ੍ਰੇਸ਼ਾਨੀ ਹੋ ਜਾਂਦੀ ਹੈ ਨਾ, ਜੇ ਇਹ ਹੱਕ ਤੁਹਾਨੂੰ ਹੈ ਤਾਂ ਹਿੰਦੁਸਤਾਨ ਦੇ ਹਰ ਗਰੀਬ ਨੂੰ ਹੈ ਕਿ ਨਹੀਂ, ਹਰ ਪਿੰਡ ਨੂੰ ਹੈ ਕਿ ਨਹੀਂ। ਭਰਾਵੋ ਭੈਣੋ ਅਸੀਂ ਡਿਜੀਟਲ ਇੰਡੀਆ ਦਾ ਮਿਸ਼ਨ ਫੜਿਆ ਹੈ, ਉਨਾਂ ਢਾਈ ਲੱਖ ਪੰਚਾਇਤਾਂ ਵਿੱਚ ਜਿੱਥੇ ਆਪਟੀਕਲ ਫਾਈਬਰ ਨੈੱਟਵਰਕ ਦਾ ਕੰਮ ਚੱਲ ਰਿਹਾ ਤੇਜ਼ ਗਤੀ ਨਾਲ ਚੱਲ ਰਿਹਾ ਹੈ। ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਇਹਨਾਂ ਢਾਈ ਲੱਖ ਪਿੰਡਾਂ ਤੱਕ ਡਿਜੀਟਲ ਪ੍ਰਬੰਧ ਕਰਨ ਲਈ ਆਪਟੀਕਲ ਫਾਈਬਰ ਨੈੱਟਵਰਕ ਖੜਾ ਕਰਕੇ ਆਧੁਨਿਕ ਤੋਂ ਆਧੁਨਿਕ ਵਿਵਸਥਾ ਟ੍ਰਾਂਸਮੀਟਰ ਕੀਤੀ ਅਤੇ ਉਸ ਕਾਰਣ ਲਾਂਗ ਡਿਸਟੈਂਸ ਐਜੂਕੇਸ਼ਨ ਸੰਭਵ ਹੋਵੇਗੀ। ਵੱਡੇ ਸੈਕਸ਼ਨ ਵਿੱਚ ਹੋਵੇਗੀ। ਜੋ ਸਹੂਲਤਾਂ ਸ਼ਹਿਰ ਵਿੱਚ ਮੁਹੱਈਆ ਹਨ, ਉਹ ਗਿਆਨ ਦੀਆਂ ਸਹੂਲਤਾਂ ਪਿੰਡਾਂ ਨੂੰ ਵੀ ਮੁਹੱਈਆ ਹੋਣ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰਨ ਦੀ ਦਿਸ਼ਾ ਵਿੱਚ ਯਤਨਸ਼ੀਲ ਹਾਂ। ਯਾਨੀ ਭਾਰਤ ਅੱਗੇ ਵਧੇ, ਪਰ ਭਾਰਤ ਆਧੁਨਿਕ ਬਣੇ ਉਨ੍ਹਾਂ ਚੀਜ਼ਾਂ ਉੱਤੇ ਜ਼ੋਰ ਦੇ ਕੇ ਅਸੀਂ ਕੰਮ ਕਰ ਰਹੇ ਹਾਂ ਅਤੇ ਉਸ ਕੰਮ ਦੀ ਦਿਸ਼ਾ ਵਿੱਚ ਯਤਨ ਚੱਲ ਰਿਹਾ ਹੈ। ਭਰਾਵੋ ਭੈਣੋ ਕਈ ਗੱਲਾਂ ਹਨ ਤੁਸੀਂ ਭਾਰਤ ਲਈ ਦਿਲਚਸਪੀ ਰੱਖਦੇ ਹੋਵੇਗੇ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਏਨੀ ਵੱਡੀ ਗਿਣਤੀ ਵਿੱਚ ਨੀਦਰਲੈਂਡ ਵਿੱਚ ਤੁਸੀਂ ਲੋਕ ਰਹਿੰਦੇ ਹੋ, ਸੂਰੀਨਾਮ ਤੋਂ ਆਏ ਹੋ, ਡੱਚ ਸ਼ਹਿਰੀ ਹੋ, ਕੀ ਤਕਲੀਫ਼ ਹੈ ਤੁਹਾਨੂੰ ਓ ਸੀ ਆਈ ਕਾਰਡ ਕਢਵਾਉਣ ਵਿੱਚ, ਤੁਹਾਡਾ ਮਨ ਕਰਦਾ ਹੈ, ਇਹ ਨਾਤਾ ਜੋੜਨਾ ਚਾਹੀਦਾ ਹੈ। ਮੈਂ ਹੈਰਾਨ ਹੋ ਗਿਆ ਜਦੋਂ ਮੈਂ ਸੁਣਿਆ ਕਿ ਏਥੇ ਏਨੀ ਮਾਤਰਾ ਵਿੱਚ ਹਿੰਦੁਸਤਾਨ ਦਾ ਡਾਇਸਪੋਰਾ ਹੈ ਪਰ ਸਿਰਫ 10% ਲੋਕ ਹਨ ਜਿਨ੍ਹਾਂ ਦਾ ਓ ਸੀ ਆਈ ਕਾਰਡ ਹੈ।

ਤੁਸੀਂ ਮੈਨੂੰ ਦੱਸੋ ਇਸ 26 ਜਨਵਰੀ ਦੇ ਪਹਿਲੇ ਮਿਸ਼ਨ ਮੋੜ ਵਿੱਚ ਤੁਸੀਂ ਇਸ ਕੰਮ ਨੂੰ ਪੂਰਾ ਕਰੋਗੇ। ਕਰਨਾ ਚਾਹੀਦਾ ਹੈ ਮੈਂ ਇਥੋਂ ਦੀ ਅੰਬੈਸੀ ਨੂੰ ਵੀ ਕਹਿੰਦਾ ਹਾਂ। ਦੇਖੋ ਇਹ ਓ ਸੀ ਆਈ ਕਾਰਡ ਤੁਹਾਡੇ ਹਿੰਦੁਸਤਾਨ ਨਾਲ ਸਦੀਆਂ ਪੁਰਾਣੇ ਨਾਤੇ ਦਾ ਇੱਕ ਲਿੰਕ ਹੈ ਇਸ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਉਸ ਨੂੰ ਰੁਪਏ ਪੈਸੇ ਦੀ ਤੱਕੜੀ ਵਿੱਚ ਤੋਲਣਾ ਨਹੀਂ ਚਾਹੀਦਾ। ਜੋ ਵੀ ਦੇਣਾ ਪਵੇ ਦੇ ਕੇ ਵੀ ਓ ਸੀ ਆਈ ਕਾਰਡ ਲਓ, ਮੇਰੇ ਲਈ। ਮੈਂ ਦੋ ਦਿਨ ਪਹਿਲਾਂ ਪੁਰਤਗਾਲ ਵਿੱਚ ਸੀ। ਉਥੋਂ ਦੇ ਪ੍ਰਧਾਨ ਮੰਤਰੀ ਪਬਲੀਕਲੀ ਆਪਣਾ ਓ ਸੀ ਆਈ ਕਾਰਡ ਦਿਖਾ ਰਹੇ ਸਨ ਅਤੇ ਬੋਲੇ ਕਿ ਮੈਨੂੰ ਮਾਣ ਹੈ ਕਿ ਮੇਰੇ ਕੋਲ ਓ ਸੀ ਆਈ ਕਾਰਡ ਹੈ। ਮੈਂ ਮੂਲ ਤੌਰ ਤੇ ਭਾਰਤੀ ਹਾਂ ਅਤੇ ਅੱਜ ਇਥੇ ਪ੍ਰਧਾਨ ਮੰਤਰੀ ਹਾਂ। ਜਨਤਾ ਵਿੱਚ ਉਨ੍ਹਾਂ ਵਿਖਾਇਆ। ਹਰ ਹਿੰਦੁਸਤਾਨੀ ਦੇ ਮਨ ਵਿੱਚ ਸਪਿਰਟ ਹੋਣੀ ਚਾਹੀਦੀ ਹੈ। ਮੈਂ ਹਾਂ … ਮੇਰੇ ਕੋਲ ਓ ਸੀ ਆਈ ਹੈ। ਚੰਗਾ ਤੇਰੇ ਕੋਲ ਨਹੀਂ, ਓਏ ਤੇਰੀ, ਇਹ ਭਾਵ ਬਣਨਾ ਚਾਹੀਦਾ ਹੈ ਅਤੇ ਮੈਂ ਪੁੱਛਾਂਗਾ ਤੁਹਾਡੀ ਅੰਬੈਸੀ ਨੂੰ, ਹੁਣ ਨਵੇਂ ਅੰਬੈਸੇਡਰ ਆਏ ਹਨ ਅਤੇ ਮੈਂ ਤਾਂ ਇਹ ਪੁੱਛਾਂਗਾ …. ਕਿੰਨੇ ਬਣੇ। ਮੈਂ ਤੁਹਾਥੋਂ ਚਾਹਾਂਗਾ ਮਦਦ ਕਰੋ।

ਕਿਉਂਕਿ ਇਹ ਕੰਮ ਪੂਰਾ ਹੋਣਾ ਚਾਹੀਦਾ ਹੈ, ਵੇਖੋ ਜੋ ਡੱਚ ਪਾਸਪੋਰਟ ਵਾਲੇ ਹਨ, 2015 ਤੋਂ ਉਨ੍ਹਾਂ ਲਈ ਭਾਰਤ ਵਿੱਚ ਈ-ਵਿਵਸਥਾ ਹੋ ਚੁੱਕੀ ਹੈ। ਇਸ ਦਾ ਲਾਭ ਤੁਸੀਂ ਲੋਕ ਲੈਂਦੇ ਹੋਵੋਗੇ। ਅਤੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਡੱਚ ਸ਼ਹਿਰੀਆਂ ਲਈ ਆਉਣ ਵਾਲੇ ਦਿਨਾਂ ਵਿੱਚ ਪੰਜ ਸਾਲ ਦਾ ਬਿਜ਼ਨਸ ਵੀਜ਼ਾ ਦੇਣ ਦੀ ਦਿਸ਼ਾ ਵਿੱਚ ਵੀ ਭਾਰਤ ਸਰਕਾਰ ਸੋਚ ਰਹੀ ਹੈ। ਪੰਜ ਸਾਲ ਦਾ ਬਿਜ਼ਨਸ ਅਤੇ ਟੂਰਿਸਟ ਵੀਜ਼ਾ ਇਹ ਆਪਣੇ ਆਪ ਵਿੱਚ ਡੱਚ ਸ਼ਹਿਰੀਆਂ ਨੂੰ ਭਾਰਤ ਨਾਲ ਜੋੜਨ ਦਾ ਇੱਕ ਅਹਿਮ ਯਤਨ ਹੈ। ਮੇਰੀ ਤੁਹਾਡੇ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਲੋਕ ਭਾਰਤ ਨਾਲ ਜੁੜਨ ਦੇ ਆਪਣੇ ਯਤਨਾਂ ਨੂੰ ਨਿਰੰਤਰ ਜਾਰੀ ਰੱਖੋ, ਆਪਣੇ ਦੇਸ਼ ਨਾਲ ਦਿਲੋ ਦਿਮਾਗ਼ ਨਾਲ ਜੁੜੇ ਹੋਏ ਹੋ, ਪਰੰਪਰਾ ਨਾਲ ਜੁੜੇ ਹੋਏ ਹੋ, ਭਾਰਤ ਦੀ ਚੰਗੀ ਗੱਲ ਸੁਣਦੇ ਹੀ ਤੁਹਾਨੂੰ ਖੁਸ਼ੀ ਹੁੰਦੀ ਹੈ। ਏਨਾ ਭਾਰਤਮਈ ਤੁਹਾਡਾ ਜੀਵਨ ਹੈ ਉਸ ਨੂੰ ਨੇੜੇ ਬਣਾਉਣ ਦਾ ਹੋਰ ਯਤਨ ਕਰਦੇ ਰਹੋ। ਤੁਸੀਂ ਲੋਕ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਕੀ? ਪੱਕਾ।

ਤੁਸੀਂ ਚਾਹੁੰਦੇ ਹੋ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੁਹਾਡੀ ਜੇਬ ਵਿੱਚ ਹੋਵੇ। ਕਿਉਂ ਤੁਸੀਂ ਚੁੱਪ ਹੋ ਗਏ? ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੁਹਾਡੀ ਜੇਬ ਵਿੱਚ ਹੋਵੇ ਤਾਂ ਕੀ ਮਾੜਾ ਹੈ? ਤੁਸੀੰ ਨਹੀਂ ਚਾਹੁੰਦੇ ਕਿ ਤੁਸੀਂ ਮਾਣ ਨਾਲ ਕਹੋ ਕਿ ਛੱਡੋ ਯਾਰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੇਰੀ ਜੇਬ ਵਿੱਚ ਹੈ। ਨਹੀਂ ਚਾਹੁੰਦੇ ਕੀ? ਮੈਂ ਦੱਸਦਾ ਹਾਂ ਤਰੀਕਾ ਉਸ ਦਾ। ਤੁਸੀਂ ਆਪਣੇ ਮੋਬਾਈਲ ਫੋਨ ਉੱਤੇ ਨਰੇਂਦਰ ਮੋਦੀ ਐਪ ਡਾਊਨਲੋਡ ਕਰ ਲਓ ਅਤੇ ਮੈਂ 24 ਘੰਟੇ, 24 ਘੰਟੇ ਤੁਹਾਡੀ ਜੇਬ ਵਿੱਚ ਮੌਜੂਦ ਰਹਾਂਗਾ ਅਤੇ ਤੁਹਾਡੀ ਹਰ ਧੜਕਣ ਨੂੰ ਮੈਂ ਸੁਣ ਸਕਾਂਗਾ। ਆਓ, ਮੇਰਾ ਅਤੇ ਤੁਹਾਡਾ ਨੇੜਤਾ ਦਾ ਨਾਤਾ ਬਣਨਾ ਚਾਹੀਦਾ ਹੈ, ਤੁਹਾਡਾ ਮੇਰੇ ਉੱਤੇ ਪੂਰਾ ਪੂਰਾ ਅਧਿਕਾਰ ਹੈ। ਤੁਹਾਡੇ ਪਾਸਪੋਰਟ ਦੇ ਰੰਗ ਉੱਤੇ ਤੈਅ ਨਹੀਂ ਹੋਵੇਗਾ। ਤੁਹਾਡੇ ਜਿਨ੍ਹਾਂ ਦੇ ਦਿਲ ਚੋਂ ਆਵਾਜ਼ ਉਠਦੀ ਹੈ ਭਾਰਤ ਮਾਤਾ ਕੀ ਜੈ, ਉਨ੍ਹਾਂ ਸਭ ਲਈ ਮੇਰਾ ਜੀਵਨ ਸਮਰਪਿਤ ਹੈ। ਇਸੇ ਭਾਵਨਾ ਨਾਲ ਤੁਸੀਂ ਏਨੀ ਵੱਡੀ ਗਿਣਤੀ ਵਿੱਚ ਆਏ, ਏਨਾ ਘੱਟ ਸਮਾਂ ਹੋਣ ਦੇ ਬਾਵਜੂਦ ਵੀ ਆਏ। ਮੈਂ ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਬਹੁਤ ਬਹੁਤ ਧੰਨਵਾਦ।