Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਯੂਰਪੀ ਪਰਿਸ਼ਦ ਦੇ ਪ੍ਰੈਜ਼ੀਡੈਂਟ ਚਾਰਲਸ ਮਿਸ਼ੇਲ ਦਰਮਿਆਨ ਟੈਲੀਫੋਨ ’ਤੇ ਗੱਲਬਾਤ


ਪ੍ਰਧਾਨ ਮੰਤਰੀ ਨਾਲ ਯੂਰਪੀ ਪਰਿਸ਼ਦ ਦੇ ਪ੍ਰਜ਼ੀਡੈਂਟ ਚਾਰਲਸ ਮਿਸ਼ੇਲ ਨੇ ਅੱਜ ਫੋਨ ਉੱਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਯੂਰਪੀ ਪਰਿਸ਼ਦ ਦੇ ਪ੍ਰੈਜ਼ੀਡੈਂਟ ਦਾ ਪਦ ਸੰਭਾਲਣ ਉੱਤੇ ਸ਼੍ਰੀ ਮਿਸ਼ੇਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਸ਼੍ਰੀ ਮਿਸ਼ੇਲ ਦੀ ਅਗਵਾਈ ਹੇਠ ਭਾਰਤ – ਯੂਰਪੀ ਸੰਘ ਦੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ।

ਇਸ ਸਾਲ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਅਰ ਮਹਾ ਸਭਾ ਦੀ ਮੀਟਿੰਗ ਦੌਰਾਨ ਸ਼੍ਰੀ ਮਿਸ਼ੇਲ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬੀਟੀਆਈਏ, ਕਨੈਕਟੀਤਵਿਟੀ ਪਾਰਟਨਰਸ਼ਿਪ, ਯੂਰੋਪੋਲ, ਯੂਰੋਐਟਮ, ਆਤੰਕਵਾਦ ਨਾਲ ਨਿਪਟਣ ਅਤੇ ਜਲਵਾਯੂ ਪਰਿਵਰਤਨ ਸਹਿਤ ਆਪਸੀ ਹਿਤ ਦੇ ਮੁੱਦਿਆਂ ਉੱਤੇ ਪ੍ਰਗਤੀ ਕਰਨ ਲਈ ਪ੍ਰਤੀਬੱਧ ਹੈ ।

ਦੋਵੇਂ ਨੇਤਾ ਅਗਲੇ ਸਾਲ ਜਲਦੀ ਹੀ ਬਰੁਸੇਲਸ ਵਿੱਚ ਅਗਲਾ ਭਾਰਤ – ਯੂਰਪੀ ਸੰਘ ਸਿਖਰ ਸੰਮੇਲਨ ਆਯੋਜਿਤ ਕਰਨ ‘ਤੇ ਸਹਿਮਤ ਹੋਏ । ਇਸ ਸਬੰਧੀ ਤਰੀਕਾਂ ਕੂਟਨੀਤਕ ਚੈਨਲਾਂ ਰਾਹੀਂ ਤੈਅ ਕੀਤੀਆਂ ਜਾਣਗੀਆਂ।

*****

ਵੀਆਰਆਰਕੇ/ਏਕੇ/ਐੱਨਕੇ