ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਈਟੀ ਨਾਓ ਗਲੋਬਲ ਬਿਜ਼ਨਸ ਸਮਿਟ 2026 ਦੀਆਂ ਮੁੱਖ ਝਲਕੀਆਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਗਲੋਬਲ ਬਿਜ਼ਨਸ ਸਮਿਟ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ “ਰੁਕਾਵਟਾਂ ਦਾ ਦਹਾਕਾ, ਬਦਲਾਅ ਦੀ ਸਦੀ” ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਪਿਛਲੇ ਦਹਾਕੇ ਵਿੱਚ ਬੇਮਿਸਾਲ ਰੁਕਾਵਟਾਂ ਦੇਖਣ ਨੂੰ ਮਿਲੀਆਂ ਹਨ, ਜਿਨ੍ਹਾਂ ਵਿੱਚ ਇੱਕ ਆਲਮੀ ਮਹਾਮਾਰੀ, ਵੱਖ-ਵੱਖ ਖੇਤਰਾਂ ਵਿੱਚ ਤਣਾਅ ਤੇ ਯੁੱਧ ਅਤੇ ਸਪਲਾਈ ਚੇਨ ਵਿੱਚ ਰੁਕਾਵਟਾਂ ਸ਼ਾਮਲ ਹਨ, ਜਿਨ੍ਹਾਂ ਨੇ ਦੁਨੀਆ ਦੇ ਕਈ ਖੇਤਰਾਂ ਵਿੱਚ ਅਸਥਿਰਤਾ ਪੈਦਾ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਕਟ ਹੀ ਕਿਸੇ ਰਾਸ਼ਟਰ ਦੀ ਅਸਲ ਤਾਕਤ ਨੂੰ ਉਜਾਗਰ ਕਰਦੇ ਹਨ ਅਤੇ ਇਸ ਗੱਲ ’ਤੇ ਮਾਣ ਪ੍ਰਗਟ ਕੀਤਾ ਕਿ ਇਨ੍ਹਾਂ ਮੁਸ਼ਕਿਲਾ ਦੇ ਬਾਵਜੂਦ, ਭਾਰਤ ਦਾ ਇਹ ਦਹਾਕਾ ਸ਼ਾਨਦਾਰ ਵਿਕਾਸ, ਸ਼ਾਨਦਾਰ ਪ੍ਰਦਰਸ਼ਨ ਅਤੇ ਲੋਕਤੰਤਰ ਦੀ ਮਜ਼ਬੂਤੀਕਰਨ ਨੂੰ ਉਜਾਗਰ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਆਲਮੀ ਵਿਕਾਸ ਨੂੰ ਤੇਜ਼ ਕਰੇਗਾ ਅਤੇ ਵਿਸ਼ਵ ਅਰਥ-ਵਿਵਸਥਾ ਦੇ ਨਵੇਂ ਇੰਜਣ ਵਜੋਂ ਉੱਭਰੇਗਾ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਲੜੀ ਵਿੱਚ ਕਿਹਾ;
“ਕਈ ਰੁਕਾਵਟਾਂ ਦੇ ਬਾਵਜੂਦ ਇਹ ਦਹਾਕਾ ਭਾਰਤ ਲਈ ਬੇਮਿਸਾਲ ਵਿਕਾਸ ਦਾ ਦਹਾਕਾ ਰਿਹਾ ਹੈ, ਜੋ ਕਿ ਮਜ਼ਬੂਤ ਪ੍ਰਦਰਸ਼ਨ ਅਤੇ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਲੇ ਯਤਨਾਂ ਨੂੰ ਉਜਾਗਰ ਕਰਦਾ ਹੈ।”
Amid numerous disruptions, this decade has been one of unprecedented development for India, marked by strong delivery and by efforts that have strengthened our democracy. pic.twitter.com/CBAhs933Gf
— PMO India (@PMOIndia) February 13, 2026
“21ਵੀਂ ਸਦੀ ਦੇ ਇਸ ਦਹਾਕੇ ਵਿੱਚ ਭਾਰਤ ਸੁਧਾਰਾਂ ਦੀ ਦਿਸ਼ਾ ਵੱਲ ਵੱਧ ਰਿਹਾ ਹੈ।”
In this decade of the 21st century, India is riding the Reform Express. pic.twitter.com/6psr2ObG7C
— PMO India (@PMOIndia) February 13, 2026
“ਅਸੀਂ ਬਜਟ ਨੂੰ ਨਾ ਸਿਰਫ਼ ਖਰਚ-ਕੇਂਦ੍ਰਿਤ ਬਣਾਇਆ ਹੈ, ਸਗੋਂ ਨਤੀਜਾ-ਕੇਂਦ੍ਰਿਤ ਵੀ ਬਣਾਇਆ ਹੈ।”
We have made the Budget not only outlay-focused but also outcome-centric. pic.twitter.com/Ic8lRrRuhD
— PMO India (@PMOIndia) February 13, 2026
“ਪਿਛਲੇ ਇੱਕ ਦਹਾਕੇ ਵਿੱਚ ਅਸੀਂ ਤਕਨਾਲੋਜੀ ਅਤੇ ਨਵੀਨਤਾ ਨੂੰ ਵਿਕਾਸ ਦੇ ਮੁੱਖ ਚਾਲਕਾਂ ਵਜੋਂ ਮਾਨਤਾ ਦਿੱਤੀ ਹੈ।”
Over the past decade, we have regarded technology and innovation as the core drivers of growth. pic.twitter.com/OormGf11x5
— PMO India (@PMOIndia) February 13, 2026
“ਅੱਜ ਅਸੀਂ ਦੁਨੀਆ ਨਾਲ ਵਪਾਰਕ ਸਮਝੌਤੇ ਕਰ ਰਹੇ ਹਾਂ ਕਿਉਂਕਿ ਅੱਜ ਦਾ ਭਾਰਤ ਆਤਮ-ਵਿਸ਼ਵਾਸ ਨਾਲ ਭਰਪੂਰ ਹੈ ਅਤੇ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਲਈ ਤਿਆਰ ਹੈ।”
Today, we are entering into trade deals with the world because today’s India is confident and ready to compete globally. pic.twitter.com/BHrU0raO4i
— PMO India (@PMOIndia) February 13, 2026
************
ਐੱਮਜੇਪੀਐੱਸ/ਵੀਜੇ
Amid numerous disruptions, this decade has been one of unprecedented development for India, marked by strong delivery and by efforts that have strengthened our democracy. pic.twitter.com/CBAhs933Gf
— PMO India (@PMOIndia) February 13, 2026
In this decade of the 21st century, India is riding the Reform Express. pic.twitter.com/6psr2ObG7C
— PMO India (@PMOIndia) February 13, 2026
We have made the Budget not only outlay-focused but also outcome-centric. pic.twitter.com/Ic8lRrRuhD
— PMO India (@PMOIndia) February 13, 2026
Over the past decade, we have regarded technology and innovation as the core drivers of growth. pic.twitter.com/OormGf11x5
— PMO India (@PMOIndia) February 13, 2026
Today, we are entering into trade deals with the world because today's India is confident and ready to compete globally. pic.twitter.com/BHrU0raO4i
— PMO India (@PMOIndia) February 13, 2026