ਪੀਐੱਮਇੰਡੀਆ
ਪ੍ਰਧਾਨ ਮੰਤਰੀ ,ਸ੍ਰੀ ਨਰੇਂਦਰ ਮੋਦੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਜੋਕੋ ਵਿਡੋਡੋ ਨੂੰ ਅੱਜ ਟੈਲੀਫੋਨ ਕੀਤਾ।
ਹਾਲ ਹੀ ਵਿੱਚ ਇੰਡੋਨੇਸ਼ੀਆ ਦੇ ਸੁਲਾਵੇਸੀ ਖੇਤਰ ਵਿੱਚ ਆਏ ਭੁਚਾਲ ਅਤੇ ਸੁਨਾਮੀ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ਅਤੇ ਭਾਰਤ ਦੇ ਲੋਕਾਂ ਦੀ ਤਰਫੋਂ ਗਹਿਰੀਆਂ ਸੰਵੇਦਨਾਵਾਂ ਪ੍ਰਗਟਾਈਆਂ।
ਇਸ ਗੰਭੀਰ ਕੁਦਰਤੀ ਆਫਤ ਕਾਰਨ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਇੰਡੋਨੇਸ਼ੀਆ ਦੇ ਲੋਕਾਂ ਦੀ ਲਚਕ ਅਤੇ ਸਾਹਸ ਦੀ ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਕੀਤੀ।
ਇੰਡੋਨੇਸ਼ੀਆ ਦੀ ਅੰਤਰਰਾਸ਼ਟਰੀ ਮਦਦ ਲਈ ਅਪੀਲ ਦੇ ਹੁੰਗਾਰੇ ‘ਚ, ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੂੰ ਇੰਡੋਨੇਸ਼ੀਆ ਦੇ ਮਿੱਤਰ ਅਤੇ ਸਮੁੰਦਰੀ ਗੁਆਂਢੀ ਵਜੋਂ ਭਾਰਤ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ।
ਰਾਸ਼ਟਰਪਤੀ ਵਿਡੋਡੋ ਨੇ ਪ੍ਰਧਾਨ ਮੰਤਰੀ ਦਾ ਸੰਵੇਦਨਾ ਅਤੇ ਮਦਦ ਦੀ ਪੇਸ਼ਕਸ਼ ਲਈ ਧੰਨਵਾਦ ਕੀਤਾ।
ਦੋਵੇਂ ਆਗੂ ਸਹਿਮਤ ਹੋਏ ਕਿ ਭਾਰਤ ਦੀ ਰਾਹਤ ਮਦਦ ਦੇ ਵੇਰਵਿਆਂ ਦਾ ਡਿਪਲੋਮੈਟਿਕ ਅਤੇ ਸਰਕਾਰੀ ਚੈਨਲਾਂ ਰਾਹੀਂ ਪਤਾ ਲਗਾਇਆ ਜਾਵੇਗਾ।
****
Telephone conversation between Prime Minister Shri @narendramodi and the President of the Republic of Indonesia H. E. Joko Widodo. @jokowihttps://t.co/0JIjSQBX2D via NaMo App pic.twitter.com/4RUmKaRdlM
— PMO India (@PMOIndia) October 1, 2018