ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਦਸੰਬਰ , 2018 ਨੂੰ ਮਹਾਰਾਸ਼ਟਰ ਦੇ ਦੌਰੇ ‘ਤੇ ਜਾਣਗੇ । ਪ੍ਰਧਾਨ ਮੰਤਰੀ ਮੁੰਬਈ ਵਿੱਚ ਰਿਪਬਲਿਕ ਟੈਲੀਵਿਜਨ ਵੱਲੋਂ ਆਯੋਜਿਤ ‘ਰਿਪਬਲਿਕ’ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਨਗੇ ।
ਰਾਜ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਪ੍ਰਧਾਨ ਮੰਤਰੀ “ਟਾਈਮਲੈੱਸ ਲਕਸ਼ਮਣ” ਸਿਰਲੇਖ ਵਾਲੀ ਇੱਕ ਪੁਸਤਕ ਜਾਰੀ ਕਰਨਗੇ । ਇਹ ਪੁਸਤਕ ਪ੍ਰਸਿੱਧ ਕਾਰਟੂਨਿਸਟ ਆਰ. ਕੇ. ਲਕਸ਼ਮਣ ਉੱਤੇ ਅਧਾਰਤ ਹੈ । ਪ੍ਰਧਾਨ ਮੰਤਰੀ ਦੀ ਰਾਜ ਦੀ ਯਾਤਰਾ ਦੌਰਾਨ ਆਵਾਸ ਅਤੇ ਸ਼ਹਿਰੀ ਟ੍ਰਾਂਸਪੋਰਟ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ।
ਕਲਿਆਣ ਵਿਖੇ ਇੱਕ ਜਨ ਸਭਾ ਵਿੱਚ, ਪ੍ਰਧਾਨ ਮੰਤਰੀ ਦੋ ਮਹੱਤਵਪੂਰਨ ਮੈਟਰੋ ਲਾਂਘਿਆਂ (ਕੌਰੀਡੋਰਾਂ) ਦਾ ਨੀਂਹ ਪੱਥਰ ਰਖਣਗੇ । ਇਨ੍ਹਾਂ ਵਿੱਚ ਠਾਣੇ – ਭਿਵੰਡੀ – ਕਲਿਆਣ ਮੈਟਰੋ ; ਅਤੇ ਦਹਿਸਾਰ – ਮੀਰਾ – ਭਯੰਡਰ ਮੈਟਰੋ ਸ਼ਾਮਲ ਹਨ । ਇਨ੍ਹਾਂ ਦੋ ਗਲਿਆਰਿਆਂ ਦੇ ਪੂਰੇ ਹੋ ਜਾਣ ‘ਤੇ ਖੇਤਰ ਵਿੱਚ ਜਨਤਕ ਟ੍ਰਾਂਸਪੋਰਟ ਜ਼ਿਆਦਾ ਸੁਵਿਧਾਜਨਕ ਹੋ ਜਾਵੇਗਾ ।
ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਰਥਕ ਤੌਰ ‘ਤੇ ਕਮਜ਼ੋਰ ਵਰਗ ( ਈਡਬਲਿਊਐੱਸ ) ਅਤੇ ਘੱਟ ਆਮਦਨ ਵਰਗ ( ਐੱਲਆਈਜੀ ) ਲਈ 90,000 ਇਕਾਈਆਂ ਲਾਂਚ ਕਰਨਗੇ । ਸ਼੍ਰੀ ਨਰੇਂਦਰ ਮੋਦੀ ਇਕੱਠ ਨੂੰ ਵੀ ਸੰਬੋਧਨ ਕਰਨਗੇ ।
ਪ੍ਰਧਾਨ ਮੰਤਰੀ ਇਸ ਤੋਂ ਬਾਅਦ ਪੁਣੇ ਜਾਣਗੇ । ਉਹ ਪੁਣੇ ਮੈਟਰੋ ਫੇਜ਼ – 3 ਦਾ ਨੀਂਹ ਪੱਥਰ ਰੱਖਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ ।
***
ਏਕੇਟੀ/ਕੇਪੀ/ਵੀਕੇ
PM @narendramodi will visit Maharashtra on December 18, 2018, where he will take part in various programmes.
— PMO India (@PMOIndia) December 17, 2018
He will address the ‘Republic’ Summit, organized by Republic TV, in Mumbai. @republic
At a function in Raj Bhavan, the Prime Minister will release a book, titled “Timeless Laxman”, based on the famous cartoonist, RK Laxman.
— PMO India (@PMOIndia) December 17, 2018
Important projects related to housing and urban transportation will be unveiled during the Prime Minister’s visit to the State.
— PMO India (@PMOIndia) December 17, 2018
At a public meeting in Kalyan, the PM will lay the Foundation Stone of two important metro corridors. These are the Thane-Bhiwandi-Kalyan Metro; and the Dahisar-Mira-Bhayander Metro. The two corridors, once completed, will greatly facilitate public transport in the area.
— PMO India (@PMOIndia) December 17, 2018
He will launch the 90,000 units' EWS and LIG Housing scheme under the Pradhan Mantri Awas Yojana. Shri Narendra Modi will also address the gathering.
— PMO India (@PMOIndia) December 17, 2018
The Prime Minister will then proceed to Pune. He will lay the Foundation Stone of Pune Metro Phase-3. He will also address the gathering.
— PMO India (@PMOIndia) December 17, 2018