Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 21 ਨਵੰਬਰ ਨੂੰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 21 ਨਵੰਬਰ, 2026 ਨੂੰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸਵੇਰੇ ਲਗਭਗ 9:45 ਵਜੇ ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਹਾਜ਼ਰ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਦੇ ਵੈਸ਼ਾਲੀ ਜਾਣਗੇ, ਜਿੱਥੇ ਉਹ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਦਾ ਉਦਘਾਟਨ ਕਰਨਗੇ। ਇਸ ਉਪਰੰਤ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਜਾਣਗੇ। ਸ਼ਾਮ ਲਗਭਗ 5:30 ਵਜੇ ਉਹ ਲਖਨਊ ਦੇ ਗੋਮਤੀ ਨਗਰ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿੱਚ ਕਰਵਾਏ ਜਾ ਰਹੇ 5ਵੇਂ ਕੌਸ਼ਲ ਦੀਕਸ਼ਾਂਤ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਹਾਜ਼ਰ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਪ੍ਰਧਾਨ ਮੰਤਰੀ ਖੜਗਪੁਰ ਵਿੱਚ

ਪ੍ਰਧਾਨ ਮੰਤਰੀ ਆਈਆਈਟੀ ਖੜਗਪੁਰ ਦੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਹਿੱਸਾ ਲੈਣਗੇ। ਉਹ ਸੰਸਥਾ ਦੇ 75 ਵਰ੍ਹਿਆਂ ਦੇ ਸਫ਼ਰ ਦੀ ਨਿਸ਼ਾਨੀ ਵਜੋਂ ਆਈਆਈਟੀ ਖੜਗਪੁਰ ਦੇ 75 ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਨਗੇ।

ਸਾਲ 1951 ਵਿੱਚ ਸਥਾਪਿਤ ਆਈਆਈਟੀ ਖੜਗਪੁਰ ਦੇਸ਼ ਵਿੱਚ ਸਥਾਪਿਤ ਹੋਣ ਵਾਲਾ ਪਹਿਲਾ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਸੀ। ਰਾਸ਼ਟਰੀ ਮਹੱਤਵ ਵਾਲੀ ਸੰਸਥਾ ਵਜੋਂ ਮਾਨਤਾ ਪ੍ਰਾਪਤ ਇਸ ਸੰਸਥਾ ਨੇ ਭਾਰਤ ਵਿੱਚ ਤਕਨੀਕੀ ਸਿੱਖਿਆ, ਖੋਜ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।

ਪ੍ਰਧਾਨ ਮੰਤਰੀ ਲਖਨਊ ਵਿੱਚ

ਪ੍ਰਧਾਨ ਮੰਤਰੀ 5ਵੇਂ ਕੌਸ਼ਲ ਦੀਕਸ਼ਾਂਤ ਸਮਾਗਮ ਵਿੱਚ ਹਿੱਸਾ ਲੈਣਗੇ। ਵਿੱਦਿਅਕ ਸੈਸ਼ਨ 2021-22 ਵਿੱਚ ਸ਼ੁਰੂ ਹੋਇਆ ਕੌਸ਼ਲ ਦੀਕਸ਼ਾਂਤ ਸਮਾਗਮ ਹੁਨਰ ਵਿਕਾਸ ਦੇ ਖੇਤਰ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਸਿਖਲਾਈ ਪ੍ਰਾਪਤ ਨੌਜਵਾਨਾਂ ਦੇ ਸਿਖਲਾਈ ਤੋਂ ਕੰਮਕਾਜੀ ਦੁਨੀਆ ਵਿੱਚ ਕਦਮ ਰੱਖਣ ਦੇ ਮੌਕੇ ਨੂੰ ਜਸ਼ਨ ਵਜੋਂ ਮਨਾਉਣ ਵਾਲਾ ਇੱਕ ਸਾਲਾਨਾ ਰਾਸ਼ਟਰੀ ਪਲੈਟਫਾਰਮ ਬਣ ਕੇ ਉੱਭਰਿਆ ਹੈ। ਆਪਣੀ ਸ਼ੁਰੂਆਤ ਤੋਂ ਹੀ ਇਸ ਸਮਾਗਮ ਵਿੱਚ ਹੁਨਰ ਵਿਕਾਸ ਪ੍ਰਣਾਲੀ ਦੇ ਕੁੱਲ ਹਿੰਦ ਟੌਪਰਾਂ ਅਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਕਿੱਤਾਮੁਖੀ ਸਿੱਖਿਆ ਅਤੇ ਹੁਨਰਮੰਦ ਰੁਜ਼ਗਾਰ ਪ੍ਰਤੀ ਮਾਣ, ਪ੍ਰਾਪਤੀ ਅਤੇ ਉਮੀਦਾਂ ਦੀ ਭਾਵਨਾ ਨੂੰ ਹੁਲਾਰਾ ਮਿਲਿਆ ਹੈ।

ਇਸ ਸਾਲ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ), ਰਾਸ਼ਟਰੀ ਹੁਨਰ ਸਿਖਲਾਈ ਸੰਸਥਾਵਾਂ (ਐੱਨਐੱਸਟੀਆਈ) ਅਤੇ ਟ੍ਰੇਨਰਾਂ ਦੀਆਂ ਸਿਖਲਾਈ ਸੰਸਥਾਵਾਂ (ਆਈਟੀਓਟੀ) ਦੇ ਰਾਸ਼ਟਰੀ ਪੱਧਰ ਦੇ 52 ਟੌਪਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ।

************
 

ਐੱਮਜੇਪੀਐੱਸ/ਐੱਸਐੱਸ/ਵੀਜੇ