ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ ਲਖਨਊ ਵਿੱਚ ਦੋ ਦਿਨਾ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖਰ ਸੰਮੇਲਨ 2018 ਦਾ ਉਦਘਾਟਨ ਕਰਨਗੇ । ਸ਼੍ਰੀ ਰਾਜਨਾਥ ਸਿੰਘ , ਸ਼੍ਰੀਮਤੀ ਨਿਰਮਲਾ ਸੀਤਾਰਮਣ , ਸ਼੍ਰੀ ਸੁਰੇਸ਼ ਪ੍ਰਭੂ , ਸ਼੍ਰੀਮਤੀ ਸਮ੍ਰਿਤੀ ਇਰਾਨੀ , ਸ਼੍ਰੀ ਰਵੀ ਸ਼ੰਕਰ ਪ੍ਰਸਾਦ , ਡਾ . ਹਰਸ਼ਵਰਧਨ , ਸ਼੍ਰੀ ਵੀ ਕੇ ਸਿੰਘ , ਸ਼੍ਰੀ ਧਰਮੇਂਦਰ ਪ੍ਰਧਾਨ ਇਸ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ ਅਤੇ ਰਾਜ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਆਯੋਜਿਤ ਕੀਤੇ ਜਾਣ ਵਾਲੇ ਵੱਖ – ਵੱਖ ਇਜਲਾਸਾਂ ਦੀ ਪ੍ਰਧਾਨਗੀ ਕਰਨਗੇ । ਜਿੱਥੇ ਇੱਕ ਤਰਫ਼ ਪ੍ਰਧਾਨ ਮੰਤਰੀ 21 ਫਰਵਰੀ ਨੂੰ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ , ਉਥੇ ਹੀ ਦੂਜੇ ਪਾਸੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਸਮਾਪਨ ਸਮਾਰੋਹ ਵਿੱਚ ਮੌਜੂਦ ਰਹਿਣਗੇ ।
ਇਸ ਸੰਮੇਲਨ ਦਾ ਆਯੋਜਨ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ , ਜਿਸ ਦਾ ਉੱਦੇਸ਼ ਇਸ ਰਾਜ ਵਿੱਚ ਉਪਲੱਬਧ ਨਿਵੇਸ਼ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਨਿਵੇਸ਼ਕਾਂ ਨੂੰ ਜਾਣੂ ਕਰਵਾਉਣਾ ਹੈ । ਇਹ ਸੰਮੇਲਨ ਇੱਕ ਗਲੋਬਲ ਮੰਚ ਉਪਲੱਬਧ ਕਰਵਾਏਗਾ ਜਿੱਥੇ ਵੱਖ-ਵੱਖ ਮੰਤਰੀ, ਕਾਰਪੋਰੇਟ ਜਗਤ ਦੀਆਂ ਹਸਤੀਆਂ , ਸੀਨੀਅਰ ਨੀਤੀ ਨਿਰਮਾਤਾ , ਅੰਤਰਰਾਸ਼ਟਰੀ ਸੰਸਥਾਨਾਂ ਦੇ ਪ੍ਰਮੁੱਖ ਅਤੇ ਵਿਸ਼ਵ ਭਰ ਦੇ ਸਿੱਖਿਆ ਸ਼ਾਸਤਰੀ ਇਸ ਰਾਜ ਵਿੱਚ ਆਰਥਕ ਵਿਕਾਸ ਨੂੰ ਨਵੀਂ ਰਫ਼ਤਾਰ ਪ੍ਰਦਾਨ ਕਰਨ ਅਤੇ ਆਪਸੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਉੱਦੇਸ਼ ਨਾਲ ਇਕਜੁੱਟ ਹੋਣਗੇ ।
ਇਸ ਆਯੋਜਨ ਲਈ ਸੱਤ ਰਾਸ਼ਟਰਾਂ ਫਿਨਲੈਂਡ , ਨੀਦਰਲੈਂਡ , ਜਪਾਨ , ਚੈੱਕ ਗਣਰਾਜ , ਥਾਈਲੈਂਡ , ਸਲੋਵਾਕੀਆ ਅਤੇ ਮੌਰੀਸ਼ਸ ਦੀ ‘ਕੰਟਰੀ ਪਾਰਟਨਰ’ ਵਜੋਂ ਪਹਿਚਾਣ ਕੀਤੀ ਗਈ ਹੈ । ਇਸ ਸਿਖਰ ਸੰਮੇਲਨ ਦੌਰਾਨ ਕਈ ਸਹਿਮਤੀ ਪੱਤਰਾਂ ਉੱਤੇ ਹਸਤਾਖ਼ਰ ਕੀਤੇ ਜਾਣ ਦੀ ਆਸ ਹੈ ।
ਇਸ ਸੰਮੇਲਨ ਦਾ ਆਯੋਜਨ ਪ੍ਰਧਾਨ ਮੰਤਰੀ ਦੇ ਉਸ ਸੱਦੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਜਾਂ ਨੂੰ ਆਪਣੀਆਂ ਸੰਭਾਵਨਾਵਾਂ ਨੂੰ ਦਰਸਾਉਂਦੇ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦਿਆਂ ਆਪਣੇ ਚਹੁੰਮੁਖੀ ਵਿਕਾਸ ਲਈ ਸਹਿਕਾਰੀ ਅਤੇ ਮੁਕਾਬਲੇਬਾਜ਼ੀ ਵਾਲੇ ਸੰਘਵਾਦ ਦੀ ਭਾਵਨਾ ਦੇ ਨਾਲ ਕੰਮ ਕਰਨ ਨੂੰ ਕਿਹਾ ਹੈ । ਪ੍ਰਧਾਨ ਮੰਤਰੀ ਨੇ ਆਪਣੇ ਵਾਅਦੇ ਅਤੇ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ 4 ਫਰਵਰੀ ਨੂੰ ਗੁਵਾਹਾਟੀ ਵਿੱਚ ‘ਗਲੋਬਲ ਨਿਵੇਸ਼ਕ ਸਿਖਰ ਸੰਮੇਲਨ’ ਅਤੇ 18 ਫਰਵਰੀ ਨੂੰ ‘ਮੈਗਨੈਟਿਕ ਮਹਾਰਾਸ਼ਟਰ ’ ਦਾ ਉਦਘਾਟਨ ਕੀਤਾ ।
****
ਏਕੇਟੀ/ਐੱਸਕੇ