Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 30 ਸਤੰਬਰ ਨੂੰ ਗੁਜਰਾਤ ਜਾਣਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਸਤੰਬਰ, 2018 ਨੂੰ ਗੁਜਰਾਤ ਦਾ ਦੌਰਾ ਕਰਨਗੇ।

 

ਆਣੰਦ ਵਿਖੇ, ਅਮੁਲ ਦੇ ਅਤਿ-ਆਧੁਨਿਕ ਚੌਕਲਟ ਪਲਾਂਟ ਸਮੇਤ ਪ੍ਰਧਾਨ ਮੰਤਰੀ ਆਧੁਨਿਕ ਫੂਡ ਪ੍ਰੋਸੈੱਸਿੰਗ ਸਹੂਲਤਾਂ, ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਆਣੰਦ ਖੇਤੀਬਾੜੀ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਤੇ ਫੂਡ ਪ੍ਰੋਸੈੱਸਿੰਗ ਵਿੱਚ ਉਤਕ੍ਰਿਸ਼ਟਤਾ ਸੈਂਟਰ, ਅਤੇ ਮੁਝਕੁਵਾ ਪਿੰਡ ਵਿੱਚ ਇੱਕ ਸੋਲਰ ਕੋਆਪਰੇਟਿਵ ਸੁਸਾਇਟੀ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਆਣੰਦ ਅਤੇ ਖਤਰਾਜ ਵਿਖੇ ਅਮੁਲ ਉਤਪਾਦਨ ਸਹੂਲਤਾਂ ਦੇ ਪਸਾਰ ਲਈ ਨੀਂਹ ਪੱਥਰ ਰੱਖਣਗੇ। ਉੁਹ ਇਕੱਠ ਨੂੰ ਸੰਬੋਧਨ ਕਰਨਗੇ।

 

ਪ੍ਰਧਾਨ ਮੰਤਰੀ ਫੇਰ ਅੰਜਾਰ ਜਾਣਗੇ। ਉੱਥੇ ਉਹ ਮੁੰਦਰਾ ਐੱਲਐੱਨਜੀ ਟਰਮੀਨਲ, ਅੰਜਾਰ-ਮੁੰਦਰਾ ਪਾਈਪਲਾਈਨ ਪ੍ਰੋਜੈਕਟ ਅਤੇ ਪਾਲਨਪੁਰ-ਪਾਲੀ-ਬਾੜਮੇਰ ਪਾਈਪਲਾਈਨ ਦਾ ਉਦਘਾਟਨ ਕਰਨਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ।

 

ਪ੍ਰਧਾਨ ਮੰਤਰੀ ਉਸ ਤੋਂ ਬਾਅਦ ਰਾਜਕੋਟ ਪਹੁੰਚਣਗੇ। ਉਹ ਮਹਾਤਮਾ ਗਾਂਧੀ ਮਿਊਜ਼ੀਅਮ ਦਾ ਉਦਘਾਟਨ ਕਰਨਗੇ। ਇਹ ਮਿਊਜ਼ੀਅਮ ਰਾਜਕੋਟ ਦੇ ਅਲਫਰਡ ਹਾਈ ਸਕੂਲ ਵਿੱਚ ਸਥਾਪਤ ਕੀਤਾ ਗਿਆ ਹੈ ਜੋ ਮਹਾਤਮਾ ਗਾਂਧੀ ਦੇ ਮੁਢਲੇ ਵਰ੍ਹਿਆਂ ਦਾ ਅਹਿਮ ਹਿੱਸਾ ਸੀ। ਇਹ ਗਾਂਧੀਵਾਦੀ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਦਰਸ਼ਨ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ 624 ਮਕਾਨਾਂ ਦੇ ਇੱਕ ਜਨਤਕ ਹਾਊਸਿੰਗ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਤਖ਼ਤੀ ਤੋਂ ਪਰਦਾ ਹਟਾਉਣਗੇ। ਉਹ 240 ਲਾਭਾਰਥੀ ਪਰਿਵਾਰਾਂ ਦੇ ਈ-ਗ੍ਰਹਿ ਪ੍ਰਵੇਸ਼ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਮਿਊਜ਼ੀਅਮ ਜਾਣਗੇ।

*****

 

ਏਕੇਟੀ/ ਐੱਸਐੱਚ