Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 4 ਜਨਵਰੀ ਨੂੰ ਮਣੀਪੁਰ ਅਤੇ ਅਸਾਮ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4 ਜਨਵਰੀ, 2019 ਨੂੰ ਮਣੀਪੁਰ ਅਤੇ ਅਸਾਮ ਜਾਣਗੇ।

ਪ੍ਰਧਾਨ ਮੰਤਰੀ ਮਣੀਪੁਰ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਕਈ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਲਈ ਤਖਤੀ ਤੋਂ ਪਰਦਾ ਹਟਾਉਣਗੇਇਨ੍ਹਾਂ ਪ੍ਰੋਜੈਕਟਾਂ ਵਿੱਚ ਮੋਰੇਹ ਵਿੱਚ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ), ਦੋਲਾਈਥਾਬੀ ਬੈਰਾਜ ਪ੍ਰੋਜੈਕਟ, ਸਾਓਮਬੰਗ ਵਿੱਚ ਐੱਫਸੀਆਈ ਖ਼ੁਰਾਕ ਭੰਡਾਰਨ ਗੋਦਾਮ, ਥੰਗਲਸੁਰੂਨਗੰਦ (ThangalSurungand) ਵਿੱਚ ਈਕੋ ਟੂਰਿਜ਼ਮ ਕੰਪਲੈਕਸ ਅਤੇ ਕਈ ਜਲ ਸਪਲਾਈ ਯੋਜਨਾਵਾਂ ਸ਼ਾਮਲ ਹਨ।

ਉਹ 400 ਕਿਲੋਵਾਟ ਦੀ ਡਬਲ ਸਰਕਟ ਸਿਲਚਰ – ਇੰਫਾਲ ਲਾਈਨ ਸਮਰਪਿਤ ਕਰਨਗੇ।

ਸ਼੍ਰੀ ਮੋਦੀ ਧਨਮਨਜੂਰੀ ਯੂਨੀਵਰਸਿਟੀ ( Dhanamanjuri University), ਇੰਫਾਲ ਦੇ ਬੁਨਿਆਦੀ ਢਾਂਚਾਗਤ ਵਿਕਾਸ, ਖੇਡ ਸੁਵਿਧਾਵਾਂ ਆਦਿ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਇੰਫਾਲ ਪੂਰਬ ਜ਼ਿਲ੍ਹੇ ਵਿੱਚ ਹਪਤਾਕੰਗਜੀਬੰਗ (HaptaKangjeibung ) ਵਿੱਚ ਇਕੱਠੇ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਅਸਾਮ ਵਿੱਚ ਸਿਲਚਰ ਦੇ ਰਾਮਨਗਰ ਵਿੱਚ ਪਬਲਿਕ ਰੈਲੀ ਨੂੰ ਸੰਬੋਧਨ ਕਰਨਗੇ।

*****

ਕੇਐੱਸਪੀ/ਵੀਜੇ/ਐੱਸਕੇ