ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਸਤੰਬਰ, 2019 ਨੂੰ ਮਹਾਰਾਸ਼ਟਰ ਦੇ ਮੁੰਬਈ ਅਤੇ ਔਰੰਗਾਬਾਦ ਜਾਣਗੇ।
ਮੁੰਬਈ
ਮੁੰਬਈ ਵਿੱਚ, ਪ੍ਰਧਾਨ ਮੰਤਰੀ ਤਿੰਨ ਮੈਟ੍ਰੋ ਲਾਈਨਾਂ ਦਾ ਨੀਂਹ ਪੱਥਰ ਰੱਖਣਗੇ। ਤਿੰਨੇ ਲਾਈਨਾਂ ਸ਼ਹਿਰ ਦੇ ਮੈਟ੍ਰੋ ਨੈੱਟਵਰਕ ਵਿੱਚ 42 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਜੋੜਨਗੀਆਂ। ਤਿੰਨ ਲਾਈਨਾਂ ਵਿੱਚ 9.2 ਕਿਲੋਮੀਟਰ ਲੰਬੀ ਗਾਇਮੁਖ ਤੋਂ ਸ਼ਿਵਾਜੀ ਚੌਕ (ਮੀਰਾਰੋਡ) ਮੈਟ੍ਰੋ-10 ਲਾਈਨ, 12.7 ਕਿਲੋਮੀਟਰ ਲੰਬੀ ਵੜਾਲਾ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟ੍ਰਮੀਨਲਸ ਮੈਟ੍ਰੋ-11 ਲਾਈਨ ਅਤੇ 20.7 ਕਿਲੋਮੀਟਰ ਲੰਬੀ ਕਲਿਆਣ ਤੋਂ ਤਲੋਜਾ ਮੈਟ੍ਰੋ-12 ਲਾਈਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਅਤਿ ਆਧੁਨਿਕ ਮੈਟ੍ਰੋ ਭਵਨ ਦਾ ਨੀਂਹ ਪੱਥਰ ਵੀ ਰੱਖਣਗੇ; 32 ਮੰਜ਼ਿਲਾ ਇਹ ਕੇਂਦਰ 340 ਕਿਲੋਮੀਟਰ ਦੀਆਂ 14 ਮੈਟ੍ਰੋ ਲਾਈਨਾਂ ਦਾ ਸੰਚਾਲਨ ਅਤੇ ਕੰਟਰੋਲ ਕਰੇਗਾ।
ਪ੍ਰਧਾਨ ਮੰਤਰੀ ਬਨਡੋਂਗਰੀ ਮੈਟ੍ਰੋ ਸਟੇਸ਼ਨ, ਕਾਂਡੀਵਲੀ ਈਸਟ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਅਤਿ ਆਧੁਨਿਕ ਮੈਟ੍ਰੋ ਕੋਚ ਦਾ ਵੀ ਉਦਘਾਟਨ ਕਰਨਗੇ। ਇਹ ਮੇਕ ਇਨ ਇੰਡੀਆ ਤਹਿਤ ਪਹਿਲੀ ਮੈਟ੍ਰੋ ਕੋਚ ਹੈ।
ਪ੍ਰਧਾਨ ਮੰਤਰੀ ਮਹਾ ਮੁੰਬਈ ਮੈਟ੍ਰੋ ਲਈ ਬ੍ਰਾਂਡ ਵਿਜ਼ਨ ਦਸਤਾਵੇਜ਼ ਜਾਰੀ ਕਰਨਗੇ।
ਔਰੰਗਾਬਾਦ
ਔਰੰਗਾਬਾਦ ਵਿੱਚ, ਪ੍ਰਧਾਨ ਮੰਤਰੀ ਮਹਾਰਾਸ਼ਟਰ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਉਮੇਦ-ਯੂਐੱਮਈਡੀ) ਦੁਆਰਾ ਆਯੋਜਿਤ ਰਾਜ ਪੱਧਰੀ ਮਹਿਲਾ ਸਕਸ਼ਮ ਮੇਲੇ ਜਾਂ ਸੈਲਫ ਹੈਲਪ ਗਰੁੱਪਾਂ ਦੀ ਸਸ਼ਕਤ ਮਹਿਲਾ ਮਿਲਣੀ ਨੂੰ ਸੰਬਧਨ ਕਰਨਗੇ।
ਪ੍ਰਧਾਨ ਮੰਤਰੀ 07 ਸਤੰਬਰ, 2019 ਨੂੰ ਔਰੰਗਾਬਾਦ ਵਿੱਚ ਔਰਿਕ ਬਿਜ਼ਨਸ ਅਤੇ ਪ੍ਰਸ਼ਾਸਨਿਕ ਭਵਨ ਦਾ ਉਦਘਾਟਨ ਕਰਨਗੇ ਅਤੇ ਡੀਐੱਮਆਈਸੀ ਔਰਿਕ ਸਿਟੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦਿੱਲੀ ਮੁੰਬਈ ਇੰਡਸਟ੍ਰੀਅਲ ਕੌਰੀਡੋਰ (ਡੀਐੱਮਆਈਸੀ) ਪ੍ਰੋਜੈਕਟ ਭਾਰਤ ਸਰਕਾਰ ਵੱਲੋਂ ਐਲਾਨਿਆ ਗਿਆ ਪਹਿਲਾ ਇੰਡਸਟ੍ਰੀਅਲ ਕੌਰੀਡੋਰ ਪ੍ਰੋਜੈਕਟ ਹੈ। ਇੱਕ ਵਾਰ ਪੂਰਾ ਹੋਣ ‘ਤੇ, ਇਹ ਪ੍ਰੋਜੈਕਟ ਲਗਭਗ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਕਰੀਬ 10 ਲੱਖ ਲੋਕਾਂ ਨੂੰ ਰੋਜ਼ਗਾਰ ਅਵਸਰ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਔਰੰਗਾਬਾਦ ਇੰਡਸਟ੍ਰੀਅਲ ਸਿਟੀ ਜਾਂ ਔਰਿਕ ਸਿਟੀ ਵਜੋਂ ਚਿੰਨ੍ਹਤ ਹੈ।
***
ਵੀਆਰਆਰਕੇ/ਏਕੇ