ਪੀਐੱਮਇੰਡੀਆ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਮੰਚ ‘ਤੇ ਹਾਜ਼ਰ ਸਭ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਤੁਸੀਂ ਸਭ ਇੰਨੀ ਵੱਡੀ ਭਾਰੀ ਸੰਖਿਆ ਵਿੱਚ ਸਾਨੂੰ ਸਭ ਨੂੰ ਅਸ਼ੀਰਵਾਦ ਦੇਣ ਲਈ ਆਏ ਹੋ, ਇਸ ਲਈ ਮੈਂ ਤੁਹਾਨੂੰ ਸਿਰ ਝੁਕਾ ਕੇ ਅਭਿਨੰਦਨ ਕਰਦਾ ਹਾਂ। ਮੈਂ ਦੇਖ ਰਿਹਾ ਹਾਂ ਕਿ ਪਟਨਾ ਨਾਲ ਵੀ ਵੀਡੀਓ ਰਾਹੀਂ ਕਈ ਲੋਕ ਜੁੜੇ ਹੋਏ ਹਨ। ਪਟਨਾ ਅਤੇ ਹਜ਼ਾਰੀਬਾਗ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਹਾਜ਼ਰ ਸਭ ਲੋਕਾਂ ਨੂੰ ਮੈਂ ਪ੍ਰਣਾਮ ਕਰਦਾ ਹਾਂ।
ਸਾਥੀਓ, ਆਦਿ ਕੁੰਭਸਥਲੀ ਸਿਮਰਿਯਾ ਧਾਮ ਜਿੱਥੇ ਹੈ, ਬਿਹਾਰ ਕੇਸਰੀ ਸ਼੍ਰੀ ਕ੍ਰਿਸ਼ਣ ਸਿੰਘ ਨੇ ਜਿੱਥੇ ਸੱਤਿਆਗ੍ਰਹਿ ਕੀਤਾ, ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਜਿਹੇ ਮਨੀਸ਼ੀ ਜਿਸ ਨੇ ਦੇਸ਼ ਨੂੰ ਦਿੱਤੇ, ਉਸ ਬੇਗੁਸਰਾਏ ਦੀ, ਬਿਹਾਰ ਦੀ ਪਵਿੱਤਰ ਮਿੱਟੀ ਨੂੰ ਮੈਂ ਪ੍ਰਣਾਮ ਕਰਦਾ ਹਾਂ। ਮੈਂ ਦੇਸ਼ ਲਈ ਆਪਣਾ ਬਲੀਦਾਨ ਦੇਣ ਵਾਲੇ ਪਟਨਾ ਦੇ ਸ਼ਹੀਦ ਕਾਂਸਟੇਬਲ ਸੰਜੈ ਕੁਮਾਰ ਸਿਨਹਾ ਅਤੇ ਭਾਗਲਪੁਰ ਦੇ ਸ਼ਹੀਦ ਰਤਨ ਕੁਮਾਰ ਠਾਕੁਰ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਦੇ ਪਰਿਵਰਜਨਾਂ ਨਾਲ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਅਤੇ ਮੈਂ ਅਨੁਭਵ ਕਰ ਰਿਹਾ ਹਾਂ ਤੁਹਾਡੇ ਅਤੇ ਦੇਸ਼ ਵਾਸੀਆਂ ਦੇ ਦਿਲ ਵਿੱਚ ਕਿੰਨੀ ਅੱਗ ਹੈ। ਜੋ ਅੱਗ ਤੁਹਾਡੇ ਦਿਲ ਵਿੱਚ ਹੈ, ਉਹੀ ਅੱਗ ਮੇਰੇ ਦਿਲ ਵਿੱਚ ਵੀ ਹੈ। ਅੱਜ ਜਨਨਾਇਕ ਕਰਪੂਰੀ ਠਾਕੁਰ ਜੀ ਦੀ ਪੁਣਯ ਤਿਥੀ (ਬਰਸੀ) ਵੀ ਹੈ। ਸਮਾਜਕ ਨਿਆਂ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਕਰਪੂਰੀ ਬਾਬੂ ਦਾ ਅਸ਼ੀਰਵਾਦ ਸਾਡੇ ਸਾਰਿਆਂ ‘ਤੇ ਹਮੇਸ਼ਾ ਬਣਿਆ ਰਹੇਗਾ, ਇਸ ਕਾਮਨਾ ਨਾਲ ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਸਾਥੀਓ, ਅੱਜ ਬਿਹਾਰ ਦੇ ਪੂਰਨ ਵਿਕਾਸ ਲਈ ਹਜ਼ਾਰਾਂ ਕਰੋੜ ਦੇ ਦਰਜਨਾਂ ਪ੍ਰੋਜੈਕਟਾਂ ਦਾ ਲੋਕਅਰਪਣ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਵਿੱਚ ਪਟਨਾ ਨੂੰ ਅਤੇ ਇਸ ਸ਼ਹਿਰ ਨੂੰ ਸਮਾਰਟ ਬਣਾਉਣ ਨਾਲ ਜੁੜੇ ਪ੍ਰੋਜੈਕਟ ਹਨ। ਬਿਹਾਰ ਦੇ ਉਦਯੋਗਿਕ ਵਿਕਾਸ ਅਤੇ ਨੌਜਵਾਨਾਂ ਦੇ ਰੋਜ਼ਗਾਰ ਨਾਲ ਜੁੜੇ ਪ੍ਰੋਜਕੈਟ ਹਨ ਅਤੇ ਬਿਹਾਰ ਦੇ ਹਰ ਵਿਅਕਤੀ ਲਈ ਸਿਹਤ ਸੁਵਿਧਾਵਾਂ ਵਧਾਉਣ ਵਾਲੇ ਪ੍ਰੋਜੈਕਟ ਵੀ ਇਸ ਵਿੱਚ ਸ਼ਾਮਲ ਹਨ। ਇਨ੍ਹਾਂ ਤਮਾਮ ਪ੍ਰੋਜੈਕਟਸ ਲਈ ਮੈਂ ਤੁਹਾਨੂੰ ਸਭ ਨੂੰ, ਨੀਤੀਸ਼ ਬਾਬੂ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ। ਅੱਜ ਸਾਡੇ ਦਰਮਿਆਨ ਭੋਲਾ ਬਾਬੂ ਹੁੰਦੇ ਤਾਂ ਉਨ੍ਹਾਂ ਨੂੰ ਬਹੁਤ ਪ੍ਰੰਸਨਤਾ ਹੁੰਦੀ।
ਸਾਥੀਓ, ਜਿਵੇਂ ਭਾਰਤ ਦੇ ਪੱਛਮੀ ਸਿਰੇ ‘ਤੇ ਆਰਥਕ ਗਤੀਵਿਧੀਆਂ ਹੁੰਦੀਆਂ ਹਨ, ਉਸ ਦੀ ਬਰਾਬਰੀ ਕਰਨ ਦੀ, ਬਲਕਿ ਮੈਂ ਕਹਾਂਗਾ ਕਿ ਉਸ ਤੋਂ ਵੀ ਅੱਗੇ ਨਿਕਲਣ ਦੀ ਤਾਕਤ ਸਾਡੇ ਬਿਹਾਰ ਅਤੇ ਪੂਰਬੀ ਭਾਰਤ ਵਿੱਚ ਹੈ। ਜਿਸ ਪ੍ਰਕਾਰ ਐੱਨਡੀਏ ਸਰਕਾਰ ਬਿਹਾਰ ਸਮੇਤ ਪੂਰਬੀ ਭਾਰਤ ਦੇ ਵਿਕਾਸ ਲਈ, ਆਧੁਨਿਕ infrastructure ਲਈ ਇੱਕ ਦੇ ਬਾਅਦ ਇੱਕ ਪ੍ਰੋਜੈਕਟ ਸ਼ੁਰੂ ਕਰ ਰਹੀ ਹੈ; ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਖੇਤਰ ਦੇਸ਼ ਦੇ ਵਿਕਾਸ ਨੂੰ ਨਵੀਂ ਰਫਤਾਰ ਦੇਣ ਵਾਲਾ ਅਹਿਮ ਖੇਤਰ ਬਣ ਜਾਵੇਗਾ।
ਭਾਈਓ ਅਤੇ ਭੈਣੋਂ, ਬਿਹਾਰ ਸਮੇਤ ਪੂਰਬੀ ਭਾਰਤ ਦਾ ਕਾਇਆਕਲਪ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਵੀ ਹੈ। ਇਸ ਯੋਜਨਾ ਰਾਹੀਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਨੂੰ ਗੈਸ ਪਾਈਪ ਲਾਈਨ ਨਾਲ ਜੋੜਿਆ ਜਾ ਰਿਹਾ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਜਗਦੀਸ਼ਪੁਰ – ਹਲਦੀਆ ਪਾਈਪ ਲਾਈਨ ਦੇ ਪਟਨਾ – ਫੂਲਪੁਰ ਸੈਕਸ਼ਨ ਦਾ ਲੋਕਅਰਪਣ ਥੋੜ੍ਹੀ ਦੇਰ ਪਹਿਲਾਂ ਕੀਤਾ ਗਿਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਲਗਭਗ ਸਾਢੇ ਤਿੰਨ ਸਾਲ ਪਹਿਲਾਂ, ਜੁਲਾਈ 2015 ਵਿੱਚ ਪਟਨਾ ਤੋਂ ਹੀ ਮੈਂ ਇਸ ਦਾ ਨੀਂਹ ਪੱਥਰ ਰੱਖਿਆ ਸੀ। ਗੈਸ ਪਾਈਪ ਲਾਈਨ ਦੀ ਸੁਵਿਧਾ ਨੂੰ ਅੱਗੇ ਵਧਾਉਂਦੇ ਹੋਏ ਹਲਦੀਆ – ਦੁਰਗਾਪੁਰ ਐੱਲਪੀਜੀ ਪਾਈਪ ਲਾਈਨ ਦਾ ਵੀ ਵਿਸਤਾਰ ਮੁਜ਼ੱਫਰਪੁਰ ਅਤੇ ਪਟਨਾ ਤੱਕ ਕੀਤਾ ਜਾ ਰਿਹਾ ਹੈ। ਜਿਸ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ ਹੈ।
ਭਾਈਓ ਅਤੇ ਭੈਣੋਂ, ਇਸ ਪ੍ਰੋਜੈਕਟ ਨਾਲ ਤਿੰਨ ਵੱਡੇ ਕੰਮ ਇਕੱਠੇ ਹੋਣ ਜਾ ਰਹੇ ਹਨ। ਇਕ ਤਾਂ ਇੱਥੇ ਬਰੌਨੀ ਵਿੱਚ ਜੋ ਫਰਟੀਲਾਈਜਰ ਦਾ ਕਾਰਖਾਨਾ ਫਿਰ ਤੋਂ ਚਾਲੂ ਕੀਤਾ ਜਾ ਰਿਹਾ ਹੈ, ਉਸ ਨੂੰ ਗੈਸ ਉਪਲੱਬਧ ਹੋਵੇਗੀ; ਦੂਜਾ – ਪਟਨਾ ਵਿੱਚ ਪਾਈਪ ਰਾਹੀਂ ਘਰਾਂ ਵਿੱਚ ਗੈਸ ਦੇਣ ਦਾ ਕੰਮ ਹੋਵੇਗਾ। ਪੈਟ੍ਰੋਲ – ਡੀਜ਼ਲ ਦੀ ਜਗ੍ਹਾ ਸੀਐੱਨਜੀ ਨਾਲ ਗੱਡੀਆਂ ਚਲ ਸਕਣਗੀਆਂ। ਪਟਨਾ ਵਿੱਚ ਤਾਂ city gas distribution ਦੇ ਪਲਾਂਟ ਦਾ ਉਦਘਾਟਨ ਵੀ ਹੋ ਗਿਆ ਹੈ। ਇਸ ਨਾਲ ਇੱਥੇ ਹਜ਼ਾਰਾਂ ਪਰਿਵਾਰਾਂ ਲਈ ਹੁਣ ਪਾਈਪ ਵਾਲੀ ਗੈਸ ਚੁੱਲ੍ਹੇ ਤੱਕ ਪਹੁੰਚਣ ਵਾਲੀ ਹੈ। ਇਸ ਪ੍ਰੋਜੈਕਟ ਦਾ ਤੀਜਾ ਲਾਭ ਇਹ ਹੋਵੇਗਾ ਕਿ ਜਦੋਂ ਇੱਥੇ ਉਦਯੋਗਾਂ ਨੂੰ ਜ਼ਿਆਦਾ ਮਾਤਰਾ ਵਿੱਚ ਗੈਸ ਮਿਲੇਗੀ, ਉਸ ਨਾਲ gas based economy ਦਾ ਨਵਾਂ ecosystem ਵਿਕਸਿਤ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ, ਯਾਨੀ ਇੱਕ ਪ੍ਰਕਾਰ ਨਾਲ ਊਰਜਾ ਗੰਗਾ ਪਰਿਯੋਜਨਾ ਇੱਥੋਂ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਮੱਧ ਵਰਗ ਦੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਲਿਆਉਣ ਵਾਲੀ ਹੈ। ਸੀਐੱਨਜੀ ਦਾ ਵਿਸਤਾਰ ਹੋਣ ਨਾਲ ਗੱਡੀਆਂ ਚਲਾਉਣ ਵਾਲੇ ਲੋਕਾਂ ਦਾ ਖਰਚ ਘੱਟ ਹੋਵੇਗਾ ਅਤੇ ਪੈਟ੍ਰੋਲ – ਡੀਜ਼ਲ ‘ਤੇ ਲਗਣ ਵਾਲਾ ਕੁਝ ਪੈਸਾ ਵੀ ਬਚੇਗਾ। ਇਸ ਦੇ ਇਲਾਵਾ ਵਾਤਾਵਰਣ ‘ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ।
ਸਾਥੀਓ, ਬਰੌਨੀ ਨੂੰ ਇਹ ਖਾਦ ਕਾਰਖਾਨਾ ਤਾਂ ਇੱਥੋਂ ਦੀ ਸੰਤਾਨ ਅਤੇ ਇੱਥੋਂ ਦੇ ਪਹਿਲੇ ਮੁੱਖ ਮੰਤਰੀ ਡਾਕਟਰ ਸ਼੍ਰੀਕ੍ਰਿਸ਼ਣ ਸਿੰਘ ਨੂੰ ਇੱਕ ਪ੍ਰਕਾਰ ਨਾਲ ਸਾਡੀ ਨਮ ਸ਼ਰਧਾਂਜਲੀ ਹੈ। ਉਨ੍ਹਾਂ ਨੇ ਇਸ ਨੂੰ ਇੱਥੇ ਸਥਾਪਿਤ ਕਰਨ ਲਈ ਕਈ ਯਤਨ ਕੀਤੇ ਸਨ, ਲੇਕਿਨ ਟੈਕਨੋਲੋਜੀ ਪੁਰਾਣੀ ਪੈ ਜਾਣ ਦੇ ਕਾਰਨ ਇਹ ਬੰਦ ਹੋ ਗਿਆ। ਹੁਣ ਜਦੋਂ ਇੱਥੇ ਗੈਸ ਪਹੁੰਚਾਉਣ ਵਿੱਚ ਸਮਰੱਥ ਹੋਏ ਹਾਂ ਤਾਂ ਇਸ ਨੂੰ ਗੈਸ ਅਧਾਰਤ ਬਣਾ ਦਿੱਤਾ ਗਿਆ ਹੈ।
ਭਾਈਓ ਅਤੇ ਭੈਣੋਂ, ਬਰੌਨੀ ਦੇ ਇਲਾਵਾ ਗੋਰਖਪੁਰ, ਸਿੰਦਰੀ ਅਤੇ ਉੜੀਸਾ ਦੇ ਤਾਲਚਰ ਵਿੱਚ ਵੀ ਅਜਿਹੇ ਕਾਰਖਾਨਿਆਂ ਨੂੰ ਪੁਨਰਜੀਵਿਤ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਹ ਸਭ ਕੁਝ ਸੰਭਵ ਹੋ ਰਿਹਾ ਹੈ ਤਾਂ ਇਸ ਦੇ ਪਿੱਛੇ ਹੈ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ।
ਸਾਥੀਓ, ਇਨ੍ਹਾਂ ਤਮਾਮ ਖਾਦ ਕਾਰਖਾਨਿਆਂ ਨਾਲ ਇੱਥੋਂ ਦੇ ਕਿਸਾਨ ਭਾਈਆਂ ਨੂੰ ਕਾਫ਼ੀ ਖਾਦ ਤਾਂ ਮਿਲੇਗੀ ਹੀ, ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲਣਗੇ। ਆਪਣੇ ਕਿਸਾਨ ਭਾਈ – ਭੈਣਾਂ ਲਈ ਇਸ ਬਜਟ ਵਿੱਚ ਸਰਕਾਰ ਨੇ ਇੱਕ ਇਤਿਹਾਸਿਕ ਯੋਜਨਾ ਦਾ ਐਲਾਨ ਵੀ ਕੀਤਾ ਹੈ। ਪੀਐੱਮ ਕਿਸਾਨ ਸਨਮਾਨ ਯੋਜਨਾ ਤਹਿਤ ਅਗਲੇ 10 ਸਾਲਾਂ ਵਿੱਚ ਸਾਢੇ ਸੱਤ ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਜਮਾ ਕੀਤੇ ਜਾਣਗੇ। ਇਸ ਦਾ ਬਹੁਤ ਵੱਡਾ ਲਾਭ ਬਿਹਾਰ ਦੇ ਵੀ ਕਿਸਾਨਾਂ ਨੂੰ ਹੋਵੇਗਾ। ਸੋਚੋ, ਜਦੋਂ ਇੰਨੀ ਵੱਡੀ ਰਕਮ ਦੇਸ਼ ਦੀ ਗ੍ਰਾਮੀਣ ਵਿਵਸਥਾ ਵਿੱਚ, ਗ੍ਰਾਮੀਣ ਅਰਥਵਿਵਸਥਾ ਵਿੱਚ ਸਿੱਧੀ ਪਹੁੰਚੇਗੀ, ਬਿਨਾ ਕਿਸੇ ਵਿਚੋਲੇ ਦੇ ਪਹੁੰਚੇਗੀ ਤਾਂ ਉਹ ਪਿੰਡ ਨੂੰ, ਪਿੰਡ ਵਿੱਚ ਰਹਿਣ ਵਾਲਿਆਂ ਨੂੰ ਕਿੰਨੀ ਵੱਡੀ ਤਾਕਤ ਦੇਵੇਗੀ।
ਭਾਈਓ ਅਤੇ ਭੈਣੋਂ, ਜਦੋਂ ਕੋਈ ਉਦਯੋਗ ਲਗਦਾ ਹੈ ਤਾਂ ਆਸਪਾਸ ਰੋਜ਼ਗਾਰ ਦਾ ਇੱਕ ਪੂਰਾ ਵਾਤਾਵਰਣ ਬਣ ਜਾਂਦਾ ਹੈ ਜਿਸ ਦਾ ਲਾਭ ਬਿਹਾਰ ਦੇ ਨਾਲ – ਨਾਲ ਪੂਰੇ ਪੂਰਬ ਭਾਰਤ ਨੂੰ ਹੋਵੇਗਾ। ਇਸ ਪ੍ਰਕਾਰ ਬਰੌਨੀ ਦੀ ਰਿਫਾਇਨਰੀ ਦੇ ਵਿਸਤਾਰੀਕਰਨ ਨਾਲ ਇੱਥੇ ਕੱਚੇ ਤੇਲ ਦੀ ਸੁਧਾਈ ਦੀ ਸਮਰੱਥਾ ਵਧੇਗੀ ਅਤੇ ਬਿਹਾਰ ਦੇ ਨਾਲ – ਨਾਲ ਨੇਪਾਲ ਤੱਕ ਪੈਟ੍ਰੋਲੀਅਮ ਨਾਲ ਜੁੜੀਆਂ ਚੀਜ਼ਾਂ ਅਸਾਨੀ ਨਾਲ ਉਪਲੱਬਧ ਹੋ ਸਕਣਗੀਆਂ।
ਸਾਥੀਓ, ਸਾਡੀ ਸਰਕਾਰ ਵੱਲੋਂ connectivity ‘ਤੇ ਵੀ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ। ਅੱਜ ਇੱਥੋਂ ਰਾਂਚੀ – ਪਟਨਾ ਸਪਤਾਹਿਕ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਸ ਦੇ ਇਲਾਵਾ ਬਰੌਨੀ – ਕੁਮੇਦਪੁਰ, ਮੁਜ਼ੱਫਰਪੁਰ – ਰਕਸੋਲ, ਫਤੁਹਾ – ਇਸਲਾਮਪੁਰ, ਬਿਹਾਰ ਸ਼ਰੀਫ ਦਨਿਯਾਵਾਨ ਰੇਲ ਲਾਈਨਾਂ ਦੇ ਬਿਜਲੀਕਰਨ ਦਾ ਕੰਮ ਪੂਰਾ ਹੋ ਚੁੱਕਿਆ ਹੈ।
ਸਾਥੀਓ, ਰੇਲ ਦੇ ਨਾਲ-ਨਾਲ ਅਸੀਂ ਸ਼ਹਿਰਾਂ ਵਿੱਚ ਵੀ ਸਮਾਨ ਟ੍ਰੈਫਿਕ ਵਿਵਸਥਾਵਾਂ ਵਿਕਸਿਤ ਕਰ ਰਹੇ ਹਾਂ। ਮੈਂ ਪਟਨਾ ਵਾਸੀਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਪਾਟਲੀਪੁੱਤ੍ਰ ਹੁਣ ਮੈਟਰੋ ਰੇਲ ਨਾਲ ਜੁੜਨ ਵਾਲਾ ਹੈ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਇਸ ਪ੍ਰੋਜੈਕਟ ਨੂੰ ਵਰਤਮਾਨ ਦੇ ਨਾਲ – ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਮੈਟਰੋ ਪ੍ਰੋਜੈਕਟ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ, ਪਟਨਾ ਸ਼ਹਿਰ ਨੂੰ ਹੋਰ ਬੁਲੰਦੀ ਦੇਵੇਗਾ, ਨਵੀਂ ਰਫਤਾਰ ਦੇਵੇਗਾ। ਇਸ ਦੇ ਨਾਲ – ਨਾਲ ਪਟਨਾ ਰਿਵਰ ਫਰੰਟ ਦੇ ਵਿਕਸਿਤ ਹੋਣ ਨਾਲ ਪਟਨਾ ਵਿੱਚ ਰਹਿਣ ਵਾਲੇ ਲੋਕ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਅਲੱਗ ਅਨੁਭਵ ਮਿਲਣ ਵਾਲਾ ਹੈ।
ਸਾਥੀਓ, ਐੱਨਡੀਏ ਸਰਕਾਰ ਦੀ ਯੋਜਨਾ ਦਾ vision ਸਾਡੀ ਵਿਕਾਸ ਯਾਤਰਾ ਦੋ ਪਟੜੀਆਂ ‘ਤੇ ਇਕੱਠਿਆਂ ਚਲ ਰਹੀ ਹੈ। ਪਹਿਲੀ ਪਟੜੀ ਹੈ infrastructure ਨਾਲ ਜੁੜੀਆਂ ਯੋਜਨਾਵਾਂ – ਉਦਯੋਗਿਕ ਵਿਕਾਸ, ਲੋਕਾਂ ਨੂੰ ਆਧੁਨਿਕ ਸੁਵਿਧਾਵਾਂ; ਅਤੇ ਦੂਜੀ ਪਟੜੀ ਹੈ – ਉਨ੍ਹਾਂ ਵੰਚਿਤ , ਸ਼ੋਸ਼ਿਤਾਂ, ਪੀੜਿਤਾਂ ਦਾ ਜੀਵਨ ਅਸਾਨ ਬਣਾਉਣਾ, ਜੋ ਪਿਛਲੇ 70 ਸਾਲਾਂ ਤੋਂ ਬੁਨਿਆਦੀ ਸੁਵਿਧਾਵਾਂ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਸੁਵਿਧਾਵਾਂ ਤੋਂ ਵੰਚਿਤ ਹਨ। ਆਪਣੇ ਉਨ੍ਹਾਂ ਭਾਈ – ਭੈਣਾਂ ਲਈ ਪੱਕੇ ਘਰ ਬਣਾਉਣਾ, ਉਨ੍ਹਾਂ ਦੀ ਰਸੋਈ ਨੂੰ ਧੂੰਏਂ ਤੋਂ ਮੁਕਤ ਕਰਨਾ, ਗੈਸ ਕਨੈਕਸ਼ਨ ਦੇਣਾ, ਉਨ੍ਹਾਂ ਦੇ ਘਰਾਂ ਨੂੰ ਬਿਜਲੀ ਨਾਲ ਰੋਸ਼ਨ ਕਰਨਾ, ਪਖਾਨਿਆਂ ਦਾ ਨਿਰਮਾਣ, ਉਨ੍ਹਾਂ ਲਈ ਇਲਾਜ ਦੀ ਸੁਵਿਧਾ ਦੇਣੀ, ਦਵਾਈ ਦਾ ਖਰਚ ਬਚਾਉਣਾ, ਬੇਟੀਆਂ ਲਈ ਸਿੱਖਿਆ ਦੀ ਵਿਵਸਥਾ ਕਰਨਾ, ਅਜਿਹੀਆਂ ਕਈ ਯੋਜਨਾਵਾਂ ਸਾਡੀ ਸਰਕਾਰ ਨੇ ਚਲਾਈਆਂ ਹਨ। ਨਿਊ ਇੰਡੀਆ ਦਾ ਰਸਤਾ ਇਨ੍ਹਾਂ ਦੋ ਪਟੜੀਆਂ ਤੋਂ ਹੁੰਦੇ ਹੋਏ ਗੁਜਰਦਾ ਹੈ। ਕੇਂਦਰ ਸਰਕਾਰ ਦੀਆਂ ਆਵਾਸ ਯੋਜਨਾਵਾਂ ਤਹਿਤ ਬਿਹਾਰ ਵਿੱਚ ਗ਼ਰੀਬਾਂ ਲਈ 18 ਲੱਖ ਤੋਂ ਅਧਿਕ ਘਰ ਬਣ ਚੁੱਕੇ ਹਨ। ਇਨ੍ਹਾਂ ਵਿੱਚ 50 ਹਜ਼ਾਰ ਤੋਂ ਜ਼ਿਆਦਾ ਇੱਥੇ ਹੀ, ਬੇਗੁਸਰਾਏ ਵਿੱਚ ਬਣੇ ਹਨ।
ਇਸੇ ਤਰ੍ਹਾਂ ਅਮਰੁਤ ਮਿਸ਼ਨ ਤਹਿਤ ਬਿਹਾਰ ਦੇ 27 ਸ਼ਹਿਰਾਂ ਜਿਵੇਂ – ਆਰਾ, ਹਾਜੀਪੁਰ, ਪਟਨਾ, ਸਾਸਾਰਾਮ, ਮੋਤੀਹਾਰੀ, ਭਾਗਲਪੁਰ, ਮੁੰਗੇਰ, ਸਿਵਾਨ ਨੂੰ ਆਧੁਨਿਕ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ। ਅੱਜ ਵੀ ਪਟਨਾ ਦੇ ਨਾਲ – ਨਾਲ ਬਿਹਾਰ ਦੇ ਦੂਜੇ ਸ਼ਹਿਰਾਂ ਲਈ ਵੀ ਪੀਣ ਦਾ ਪਾਣੀ, ਪਖਾਨਿਆਂ ਤੋਂ ਪਾਣੀ ਦੇ ਨਿਕਾਸ ਲਈ ਅਤੇ ਸਵੱਛਤਾ ਨਾਲ ਜੁੜੇ 22 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸੇ ਪ੍ਰਕਾਰ, ਕਰਮਾਲੀਚਕ, ਬਾੜ, ਸੁਲਤਾਨਗੰਜ ਅਤੇ ਨੋਗਛੀਆ ਲਈ ਸੀਵਰੇਜ ਨੈੱਟਵਰਕ ਅਤੇ ਗੰਦੇ ਪਾਣੀ ਦੀ ਸਫਾਈ ਨਾਲ ਜੁੜੇ ਪਲਾਂਟ ਜਦੋਂ ਤਿਆਰ ਹੋ ਜਾਣਗੇ ਤਾਂ ਇਸ ਨਾਲ ਨਮਾਮਿ ਗੰਗੇ ਮਿਸ਼ਨ ਨੂੰ ਹੋਰ ਤਾਕਤ ਮਿਲੇਗੀ। ਸਾਡੇ ਇਹ ਸ਼ਹਿਰ ਵੀ ਸਾਫ – ਸੁਥਰੇ ਰਹਿਣਗੇ, ਇੱਥੋਂ ਦਾ ਪਾਣੀ ਸਵੱਛ ਰਹੇਗਾ।
ਭਾਈਓ ਅਤੇ ਭੈਣੋਂ, ਗੈਸ ਅਧਾਰਤ ਅਰਥਵਿਵਸਥਾ ਹੋਵੇ, connectivity ਹੋਵੇ, smart city ਹੋਵੇ, ਗੰਗਾਜੀ ਦੀ ਸਫਾਈ ਦੀ ਗੱਲ ਹੋਵੇ, ਅਜਿਹੀਆਂ ਤਮਾਮ ਵਿਵਸਥਾਵਾਂ ਦੇ ਨਾਲ – ਨਾਲ ਐੱਨਡੀਏ ਸਰਕਾਰ ਨੇ ਗ਼ਰੀਬ ਅਤੇ ਮੱਧ ਵਰਗ ਦੀ ਸਿਹਤ ‘ਤੇ ਸਭ ਤੋਂ ਜ਼ਿਆਦਾ ਬਲ ਦਿੱਤਾ ਹੈ। ਬਿਹਾਰ ਵਿੱਚ ਸਿਹਤ ਸੇਵਾਵਾਂ ਦੀ ਦ੍ਰਿਸ਼ਟੀ ਨਾਲ ਅੱਜ ਇਤਿਹਾਸਿਕ ਦਿਵਸ ਹੈ। ਛਪਰਾ ਅਤੇ ਪੂਰਣੀਆ ਵਿੱਚ ਹੁਣ ਨਵੇਂ ਮੈਡੀਕਲ ਕਾਲਜ ਬਣਨ ਵਾਲੇ ਹਨ, ਉੱਥੇ ਭਾਗਲਪੁਰ ਅਤੇ ਗਯਾ ਦੇ ਮੈਡੀਕਲ ਕਾਲਜ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ , ਬਿਹਾਰ ਵਿੱਚ ਪਟਨਾ ਏਮਸ ਦੇ ਇਲਾਵਾ ਇੱਕ ਹੋਰ ਏਮਸ ਬਣਾਉਣ ‘ਤੇ ਕੰਮ ਚਲ ਰਿਹਾ ਹੈ। ਇਨ੍ਹਾਂ ਸਾਰੀਆਂ ਸੁਵਿਧਾਵਾਂ ਦੇ ਵਿਕਸਿਤ ਹੋਣ ਤੋਂ ਬਾਅਦ ਬਿਹਾਰ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਬਾਹਰ ਜਾਣ ਦੀ ਜ਼ਰੂਰਤ ਘੱਟ ਹੋ ਜਾਵੇਗੀ।
ਭਾਈਓ ਅਤੇ ਭੈਣੋਂ, ਮੈਂ ਗ਼ਰੀਬ ਦੇ ਉਸ ਦਰਦ ਨੂੰ ਸਮਝਦਾ ਹਾਂ ਜਦੋਂ ਉਹ ਆਪਣਾ ਇਲਾਜ ਇਸ ਲਈ ਨਹੀਂ ਕਰਵਾਉਂਦਾ ਕਿਉਂਕਿ ਉਸ ਨੂੰ ਘਰ ਚਲਾਉਣਾ ਹੁੰਦਾ ਹੈ, ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ। ਇਸੇ ਸਥਿਤੀ ਵਿੱਚ ਉਸ ਦੀ ਬਿਮਾਰੀ ਹੋਰ ਗੰਭੀਰ ਹੁੰਦੀ ਚਲੀ ਜਾਂਦੀ ਹੈ। ਦੇਸ਼ ਦੇ ਹਰ ਗ਼ਰੀਬ ਨੂੰ ਇਸ ਚਿੰਤਾ ਤੋਂ ਕੱਢਣ ਲਈ ਹੀ ਐੱਨਡੀਏ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਪ੍ਰਧਾਨ ਮੰਤਰੀ ਸਵਾਸਥਯ ਯੋਜਨਾ ਸ਼ੁਰੂ ਕੀਤੀ ਗਈ ਹੈ। ਇਹ ਪੂਰੇ ਦੇਸ਼ ਦੇ ਲਗਭਗ 50 ਕਰੋੜ ਗ਼ਰੀਬਾਂ ਲਈ ਉਮੀਦ ਦੀ ਕਿਰਨ ਬਣ ਗਈ ਹੈ। ਇਸ ਵਿੱਚੋਂ ਪੰਜ ਕਰੋੜ ਤੋਂ ਜ਼ਿਆਦਾ ਲੋਕ, ਇਹ ਮੇਰੇ ਬਿਹਾਰ ਦੇ ਹਨ। ਅਜੇ ਤੱਕ ਇਸ ਯੋਜਨਾ ਨੂੰ 150 ਦਿਨ ਵੀ ਨਹੀਂ ਹੋਏ ਹਨ, ਇੰਨੇ ਘੱਟ ਸਮੇਂ ਵਿੱਚ ਹੀ ਦੇਸ਼ ਦੇ ਲਗਭਗ 12 ਲੱਖ ਗ਼ਰੀਬ ਭੈਣ- ਭਾਈਆਂ ਨੂੰ ਇਸ ਤੋਂ ਮੁਫਤ ਇਲਾਜ ਦੀ ਸੁਵਿਧਾ ਮਿਲ ਚੁੱਕੀ ਹੈ। ਇਸ ਵਿੱਚ ਬਿਹਾਰ ਦੇ ਵੀ ਸਾਢੇ 12 ਹਜ਼ਾਰ ਤੋਂ ਅਧਿਕ ਲੋਕਾਂ ਨੂੰ ਇਲਾਜ ਦਾ ਲਾਭ ਮਿਲਿਆ ਹੈ। ਹਾਲ ਹੀ ਵਿੱਚ ਸਾਡੀ ਸਰਕਾਰ ਨੇ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ ਆਰਥਿਕ ਅਧਾਰ ‘ਤੇ 10% ਰਾਖਵਾਂਕਰਨ ਦੀ ਵਿਵਸਥਾ ਕੀਤੀ ਹੈ। ਇਹ ਦੂਜੇ ਵਰਗ ਦੇ ਰਾਖਵਾਂਕਰਨ ਨੂੰ ਬਣਾਈ ਰੱਖਦੇ ਹੋਏ ਕੀਤਾ ਗਿਆ ਹੈ।
ਸਾਥੀਓ, ਵਿਕਾਸ ਅਤੇ ਵਿਸ਼ਵਾਸ ਦੇ ਇਹ ਤਮਾਮ ਕਾਰਜ ਇਸ ਲਈ ਸੰਭਵ ਹੋ ਰਹੇ ਹਨ ਕਿਉਂਕਿ ਤੁਸੀਂ ਇੱਕ ਮਜ਼ਬੂਤ ਸਰਕਾਰ ਸਾਢੇ ਚਾਰ ਸਾਲ ਪਹਿਲਾਂ ਬਣਾਈ, ਜੋ ਪੂਰੀ ਸਮਰੱਥਾ ਨਾਲ, ਤੇਜ਼ੀ ਨਾਲ ਫ਼ੈਸਲੇ ਲੈ ਸਕਦੀ ਹੈ, ਫ਼ੈਸਲਿਆਂ ਨੂੰ ਜ਼ਮੀਨ ‘ਤੇ ਉਤਾਰ ਸਕਦੀ ਹੈ। ਅਤੇ ਇਸ ਲਈ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦੇ ਨਾਲ ਇਸ ਵਿਕਾਸ ਦੀਆਂ ਯੋਜਨਾਵਾਂ ਨਵੇਂ ਬਿਹਾਰ ਦੀ ਪਹਿਚਾਣ ਬਣਾਉਣਗੀਆਂ, ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ, ਕਿਸਾਨ ਨੂੰ ਤਾਕਤ ਦੇਣਗੀਆਂ, ਪਟਨਾ ਦੀ ਨਵੀਂ ਪਹਿਚਾਣ ਬਣੇਗੀ, ਆਰੋਗਯ ਦੀ ਦ੍ਰਿਸ਼ਟੀ ਨਾਲ ਸਵਸਥ ਬਿਹਾਰ ਦੇ ਸੁਪਨੇ ਪੂਰੇ ਹੋਣਗੇ। ਇਨ੍ਹਾਂ ਸਭ ਗੱਲਾਂ ਲਈ ਤੁਹਾਨੂੰ ਸਭ ਨੂੰ ਅਨੇਕ–ਅਨੇਕ ਸ਼ੁਭਕਾਮਨਾਵਾਂ । ਨੀਤੀਸ਼ ਬਾਬੂ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ – ਬਹੁਤ ਅਭਿਨੰਦਨ।
ਬਹੁਤ – ਬਹੁਤ ਧੰਨਵਾਦ। ਮੇਰੇ ਸਾਥ ਜ਼ੋਰ ਨਾਲ ਬੋਲੋ –
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਬਹੁਤ – ਬਹੁਤ ਧੰਨਵਾਦ ।
***
ਅਤੁਲ ਤਿਵਾਰੀ /ਸ਼ਾਹਬਾਜ਼/ ਨਿਰਮਲ ਸ਼ਰਮਾ
आज हज़ारों करोड़ की दर्जनों परियोजनाओं का लोकार्पण और शिलान्यास किया गया है।
— PMO India (@PMOIndia) February 17, 2019
इसमें पटना शहर को स्मार्ट बनाने से जुड़े प्रोजेक्ट हैं,
बिहार के औद्योगिक विकास और युवाओं को रोज़गार से जुड़े प्रोजेक्ट हैं और
बिहार के लिए स्वास्थ्य सुविधाएं बढ़ाने वाली परियोजनाएं हैं: PM
बिहार समेत पूर्वी भारत का कायाकल्प करने के लक्ष्य के साथ शुरू की गईं अनेक परियोजनाओं में से एक- प्रधानमंत्री ऊर्जा गंगा योजना भी है।
— PMO India (@PMOIndia) February 17, 2019
इस योजना के माध्यम से उत्तर प्रदेश, बिहार, झारखंड, पश्चिम बंगाल और ओडिशा को गैस पाइपलाइन से जोड़ा जा रहा है: PM
इसी योजना के पहले चरण में जगदीशपुर-हल्दिया पाइपलाइन के पटना-फूलपुर सेक्शन का लोकार्पण किया गया है। जुलाई 2015 में मैंने इसकी आधारशिला रखी थी।
— PMO India (@PMOIndia) February 17, 2019
हल्दिया–दुर्गापुर LPG पाइपलाइन का भी विस्तार मुजफ्फरपुर और पटना तक किया जा रहा है, जिसका शिलान्यास किया गया है: PM
इस परियोजना से 3 बड़े काम एक साथ होने जा रहे हैं।
— PMO India (@PMOIndia) February 17, 2019
बरौनी में जो फर्टिलाइजर का कारखाना फिर से चालू किया जा रहा है, उसको गैस उपलब्ध होगी।
पटना में पाइप के माध्यम से गैस देने का काम होगा, सीएनजी से गाड़ियां चल पाएंगी। हज़ारों परिवारों को अब पाइप वाली गैस मिलने वाली है: PM
इस परियोजना का तीसरा लाभ ये होगा कि जब यहां पर उद्योगों को पर्याप्त मात्रा में गैस मिलेगी उससे Gas Based Economy का नया इकोसिस्टम विकसित होगा, युवाओं को रोज़गार के नए अवसर मिलेंगे: PM
— PMO India (@PMOIndia) February 17, 2019
हमारी सरकार द्वारा कनेक्टिविटी पर भी विशेष बल दिया जा रहा है।
— PMO India (@PMOIndia) February 17, 2019
आज यहां से रांची-पटना साप्ताहिक एक्सप्रेस को हरी झंडी दिखाई गई है।
इसके अलावा बरौनी-कुमेदपुर, मुजफ्फरपुर-रक्सौल, फतुहा-इस्लामपुर, बिहारशरीफ-दनियावान, रेल लाइनों के बिजलीकरण का काम पूरा हो चुका है: PM
मैं पटना वासियों को बधाई देता हूं, क्योंकि पाटलिपुत्र अब मेट्रो रेल से जुड़ने वाला है।
— PMO India (@PMOIndia) February 17, 2019
13 हज़ार करोड़ रुपए की इस परियोजना को वर्तमान के साथ भविष्य को जरूरतों को ध्यान में रखते हुए विकसित किया जा रहा है।
ये मेट्रो प्रोजेक्ट तेजी से विकसित हो रहे पटना शहर को नई रफ्तार देगा: PM
एनडीए सरकार की योजनाओं का विजन, दो पटरियों पर है।
— PMO India (@PMOIndia) February 17, 2019
पहली पटरी है इंफ्रास्ट्रक्चर से जुड़ी योजनाएं, औद्योगिक विकास, लोगों को आधुनिक सुविधाएं,
दूसरी पटरी है उन वंचितों, शोषितों, पीड़ितों का जीवन आसान बनाना जो पिछले 70 वर्षों से मूलभूत सुविधाओं के लिए संघर्ष कर रहे हैं: PM
बिहार में स्वास्थ्य सेवाओं की दृष्टि से आज एक ऐतिहासिक दिन है। छपरा और पुर्णिया में अब नए मेडिकल कॉलेज बनने वाले हैं, वहीं भागलपुर और गया के मेडिकल कॉलेजों को अपग्रेड किया जा रहा है।
— PMO India (@PMOIndia) February 17, 2019
इसके अलावा, बिहार में पटना एम्स के अलावा एक और एम्स बनाने पर काम चल रहा है: PM