Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੋਡੋ ਸਮਝੌਤਾ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਮੰਤਰ ਅਤੇ ‘ਏਕ ਭਾਰਤ – ਸ਼੍ਰੇਸ਼ਠ ਭਾਰਤ’ ਦੀ ਭਾਵਨਾ ਤੋਂ ਪ੍ਰੇਰਿਤ ਹੈ – ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੋਡੋ ਸਮਝੌਤੇ ਨੂੰ ਅਸਾਮ ਵਿਚ ਸ਼ਾਂਤੀ ਅਤੇ ਵਿਕਾਸ ਦਾ ਇਤਿਹਾਸਿਕ ਅਧਿਆਏ ਕਰਾਰ ਦਿੱਤਾ ਹੈ। ਬੋਡੋ ਸਮਝੌਤੇ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਮੰਤਰ ਅਤੇ ‘ਏਕ ਭਾਰਤ -ਸ਼੍ਰੇਸ਼ਠ ਭਾਰਤ’ ਦੀ ਭਾਵਨਾ ਤੋਂ ਪ੍ਰੇਰਿਤ ਹੈ।

ਪ੍ਰਧਾਨ ਮੰਤਰੀ ਨੇ ਕਈ ਲੜੀ ਟਵੀਟਸ ਵਿਚ ਕਿਹਾ “ਜਦੋਂ ਕਿ ਭਾਰਤ ਪੂਜਨੀਕ ਬਾਪੂ ਨੂੰ ਉਨ੍ਹਾਂ ਦੀ ਪੁਣਯ ਤਿਥੀ ਉੱਤੇ ਯਾਦ ਕਰ ਰਿਹਾ ਹੈ, ਅਸਾਮ ਵਿਕਾਸ ਅਤੇ ਸ਼ਾਂਤੀ ਦਾ ਇਕ ਇਤਿਹਾਸਿਕ ਅਧਿਆਏ ਵੇਖ ਰਿਹਾ ਹੈ। 50 ਸਾਲਾਂ ਦੀ ਉਡੀਕ ਤੋਂ ਬਾਅਦ ਸਾਡੇ ਬੋਡੋ ਮਿੱਤਰਾਂ ਨਾਲ ਹੋਏ ਸਮਝੌਤੇ ਨੇ ਇਕ ਨਵੀਂ ਸ਼ੁਰੂਆਤ ਕੀਤੀ ਹੈ। ਇਹ ਅਸਾਮ ਦੀ ਏਕਤਾ ਨੂੰ ਮਜ਼ਬੂਤ ਕਰੇਗਾ, ਵਿਕਾਸ ਕਰੇਗਾ ਅਤੇ ਅਸੀਂ ਉਜਵਲ ਭਵਿੱਖ ਵਿਚ ਪ੍ਰਵੇਸ਼ ਕਰਾਂਗੇ।

ਬੋਡੋ ਸੰਗਠਨਾਂ ਨਾਲ ਇਤਿਹਾਸਿਕ ਸਮਝੌਤੇ ਉੱਤੇ ਦਸਤਖਤ ਕਰਨ ਤੋਂ ਬਾਅਦ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਇਹ ਹੈ ਕਿ ਬੋਡੋ ਖੇਤਰਾਂ ਦਾ ਵਿਕਾਸ ਕੀਤਾ ਜਾਵੇ। 1500 ਕਰੋੜ ਰੁਪਏ ਦੇ ਵਿਆਪਕ ਪੈਕੇਜ ਉੱਤੇ ਕੰਮ ਸ਼ੁਰੂ ਹੋ ਚੁੱਕਾ ਹੈ। ਸਾਡਾ ਮੁੱਖ ਧਿਆਨ ਈਜ਼ ਆਵ੍ ਲਿਵਿੰਗ ਅਤੇ ਇਹ ਯਕੀਨੀ ਬਣਾਉਣ ਉੱਤੇ ਹੈ ਕਿ ਬੋਡੋਜ਼ ਨੂੰ ਸਰਕਾਰ ਦੀਆਂ ਸਕੀਮਾਂ ਦਾ ਪੂਰਾ ਲਾਭ ਮਿਲੇ।

ਬੋਡੋ ਮਿੱਤਰ ਸ਼ਾਂਤੀ ਦੇ ਰਾਹ ਉੱਤੇ ਸਾਡੇ ਨਾਲ ਚੱਲ ਪਏ ਹਨ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਅਸੀਂ ਹਿੰਸਾ ਦਾ ਰਾਹ ਤਿਆਗ ਕੇ ਲੋਕਤੰਤਰ ਅਤੇ ਸੰਵਿਧਾਨ ਵਿਚ ਪੂਰਾ ਭਰੋਸਾ ਜਤਾਈਏ ਤਾਂ ਮਸਲਿਆਂ ਦਾ ਹੱਲ ਸੰਭਵ ਹੈ। ਮੈਂ ਮੁੱਖ ਧਾਰਾ ਵਿਚ ਆਉਣ ਉੱਤੇ ਬੋਡੋ ਭਰਾਵਾਂ ਦਾ ਸਵਾਗਤ ਕਰਦਾ ਹਾਂ। ਅਸੀਂ ਬੋਡੋ ਖੇਤਰਾਂ ਦੇ ਵਿਕਾਸ ਲਈ ਵਚਨਬੱਧ ਹਾਂ।

ਪੰਜ ਦਹਾਕੇ ਪੁਰਾਣੇ ਬੋਡੋ ਮੁੱਦੇ ਦਾ ਹੱਲ ਅੱਜ ਪੂਜਨੀਯ ਬਾਪੂ ਦੀ ਬਰਸੀ ਉੱਤੇ ਨਿਕਲ ਆਇਆ ਹੈ। ਬੋਡੋ ਗਰੁੱਪਾਂ ਅਤੇ ਸਰਕਾਰ ਦਰਮਿਆਨ ਹੋਇਆ ਸਮਝੌਤਾ ਅਸਾਮ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੇਗਾ। ਮੈਂ ਬੋਡੋ ਭਰਾਵਾਂ ਦੇ ਹਿੰਸਾ ਤਿਆਗਣ ਅਤੇ ਲੋਕਤੰਤਰ ਅਤੇ ਸੰਵਿਧਾਨ ਵਿਚ ਭਰੋਸਾ ਪ੍ਰਗਟਾਉਣ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ।

ਬੋਡੋ ਮਿੱਤਰਾਂ ਨਾਲ ਸਮਝੌਤਾ ਅਸਾਮ ਅਤੇ ਦੇਸ਼ ਦੇ ਹੋਰ ਹਿੰਸਾ ਪ੍ਰਭਾਵਤ ਖੇਤਰਾਂ ਲਈ ਇਕ ਸੰਦੇਸ਼ ਹੈ। ਦੇਸ਼ ਦੇ ਵਿਕਾਸ ਨੂੰ ਤਾਂ ਹੀ ਤੇਜ਼ ਕੀਤਾ ਜਾ ਸਕਦਾ ਹੈ ਜੇਕਰ ਮਾਹੌਲ ਹਿੰਸਾ ਅਤੇ ਭੈਅ ਤੋਂ ਮੁਕਤ ਹੋਵੇ। ਖੁਸ਼ੀ ਹੈ ਕਿ ਸਾਡੇ ਬੋਡੋ ਭਰਾਵਾਂ ਦੀ ਪੂਰੀ ਊਰਜਾ ਹੁਣ ਅਸਾਮ ਦੇ ਵਿਕਾਸ ਨੂੰ ਮਜ਼ਬੂਤ ਕਰਨ ਵਿਚ ਲੱਗੇਗੀ।

ਆਪਣੇ ਬੋਡੋ ਭਰਾਵਾਂ ਨਾਲ ਸਮਝੌਤਾ ਅਸਾਮ ਦੇ ਹੋਰ ਭਾਈਚਾਰਿਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਇਹ ਸਭ ਦੀ ਜਿੱਤ ਹੈ, ਇਹ ਮਨੁੱਖਤਾ ਦੀ ਜਿੱਤ ਹੈ। ਇਹ ‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’ ਦੇ ਮੰਤਰ ਅਤੇ ‘ਏਕ ਭਾਰਤ ਸ੍ਰੇਸ਼ਟ ਭਾਰਤ’ ਦੀ ਭਾਵਨਾ ਤੋਂ ਪ੍ਰੇਰਿਤ ਹੈ।”

ਵੀਆਰਆਰਕੇ/ਕੇਪੀ