ਪੀਐੱਮਇੰਡੀਆ
ਮਾਣਯੋਗ ਰਾਸ਼ਟਰਪਤੀ ਸ਼ੀ ਜਿਨਪਿੰਗ ਜੀ, ਮਾਣਯੋਗ ਰਾਸ਼ਟਰਪਤੀ ਜੈਕਬ ਜ਼ੂਮਾ ਜੀ, ਮਾਣਯੋਗ ਰਾਸ਼ਟਰਪਤੀ ਮਿਸ਼ੇਲ ਟੇਮੀ ਜੀ, ਮਾਣਯੋਗ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੀ,
ਵਿਭਿੰਨ ਵਫ਼ਦਾਂ ਦੇ ਵਿਲੱਖਣ ਮੈਂਬਰ ਸਾਹਿਬਾਨ,
ਮੈਂ 1.25 ਅਰਬ ਭਾਰਤੀਆਂ ਨਾਲ ਅੱਠਵੇਂ ਬ੍ਰਿਕਸ ਸਿਖ਼ਰ ਸੰਮੇਲਨ ਲਈ ਤੁਹਾਡਾ ਸਾਰਿਆਂ ਦਾ ਗੋਆ ‘ਚ ਇੱਕ ਵਾਰ ਫਿਰ ਸੁਆਗਤ ਕਰਦਾ ਹਾਂ।
ਬ੍ਰਿਕਸ ਆਗੂਆਂ ਦੇ ਇਸ ਸਿਖ਼ਰ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਮੈਂ ਮਾਣ ਮਹਿਸੂਸ ਕਰਦਾ ਹਾਂ। ਪਹਿਲਾਂ ਸਾਡੇ ਵੱਲੋਂ ਦਿਨ ‘ਚ ਕੀਤੇ ਗਏ ਸਾਰੇ ਵਿਚਾਰ-ਵਟਾਂਦਰੇ ਬਹੁਤ ਹੀ ਫਲਦਾਇਕ ਰਹੇ ।
ਇਹ ਸੈਸ਼ਨ ਉਨ੍ਹਾਂ ਹੀ ਵਿਚਾਰ-ਵਟਾਂਦਰਿਆਂ ਉੱਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਬ੍ਰਿਕਸ ਲਈ ਕਾਰਵਾਈ ਪਾਉਣ ਦੇ ਏਜੰਡੇ ਅਨੁਸਾਰ ਅੱਗੇ ਵਧਣ ਲਈ ਚਰਚਾ ਹੋਣੀ ਚਾਹੀਦੀ ਹੈ।
ਸਮੇਂ ਨਾਲ ਬ੍ਰਿਕਸ ਦੇਸ਼ਾਂ ਦੀਆਂ ਆਪਸੀ ਗਤੀਵਿਧੀਆਂ ਕਾਫ਼ੀ ਵਧ ਗਈਆਂ ਹਨ ਅਤੇ ਜਿਨ੍ਹਾਂ ਵਿੱਚ ਆਰਥਿਕ ਗਤੀਵਿਧੀ ਦੇ ਵੱਡੇ ਖੇਤਰ ਸ਼ਾਮਲ ਹਨ।
ਸਾਡੀ ਭਾਈਵਾਲੀ ਦਾ ਖੇਤਰ ਅੱਜ ਖੇਤੀਬਾੜੀ ਤੋਂ ਲੈ ਕੇ ਉਦਯੋਗ ਅਤੇ ਨਵੀਂਆਂ ਖੋਜਾਂ; ਵਪਾਰ ਤੋਂ ਸੈਰ-ਸਪਾਟੇ; ਵਾਤਾਵਰਣ ਤੋਂ ਊਰਜਾ; ਫ਼ਿਲਮਾਂ ਤੋਂ ਫ਼ੁਟਬਾਲ; ਹੁਨਰ ਵਿਕਾਸ ਤੋਂ ਸਮਾਰਟ-ਸਿਟੀਜ਼ ਤੱਕ; ਅਤੇ ਸਾਡੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਲਈ ਭ੍ਰਿਸ਼ਟਾਚਾਰ ਵਿਰੁੱਧ ਲੜਨ ਤੋਂ ਲੈ ਕੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਤੱਕ ਪੱਸਰਿਆ ਹੋਇਆ ਹੈ।
ਇਸ ਵਰ੍ਹੇ, ਅਸੀਂ ਬ੍ਰਿਕਸ ਨੂੰ ਆਪਣੇ ਸ਼ਹਿਰਾਂ ਅਤੇ ਸੂਬਿਆਂ ਤੱਕ ਲਿਆਂਦਾ ਹੈ ਅਤੇ ਇਸ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਆਪਣੀ ਜਨਤਾ ਨਾਲ ਸਿੱਧਿਆਂ ਜੋੜਿਆ ਹੈ।
ਮਾਣਯੋਗ ਰਾਸ਼ਟਰਪਤੀ ਸਾਹਿਬਾਨ,
ਅਸੀਂ ਬ੍ਰਿਕਸ ਅਧੀਨ ਆਪਣੀ ਭਾਈਵਾਲੀ ਦੇ 10 ਵਰ੍ਹੇ ਮੁਕੰਮਲ ਹੋਣ ਦੇ ਜਸ਼ਨ ਮਨਾ ਰਹੇ ਹਾਂ। ਇੱਕ ਦਹਾਕੇ ਦੇ ਇਸ ਆਪਸੀ ਤਾਲਮੇਲ ਸਦਕਾ ਸਹਿਯੋਗ ਦੇ ਮਜ਼ਬੂਤ ਲਾਭ ਹੋਣ ਲੱਗੇ ਹਨ।
ਅਸੀਂ ਆਪਣੀਆਂ ਪਹਿਲਕਦਮੀਆਂ ਤੇ ਪ੍ਰਾਪਤੀਆਂ ਉੱਤੇ ਮਾਣ ਕਰਨ ਦੇ ਹੱਕਦਾਰ ਹਾਂ।
ਨਿਊ ਡਿਵੈਲਪਮੈਂਟ ਬੈਂਕ ਅਤੇ ਕੰਟਿਜੈਂਸੀ ਰਿਜ਼ਰਵ ਅਰੇਂਜਮੈਂਟ ਸੱਚਮੁਚ ਕੁਝ ਪ੍ਰਮੁੱਖ ਪ੍ਰਾਪਤੀਆਂ ਹਨ।
ਨਵੀਂਆਂ ਸੁਰੱਖਿਆ ਚੁਣੌਤੀਆਂ ਅਤੇ ਨਿਰੰਤਰ ਆਰਥਿਕ ਅਨਿਸ਼ਚਿਤਤਾਵਾਂ ਦੇ ਇਸ ਵਿਸ਼ਵ ਵਿੱਚ, ਬ੍ਰਿਕਸ; ਸ਼ਾਂਤੀ ਦੀਆਂ ਸੰਭਾਵਨਾਵਾਂ ਅਤੇ ਵਾਅਦਿਆਂ ਦੇ ਇੱਕ ਚਾਨਣ-ਮੁਨਾਰੇ ਵਜੋਂ ਖੜ੍ਹਾ ਹੈ।
ਵਿਕਾਸਸ਼ੀਲ ਵਿਸ਼ਵ ਲਈ ਸਾਡੇ ਕੰਮ ਦਾ ਬਹੁਤ ਜ਼ਿਆਦਾ ਅਰਥ ਹੈ।
ਪਿਛਲੇ ਸਾਲ, ਬ੍ਰਿਕਸ ਨੇ ਤਬਦੀਲੀ ਅਤੇ ਵਿਕਾਸ ਲਈ ਵਿਸ਼ਵ ਏਜੰਡੇ ਨੂੰ ਇੱਕ ਸ਼ਕਲ ਦੇਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਏਜੰਡਾ 2030 ਨਾਲ ਸਾਡਾ ਸਬੰਧ, ਪੈਰਿਸ ਜਲਵਾਯੂ ਸਮਝੌਤਾ ਅਤੇ ਵਿਕਾਸ ਲਈ ਫ਼ਾਈਨਾਂਸਿੰਗ ਬਾਰੇ ਐਡਿਸ ਅਬਾਬਾ ਐਕਸ਼ਨ ਏਜੰਡਾ ਬੇਹੱਦ ਉਦੇਸ਼ਮੁਖੀ ਅਤੇ ਉਤਪਾਦਕ ਰਹੇ ਹਨ।
ਅਤੇ, ਅਸੀਂ ਵਿਸ਼ਵ ਪੱਧਰ ਦੀਆਂ ਸ਼ਾਸਨ ਪ੍ਰਕਿਰਿਆਵਾਂ ਵਿੱਚ ਤਬਦੀਲੀ ਲਿਆਉਣ ਦੇ ਮਾਮਲੇ ‘ਚ ਮੋਹਰੀ ਰਹੇ ਹਾਂ।
ਮਾਣਯੋਗ ਰਾਸ਼ਟਰਪਤੀ ਸਾਹਿਬਾਨ,
ਸਾਡੀਆਂ ਪ੍ਰਾਪਤੀਆਂ ਕਿਉਂਕਿ ਬਹੁਤ ਜ਼ਿਆਦਾ ਹਨ, ਇਸ ਲਈ ਸਾਨੂੰ ਆਪਣੀ ਸਕਾਰਾਤਮਕ ਦਿਸ਼ਾ ਕਾਇਮ ਰੱਖਣ ਅਤੇ ਬ੍ਰਿਕਸ ਦੇਸ਼ਾਂ ਵਿਚਾਲੇ ਗਤੀਵਿਧੀਆਂ ਦੀ ਰਫ਼ਤਾਰ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ।
ਸਾਨੂੰ ਇਸ ਵਿੱਚ ਹੋਰ ਵੀ ਵਿਸ਼ੇ ਜੋੜਨ ਦੀ ਲੋੜ ਹੈ।
ਤੁਹਾਡੇ ਵਿਚਾਰ-ਵਟਾਂਦਰਿਆਂ ਲਈ ਮੈਂ ਤੁਹਾਡੇ ਸਾਹਮਣੇ ਕੁਝ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ।
ਸਭ ਤੋਂ ਪਹਿਲਾਂ, ਬ੍ਰਿਕਸ ਦੇਸ਼ਾਂ ਵਿੱਚ ਸੰਸਥਾਨ-ਨਿਰਮਾਣ ਦੀ ਪ੍ਰਕਿਰਿਆ ਉੱਤੇ ਜ਼ਰੂਰ ਹੀ ਨਿਰੰਤਰ ਧਿਆਨ ਕੇਂਦ੍ਰਿਤ ਰੱਖਣਾ ਚਾਹੀਦਾ ਹੈ।
ਜਿਹੜੇ ਸੰਸਥਾਨਾਂ ਦੀ ਅਸੀਂ ਉਸਾਰੀ ਕਰਦੇ ਹਾਂ, ਉਨ੍ਹਾਂ ਨੂੰ ਜ਼ਰੂਰ ਹੀ ਸਾਡੇ ਦੇਸ਼ਾਂ ਅਤੇ ਖੇਤਰਾਂ ਦੇ ਵਿਕਾਸ ਵਿੱਚ ਮਦਦ ਦੇਣੀ ਚਾਹੀਦੀ ਹੈ।
ਉਨ੍ਹਾਂ ਵਿੱਚ ਬਹੁਤ ਜ਼ਿਆਦਾ ਲਚਕਤਾ ਅਤੇ ਅਜ਼ਾਦੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਾਡੀਆਂ ਵਿਕਾਸਾਤਮਕ ਤਰਜੀਹਾਂ ਨੂੰ ਹੁੰਗਾਰਾ ਦੇਣ ਦੇ ਵਿਆਪਕ ਵਿਕਲਪਾਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।
ਅਸੀਂ ਇੱਕ ਬ੍ਰਿਕਸ ਕ੍ਰੈਡਿਟ ਰੇਟਿੰਗ ਏਜੰਸੀ ਦੀ ਸਥਾਪਨਾ ਦੇ ਵਿਚਾਰ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ।
ਸਾਨੂੰ ਬ੍ਰਿਕਸ ਖੇਤੀਬਾੜੀ ਖੋਜ ਕੇਂਦਰ, ਬ੍ਰਿਕਸ ਰੇਲਵੇ ਖੋਜ ਨੈੱਟਵਰਕ ਅਤੇ ਬ੍ਰਿਕਸ ਸਪੋਰਟਸ ਕੌਂਸਲ ਦੀ ਸਥਾਪਨਾ ਕਰਨ ਲਈ ਵੀ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ।
ਟੈਕਸ ਚੋਰੀ ਰੋਕਣ ਅਤੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਨਿਯਮ ਤਿਆਰ ਕਰਨ, ਢਾਂਚੇ ਸਿਰਜਣ ਅਤੇ ਸਾਡੀਆਂ ਸਮਰੱਥਾਵਾਂ ਨੂੰ ਇੱਕ ਥਾਂ ‘ਤੇ ਇਕੱਠੀਆਂ ਕਰਨ ਦੀ ਵੀ ਬਹੁਤ ਸਪਸ਼ਟ ਜ਼ਰੂਰਤ ਹੈ।
ਸਾਡੀਆਂ ਏਜੰਸੀਆਂ ਨੂੰ ਟੈਕਸ-ਚੋਰਾਂ ਅਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਕਰਨ ਵਾਲਿਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਸੂਚਨਾ ਸਾਂਝੀ ਕਰਨ ਦੇ ਪ੍ਰਬੰਧ ਵੀ ਜ਼ਰੂਰ ਤਿਆਰ ਕਰਨੇ ਚਾਹੀਦੇ ਹਨ।
ਬ੍ਰਿਕਸ ਨੂੰ ਅੱਜ ਦੀ ਹਕੀਕਤ ਨੂੰ ਪ੍ਰਤੀਬਿੰਬਤ ਕਰਨ ਲਈ ਸ਼ਾਸਨ ਦੇ ਵਿਸ਼ਵ-ਪੱਧਰੀ ਸੰਸਥਾਨਾਂ ਨੂੰ ਤਾਕਤ ਦੇਣ ਲਈ ਜ਼ੋਰ ਲਾਉਣਾ ਚਾਹੀਦਾ ਹੈ।
ਦੂਜੇ, ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਸੰਪਰਕਾਂ ਦੀ ਰਫ਼ਤਾਰ ਅਤੇ ਮਿਆਰ ਵਿੱਚ ਤਬਦੀਲੀ ਲਿਆਉਣਾ।
2015 ‘ਚ, ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਲਗਭਗ 250 ਅਰਬ ਅਮਰੀਕੀ ਡਾਲਰ ਦਾ ਸੀ।
ਸਾਨੂੰ ਸਾਲ 2020 ਤੱਕ ਇਸ ਅੰਕੜੇ ਨੂੰ ਦੁੱਗਣਾ ਭਾਵ 500 ਅਰਬ ਡਾਲਰ ਦਾ ਵਪਾਰ ਕਰਨ ਦਾ ਟੀਚਾ ਮਿੱਥਣਾ ਚਾਹੀਦਾ ਹੈ।
ਇਸ ਲਈ ਸਾਰੇ ਪੰਜ ਦੇਸ਼ਾਂ ਦੇ ਕਾਰੋਬਾਰੀ ਅਦਾਰਿਆਂ ਅਤੇ ਉਦਯੋਗਾਂ ਨੂੰ ਆਪਣੀਆਂ ਗਤੀਵਿਧੀਆਂ ਵਧਾਉਣ ਦੀ ਲੋੜ ਹੈ।
ਅਤੇ ਸਰਕਾਰਾਂ ਵੀ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਮੁਹੱਈਆ ਕਰਵਾਉਣ। ਟੈਕਸ ਅਤੇ ਕਸਟਮ ਸਹਿਯੋਗ ਢਾਂਚੇ ਲਈ ਸਾਡਾ ਸਮਝੌਤਾ ਇੱਕ ਵਧੀਆ ਸ਼ੁਰੂਆਤ ਹੈ।
ਬ੍ਰਿਕਸ ਵਪਾਰ ਮੇਲਾ ਅਤੇ ਪ੍ਰਦਰਸ਼ਨੀ ਹੁਣੇ ਨਵੀਂ ਦਿੱਲੀ ‘ਚ ਸੰਪੰਨ ਹੋਏ ਹਨ ਅਤੇ ਵਪਾਰਕ ਆਦਾਨ-ਪ੍ਰਦਾਨਾਂ ਲਈ ਇਹ ਇੱਕ ਨਿਯਮਤ ਮੰਚ ਹੋਣਾ ਚਾਹੀਦਾ ਹੈ।
ਅਤੇ, ਬ੍ਰਿਕਸ ਦੇ ਨਿਊ ਡਿਵੈਲਪਮੈਂਟ ਬੈਂਕ ਨੂੰ ਇਸ ਉਦੇਸ਼ ਦੀ ਪੂਰਤੀ ਵਿੱਚ ਸਹਾਇਤਾ ਲਈ ਜ਼ਰੂਰ ਹੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਇਸ ਨਾਲ ਸਾਡੇ ਛੋਟੇ ਅਤੇ ਦਰਮਿਆਨੇ ਵਪਾਰਕ ਉੱਦਮਾਂ ਨੂੰ ਵਡਮੁੱਲੀਆਂ ਅੰਤਰਰਾਸ਼ਟਰੀ ਲੜੀਆਂ ਨਾਲ ਜੋੜਨ ਵਿੱਚ ਵੀ ਮਦਦ ਮਿਲੇਗੀ। ਸਾਨੂੰ ਦੋਹਾ ਵਿਕਾਸ ਗੇੜ ਅਤੇ ਵਿਸ਼ਵ ਵਪਾਰ ਸੰਗਠਨ ਦੀ ਕੇਂਦਰੀ ਭੂਮਿਕਾ ਨੂੰ ਕਾਇਮ ਰੱਖਣ ਲਈ ਵੀ ਆਪਸੀ ਤਾਲਮੇਲ ਰੱਖਣਾ ਹੋਵੇਗਾ।
ਇਸ ਦੇ ਨਾਲ ਹੀ, ਸਾਨੂੰ ਜੀ-20, ਵਿਸ਼ਵ ਵਪਾਰ ਸੰਗਠਨ ਅਤੇ ਹੋਰ ਅਜਿਹੇ ਅੰਤਰਰਾਸ਼ਟਰੀ ਸੰਸਥਾਨਾਂ ‘ਚ ਆਪਣਾ ਸਹਿਯੋਗ ਅਤੇ ਸਮਾਵੇਸ਼ ਵਧਾਉਣੇ ਚਾਹੀਦੇ ਹਨ।
ਭਾਰਤ ਨੇ ਵਿਸ਼ਵ ਵਪਾਰ ਸੰਗਠਨ ‘ਚ ਸੇਵਾਵਾਂ ਲਈ ਵਪਾਰ ਸੁਵਿਧਾ ਸਮਝੌਤੇ ਦਾ ਇੱਕ ਖਰੜਾ ਪੇਸ਼ ਕੀਤਾ ਹੈ।
ਇਸ ਸਮਝੌਤੇ ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਸੇਵਾਵਾਂ ਦੇ ਉਦਾਰੀਕਰਨ ਅਤੇ ਵਪਾਰ ਦੇ ਫ਼ਾਇਦੇ ਵਧਾਉਣ ਦੀ ਮੰਗ ਕੀਤੀ ਗਈ ਹੈ।
ਇਸ ਤਜਵੀਜ਼ ਨੂੰ ਬ੍ਰਿਕਸ ਦੀ ਮਜ਼ਬੂਤ ਹਮਾਇਤ ਮਿਲਣਾ ਵੀ ਸਾਡੇ ਸਮੂਹਕ ਆਰਥਿਕ ਹਿਤ ਵਿੱਚ ਹੋਵੇਗੀ।
ਤੀਜੇ, ਸਾਡੇ ਆਰਥਿਕ ਪਰਿਵਰਤਾਂ ਦੀਆਂ ਪ੍ਰਮੁੱਖ ਤਰਜੀਹਾਂ ਉੱਤੇ ਧਿਆਨ ਕੇਂਦ੍ਰਿਤ ਰੱਖਣਾ।
ਬ੍ਰਿਕਸ ਅਰਥ-ਵਿਵਸਥਾਵਾਂ ਲਈ ਸ਼ਹਿਰੀਕਰਨ, ਬੁਨਿਆਦੀ ਢਾਂਚਾ ਅਤੇ ਨਵੀਂਆਂ ਖੋਜਾਂ ਉਹ ਪ੍ਰਮੁੱਖ ਖੇਤਰ ਹਨ, ਜਿਨ੍ਹਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ।
ਭਾਰਤ ਦੀ ਪ੍ਰਧਾਨਗੀ ਹੇਠ, ਅਸੀਂ ਡਿਜੀਟਲ-ਤਕਨਾਲੋਜੀ, ਸਮਾਰਟ-ਸਿਟੀਜ਼, ਸ਼ਹਿਰੀਕਰਨ ਅਤੇ ਸਾਡੇ ਸ਼ਹਿਰਾਂ ਵਿਚਾਲੇ ਸਹਿਯੋਗ ਉੱਤੇ ਜ਼ੋਰ ਦਿੱਤਾ ਹੈ।
ਇੰਟਰਨੈੱਟ ਦੇ ਅਗਲੇ ਅਰਬਾਂ ਉਪਭੋਗਤਾ ਉੱਭਰ ਰਹੇ ਬਜ਼ਾਰਾਂ ‘ਚੋਂ ਆਉਣਗੇ।
ਸਾਡੀਆਂ ਅਰਥ-ਵਿਵਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਲਿਆਉਣ ਲਈ ਸਾਨੂੰ ਆਪਣੇ ਸਹਿਯੋਗ ਰਾਹੀਂ ਇਸ ਮੌਕੇ ਦਾ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ।
ਚੌਥੇ, ਸਾਡੇ ਸਮਾਜਾਂ ਨੂੰ ਸੁਰੱਖਿਅਤ ਰੱਖਣਾ।
ਅੱਜ ਜਿਹੜੇ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ, ਉਸ ਵਿੱਚ ਸੁਰੱਖਿਆ ਅਤੇ ਦਹਿਸ਼ਤਗਰਦੀ ਦਾ ਵਿਰੋਧ ਕਰਨ ਜਿਹੇ ਮਾਮਲਿਆਂ ਵਿੱਚ ਸਹਿਯੋਗ ਜ਼ਰੂਰੀ ਹੋ ਗਿਆ ਹੈ; ਜੇ ਅਸੀਂ ਆਪਣੇ ਨਾਗਰਿਕਾਂ ਦੀਆਂ ਜਾਨਾਂ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ।
ਸਾਡੇ ਵਿਕਾਸ ਅਤੇ ਆਰਥਿਕ ਖ਼ੁਸ਼ਹਾਲੀ ਉੱਤੇ ਦਹਿਸ਼ਤਗਰਦੀ ਦਾ ਲੰਮਾ ਪਰਛਾਵਾਂ ਪੈ ਰਿਹਾ ਹੈ।
ਉਸ ਦੀ ਪਹੁੰਚ ਹੁਣ ਅੰਤਰਰਾਸ਼ਟਰੀ ਹੋ ਗਈ ਹੈ। ਉਹ ਵਧੇਰੇ ਘਾਤਕ ਹੋ ਚੁੱਕਾ ਹੈ ਅਤੇ ਤਕਨਾਲੋਜੀ ਦੀ ਵਰਤੋਂ ਉੱਤੇ ਉਸ ਨੇ ਮੁਹਾਰਤ ਹਾਸਲ ਕਰ ਲਈ ਹੈ।
ਦਹਿਸ਼ਤਗਰਦੀ ਪ੍ਰਤੀ ਸਾਡਾ ਹੁੰਗਾਰਾ ਜ਼ਰੂਰੀ ਤੌਰ ਤੇ ਵਿਆਪਕ ਹੋਣਾ ਚਾਹੀਦਾ।
ਅਤੇ, ਸਾਨੂੰ ਵਿਅਕਤੀਗਤ ਅਤੇ ਸਮੂਹਕ ਦੋਵੇਂ ਤਰ੍ਹਾਂ ਕੰਮ ਕਰਨ ਦੀ ਜ਼ਰੂਰਤ ਹੈ। ਦਹਿਸ਼ਤਗਰਦ ਵਿਅਕਤੀਆਂ ਅਤੇ ਸੰਗਠਨਾਂ ਪ੍ਰਤੀ ਚੋਣਵੀਆਂ ਪਹੁੰਚਾਂ ਨਾ ਕੇਵਲ ਨਾਕਾਮ ਸਿੱਧ ਹੋਣਗੀਆਂ, ਸਗੋਂ ਉਨ੍ਹਾਂ ਦਾ ਕੋਈ ਲਾਭ ਵੀ ਨਹੀਂ ਹੋਣਾ।
ਬਨਾਵਟੀ ਅਤੇ ਸਵੈ-ਸੇਵਾ ਬੁਨਿਆਦਾਂ ਵਿੱਚ ਜ਼ਰੂਰ ਹੀ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ।
ਦਹਿਸ਼ਗਰਦ ਕਾਰਿਆਂ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਸੰਗਠਨਾਂ ਨੂੰ ਸਜ਼ਾ ਦੇਣ ਦੀ ਕਾਰਵਾਈ ਲਈ ਕੇਵਲ ਉਨ੍ਹਾਂ ਦੇ ਅਪਰਾਧਾਂ ਨੂੰ ਹੀ ਅਧਾਰ ਬਣਾਇਆ ਜਾਣਾ ਚਾਹੀਦਾ ਹੈ।
ਦਹਿਸ਼ਤਗਰਦਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ, ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ, ਸਿਖਲਾਈ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸਿਆਸੀ ਸਮਰਥਨ ਸਭ ਬਹੁਤ ਤਰੀਕੇ ਨਾਲ ਖ਼ਤਮ ਕਰਨੇ ਚਾਹੀਦੇ ਹਨ।
ਇਸ ਸਬੰਧ ਵਿੱਚ, ਸਾਨੂੰ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਵਿਚਾਲੇ ਸੁਰੱਖਿਆ ਸਹਿਯੋਗ ਵਧਾਉਣ ਦੀ ਲੋੜ ਹੈ।
ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਵਿਆਪਕ ਕਨਵੈਨਸ਼ਨ ਦੇ ਖਰੜੇ ਨੂੰ ਛੇਤੀ ਤੋਂ ਛੇਤੀ ਅਪਣਾ ਲੈਣ ਨਾਲ ਇਸ ਸਮੱਸਿਆ ਨਾਲ ਜੂਝਣ ਦੇ ਸਾਡੇ ਸੰਕਲਪ ਦਾ ਹੀ ਪ੍ਰਗਟਾਵਾ ਹੋਵੇਗਾ।
ਪੰਜਵੇਂ, ਜਨਤਾ ਤੋਂ ਜਨਤਾ ਦੇ ਵਟਾਂਦਰਿਆਂ ਵਿੱਚ ਵਾਧਾ ਕੀਤਾ ਜਾਣਾ ਬ੍ਰਿਕਸ ਦੀ ਜਿੰਦ-ਜਾਨ ਹੈ।
ਇਸ ਨਾਲ ਸਾਡੀ ਭਾਈਵਾਲੀ ਹੋਰ ਵੀ ਜਾਨਦਾਰ ਅਤੇ ਸਮਰਿੱਧ ਹੁੰਦੀ ਹੈ। ਅਸੀਂ ਇਸ ਵਰ੍ਹੇ ਇਸ ਪਸਾਰ ਨੂੰ ਉਜਾਗਰ ਕਰਨ ਦਾ ਰਾਹ ਚੁਣਿਆ ਹੈ।
ਬ੍ਰਿਕਸ ਫ਼ਿਲਮ ਮੇਲਾ, ਵਪਾਰ ਮੇਲਾ, ਸੈਰ-ਸਪਾਟਾ ਕਨਵੈਨਸ਼ਨ, ਖੇਡ ਕੌਂਸਲ, ਫ਼ੁੱਟਬਾਲ ਟੂਰਨਾਮੈਂਟ ਅਤੇ ਹੋਰ ਸਬੰਧਤ ਗਤੀਵਿਧੀਆਂ ਨਾਲ ਕਰੋੜਾਂ ਨੌਜਵਾਨ ਸਾਹਮਣੇ ਲਿਆਉਣ ਵਿੱਚ ਮਦਦ ਮਿਲੇਗੀ ਅਤੇ ਇਸ ਨਾਲ ਸਾਡੀ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।
ਮਾਣਯੋਗ ਰਾਸ਼ਟਰਪਤੀ ਸਾਹਿਬਾਨ,
ਮੈਂ ਬ੍ਰਿਕਸ ਦੇ ਆਪਣੇ ਸਾਥੀ ਆਗੂਆਂ ਤੋਂ ਇੱਕ ਮਜ਼ਬੂਤ, ਗਹਿਰੇ ਅਤੇ ਜਾਨਦਾਰ ਬ੍ਰਿਕਸ ਭਾਈਚਾਰੇ ਦੀ ਸਥਾਪਨਾ ਲਈ ਉਨ੍ਹਾਂ ਦੇ ਵਿਚਾਰ ਜਾਣਨ ਦਾ ਇੱਛੁਕ ਹਾਂ।
ਤੁਸੀਂ ਇਹ ਸਭ ਧਿਆਨ ਨਾਲ ਸੁਣਿਆ, ਇਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ।
ਤੁਹਾਡਾ ਧੰਨਵਾਦ।
AKT/HS
Chaired the @BRICS2016 Plenary Meet & talked about sustaining the strong momentum of intra-BRICS engagement. https://t.co/lNmXfChRfG
— Narendra Modi (@narendramodi) October 16, 2016