ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲ ਕੀਤੀ ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਐੱਨਡੀਏ ਸਰਕਾਰ ਨੂੰ ਭਾਰਤ ਦੀ ਜਨਤਾ ਵੱਲੋਂ ਦਿੱਤੇ ਗਏ ਜਨ ਆਦੇਸ਼ ਲਈ ਵਧਾਈ ਦੇਣ ਲਈ ਟੈਲੀਫੋਨ ਕਾਲ ਕੀਤੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਨੂੰ ਚੋਣਾਂ ਵਿੱਚ ਹੋਈ ਜਿੱਤ ਉੱਤੇ ਸਭ ਤੋਂ ਪਹਿਲਾਂ ਵਧਾਈ ਦੇਣ ਵਾਲੇ ਨੇਤਾਵਾਂ ਵਿੱਚੋਂ ਇੱਕ ਹਨ। ਇਹ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਗਹਿਰੇ ਅਤੇ ਦੋਸਤੀਪੂਰਨ ਸਬੰਧਾਂ ਨੂੰ ਦਰਸਾਉਂਦਾ ਹੈ । ਇਹ ਦੋਹਾਂ ਨੇਤਾਵਾਂ ਦਰਮਿਆਨ ਬਿਹਤਰੀਨ ਸਦਭਾਵ ਨੂੰ ਵੀ ਦਰਸਾਉਂਦਾ ਹੈ ।
ਦੋਹਾਂ ਨੇਤਾਵਾਂ ਨੇ ਭਾਰਤ – ਬੰਗਲਾਦੇਸ਼ ਸਬੰਧਾਂ ਨੂੰ ਲਾਮਿਸਾਲ ਰੂਪ ਨਾਲ ਨਵੀਂ ਉਚਾਈ ਉੱਤੇ ਲਿਜਾਣ ਦੀ ਵੀ ਪ੍ਰਤਿੱਗਿਆ ਕੀਤੀ। ਉਨ੍ਹਾਂ ਨੇ ਸੁਰੱਖਿਆ, ਵਪਾਰ, ਟ੍ਰਾਂਸਪੋਰਟ, ਊਰਜਾ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਵਿੱਚ ਭਾਗੀਦਾਰੀ ਨੂੰ ਮਜ਼ਬੂਤ ਬਣਾਉਣ ਲਈ ਚਲ ਰਹੀਆਂ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਅਜਿਹਾ ਕਰਨ ਲਈ ਬੰਗਬੰਧੁ ਸ਼ੇਖ ਮੁਜਿਬੁਰਹਮਾਨ ਦੀ 2020 ਵਿੱਚ ਹੋਣ ਵਾਲੀ ਜਨਮ ਸ਼ਤਾਬਦੀ ਅਤੇ 2021 ਵਿੱਚ ਬੰਗਲਾਦੇਸ਼ ਦੀ ਮੁਕਤੀ ਦੀ 50ਵੀਂ ਵਰ੍ਹੇਗੰਢ ਨੂੰ ਦੇਖਦੇ ਹੋਏ ਅਗਲੇ ਤਿੰਨ ਸਾਲ ਬਹੁਤ ਮਹੱਤਵਪੂਰਨ ਹੋਣਗੇ । ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਸ਼ੁਰੂ ਕਰਨ ਲਈ ਜਲਦੀ ਤੋਂ ਜਲਦੀ ਮੀਟਿੰਗ ਕਰਨ ਲਈ ਤਾਰੀਖ ਨਿਰਧਾਰਿਤ ਕਰਨ ਬਾਰੇ ਸਹਿਮਤੀ ਪ੍ਰਗਟਾਈ।
****
ਏਕੇਟੀ/ਐੱਨਕੇ