Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤੀ ਸਹਾਇਤਾ ਨਾਲ ਸ਼੍ਰੀਲੰਕਾ ਦੇ ਪੂਰੇ ਟਾਪੂ ਉੱਤੇ ਐਮਰਜੈਂਸੀ ਐਂਬੂਲੈਂਸ ਸੇਵਾ ਦੇ ਵਿਸਤਾਰ ਦੇ ਮੌਕੇ ਸਿੱਧੇ ਵੀਡੀਓ ਲਿੰਕ ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤੀ ਸਹਾਇਤਾ ਨਾਲ ਸ਼੍ਰੀ ਲੰਕਾ ਦੇ ਪੂਰੇ ਟਾਪੂ ਉੱਤੇ ਐਮਰਜੈਂਸੀ ਐਂਬੂਲੈਂਸ ਸੇਵਾ ਦੇ ਵਿਸਤਾਰ ਦੇ ਮੌਕੇ `ਤੇ  ਅੱਜਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਧੇ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ।

ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਰਾਨਿਲ ਵਿਕਰਮੇ ਸਿੰਘੇ (Mr. RanilWickremesinghe) ਨੇ ਜਾਫ਼ਨਾ ਵਿੱਚ ਕਾਰਵਾਈ ਵਿੱਚ ਸ਼ਮੂਲੀਅਤ ਕੀਤੀ।

ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ਨਿਮਨਲਿਖਤ  ਹੈ :

ਮੇਰੇ ਦੋਸਤ ਅਤੇ ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਰਾਨਿਲ ਵਿਕਰਮੇ ਸਿੰਘੇ(Mr. RanilWickremesinghe)

ਪ੍ਰੋਫੈਸਰ ਮੈਤਰੀਵਿਕਰਮਸਿੰਘੇ

ਸ਼੍ਰੀ ਲੰਕਾ ਦੇ ਮਾਣਯੋਗਮੰਤਰੀਜਨ,

ਸ਼੍ਰੀ ਲੰਕਾ `ਚ ਭਾਰਤ ਦੇ ਹਾਈ ਕਮਿਸ਼ਨਰ,

ਉੱਤਰੀ ਪ੍ਰਾਂਤ ਦੇ ਮਾਣਯੋਗਮੁੱਖ ਮੰਤਰੀ ,

ਸ਼੍ਰੀ ਲੰਕਾ ਦੀ ਸੰਸਦ ਦੇ ਮਾਣਯੋਗਮੈਂਬਰ

ਸਤਿਕਾਰਯੋਗ ਧਾਰਮਿਕ ਲੀਡਰ,

ਵਿਸ਼ੇਸ਼ ਮਹਿਮਾਨੋ,

ਅਤੇ ਮਿੱਤਰੋ,

ਨਮਸਕਾਰ

ਆਯੁਬੋਵਨ

ਵਣਕੱਮ

ਮੈਨੂੰ ਅੱਜ ਜਾਫ਼ਨਾ ਵਿੱਚ ਵੀਡੀਓ ਲਿੰਕ ਰਾਹੀਂ ਤੁਹਾਡੇ ਨਾਲ ਗੱਲ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ।

ਮੈਂ ਇਸ ਲਈ ਵਧੇਰੇ ਖੁਸ਼ ਹਾਂ ਕਿ ਇਹ ਉਹ ਮੌਕਾ ਹੈ ਜਦੋਂ ਸਮੁੱਚੇਸ਼੍ਰੀ ਲੰਕਾ ਵਿੱਚ ਐਮਰਜੈਂਸੀ ਐਂਬੂਲੈਂਸ ਸੇਵਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ।

ਇਹ ਸਮਾਰੋਹ ਭਾਰਤ ਅਤੇ ਸ਼੍ਰੀ ਲੰਕਾ ਦੀ ਵਿਕਾਸ ਭਾਈਵਾਲੀ  ਦੀ ਇੱਕ ਹੋਰ ਵੱਡੀ ਪ੍ਰਾਪਤੀ ਦੀ ਮਿਸਾਲ ਹੈ।

ਮੇਰੇ ਦੋਸਤ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮੇ ਸਿੰਘੇ(Mr. RanilWickremesinghe) ਨੇ 2015 ਵਿੱਚ ਮੇਰੇ ਸ਼੍ਰੀ ਲੰਕਾ ਦੌਰੇ ਸਮੇਂ ਸ਼੍ਰੀ ਲੰਕਾ ਵਿੱਚ ਇੱਕ ਇਸ ਤਰ੍ਹਾਂ ਦੀ ਵਿਵਸਥਾ ਸਥਾਪਤ ਕਰਨ ਬਾਰੇ ਮੇਰੇ ਨਾਲ ਗੱਲ ਕੀਤੀ ਸੀ।

ਮੈਂ ਬਹੁਤ ਖੁਸ਼ ਹਾਂ ਕਿ ਜੁਲਾਈ 2016 ਵਿੱਚ ਪੱਛਮੀ ਅਤੇ ਦੱਖਣੀ ਪ੍ਰਾਂਤ ਵਿੱਚ ਇਸ ਸੇਵਾ ਦਾ ਪਹਿਲਾ ਫੇਜ਼ ਸ਼ੁਰੂ ਹੋਇਆ

ਪਿਛਲੇ ਸਾਲ ਮੇਰੇ ਸ਼੍ਰੀ ਲੰਕਾ ਦੌਰੇ ਦੌਰਾਨ ਮੈਂ ਸ਼੍ਰੀ ਲੰਕਾ ਦੇ ਮਿਲਣਸਾਰ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਭਾਰਤ ਸਮੁੱਚੇ ਸ਼੍ਰੀ ਲੰਕਾ ਵਿੱਚ ਪ੍ਰੀ-ਹੌਸਪੀਟਲ ਐਮਰਜੈਂਸੀ ਐਂਬੂਲੈਂਸ ਸਰਵਿਸ ਦੇ ਵਿਸਤਾਰ ਲਈ ਕੰਮ ਕਰੇਗਾ।

ਮੈਨੂੰ ਖੁਸ਼ੀ ਹੈ ਕਿ ਭਾਰਤ ਨੇ ਸਮੇਂ ’ਤੇ ਆਪਣਾ ਵਾਅਦਾ ਪੂਰਾ ਕਰ ਲਿਆ ਹੈ ਅਤੇ ਅੱਜ ਅਸੀਂ ਸੇਵਾ ਦੇ ਦੂਜੇ ਫੇਜ਼ ਦੀ ਸ਼ੁਰੂਆਤ ਕੀਤੀ ਹੈ।

ਮੈਂ ਇਸ ਲਈ ਵੀ ਖੁਸ਼ ਹਾਂ ਕਿ ਇਹ ਵਿਸਤਾਰ ਦੇ ਫੇਜ਼ ਦੀ ਸ਼ੁਰੂਆਤ ਉੱਤਰੀ ਰਾਜ ਤੋਂ ਹੋਈ ਹੈ।  ਅਤੀਤ ਦੇ ਹੰਝੂਆਂ ਨੂੰ ਪੂੰਝਣ ਅਤੇ ਇੱਕ ਸ਼ਾਨਦਾਰ ਭਵਿੱਖ ਦੀ ਸ਼ੁਰੂਆਤ ਲਈ ਭਾਰਤ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਵਿੱਚ ਖੁਸ਼ ਹੈ।

ਮੈਂ ਸਮਝਦਾ ਹਾਂ ਕਿ ਇਸ ਸੇਵਾ ਨਾਲ ਜੁੜੇ ਲੋਕਾਂ ਨੂੰ ਭਾਰਤ ਵਿੱਚ ਸਿਖਲਾਈ ਦਿੱਤੀ ਗਈ ਹੈ। ਲੋੜੀਂਦੇ ਹੁਨਰ ਅਤੇ ਸਥਾਨਕ ਰੋਜ਼ਗਾਰ ਨੂੰ ਵੀ ਉਤਸ਼ਾਹ ਮਿਲੇਗਾ।

ਮਿੱਤਰੋ,

ਇਹ ਸਿਰਫ਼ ਸੰਯੋਗ ਨਹੀਂ ਹੈ ਕਿ ਭਾਰਤ ਇਸ ਪਹਿਲੀ ਉੱਤਰਦਾਈ ਸੇਵਾ(responder service) ਦੀ ਸਥਾਪਨਾ ਅਤੇ ਇਸ ਦੇ ਵਿਸਤਾਰ ਵਿੱਚ ਸ਼੍ਰੀ ਲੰਕਾ ਦਾ ਭਾਈਵਾਲ ਹੈ।

ਚੰਗੇ ਅਤੇ ਬੁਰੇ ਸਮੇਂ ਵਿੱਚ ਭਾਰਤ ਸ਼੍ਰੀ ਲੰਕਾਦਾ ਸਭ ਤੋਂ ਪਹਿਲਾ ਸਾਥ ਦੇਣ ਵਾਲਾ (responder) ਰਿਹਾ ਹੈ ਅਤੇ ਹਮੇਸ਼ਾ ਰਹੇਗਾ।

ਦੋ ਵਿਭਿੰਨਤਾਵਾਂ ਨਾਲ ਭਰਪੂਰ ਲੋਕਤੰਤਰਾਂ ਦੇ ਮੁਖੀ ਹੋਣ ਦੇ ਨਾਤੇ  ਅਸੀਂ ਦੋਵੇ, ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮੇ ਸਿੰਘੇ(Mr. RanilWickremesinghe) ਅਤੇ ਮੈਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਤੱਕ ਲਾਭ ਪਹੁੰਚਾਉਣ ਵਿੱਚ ਭਰੋਸਾ ਰੱਖਦੇ ਹਾਂ।

ਮੈਂ ਸ੍ਰੀਲੰਕਾ ਦੇ ਸਾਰੇ ਨਾਗਰਿਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਮਾਣਯੋਗ ਰਾਸ਼ਟਰਪਤੀ ਸਿਰੀਸੇਨਾ (Sirisena)ਅਤੇ ਪ੍ਰਧਾਨ ਮੰਤਰੀ ਸ਼੍ਰੀ ਵਿਕਰਮੇ ਸਿੰਘੇ (Mr. Wickremesinghe) ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ।

ਮਿੱਤਰੋ,

ਮੇਰੇ ਕੋਲ਼ ਪ੍ਰਧਾਨ ਮੰਤਰੀ ਵਜੋਂ ਸ਼੍ਰੀ ਲੰਕਾ ਦੇ ਦੋ ਦੌਰਿਆਂ ਦੀਆਂ ਬਹੁਤ ਚੰਗੀਆਂ ਯਾਦਾਂ ਹਨ। ਮੈਂ ਪਿਆਰ ਅਤੇ ਸਨੇਹ, ਜੋ ਮੇਰੇ ਲਈ ਦਿਖਾਇਆ ਗਿਆ ਤੋਂ ਬਹੁਤ ਖੁਸ਼ ਸੀ।

ਮੇਰੇ ਕੋਲ਼ ਜਾਫ਼ਨਾ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣ ਦਾ ਸੁਭਾਗ ਵੀ ਸੀ। ਮੈਂ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿਸਾਕ ਦਿਵਸ ਸਮਾਰੋਹਾਂ ਵਿੱਚ ਹਿੱਸਾ ਵੀ ਲੈ ਸਕਿਆ ਸੀ। ਇਹ ਸਭ ਅਭੁੱਲ ਅਨੁਭਵ ਹਨ।

ਮਿੱਤਰੋ,

ਸਾਰੇ ਦੇਸ਼ਾਂ ਦੀ ਹੋਂਦ ਆਪਣੇ ਨਜ਼ਦੀਕੀ ਗੁਆਂਢੀਆਂ ਨਾਲ ਜੁੜੀ ਹੋਈ ਹੈ।

ਜਦੋਂ ਮੈਂ ਸ਼੍ਰੀ ਲੰਕਾ ਨੂੰ ਦੇਖਦਾ ਹਾਂ, ਮੈਨੂੰ ਸਿਰਫ਼ ਇੱਕ ਗੁਆਂਢੀ ਹੀ ਨਹੀ, ਮੈਂ ਦੱਖਣੀ ਏਸ਼ੀਆ ਅਤੇ ਹਿੰਦ ਮਹਾ ਸਾਗਰ ਪਰਿਵਾਰ ਵਿੱਚ ਭਾਰਤ ਦੇ ਇੱਕ ਬਹੁਤ ਵਿਸ਼ੇਸ਼ ਅਤੇ ਭਰੋਸੋਯੋਗ ਸਾਥੀ ਨੂੰ ਦੇਖਦਾ ਹਾਂ।

ਮੈ ਮੰਨਦਾ ਹਾਂ ਕਿ ਸ਼੍ਰੀ ਲੰਕਾ ਨਾਲ ਸਾਡਾ ਵਿਕਾਸ ਸਹਿਯੋਗ ਸਾਡੇ ਸਾਂਝੇ ਵਿਕਾਸ ਦੇ ਵਿਜ਼ਨ ਨੂੰ ਅਸਲੀਅਤ ਵਿੱਚ ਬਦਲਣ ਦਾ ਇੱਕ ਮਹੱਤਵਪੂਰਨ ਸਾਧਨ ਹੈ।

ਤਿੰਨ ਸਾਲ ਪਹਿਲਾਂ, ਜਦੋਂ ਮੈਨੂੰ ਸ਼੍ਰੀ ਲੰਕਾ ਦੀ ਸੰਸਦ ਨੂੰ ਸੰਬੋਧਨ ਕਰ ਦਾ ਮਾਣ ਪ੍ਰਾਪਤ ਹੋਇਆ ਸੀ, ਮੈਂ ਨੇੜਤਾ ਨੂੰ ਨੇੜਲੇ ਸਬੰਧਾਂ ਵਿੱਚ ਬਦਲਣ ਲਈ ਚੁੱਕੇ ਜਾਣ ਵਾਲੇ ਸਾਰੇ ਸੰਭਾਵਤ ਕਦਮਾਂ ਬਾਰੇ ਬੋਲਿਆ ਸੀ।

ਮੈਨੂੰ ਯਾਦ ਹੈ ਕਿ ਮਹਾਤਮਾ ਗਾਂਧੀ ਨੇ 1927 ਵਿੱਚ ਕੀ ਕਿਹਾ ਸੀ ਜਦੋਂ ਉਹ ਜਾਫਨਾ ਦੀ ਵਿਦਿਆਰਥੀ ਕਾਂਗਰਸ ਦੇ ਸੱਦੇ ਤੇ ਸ਼੍ਰੀਲੰਕਾ ਗਏ ਸਨ। ਉਦੋਂ ਉਨ੍ਹਾਂ ਨੇ  ਦੱਖਣ ਵਿੱਚ ਮਟਾਰਾ (Matara) ਤੋਂ ਉੱਤਰ ਵਿੱਚਪੈਡਰੋ (Pedro)ਤੱਕ ਦੀ ਯਾਤਰਾ ਕੀਤੀ ਸੀ। ਤਾਲਾਇਮਾਨਰ (Talaimannar) ਰਾਹੀਂ ਵਾਪਸ ਆਉਣ ਤੋਂ ਪਹਿਲਾਂ, ਜਾਫ਼ਨਾ ਵਿੱਚ ਰਿਸੈਪਸ਼ਨ ਕਮੇਟੀ ਵਿੱਚ ਉਨ੍ਹਾਂ ਦੇ ਸ਼ਬਦ ਸਨ: “ ਜਾਫ਼ਨਾ ਵਾਸਤੇ ਮੈਂ ਜੋ ਸੰਦੇਸ਼ ਛੱਡ ਕੇ ਜਾ ਰਿਹਾ ਹਾਂ, ਇਹ ਸਮੁੱਚੇ ਸ਼੍ਰੀਲੰਕਾ ਲਈ ਹੈ: ਅਸੀਂ ਇਹ ਕਦੇ ਨਾ ਹੋਣ ਦੇਈਏ- ‘ਨਜ਼ਰ ਤੋਂ ਦੂਰ ਦਿਲ ਤੋਂ ਦੂਰ’

ਮੇਰੇ ਕੋਲ਼ ਵੀ ਅੱਜ ਉਹੀ ਸੰਦੇਸ਼ ਹੈ। ਸਾਡੇ ਲੋਕਾਂ ਨੂੰ ਇੱਕ-ਦੂਜੇ ਨਾਲ ਲਗਾਤਾਰ ਸੰਪਰਕ ਵਿੱਚ ਹੋਣਾ ਚਾਹੀਦਾ ਹੈ । ਇਸ ਨਾਲ ਅਸੀਂ ਇੱਕ-ਦੂਜੇ ਨੂੰ ਬਿਹਤਰ ਜਾਣਦੇ ਹਾਂ ਅਤੇ ਹੋਰ ਨਜ਼ਦੀਕੀ ਮਿੱਤਰ ਬਣ ਜਾਂਦੇ ਹਾਂ।

ਮੈਂ ਤੁਹਾਨੂੰ ਭਾਰਤ ਆਉਣ ਅਤੇ ਨਿਊ ਇੰਡੀਆ ਜੋ ਆਕਾਰ ਲੈ ਰਿਹਾ ਹੈ ਦਾ ਅਨੁਭਵ ਕਰਨ ਲਈ ਪ੍ਰੋਤਸਾਹਿਤ ਕਰਾਂਗਾ।

ਮੈ ਇਹ ਜਾਣ ਕੇ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਸ਼੍ਰੀ ਰਾਨਿਲ ਵਿਕਰਮੇ ਸਿੰਘੇ(Mr. RanilWickremesinghe) ਅਗਸਤ ਵਿੱਚ ਭਾਰਤ ਆਉਣਗੇ। ਮੈਂ ਤੁਹਾਡੀ ਅਰਾਮਦਾਇਕ ਯਾਤਰਾ ਅਤੇ ਭਾਰਤ ਵਿੱਚ ਸੁਖਦ ਠਹਿਰਾਅਦੀ ਕਾਮਨਾ ਕਰਦਾ ਹਾਂ।

ਧੰਨਵਾਦ। ਬਹੁਤ-ਬਹੁਤ ਧੰਨਵਾਦ।

****

ਏਕੇਟੀ/ਐੱਚਐੱਸ