ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਤੇ ਅਰਮੇਨੀਆ ਵਿਚਾਲੇ ਬਾਹਰੀ ਪੁਲਾੜ ਦੇ ਸ਼ਾਂਤਮਈ ਇਸਤੇਮਾਲ ਵਿਚ ਸਹਿਯੋਗ ’ਤੇ ਇੱਕ ਸਹਿਮਤੀ ਪੱਤਰ ਬਾਰੇ ਜਾਣੂੰ ਕਰਵਾਇਆ ਹੈ।
ਸਹਿਮਤੀ ਪੱਤਰ ਅਪ੍ਰੈਲ 2017 ਵਿਚ ਪਹਿਲਾਂ ਹੀ ਹਸਤਾਖਰ ਕੀਤਾ ਜਾ ਚੁੱਕਾ ਹੈ।
ਇਹ ਸਹਿਮਤੀ ਪੱਤਰ ਸਪੇਸ ਸਾਇੰਸ, ਭੌਂ ਦੀ ਰੀਮੋਟ ਸੈਂਸਿੰਗ ਸਮੇਤ ਟੈਕਨਾਲੋਜੀ ਐਂਡ ਐਪਲੀਕੇਸ਼ਨਸ; ਸੈਟੇਲਾਈਟ ਸੰਚਾਰ ਅਤੇ ਸੈਟੇਲਾਈਟ ਅਧਾਰਤ ਨੈਵੀਗੇਸ਼ਨ; ਸਪੇਸ ਸਾਇੰਸ ਐਂਡ ਪਲੈਨੇਟਰੀ ਐਕਪਲੋਰੇਸ਼ਨ; ਸਪੇਸ ਕਰਾਫਟ, ਸਪੇਸ ਸਿਸਟਮ ਤੇ ਸਪੇਸ ਗਰਾਉਡ ਦੇ ਇਸਤੇਮਾਲ ਅਤੇ ਪੁਲਾੜ ਟੈਕਨਾਲੋਜੀ ਦੀ ਐਪਲੀਕੇਸ਼ਨ ਵਿਚ ਯੋਗ ਹੋਵੇਗਾ।
ਐਮਓਯੂ ਨਾਲ ਪੁਲਾੜ ਵਿਭਾਗ/ਇੰਡੀਅਨ ਸਪੇਸ ਰੀਸਰਚ ਆਰਗੇਨਾਈਜੇਸ਼ਨ (ਡੀਓਐਸ/ਇਸਰੋ) ’ਚੋਂ ਅਤੇ ਰੀਪਬਲਿਕ ਆਫ ਅਰਮੇਨੀਆ ਦੇ ਐਜੁਕੇਸ਼ਨ ਐਂਡ ਸਾਇੰਸੇਜ ਮੰਤਰਾਲੇ ਦੀ ਸਟੇਟ ਕਮੇਟੀ ਆਵ੍ ਸਾਇੰਸੇਜ ’ਚੋਂ ਮੈਂਬਰ ਲੈ ਕੇ ਸਾਂਝਾ ਕਮਕਾਜੀ ਗਰੁੱਪ ਸਥਾਪਤ ਕਰਨ ਦੀ ਦਿਸ਼ਾ ਵੱਲ ਲਿਜਾਏਗਾ। ਅੱਗਿਉ ਇਹ ਐੱਮਓਯੂ ਨੂੰ ਲਾਗੂ ਕਰਨ ਦੇ ਤਰੀਕਿਆਂ ਅਤੇ ਤੈਅ ਸਮੇਂ ਵਿਚ ਲਾਗੂ ਕਰਨ ਦੀ ਯੋਜਨਾ ’ਤੇ ਕੰਮ ਕਰੇਗਾ।
ਇਹ ਭੌਂ ਦੀ ਰੀਮੋਟ ਸੈਂਸਿੰਗ;ਸੈਟੇਲਾਈਟ ਸੰਚਾਰ; ਸੈਟੇਲਾਈਟ ਨੇਵੀਗੇਸ਼ਨ; ਪੁਲਾੜ ਸਾਇੰਸ; ਅਤੇ ਬਾਹਰੀ ਪੁਲਾੜ ਦੀ ਪੜਚੋਲ ਦੇ ਖੇਤਰ ਵਿਚ ਐਪਲੀਕੇਸ਼ਨ ਸੰਭਾਵਨਾਵਾਂ ਅਤੇ ਨਵੀਂ ਖੋਜ ਦੀ ਪੜਚੋਲ ਲਈ ਪ੍ਰੇਰਣਾ ਦੇਵੇਗਾ।
ਐੱਮਓਯੂ ਮਨੁੱਖਤਾ ਦੇ ਲਾਭ ਲਈ ਸਪੇਸ ਤਕਨੀਕਾਂ ਦੀ ਐਪਲੀਕੇਸ਼ਨ ਦੇ ਖੇਤਰ ਵਿਚ ਸਾਂਝੀ ਸਰਗਰਮੀ ਵਿਕਸਤ ਕਰਨ ਵੱਲ ਲਿਜਾਏਗਾ। ਇਸ ਨਾਲ ਦੇਸ਼ ਦੇ ਸਾਰੇ ਖੇਤਰ ਤੇ ਸ਼੍ਰੇਣੀਆਂ ਨੂੰ ਲਾਭ ਮਿਲੇਗਾ।
ਇਸ ਐਮਓਯੂ ਤਹਿਤ ਕੀਤੇ ਜਾਣ ਵਾਲੇ ਕੰਮ ਲਈ ਪੈਸਾ ਸਬੰਧਤ ਕਾਰਜਕਾਰੀ ਸੰਸਥਾਵਾਂ ਮੁਹੱਈਆ ਕਰਵਾਉਣਗੀਆਂ। ਇਸ ਦੌਰਾਨ ਸਬੰਧਤ ਰਾਜਾਂ ਵਿਚ ਲਾਗੂ ਬਜਟ ਦੇ ਨਿਯਮਾਂ ਅਤੇ ਰਾਸ਼ਟਰੀ ਨਿਯਮਾਂ ਤੇ ਸ਼ਰਤਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਤੇ ਸਰੋਤਾਂ ਦੀ ਉਪਲਬਧਤਾ ਦੇ ਦਾਇਰੇ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।
ਐੱਮਓਯੂ ਦੇ ਤਹਿਤ ਸਰਗਰਮੀ ਦੇ ਖੇਤਰ ਅਤੇ ਉਸ ਦੀ ਕਿਸਮ ’ਤੇ ਨਿਰਭਰ ਸਾਂਝੇ ਪ੍ਰੋਜੈਕਟ ਅਤੇ ਕੀਤੇ ਗਏ ਕੰਮ ਨਾਨ-ਕਮਰਸ਼ੀਅਲ ਜਾਂ ਕਮਰਸ਼ੀਅਲ ਅਧਾਰਤ ਹੋਣਗੇ। ਇਹ ਬਗੈਰ ਨਿਜੀ ਅਦਾਯਗੀ ਜਾਂ ਕੰਪਨਸ਼ੇਟਰੀ ਪ੍ਰਬੰਧ ਜਾਂ ਠੇਕੇ ’ਤੇ ਕੀਤੇ ਜਾਣਗੇ।
KSD/VBA/SH