Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਮੋਰੱਕੋ ਦਰਮਿਆਨ ਹਵਾਈ ਸੇਵਾਵਾਂ ਦੇ ਸਮਝੌਤੇ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਮੋਰੱਕੋ ਦਰਮਿਆਨ ਹਵਾਈ ਸੇਵਾਵਾਂ ਲਈ ਸੰਸ਼ੋਧਤ ਸਮਝੌਤੇ ‘ਤੇ ਹਸਤਾਖ਼ਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਹੀ ਦਸੰਬਰ 2004 ਵਿੱਚ ਕੀਤਾ ਗਿਆ ਮੌਜੂਦਾ ਸਮਝੌਤਾ ਮਨਸੂਖ (stand superseded) ਹੋ ਜਾਵੇਗਾ।

ਲਾਭ:

ਨਵਾਂ ਸਮਝੌਤਾ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਭਾਰਤ ਅਤੇ ਮੋਰੱਕੋ ਦਰਮਿਆਨ ਸਹਿਯੋਗ ਦੇ ਮੀਲ ਦਾ ਪੱਥਰ ਸਾਬਤ ਹੋਵੇਗਾਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਨਿਵੇਸ਼, ਸੈਰ-ਸਪਾਟਾ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੁਲਾਰਾ ਮਿਲੇਗਾ। ਇਹ ਸਮਝੌਤਾ ਵਿਆਪਕ ਸੁਰੱਖਿਆ ਅਤੇ ਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਹੀ ਦੋਵਾਂ ਦੇਸ਼ਾਂ ਦੀਆਂ ਹਵਾਈ ਸੇਵਾਵਾਂ ਲਈ ਵਪਾਰਕ ਸੰਭਾਵਨਾਵਾਂ ਉਪਲੱਬਧ ਕਰਵਾਏਗਾ ਅਤੇ ਨਿਰਵਿਘਨ ਹਵਾਈ ਸੰਪਰਕ ਲਈ ਅਨੁਕੂਲ ਵਾਤਾਵਰਣ ਵੀ ਤਿਆਰ ਕਰੇਗਾ।

ਵੇਰਵਾ:

ਸਮਝੌਤੇ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:-

  1. ਦੋਵਾਂ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਲਈ ਕੋਡ ਸ਼ੇਅਰਿੰਗ ਕਰ ਸਕਦੀਆਂ ਹਨ।
  2. ਹਰੇਕ ਧਿਰ ਦੀ ਨਿਰਦਿਸ਼ਟੀ ਏਅਰ ਲਾਈਨ ਮਾਰਕੀਟਿੰਗ ਪ੍ਰਬੰਧਾਂ ਵਿੱਚ ਪ੍ਰਵੇਸ਼ ਕਰ ਸਕਦੀ ਹੈ। ਉਹ ਦੂਜੀ ਜਾਂ ਤੀਜੀ ਪਾਰਟੀ ਨਾਲ ਵੀ ਅਜਿਹਾ ਸਮਝੌਤਾ ਕਰ ਸਕਦੀ ਹੈ।
  3. ਸਮਝੌਤੇ ਰਾਹੀਂ ਦੋਵਾਂ ਦੇਸ਼ਾਂ ਦੀ ਕੋਈ ਵੀ ਨਿਰਦਿਸ਼ਟ ਏਅਰ ਲਾਈਨ ਹਵਾਈ ਸੇਵਾਵਾਂ ਦੀ ਵਿਕਰੀ ਤੇ ਵਿਗਿਆਪਨ ਲਈ ਇੱਕ ਦੂਜੇ ਕੋਲ ਆਪਣਾ ਦਫ਼ਤਰ ਖੋਲ੍ਹ ਸਕਦੀ ਹੈ।
  4. ਏਐੱਸਏ ਰਾਹੀਂ ਨਿਰਧਾਰਤ ਮਾਰਗਾਂ ‘ਤੇ ਸ਼ਨਾਖ਼ਤ ਕੀਤੇ ਗਏ ਛੇ ਸਥਾਨਾਂ ਤੋਂ ਦੋਵਾਂ ਦੇਸ਼ਾਂ ਦੀਆਂ ਏਅਰ ਲਾਈਨਾਂ ਇੱਕ ਦੂਜੇ ਕੋਲ ਜਿੰਨੀ ਗਿਣਤੀ ਵਿੱਚ ਚਾਹੁਣ ਸੇਵਾਵਾਂ ਦੇ ਸਕਦੀਆਂ ਹਨਇਸ ਵਿਵਸਥਾ ਤਹਿਤ ਭਾਰਤ ਦੀਆਂ ਨਿਰਦਿਸ਼ਟੀ ਏਅਰ ਲਾਈਨਾਂ ਮੋਰੱਕੋ ਦੇ ਕਾਸਾਬਲਾਂਕਾ, ਰਬਾਤ, ਮਾਰਾਕੇਸ਼, ਅਗਾਦੀਰ, ਤਾਂਗੀਰ ਅਤੇ ਫੇਜ ਤੋਂ ਆਉਣ ਜਾਣ ਲਈ ਆਪਣੀ ਸੇਵਾਵਾਂ ਦੇ ਸਕਦੀਆਂ ਹਨਇਸ ਤਰ੍ਹਾਂ ਮੋਰੱਕੋ ਦੀਆਂ ਨਿਰਦਿਸ਼ਟ ਏਅਰ ਲਾਈਨਾਂ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ ਅਤੇ ਹੈਦਰਾਬਾਦ ਆਉਣ ਜਾਣ ਲਈ ਆਪਣੀ ਸੇਵਾਵਾਂ ਉਪਲੱਬਧ ਕਰਾ ਸਕਦੀਆਂ ਹਨ
  5. ਹਵਾਈ ਸੇਵਾ ਸਮਝੌਤੇ ਵਿੱਚ ਹਵਾਈ ਸੇਵਾਵਾਂ ਦੇ ਸੰਚਾਲਨ ਦੀ ਆਗਿਆ, ਸੰਚਾਲਨ ਨਿਯਮਾਂ, ਵਪਾਰਕ ਸੰਭਾਵਨਾਵਾਂ ਅਤੇ ਸੁਰੱਖਿਆ ਅਤੇ ਰੱਖਿਆ ਨਾਲ ਜੁੜੀਆਂ ਵਿਵਸਥਾਵਾਂ ਨੂੰ ਮੁਅੱਤਲ ਕਰਨ ਜਾਂ ਖ਼ਤਮ ਕਰਨ ਦੀ ਵੀ ਵਿਵਸਥਾ ਹੈ।

*****

ਏਕੇਟੀ/ਐੱਸਐੱਨਸੀ