ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਮੰਡਲ ਨੇ ਕੌਮਾਂਤਰੀ ਆਵਾਜਾਈ ਅਤੇ ਮੱਧ ਏਸ਼ੀਆ ਅਤੇ ਫ਼ਾਰਸ ਦੀ ਖਾੜੀ (Persian Gulf) ਵਿਚਾਲੇ ਵਸਤਾਂ ਦੇ ਲੇਣ-ਦੇਣ ਲਈ ਕੌਰੀਡੋਰ ਸਹੂਲਤ ਵਾਲੇ ਅਸ਼ਗਾਬਤ ਇਕਰਾਰਨਾਮੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਓਮਾਨ, ਇਰਾਨ, ਤੁਰਕਮੇਨਿਸਤਾਨ (Turkmenistan ) ਅਤੇ ਉਜ਼ਬੇਕਿਸਤਾਨ (Uzbekistan) ਅਸ਼ਗਾਬਤ ਸਮਝੌਤੇ ਦੇ ਮੋਢੀ ਮੈਂਬਰ ਹਨ। ਕਜ਼ਾਕਿਸਤਾਨ ਇਸ ਸਮਝੌਤੇ ਵਿੱਚ ਬਾਅਦ ‘ਚ ਰਲਿਆ ਸੀ। ਇਸ ਸਮਝੌਤੇ ਨੂੰ ਪ੍ਰਵਾਨਗੀ ਭਾਰਤ ਨੂੰ ਯੂਰੇਸ਼ੀਅਨ ਖੇਤਰ ਨਾਲ ਵਪਾਰ ਅਤੇ ਵਪਾਰਕ ਗੱਲਬਾਤ ਦੀ ਸਹੂਲਤ ਲਈ ਪਹਿਲਾਂ ਤੋਂ ਮੌਜੂਦ ਟਰਾਂਸਪੋਰਟ ਅਤੇ ਟਰਾਂਜ਼ਿਟ ਕੌਰੀਡੋਰ ਦੀ ਢੁਕਵੀਂ ਵਰਤੋਂ ਦੇ ਯੋਗ ਬਣਾਏਗੀ।
ਇਸ ਤੋਂ ਇਲਾਵਾ, ਇਸ ਨਾਲ ਅੱਗੇ ਇੰਟਰਨੈਸ਼ਨਲ ਨੌਰਥ ਟਰਾਂਸਪੋਰਟ ਕੌਰੀਡੋਰ (ਆਈ.ਐੱਨ.ਟੀ.ਸੀ.) ਨਾਲ ਰਾਬਤਾ ਕਾਇਮ ਕਰਨ ‘ਚ ਸਹਾਇਤਾ ਮਿਲੇਗੀ ਅਤੇ ਸਮਕਾਲੀਆਂ ਨਾਲ ਚੰਗੇ ਸਬੰਧ ਬਣਨਗੇ ।
ਭਾਰਤ ਦੀ ਅਸ਼ਗਾਬਤ ਸਮਝੌਤੇ ਨੂੰ ਅਮਲ ਵਿੱਚ ਲਿਆਉਣ ਦੀ ਮਨਸ਼ਾ ਹੁਣ ਅਮਾਨਤੀ (ਡਿਪਾਜ਼ਿਟਰੀ) ਰਾਜ (ਤੁਰਕਮੇਨਿਸਤਾਨ) (Turkmenistan ) ਤੱਕ ਪਹੁੰਚਾਈ ਜਾਵੇਗੀ। ਭਾਰਤ ਵੀ ਹੁਣ ਇਸ ਸਮਝੌਤੇ ‘ਤੇ ਸਹਿਮਤੀ ਦੇਣ ਵਾਲੇ ਮੁਢਲੇ ਮੈਂਬਰਾਂ ‘ਚ ਸ਼ਾਮਲ ਹੋ ਜਾਵੇਗਾ।
VBA/SH