Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭੂਟਾਨ ਵਿੱਚ ਮੰਗਾਡੇਛੂ ਪਣ-ਬਿਜਲੀ (Mangadechhu Hydroelectric) ਪ੍ਰੋਜੈਕਟ ਦੇ ਸੋਧੇ ਲਾਗਤ ਅਨੁਮਾਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੇਂਦਰੀ ਮੰਤਰੀ ਮੰਡਲ ਨੇ ਭੂਟਾਨ ‘ਚ 4020.63 ਕਰੋੜ ਰੁਪਏ ਦਾ 720 ਮੈਗਾਵਾਟ ਦਾ ਮੰਗਾਡੇਛੂ ਪਣ-ਬਿਜਲੀ ਪ੍ਰੋਜੈਕਟ ਦੇ ਸੋਧੇ ਲਾਗਤ ਅਨੁਮਾਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਪ੍ਰੋਜੈਕਟ ਭਾਰਤ ‘ਚ ਵਾਧੂ ਬਿਜਲੀ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਦੇਸ਼ ‘ਚ ਬਿਜਲੀ ਦੀ ਉਪਲੱਬਧਤਾ ਨੂੰ ਵਧਾਉਣ ‘ਚ ਵੀ ਸਹਾਇਕ ਹੋਵੇਗਾ। ਛੇਤੀ ਹੀ ਸੋਧੇ ਲਾਗਤ ਅਨੁਮਾਨ ਦੀ ਪ੍ਰਵਾਨਗੀ ਨਾਲ ਇਸ ਪ੍ਰੋਜੈਕਟ ਨੂੰ ਬਿਨਾਂ ਰੁਕਾਵਟ ਚਲਣ ‘ਚ ਅਸਾਨੀ ਹੋ ਜਾਵੇਗੀ।

ਮੰਗਾਡੇਛੂ ਦੇ ਪਣ-ਬਿਜਲੀ ਪ੍ਰੋਜੈਕਟ ਦਾ ਭਾਰਤ ਅਤੇ ਭੂਟਾਨ ਵਿਚਾਲੇ ਦੋ-ਪੱਖੀ ਸਮਝੌਤਾ ਪਹਿਲਾਂ ਅਪ੍ਰੈਲ, 2010 ‘ਚ, ਭਾਰਤ ਸਰਕਾਰ ਦੀ 30% ਗ੍ਰਾਂਟ ਅਤੇ 10% ਸਲਾਨਾ ਵਿਆਜ ਦੀ ਦਰ ‘ਤੇ 70% ਕਰਜ਼ੇ ਨਾਲ 30 ਬਰਾਬਰ ਦੀਆਂ ਛਿਮਾਹੀ ਕਿਸ਼ਤਾਂ ਨਾਲ 2,896.3 ਕਰੋੜ ਰੁਪਏ (ਮਾਰਚ, 2008 ਦੇ ਰੇਟ ਅਨੁਸਾਰ) ਦੀ ਲਾਗਤ ਨਾਲ ਕੀਤਾ ਗਿਆ ਸੀ। ਇਸ ਸਮੇਂ ਇਸ ਪ੍ਰੋਜੈਕਟ ਦੀ ਕੁੱਲ ਲਾਗਤ ਵਿੱਚ 1124.359 ਕਰੋੜ ਰੁਪਏ ਦਾ ਵਾਧਾ ਹੋਇਆ ਹੋ ਗਿਆ ਹੈ।

ਮਾਰਚ, 2008 ਤੋਂ ਮਾਰਚ, 2014 ਤੱਕ, ਸੋਧੇ ਲਾਗਤ ਅਨੁਮਾਨ ‘ਚ ਵਾਧੇ ਪਿੱਛੇ ਮੁਦਰਾ ਰੇਟ ਪਰਿਵਰਤਨ ਅਤੇ ਹੋਰ ਕਈ ਕਾਰਨ ਹਨ।

 VBA/SH