Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਣੀਪੁਰ ਦੇ ਇੰਫਾਲ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਇਹ ਬੜਾ ਜੋ ਹੈ ਕਿ ਪਿਛਲੇ ਸਾਲ ਜਨਵਰੀ ਦੇ ਸ਼ੁਰੂ ਵਿੱਚ, ਮੈਂ ਸਾਇੰਸ ਕਾਂਗਰਸ ਲਈ ਤੁਹਾਡੇ ਦਰਮਿਆਨ ਆਇਆ ਸੀ  ਅਤੇ ਕੱਲ੍ਹ ਵੀ ਮੈਂ ਪੰਜਾਬ ਵਿੱਚ ਸਾਇੰਸ ਕਾਂਗਰਸ ਦਾ ਉਦਘਾਟਨ ਕਰਕੇ ਅੱਜ ਇੱਥੇ ਆ ਰਿਹਾ ਹਾਂ। ਤੁਹਾਡੇ ਸਾਰਿਆਂ ਦਰਮਿਆਨ ਆਉਣਾ ਹਮੇਸ਼ਾ ਇੱਕ ਬਹੁਤ ਸੁਖਦ ਅਨੁਭਵ ਹੁੰਦਾ ਹੈ। ਇਹ ਦੇਸ਼ ਦਾ ਉਹ  ਹਿੱਸਾ ਹੈ ਜਿੱਥੇ ਵਿਵਿਧਤਾ ਅਤੇ ਏਕਤਾ ਹਰ ਕੋਨੇ ਵਿੱਚ, ਹਰ  ਖੇਤਰ ਵਿੱਚ  ਤੁਸੀਂ ਮਹਿਸੂਸ ਕਰਦੇ ਹੋ। ਇੱਥੋਂ ਦੀਆਂ ਮਹਿਲਾਵਾਂ ਨੇ ਅਜ਼ਾਦੀ ਦੇ ਅੰਦੋਲਨ ਨੂੰ ਧਾਰ ਵੀ ਦਿੱਤੀ, ਦਿਸ਼ਾ ਵੀ ਦਿੱਤੀ ਸੀ। ਮੈਂ ਅੱਜ ਮਣੀਪੁਰ ਦੀਆਂ ਭੈਣੋਂ ਸੁਤੰਤਰਤਾ ਅੰਦੋਲਨ ਵਿੱਚ ਆਪਣੇ ਪ੍ਰਾਣਾਂ ਨੂੰ ਵਾਰਨ  ਵਾਲੇ ਮਣੀਪੁਰ ਦੇ ਹਰ ਸੈਨਾਨੀ ਨੂੰ ਸਿਰ ਝੁਕਾਕੇ ਨਮਨ ਕਰਦਾ ਹਾਂ।

ਸਾਥੀਓ, ਇੱਥੋਂ ਦੇ ਮੋਈਰਾਂਗ ਵਿੱਚ ਅਣਵੰਡੇ ਭਾਰਤ ਦੀ ਪਹਿਲੀ ਅੰਤਿਮ ਸਰਕਾਰ, ਉਸ ਦਾ ਗਠਨ ਹੋਇਆ ਸੀ।  ਉੱਤਰ ਪੂਰਬ ਦੇ ਸਾਡੇ ਸਾਥੀਆਂ ਨੇ ਉਦੋਂ ਆਜ਼ਾਦ ਹਿੰਦ ਫੌਜ ਨੂੰ ਭਰਪੂਰ ਸਹਿਯੋਗ ਦਿੱਤਾ। ਇੱਕ ਕਹਾਵਤ ਉਸ ਸਮੇਂ ਬਹੁਤ ਹੀ ਪ੍ਰਚਲਿਤ ਸੀ ਨੋਨ ਪੋਕ ਥੋਂਗ ਹੰਗਾਨੀ ਯਾਨੀ ਸੁਤੰਤਰਤਾ ਦਾ ਰਸਤਾ ਪੂਰਬ ਦੇ ਦੁਆਰ ਤੋਂ ਹੀ ਖੁੱਲ੍ਹੇਗਾ। ਅਜ਼ਾਦ ਹਿੰਦ ਫੋਜ ਨੇ ਇਹ ਦੁਆਰ ਇੱਕ ਵਾਰ ਖੋਲ੍ਹ ਦਿੱਤਾ ਫਿਰ ਦੁਸ਼ਮਣ ਇਸ ਨੂੰ ਕਦੇ ਵੀ ਬੰਦ ਨਹੀਂ ਕਰ ਸਕਿਆ।

ਸਾਥੀਓ, ਜਿਸ ਮਣੀਪੁਰ ਨੂੰ, ਜਿਸ north-east ਨੂੰ ਨੇਤਾ ਜੀ ਨੇ ਭਾਰਤ ਦੀ ਅਜ਼ਾਦੀ ਦਾ ਗੇਟਵੇ ਬਣਾਇਆ ਸੀ ਉਸ ਨੂੰ ਹੁਣ ਨਿਊ ਇੰਡੀਆ ਦੀ ਵਿਕਾਸ ਗਾਥਾ ਦਾ ਵਾਰ ਬਣਾਉਣ ਵਿੱਚ ਅਸੀਂ ਜੁਟੇ ਹੋਏ ਹਾਂ। ਇੱਥੋਂ ਦੇਸ਼ ਨੂੰ ਅਜ਼ਾਦੀ ਦੀ ਰੋਸ਼ਨੀ ਦਿਖਾਈ ਦਿੱਤੀ ਸੀ, ਉੱਥੋਂ ਨਵੇਂ ਭਾਰਤ ਦੀ ਸਸ਼ਕਤ ਤਸਵੀਰ ਤੁਹਾਡੇ ਸਭ ਦੀਆਂ ਅੱਖਾਂ ਵਿੱਚ ਸਪਸ਼ਟ ਦਿਖਾਈ ਦੇ ਰਹੀ ਹੈ।

ਸਾਥੀਓ, ਇਸ ਸੋਚ ਤਹਿਤ ਹੁਣ ਕੁਝ ਦੇਰ ਪਹਿਲਾਂ ਇੱਥੇ ਕਰੀਬ 15  ਸੌ ਕਰੋੜ ਰੁਪਏ ਤੋਂ ਜ਼ਿਆਦਾ ਦੇ ਦਰਜਨ ਭਰ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਦੇ ਲਈ ਮੈਂ ਮਣੀਪੁਰ ਦੇ ਹਰ ਭਾਈ ਭੈਣਾਂ ਨੂੰ ਬਹੁਤ-ਬਹੁਤ  ਵਧਾਈ ਦਿੰਦਾ ਹਾਂ। ਇਹ ਪ੍ਰੋਜੈਕਟ ਤੁਹਾਡੇ ਜੀਵਨ ਨੂੰ ਅਸਾਨ ਬਣਾਉਣ ਵਾਲੇ ਹਨ। ਇਨ੍ਹਾਂ ਨਾਲ ਤੁਹਾਡੇ ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ ਅਤੇ ਕਿਸਾਨਾਂ ਨੂੰ ਸਿੰਚਾਈ ਦੀਆਂ ਸੁਵਿਧਾਵਾਂ ਮਜ਼ਬੂਤ ਹੋਣਗੀਆਂ।

ਸਾਥੀਓ, ਤੁਸੀਂ ਸਭ ਗਵਾਹ ਰਹੇ ਹੋ ਕਿ ਮਣੀਪੁਰ ਅਤੇ ਨੌਰਥ-ਈਸਟ ਦੇ ਨਾਲ ਬੀਤੇ ਦਹਾਕਿਆਂ ਵਿੱਚ ਪਹਿਲਾਂ ਦੀਆਂ ਸਰਕਾਰਾਂ ਨੇ ਕੀ ਕੀਤਾ ਸੀ। ਉਨ੍ਹਾਂ ਦੇ ਰਵੱਈਏ ਨੇ ਦਿੱਲੀ ਨੂੰ ਤੁਹਾਡੇ ਤੋਂ ਹੋਰ ਦੂਰ ਕਰ  ਦਿੱਤਾ ਸੀ। ਪਹਿਲੀ ਵਾਰ  ਅਟਲ ਜੀ ਦੀ ਸਰਕਾਰ ਦੇ ਸਮੇਂ ਦੇਸ਼ ਦੇ ਇਸ ਅਹਿਮ ਖੇਤਰ ਨੂੰ ਵਿਕਾਸ ਦੇ ਰਸਤੇ ‘ਤੇ  ਲਿਜਾਣ ਦੀ ਪਹਿਲ ਹੋਈ ਸੀ। ਅੱਜ ਉਨ੍ਹਾਂ ਦੀ ਉਸ ਪਹਿਲ ਨੂੰ ਕੇਂਦਰ  ਸਰਕਾਰ ਮਜ਼ਬੂਤੀ ਨਾਲ ਅੱਗੇ ਵਧਾ ਰਹੀ ਹੈ । ਅਸੀਂ ਦਿੱਲੀ ਨੂੰ ਤੁਹਾਡੇ ਦਰਵਾਜ਼ੇ ਤੱਕ ਲੈ ਆਏ ਹਾਂ। ਹੁਣ ਪਹਿਲਾਂ ਦੀ ਤਰ੍ਹਾਂ ਕੇਂਦਰ ਦੇ ਮੰਤਰੀ ਅਤੇ ਅਫ਼ਸਰ ਸਿਰਫ਼ ਫੀਤਾ ਕੱਟ ਕੇ ਉਸੇ ਦਿਨ ਦਿੱਲੀ ਵਾਪਸ ਨਹੀਂ ਜਾਂਦੇ ਹਨ। ਹੁਣ ਉਹ ਆਕੇ ਇੱਥੇ ਰੁਕਦੇ ਹਨ। ਤੁਹਾਡੇ ਦਰਮਿਆਨ ਰਹਿ ਕੇ ਤੁਹਾਨੂੰ ਸੁਣਦੇ ਹਨ, ਤੁਹਾਡੇ ਸੁਝਾਅ  ਸੁਣਦੇ ਹਨ, ਤੁਹਾਡੀਆਂ ਮੁਸ਼ਕਿਲਾਂ ਸਮਝਦੇ ਹਨ।

ਮੈਂ ਖੁਦ ਬੀਤੇ ਸਾਢੇ ਚਾਲ ਸਾਲ ਵਿੱਚ ਕਰੀਬ 30 ਵਾਰ ਨੌਰਥ-ਈਸਟ ਆ ਚੁੱਕਿਆ ਹਾਂਤੁਹਾਨੂੰ ਮਿਲਦਾ ਹਾਂ, ਗੱਲਾਂ ਕਰਦਾ ਹਾਂ ਤਾਂ ਇੱਕ ਅਲੱਗ ਹੀ ਸੁਖ ਮਿਲਦਾ ਹੈ, ਅਨੁਭਵ ਮਿਲਦਾ ਹੈ। ਮੈਨੂੰ ਅਫ਼ਸਰ ਤੋਂ ਰਿਪੋਰਟ ਨਹੀਂ ਮੰਗਣੀ ਪੈਂਦੀ। ਸਿੱਧੇ ਆਪ ਲੋਕਾਂ ਤੋਂ ਮਿਲਦੀ ਹੈ। ਇਹ ਫਰਕ ਹੈ ਪਹਿਲਾਂ ਦੀ ਸਰਕਾਰ ਵਿੱਚ ਅਤੇ ਅੱਜ ਬਣੀ ਹੋਈ ਸਰਕਾਰ ਵਿੱਚ। ਅਜਿਹੇ ਨਿਰੰਤਰ ਯਤਨਾਂ ਦੀ ਵਜ੍ਹਾ ਨਾਲ ਅਲਗਾਅ ਨੂੰ ਅਸੀਂ ਲਗਾਅ ਵਿੱਚ ਬਦਲ ਦਿੱਤਾ ਹੈ।

ਅੱਜ ਇਨ੍ਹਾਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਪੂਰਾ ਨੌਰਥ-ਈਸਟ ਪਰਿਵਰਤਨ ਦੇ ਇੱਕ ਵੱਡੇ ਦੌਰ ਵਿੱਚੋਂ ਗੁਜਰ ਰਿਹਾ ਹੈ। 30-30, 40-40 ਸਾਲ ਤੋਂ ਅਟਕੇ ਹੋਏ ਪ੍ਰੋਜੈਕਟਸ ਪੂਰੇ ਕੀਤੇ ਜਾ ਰਹੇ ਹਨ। ਤੁਹਾਡੇ ਜੀਵਨ ਨੂੰ ਅਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਰ ਮੈਂ ਮਣੀਪੁਰ ਤੋਂ ਹੀ ਇੱਕ ਉਦਾਹਰਣ ਦੇਵਾਂ ਤਾਂ ਇੱਥੋਂ ਦੇ ਪਿੰਡ ਦਾ ਨਾਮ ਭਾਰਤ ਦੀ ਵਿਕਾਸ ਯਾਤਰਾ ਵਿੱਚ ਅਹਿਮ ਪੜਾਅ ਬਣਿਆ  ਹੈ। ਉਸ ਨੂੰ ਅਹਿਮ ਪਹਿਚਾਣ ਮਿਲੀ ਹੈ।

ਸਾਥੀਓ, ਦੇਸ਼  ਦੇ ਜਿਨ੍ਹਾਂ 18 ਹਜ਼ਾਰ ਪਿੰਡਾਂ ਨੂੰ ਰਿਕਾਰਡ ਸਮੇਂ ਵਿੱਚ ਹਨੇਰੇ ਤੋਂ ਮੁਕਤੀ ਮਿਲੀ  ਉਨ੍ਹਾਂ ਵਿੱਚੋਂ ਸਭ ਤੋਂ  ਆਖਰੀ ਪਿੰਡ ਕਾਂਗਪੋਕਪੀ ਇਸ ਜ਼ਿਲ੍ਹੇ ਦਾ ਲੇਈਸ਼ਾਂਗ ਹੈ। ਜਦੋਂ ਵੀ ਭਾਰਤ ਦੇ ਹਰ  ਪਿੰਡ ਤੱਕ ਬਿਜਲੀ ਪਹੁੰਚਾਉਣ ਦੇ ਅਭਿਆਨ ਦੀ ਗੱਲ ਆਵੇਗੀ ਤਾਂ ਲੇਈਸ਼ਾਂਗ ਅਤੇ ਮਣੀਪੁਰ ਦਾ ਨਾਮ ਵੀ ਜ਼ਰੂਰ ਲਿਆ ਜਾਵੇਗਾ।

ਭਾਈਓ ਅਤੇ ਭੈਣੋਂ,

ਅੱਜ ਮਣੀਪੁਰ ਨੂੰ ਸਵਾ ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇ ਇੰਟੀਗ੍ਰੇਟੇਡ ਚੈੱਕ ਪੋਸਟ ਦਾ ਵੀ ਤੋਹਫ਼ਾ ਮਿਲਿਆ ਹੈ। ਇਹ ਸਿਰਫ ਇੱਕ ਚੈੱਕ ਪੋਸਟ ਨਹੀਂ ਹੈ, ਦਰਜਨਾਂ ਸੁਵਿਧਾਵਾਂ ਦਾ ਕੇਂਦਰ ਵੀ ਹੈ। ਭਾਰਤ ਮਿਆਂਮਾਰ ਸਰਹੱਦ ‘ਤੇ ਸਥਿਤ ਇਹ ਚੈੱਕਪੋਸਟ ਯਾਤਰੀ ਅਤੇ ਵਪਾਰ ਦੀ ਸੁਵਿਧਾ ਦੇਵੇਗਾ। ਇਸ ਦੇ ਨਾਲ ਹੀ ਕਸਟਮਰ ਕਲੀਅਰੈਂਸ, ਵਿਦੇਸ਼ੀ ਮੁਦਰਾ ਐਕਸਚੇਜ, ਇਮੀਗ੍ਰੇਸ਼ਨ ਕਲੀਅਰੈਂਸ, ਏਟੀਐੱਮ, ਰੈਸਟ ਰੂਮ ਜਿਹੀਆਂ ਸੇਵਾਵਾਂ ਵੀ ਇੱਥੇ ਮਿਲਣਗੀਆਂ।  ਇੱਥੋਂ ਦੇਸ਼ ਦੇ ਸਨਮਾਨ ਅਤੇ ਪਹਿਲੇ ਅਜ਼ਾਦ ਭੂਭਾਗ ਦੇ ਪ੍ਰਤੀਕ ਦੇ ਤੌਰ ‘ਤੇ ਰਾਸ਼ਟਰੀ ਝੰਡਾ ਉਸ ਦਾ ਸਮਾਰਕ ਵੀ ਬਣਾਈ ਜਾ ਰਿਹਾ ਹੈ।

ਸਾਥੀਓ, ਅੱਜ ਜਿੰਨੇ ਵੀ ਪ੍ਰੋਜੈਕਟਸ ਦਾ ਲੋਕਅਰਪਣ ਇੱਥੇ ਕੀਤਾ ਗਿਆ ਹੈ, ਉਸ ਤੋਂ ਵਿਕਾਸ ਪ੍ਰਤੀ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਤਾਂ ਦਿਸਦੀ ਹੀ ਹੈ, ਪਹਿਲਾਂ ਦੀਆਂ ਸਰਕਾਰਾਂ ਦੇ ਕੰਮ-ਕਾਜ ਦੇ ਤੌਰ-ਤਰੀਕਿਆਂ ਨੂੰ ਵੀ ਉਹ ਤੁਹਾਡੇ ਸਾਹਮਣੇ ਉਜਾਗਰ ਕਰ ਦਿੰਦੀ ਹੈ।

ਭਾਈਓ ਅਤੇ ਭੈਣੋਂ,

ਦੋਲਾਈਥਾਬੀ ਬਰਾਜ ਦੀ ਫਾਈਲ 1987 ਵਿੱਚ ਚਲੀ ਸੀ। ਤੁਸੀਂ ਯਾਦ ਰੱਖੋ ਇਨ੍ਹਾਂ ਚੀਜ਼ਾਂ ਨੂੰ 1987 ਵਿੱਚ ਫਾਈਲ ਚਲਦੀ ਹੈ, ਨਿਰਮਾਣ ਦਾ ਕੰਮ 1992 ਵਿੱਚ 19 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਇਆ। ਉਸ ਦੇ ਬਾਅਦ ਮਾਮਲਾ ਅਟਕ ਗਿਆ। 2004 ਵਿੱਚ ਇਸ ਨੂੰ ਸਪੈਸ਼ਲ ਇਕਨੌਮਿਕ ਪੈਕਜ ਦਾ ਹਿੱਸਾ  ਬਣਾਇਆ  ਗਿਆ ਪਰ ਦਸ ਸਾਲ ਤੱਕ ਫਿਰ ਲਟਕ ਗਿਆ।

2014 ਵਿੱਚ ਜਦੋਂ ਅਸੀਂ ਆਏ ਤਾਂ ਦੇਸ਼ ਭਰ ਦੇ ਕਰੀਬ ਸੌ ਅਜਿਹੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਤਦ ਜਾਕੇ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਇਆ ਅਤੇ 19 ਕਰੋੜ ਦਾ ਇਹ ਪ੍ਰੋਜੈਕਟ 500 ਕਰੋੜ ਰੁਪਏ ਦੇ ਖਰਚ ਕਰਨ ਦੇ ਬਾਅਦ ਹੁਣ ਬਣ ਕੇ ਤਿਆਰ ਹੈ। ਜੇ ਉਸ ਸਮੇਂ ਹੋਇਆ ਹੁੰਦਾ ਤਾਂ 19-20 ਕਰੋੜ ਵਿੱਚ ਹੋ ਜਾਂਦਾ ਲੇਕਿਨ ਉਨ੍ਹਾਂ ਨੇ criminal negligence ਉਸੇ ਦਾ ਨਤੀਜਾ ਹੈ ਕਿ 19-20 ਕਰੋੜ ਦਾ ਪ੍ਰੋਜੈਕਟ 500 ਕਰੋੜ ‘ਤੇ ਪਹੁੰਚ ਗਿਆ। ਇਹ ਪੈਸਾ ਹਿੰਦੁਸਤਾਨ ਦੇ ਨਾਗਰਿਕ ਦਾ ਹੈ, ਇਹ ਪੈਸਾ ਤੁਹਾਡਾ ਹੈ। ਉਨ੍ਹਾਂ ਨੇ ਬਰਬਾਦ ਹੋਣ ਦਿੱਤਾ ਹੈ।

ਸਾਥੀਓ, ਜੇ ਇਹ ਪ੍ਰੋਜੈਕਟ ਪਹਿਲਾਂ ਪੂਰਾ ਹੋ ਜਾਂਦਾ ਇੱਥੋਂ ਦੇ ਹਜ਼ਾਰਾਂ ਕਿਸਾਨਾਂ ਨੂੰ ਬੂੰਦ-ਬੂੰਦ ਪਾਣੀ ਲਈ ਤਰਸਣਾ ਨਾ ਪੈਂਦਾ। ਇਸ ਤਰ੍ਹਾਂ ਇੱਥੋਂ ਦੇ ਯੁਵਾਕਾਂ ਨੂੰ ਰੋਜ਼ਗਾਰ ਦੇਣ ਵਾਲਾ ਥੰਘਲ ਸੁਰੁੰਸ ਈਕੋ-ਟੂਰਿਜਮ ਕੰਪਲੈਕਸ ਵੀ ਸਾਲ 2011 ਵਿੱਚ ਸ਼ੁਰੂ ਹੋਇਆ ਸੀ। ਉਸ ਦੇ ਕੰਮ ਨੂੰ ਸਾਡੀ ਰਾਜ ਸਰਕਾਰ ਨੇ ਗਤੀ ਦਿੱਤੀ ਅਤੇ ਅੱਜ ਇਹ ਤੁਹਾਡੀ ਸੇਵਾ ਲਈ ਤਿਆਰ ਹੈ। ਤਪੁਲ ਦੇ ਇੰਟੀਗ੍ਰੇਟੇਡ ਟੂਰਿਜ਼ਮ ਡੇਸਟੀਨੇਸ਼ਨ ਪ੍ਰੋਜੈਕਟ ਦੀ ਸਥਿਤੀ ਵੀ ਲਗਭਗ ਅਜਿਹੀ ਹੀ ਸੀ। ਸਾਲ 2009 ਵਿੱਚ ਇਸ ‘ਤੇ ਕੰਮ ਸ਼ੁਰੂ ਹੋਇਆ ਸੀ, ਸਾਡੀ ਸਰਕਾਰ ਨੇ ਇਸ ‘ਤੇ ਕੰਮ ਤੇਜ਼  ਕੀਤਾ ਅਤੇ ਅੱਜ ਮਣੀਪੁਰ ਦੇ ਟੂਰਿਜ਼ਮ ਨੂੰ ਨਵਾਂ ਵਿਸਤਾਰ ਦੇਣ ਵਾਲੀ ਇਹ ਸੁਵਿਧਾ ਤੁਹਾਨੂੰ ਸਮਰਪਿਤ ਹੈ।

ਸਾਥੀਓ, ਕਿਸਾਨ ਹੋਵੇ ਜਾਂ ਫਿਰ ਨੌਜਵਾਨ, ਹਰ ਵਰਗ ਨੂੰ ਪਿਛਲੀਆਂ ਸਰਕਾਰਾਂ ਦੀ ਅਟਕਾਉਣ, ਭਟਕਾਉਣ, ਲਟਕਾਉਣ ਦੇ ਕਲਚਰ ਤੋਂ ਭਾਰੀ ਨੁਕਸਾਨ ਹੋਇਆ ਹੈ। ਸਾਡੀ ਸਰਕਾਰ ਸਿਸਟਮ ਵਿੱਚ ਸੁਸਤੀ ਅਤੇ ਲਾਪਰਵਾਹੀ ਦੀਆਂ ਪੁਰਾਣੀਆਂ ਆਦਤਾਂ ਨੂੰ ਬਦਲਣ ਦਾ ਇਮਾਨਦਾਰ ਯਤਨ ਕਰ ਰਹੀ ਹੈ। ਤੁਸੀਂ ਸੋਚ ਰਹੇ ਹੋਵੋਗੇ  ਕਿ ਮੋਦੀ ਨੇ ਅਜਿਹਾ ਕੀ ਕਰ ਦਿੱਤਾ ਜੋ ਇੱਥੇ ਯੋਜਨਾਵਾਂ ਵਿੱਚ ਇੰਨੀ ਤੇਜ਼ੀ ਆਈ ਹੈ, ਤੁਸੀਂ ਜ਼ਰੂਰ ਸੋਚਦੇ ਹੋਵੇਗੇ…..ਤੁਸੀਂ ਲੋਕ ਤੇਜ਼ੀ ਨਾਲ ਹੁੰਦੇ ਕੰਮ ਨੂੰ ਦੇਖ ਰਹੇ ਹੋ। ਲੇਕਿਨ ਮੈਂ ਅੱਜ ਤੁਹਾਨੂੰ ਵੀ ਅਤੇ ਦੇਸ਼ ਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਅਖਿਰ ਇਸ ਦੇ ਪਿੱਛੇ ਕਹਾਣੀ ਕੀ ਹੈ? ਇਹ ਕਿਵੇਂ ਹੋ ਰਿਹਾ ਹੈ ? ਪਹਿਲਾਂ ਨਹੀਂ ਹੁੰਦਾ ਸੀ ਹੁਣ ਕਿਵੇਂ ਹੋ ਰਿਹਾ ਹੈ? ਲੋਕ ਉਹੀ, ਅਫਸਰ ਉਹੀ, ਦਫਤਰ ਉਹੀ, ਫਾਈਲ ਉਹੀ, ਲੋਕਾਂ ਦੀ ਜ਼ਰੂਰਤ ਵੀ ਹੈ ਹੁੰਦਾ ਕਿਉਂ ਨਹੀਂ ਭਈ? ਅਸੀਂ ਕੀ ਰਸਤਾ ਖੋਜਿਆ

ਸਾਥੀਓ, 2014 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਬਹੁਤ ਵੱਡੀ ਚੁਣੌਤੀ ਮੇਰੇ ਸਾਹਮਣੇ ਆਈ ਸੀ। ਇਹ ਦਹਾਕਿਆਂ ਤੋਂ ਅਧੂਰੇ ਅਟਕੇ, ਲਟਕੇ, ਭਟਕੇ ਇਨ੍ਹਾਂ ਪ੍ਰੋਜੈਕਟ ਨੂੰ ਪੂਰਾ ਕਰਨਾ ਹੈ। ਪਹਿਲਾਂ ਦੀ ਸਰਕਾਰ ਦੀ ਜੋ ਅਪ੍ਰੋਚ ਰਹੀ, ਉਸ ਦੀ ਵਜ੍ਹਾ ਕਾਰਨ ਕਿੰਨੀ ਧੀਮੀ ਗਤੀ ਨਾਲ ਕੰਮ ਹੁੰਦਾ ਸੀ। ਉਨ੍ਹਾਂ ਨੂੰ ਤਾਂ ਇਹੀ ਸੀ ਕਿ ਕਿਤੇ ਪੱਥਰ ਲਗਾ ਦਿਓ ਚੋਣ ਜਿੱਤ ਜਾਓ…. ਕਿਤੇ ਫੀਤਾ ਕੱਟ ਦਿਓ ਚੋਣ ਜਿੱਤ ਜਾਓ….. ਕਿਤੇ ਪ੍ਰੈੱਸ ਨੋਟ ਦੇ ਦਿਓ ਚੋਣ ਜਿੱਤ ਜਾਓ….. ਇਹੀ  ਖੇਡ ਚਲਦੀ ਰਹੀ ਹੈ।

ਤੁਸੀਂ ਸੁਣਕੇ ਹੈਰਾਨ ਹੋ ਜਾਓਗੇ…..ਹੁੰਦਾ ਸੀ ਕਿ ਸੌ ਕਰੋੜ ਦਾ ਪ੍ਰੋਜੈਕਟ 200, 250 ਕਰੋੜ ਰੁਪਏ ਖਰਚ ਕਰਕੇ ਪੂਰਾ ਹੁੰਦਾ ਸੀ। ਆਖਿਰ ਪੈਸੇ ਦੀ ਇਹ ਬਰਬਾਦੀ, ਸੰਸਾਧਨਾਂ ਦੀ ਇਹ ਬਰਬਾਦੀ ਉਸ ਨੂੰ ਮੈਂ ਕਿਵੇਂ ਸਹਿ ਸਕਦਾ ਸਾਂ। ਮੈਂ ਦੇਖ ਨਹੀਂ ਸਕਦਾ ਸੀ, ਮੈਨੂੰ ਪਰੇਸ਼ਾਨੀ ਹੁੰਦੀ ਸੀ, ਦੇਸ਼ ਦੀ ਪਾਈ-ਪਾਈ ਬਰਬਾਦ ਹੋ ਰਹੀ ਹੈ, ਇਹ ਮੈਨੂੰ ਬੈਚੇਨ ਬਣਾ ਦਿੰਦਾ ਸੀ। ਮੈਂ ਇਹ ਵੀ ਤਾਂ ਦੇਖ ਰਿਹਾ ਸੀ ਕਿ ਜੇ ਉਹ ਪ੍ਰੋਜੈਕਟ ਸਮੇਂ ‘ਤੇ ਪੂਰਾ ਹੋ ਗਿਆ, ਜੇ ਇਹ ਕੰਮ ਪੂਰਾ ਹੁੰਦਾ ਤਾਂ ਉੱਥੋਂ ਦੇ ਲੋਕਾਂ ਨੂੰ ਕਿੰਨਾ ਲਾਭ ਹੁੰਦਾ ਅਤੇ ਇਸ ਲਈ ਮੈਂ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਵਿਵਸਥਾ ਡਿਵੈਲਪ ਕੀਤੀ, ਇੱਕ ਸਿਸਟਮ ਡਿਵੈਲਪ ਕੀਤਾ, ਟੈਕਨੋਲੋਜੀ ਦੀ ਉਸ ਵਿੱਚ ਭਰਪੂਰ ਵਰਤੋਂ ਕੀਤੀ ਅਤੇ ਇਸ ਦਾ ਮੈਂ ਨਾਮ ਰੱਖਿਆ ਪ੍ਰਗਤੀ

ਪ੍ਰਗਤੀ ਦੀ ਬੈਠਕ ਵਿੱਚ ਮੈਂ ਕੇਂਦਰ ਸਰਕਾਰ ਦੇ ਅਧਿਕਾਰੀਆਂ, ਰਾਜ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸ ਨਾਲ ਜੁੜਦਾ ਹਾਂ। ਇੱਕ-ਇੱਕ ਪ੍ਰੋਜੈਕਟ ‘ਤੇ ਖੁਦ ਸਵਾਲ-ਜਵਾਬ ਕਰਦਾ ਹਾਂ। ਕਿੱਥੇ ਕੀ ਦਿੱਕਤ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਫਿਰ ਉਸ ਨੂੰ ਅਸੀਂ ਸਾਰੇ ਮਿਲ ਕੇ ਆਪਸ ਵਿੱਚ ਬੈਠਕੇ ਵੀਡੀਓ ਕੈਮਰੇ ਦੇ ਸਾਹਮਣੇ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਾਂ। ਮੈਂ ਅਫ਼ਸਰਾਂ ਨੂੰ ਪ੍ਰੋਤਸਾਹਿਤ ਵੀ ਕਰਦਾ ਹਾਂ, ਉਨ੍ਹਾਂ ਨੂੰ ਸਮਝਾਉਂਦਾ ਵੀ ਹਾਂ, ਉਨ੍ਹਾਂ ਨੂੰ ਪੂਰਾ ਸਹਿਯੋਗ ਰਹੇਗਾ ਇਸ ਦਾ ਵਿਸ਼ਵਾਸ ਵੀ ਦਿਵਾਉਂਦਾ ਹਾਂ

ਸਾਥੀਓ, ਐਸੇ ਹੀ ਲਗਾਤਾਰ ਬੈਠਕਾਂ ਦਾ ਦੌਰ ਚਲਦਾ ਹੈ, ਦਰਜਨਾਂ ਬੈਠਕਾਂ ਵਿੱਚ ਹੁਣ ਤੱਕ 12 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਾਂ ‘ਤੇ ਅਸੀਂ ਚਰਚਾ ਕੀਤੀ ਅਤੇ 12 ਲੱਖ ਕਰੋੜ ਰੁਪਏ ਦੇ ਇਹ ਪ੍ਰੋਜੈਕਟ ਜੋ ਖੱਡੇ ਵਿੱਚ ਪਏ ਸੀ, ਫਾਈਲਾਂ ਵਿੱਚ ਦੱਬੇ ਪਏ ਸਨ, ਉਸ ਦੇ ਪੱਥਰ ਵੀ ਗੁੰਮ ਹੋ ਗਏ ਸਨ, ਉਸ ਨੂੰ ਕੱਢ-ਕੱਢਕੇ ਅੱਜ ਉਨ੍ਹਾਂ ਨੂੰ ਲਾਗੂ ਕਰਕੇ ਚਾਲੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਇਸ ਵਜ੍ਹਾ ਨਾਲ ਦੇਸ਼ ਵਿੱਚ ਸੈਂਕੜੇ ਪ੍ਰੋਜੈਕਟਸ ਜੋ ਦਹਾਕਿਆਂ ਤੋਂ ਅਟਕੇ ਹੋਏ ਸੀ ਉਨ੍ਹਾਂ ਵਿੱਚ ਤੇਜ਼ੀ ਆਈ ਹੈ। ਇਹ ਨਵਾਂ ਕਾਰਜ-ਸੱਭਿਆਚਾਰ ਹੈ ਜੋ ਅਸੀਂ ਸਰਕਾਰ ਵਿੱਚ ਵਿਕਸਿਤ ਕਰਨ ਦਾ ਯਤਨ ਕੀਤਾ ਹੈ। silos ਨੂੰ ਖਤਮ ਕਰਨ ਦਾ ਅਭਿਆਨ ਚਲਾਇਆ ਹੈ। ਹਰ ਡਿਪਾਰਟਮੈਂਟ ਹਰ ਅਫ਼ਸਰ ਮਿਲ-ਜੁਲਕੇ ਟੀਮ ਬਣਾ ਕੇ ਕੰਮ ਕਰਨ, ਕੇਂਦਰ ਅਤੇ ਰਾਜ ਮਿਲ ਕੇ ਕੰਮ ਕਰਨ, ਰਾਜ ਦੀਆਂ ਮੁਸੀਬਤਾਂ ਕੇਂਦਰ ਸਮਝੇ, ਕੇਂਦਰ ਦੀ ਜ਼ਰੂਰਤ ਰਾਜ ਸਮਝਣ ਅਜਿਹਾ ਇੱਕ ਉੱਤਮ ਪ੍ਰਕਾਰ ਦਾ federalism ਦਾ culture  ਅਸੀਂ ਵਿਕਸਿਤ ਕੀਤਾ ਹੈ।

ਸਾਥੀਓ, ਅਸੀਂ ਜੋ ਸੰਕਲਪ ਕਰਦੇ ਹਾਂ ਉਸ ਨੂੰ ਸਿੱਧ ਕਰਨ ਲਈ ਜੀ-ਜਾਨ ਨਾਲ ਮਿਹਨਤ ਕਰਕੇ, ਉਸ ਨੂੰ ਸਿੱਧ ਕਰਕੇ ਰਹਿੰਦੇ ਹਾਂ। ਸਾਨੂੰ ਅਹਿਸਾਸ ਹੈ ਕਿ ਪ੍ਰੋਜੈਕਟਾਂ ਵਿੱਚ ਦੇਰੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਦੇਸ਼ ਦੀ ਭਾਵੀ ਪੀੜ੍ਹੀ ਨੂੰ ਹੁੰਦਾ ਹੈ। ਜਿਨ੍ਹਾਂ ਦੇ ਸੁਪਨੇ ਹਨ ਉਨ੍ਹਾਂ ਨੂੰ ਹੁੰਦਾ ਹੈ। ਜੋ ਕੁਝ ਕਰ ਗੁਜਰਨਾ ਚਾਹੁੰਦਾ ਹੈ ਉਸ ਨੂੰ ਹੁੰਦਾ ਹੈ। ਜੋ ਮੁਸੀਬਤ ਦੀ ਜ਼ਿੰਦਗੀ ਜੀ ਰਿਹਾ ਹੈ ਅਜਿਹੇ ਗ਼ਰੀਬ ਨੂੰ ਹੋਰ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ। ਸਧਾਰਨ ਮਾਨਵੀ ਦਾ ਨੁਕਸਾਨ ਹੁੰਦਾ ਹੈ। ਮੈਂ ਕੁਝ ਉਦਾਹਰਨ ਤੁਹਾਨੂੰ ਦੇਣਾ ਚਾਹੁੰਦਾ ਹਾਂ।

ਮਣੀਪੁਰ ਦਾ ਖੁਰਾਕ ਸੁਰੱਖਿਆ ਲਈ ਮਹੱਤਵਪੂਰਨ Sawombung ਦੇ ਐੱਫਸੀਆਈ ਗੋਦਾਮ ਦਾ ਲੋਕਅਰਪਣ ਅੱਜ ਕੀਤਾ ਗਿਆ। ਦਸੰਬਰ 2016 ਵਿੱਚ ਇਸ ‘ਤੇ ਕੰਮ ਸ਼ੁਰੂ ਹੋਇਆ ਅਤੇ ਅਸੀਂ ਇਸ ਕੰਮ ਨੂੰ ਪੂਰਾ ਕਰਕੇ ਦਿਖਾਇਆ ਅਤੇ ਅੱਜ ਲੋਕਅਰਪਣ ਕਰ ਦਿੱਤਾ ਹੈ। ਸਮੇਂ ‘ਤੇ ਪੂਰਾ ਹੋਣ  ਨਾਲ ਅਸੀਂ ਖਰਚ ਤੋਂ ਵੀ ਬਚੇ ਅਤੇ ਮਣੀਪੁਰ ਦੀ ਜ਼ਰੂਰਤ ਦਾ ਅਨਾਜ ਸਟੋਰ ਕਰਨ ਲਈ 10 ਹਜ਼ਾਰ ਮੀਟ੍ਰਿਕ ਟਨ ਵਾਧੂ ਵਿਵਸਥਾ ਦਾ ਨਿਰਮਾਣ ਵੀ ਹੋ ਗਿਆ। ਮਣੀਪੁਰ ਵਿੱਚ ਸਟੋਰੇਜ ਕਪੈਸਿਟੀ ਨੂੰ ਦੁੱਗਣਾ ਕਰਨ ਲਈ ਕਈ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਉਹ ਵੀ ਜਲਦੀ ਹੀ ਪੂਰੇ ਹੋਣ ਵਾਲੇ ਹਨ।

ਇਸੇ ਤਰ੍ਹਾਂ ਉਖਰੁਲ ਅਤੇ ਉਸ ਦੇ ਆਸ-ਪਾਸ ਹਜ਼ਾਰਾਂ ਪਰਿਵਾਰਾਂ ਦੀ ਪਾਣੀ ਦੀ ਜ਼ਰੂਰਤ ਨੂੰ ਦੇਖਦਿਆਂ Buffer Water Reservoir  ‘ਤੇ ਕੰਮ ਨਵੰਬਰ 2015 ਵਿੱਚ ਸ਼ੁਰੂ ਹੋਇਆ। ਇਹ ਤਿਆਰ ਵੀ ਹੋ ਗਿਆ ਹੈ ਅਤੇ ਅੱਜ ਇਸ ਦਾ ਲੋਕਅਰਪਣ ਵੀ ਕੀਤਾ ਗਿਆ। ਇਹ ਪ੍ਰੋਜੈਕਟ 2035 ਤੱਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ।

ਚੁਰਾਚਾਂਦਪੁਰ, ਜ਼ੋਨ-ਥ੍ਰੀ ਪ੍ਰੋਜੈਕਟ ‘ਤੇ ਵੀ 2014 ਵਿੱਚ ਕੰਮ ਸ਼ੁਰੂ ਹੋਇਆ ਅਤੇ ਚਾਰ ਸਾਲ ਬਾਅਦ ਅੱਜ ਉਸ ਦਾ ਵੀ ਲੋਕਅਰਪਣ ਹੋ ਗਿਆ। ਇਸ ਨਾਲ 2030-31 ਤੱਕ ਇੱਥੋਂ ਦੀ ਕਰੀਬ 1 ਲੱਖ ਅਬਾਦੀ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਲੰਬੁਈ ਵਿੱਚ ਸਕੂਲ ਦੇ ਬੱਚਿਆਂ ਅਤੇ ਉਸ ਦੇ ਆਸ-ਪਾਸ ਦੇ ਹਜ਼ਾਰਾਂ ਪਰਿਵਾਰਾਂ ਦੀ ਪਿਆਸ ਬੁਝਾਉਣ ਵਾਲੀ ਇਹ ਯੋਜਨਾ ‘ਤੇ 2015 ਵਿੱਚ ਕੰਮ ਸ਼ੁਰੂ ਹੋਇਆ ਅਤੇ ਤਿੰਨ ਸਾਲ ਬਾਅਦ ਇਸ ਦਾ ਵੀ ਲੋਕਅਰਪਣ ਕੀਤਾ ਗਿਆ।

ਭਾਈਓ ਅਤੇ ਭੈਣੋਂ, ਸਰਕਾਰ ਦੇ ਸੰਸਕਾਰ ਵਿੱਚ ਕੀ ਅੰਤਰ ਹੁੰਦਾ ਹੈ ਉਸ ਦੀ ਇਹ ਛੋਟੀ ਜਿਹੀ ਝਲਕ ਇੱਕ ਬਾਨਗੀ ਭਰ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਨੌਰਥ-ਈਸਟ ਵਿੱਚ ਅਜਿਹੇ ਅਨੇਕ ਪ੍ਰੋਜੈਕਟ ਹਨ ਜਿਨ੍ਹਾਂ ਨੂੰ ਸਾਡੀ ਸਰਕਾਰ ਤੈਅ ਸਮਾਂ ਸੀਮਾ ਤੋਂ ਵੀ ਪਹਿਲਾਂ ਪੂਰਾ ਕਰ ਰਹੀ ਹੈ। ਸਾਡੀ ਸਰਕਾਰ ਪੁਰਾਣੀਆਂ ਵਿਵਸਥਾਵਾਂ ਨੂੰ ਬਦਲਣ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ। ਆਉਣ ਵਾਲੇ ਕੁਝ ਸਮੇਂ ਵਿੱਚ ਇੱਥੇ ਖਬਾਮ ਲਾਮਖਾਈ ਤੋਂ ਹੰਨਾਚਾਂਗ ਹੇਂਗਾਂਗ ਦਰਮਿਆਨ ਰੋਡ ਪ੍ਰੋਜੈਕਟ, ਇੰਫਾਲ ਵਿੱਚ ਇੰਫੈਕਸ਼ਿਅਸ ਡਿਜ਼ੀਜ਼ ਸੈਂਟਰ, ਨਵੇਂ ਕਮਿਊਨਿਟੀ ਹੈਲਥ ਸੈਂਟਰ, ਅਤੇ ਮਿੰਨੀ ਸਪੋਰਟਸ ਕੰਪਲੈਕਸ ਦਾ ਵੀ ਕੰਮ ਸ਼ੁਰੂ ਹੋਵੇਗਾ।

ਸਾਥੀਓ, ਚਾਹੇ ਕੇਂਦਰ ਦੀ ਸਰਕਾਰ ਹੋਵੇ ਜਾਂ ਫਿਰ ਮਣੀਪੁਰ ਵਿੱਚ ਬੀਰੇਨ ਸਿੰਘ ਜੀ ਦੀ ਸਰਕਾਰ, ਸਾਡਾ ਵਿਜ਼ਨ ਹੈ ਸਬਕਾ ਸਾਥ…..ਸਬਕਾ ਵਿਕਾਸ, ਵਿਕਾਸ ਤੋਂ ਕੋਈ ਵੀ ਜਨ, ਕੋਈ ਵੀ ਖੇਤਰ ਨਾ ਛੁਟੇ ਇਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। Go to hills or Go to Village ਵਰਗੇ ਪ੍ਰੋਗਰਾਮਾਂ ਤਹਿਤ ਇੱਥੋਂ ਦੀ ਰਾਜ ਸਰਕਾਰ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚ ਰਹੀ ਹੈ। ਜਨਭਾਗੀਦਾਰਾਂ ਨੂੰ ਸਰਕਾਰੀ ਪ੍ਰੋਜੈਕਟਾਂ ਦਾ ਹਿੱਸਾ ਬਣਾਉਣ ਦਾ ਯਤਨ ਸ਼ਲਾਘਾਯੋਗ ਹੈਇਹੀ ਕਾਰਨ ਹੈ ਕਿ ਅੱਜ ਮਣੀਪੁਰ ਬੰਦ ਅਤੇ ਬਲੌਕੇਡ ਦੇ ਦੌਰ ਤੋਂ ਬਾਹਰ ਨਿਕਲ ਕੇ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਜੁਟਿਆ ਹੋਇਆ ਹੈ। ਇਹ ਦੇਸ਼ ਇਸ ਦਾ ਗਵਾਹ ਹੈ, ਇਹ ਦਿਖਾਉਂਦਾ ਹੈ।

ਸਾਥੀਓ, ਵਿਕਾਸ ਲਈ ਸ਼ਾਂਤੀ ਅਤੇ ਬਿਹਤਰ ਕਾਨੂੰਨ ਦੀ ਵਿਵਸਥਾ ਦੀ ਜ਼ਰੂਰਤ ਤਾਂ ਹੁੰਦੀ ਹੀ ਹੈ, Connectivity ਵੀ ਇੰਨੀ ਹੀ ਜ਼ਰੂਰੀ ਹੈ ਅਤੇ ਇਸ ਲਈ ਅਸੀਂ  Transformation by Transportation ਇਸ ਵਿਜ਼ਨ ‘ਤੇ ਕੰਮ ਕਰ ਰਹੇ ਹਾਂਬੀਤੇ ਸਾਢੇ ਚਾਰ ਸਾਲਾਂ ਵਿੱਚ ਪੂਰੇ ਨੌਰਥ-ਈਸਟ ਵਿੱਚ ਕਰੀਬ ਢਾਈ ਹਜ਼ਾਰ ਕਿਲੋਮੀਟਰ ਦੇ ਨੈਸ਼ਨਲ ਹਾਈਵੇ ਜੋੜੇ ਜਾ ਚੁੱਕੇ ਹਨ। ਮਣੀਪੁਰ ਵਿੱਚ ਵੀ ਸਾਲ 2014 ਤੋਂ ਬਾਅਦ 3 ਸੌ ਕਿਲੋਮੀਟਰ ਤੋਂ ਜ਼ਿਆਦਾ ਦੇ ਨੈਸ਼ਨਲ ਹਾਈਵੇ ਜੋੜੇ ਗਏ ਹਨ।

ਰਾਜ  ਸਰਕਾਰ  ਦੇ ਨਾਲ ਮਿਲਕੇ ਕਰੀਬ 2 ਹਜ਼ਾਰ ਕਰੋੜ ਰੁਪਇਆਂ  ਦੇ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।  ਉੱਥੇ ਹੀ ਨੌਰਥ-ਈਸਟ   ਦੇ ਸਾਰੇ ਰਾਜਾਂ  ਦੀਆਂ ਰਾਜਧਾਨੀਆਂ ਨੂੰ ਰੇਲਵੇ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ ।  ਕਰੀਬ 50 ਹਜ਼ਾਰ ਕਰੋੜ ਰੁਪਇਆਂ ਨਾਲ 15 ਨਵੀਆਂ ਰੇਲ ਲਾਈਨਾਂ ‘ਤੇ ਕੰਮ ਚਲ ਰਿਹਾ ਹੈ ।  ਮਣੀਪੁਰ ਵਿੱਚ ਵੀ ਜਿਰੀਬਾਮ ਤੋਂ ਟੁਪੁਲ – ਇੰਫਾਲ  ਦਰਮਿਆਨ ਨਵੀਂ ਰੇਲ ਲਾਈਨ ਵਿਛ ਰਹੀ ਹੈ ।  ਦੇਸ਼  ਦੇ ਇੰਜੀਨੀਅਰਿੰਗ ਕੌਸ਼ਲ  ਦੀ ਮਿਸਾਲ ਜਿਰੀਬਾਮ – ਇੰਫਾਲ ਰੇਲ ਬ੍ਰਿਜ ਵੀ ਨੌਰਥ – ਈਸਟ,…… ਈਸਟ ਦੇ ਵਿਕਾਸ ਦਾ ਬਹੁਤ ਵੱਡਾ ਅਧਾਰ ਬਣਨ ਵਾਲਾ ਹੈ ।

ਸਾਥੀਓ ਹਾਈਵੇ ਅਤੇ ਰੇਲਵੇ  ਦੇ ਨਾਲ ਹੀ ਇੱਥੋਂ ਦੀ ਏਅਰ ਕਨੈਕਟੀਵਿਟੀ ਨੂੰ ਸੁਧਾਰਿਆ ਜਾ ਰਿਹਾ ਹੈ ।  ਇੰਫਾਲ ਨੂੰ ਜਿਰੀਬਾਮ ਤਾਮੇਂਗਲਾਂਗ ਅਤੇ ਮੋਰੇਹ ਜਿਹੇ ਦੂਰ – ਦਹਾਜ ਦੇ ਇਲਾਕਿਆਂ ਤੋਂ ਹੈਲੀਕਾਪਟਰ ਸਰਵਿਸ ਨਾਲ ਜੋੜਿਆ ਜਾ ਰਿਹਾ ਹੈ ।  ਉਡਾਨ ਯੋਜਨਾ  ਤਹਿਤ ਪੰਜ ਹੈਲੀਪੈਡ ਬਣਾਏ ਜਾ ਰਹੇ ਹਨ ਜੋ ਇੰਫਾਲ ਏਅਰਪੋਰਟ ਨਾਲ ਜੁੜਨਗੇ ।  ਇੰਫਾਲ ਇੰਟਰਨੈਸ਼ਨਲ ਏਅਰਪੋਰਟ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਏਅਰ ਕਾਰਗੋ ਟਰਮੀਨਲ ਵੀ ਸ਼ੁਰੂ ਹੋਵੇਗਾ ।  ਮਣੀਪੁਰ ਵਿੱਚ ਹਾਈਵੇ ਰੇਲਵੇ ਏਅਰਵੇ  ਦੇ ਨਾਲ ਹੀ ਆਈਵੇ ਬਣਾਏ ਜਾ ਰਹੇ ਹਨਇਨਫਰਮੇਂਸ਼ਨ ਵੇ ਜਲਦੀ ਹੀ ਮਣੀਪੁਰ ਦੀਆਂ ਸਾਰੀਆਂ ਪੰਚਾਇਤਾਂ ਅਤੇ ਜਿਲ੍ਹੇ Digital broadband I – way ਨਾਲ ਜੁੜ ਜਾਣਗੇ ਜਿਸ ਦੇ ਨਾਲ ਸਮਾਜਕ ਪ੍ਰੋਜੈਕਟਾਂ ਦਾ ਲਾਭ ਸਿੱਧਾ ਲੋਕਾਂ ਨੂੰ ਪਹੁੰਚੇਗਾ  ।  ਇਸ ਦੇ ਲਈ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ

ਭਾਈਓ ਅਤੇ ਭੈਣੋਂ ,

ਕਨੈਕਟੀਵਿਟੀ  ਦੇ ਨਾਲ – ਨਾਲ ਇੱਥੇ ਦੀ ਬਿਜਲੀ ਵਿਵਸਥਾ ਨੂੰ ਵੀ ਸਸ਼ਕਤ ਕੀਤਾ ਜਾ ਰਿਹਾ ਹੈ ।  ਅੱਜ ਹੀ 400 ਕੇਵੀ ਦੀ ਸਿਲਚਰ ਇੰਫਾਲ ਲਾਈਨ ਨੂੰ ਵੀ ਰਾਸ਼ਟਰ  ਨੂੰ ਸਮਰਪਿਤ ਕੀਤਾ ਗਿਆ ਹੈ ।  7 ਸੌ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੀ ਇਹ ਲਾਈਨ ਪਾਵਰ ਕੱਟ ਦੀ ਸਮੱਸਿਆ ਨੂੰ ਦੂਰ ਕਰੇਗੀ ।

ਸਾਥੀਓ ਮਣੀਪੁਰ ਹਰ ਪੈਮਾਨੇ ਤੇ ਅੱਜ ਵਿਕਾਸ  ਦੇ ਰਸਤੇ ਤੇ ਚਲ ਰਿਹਾ ਹੈ ।  ਸਵੱਛ ਭਾਰਤ ਅਭਿਆਨ ਵਿੱਚ ਵੀ ਮਣੀਪੁਰ ਨੇ ਖੁਦ ਨੂੰ ਖੁੱਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰ ਦਿੱਤਾ ਹੈ ।  ਚੰਦੇਲ ਜ਼ਿਲ੍ਹਾ ਜੋ ਦੇਸ਼  ਦੇ ਸੌ ਤੋਂ ਜ਼ਿਆਦਾ ਐੱਸਪੀਰੇਸ਼ਨਲ ਡਿਸਟ੍ਰਿਕਟਸ ਵਿੱਚ ਹੈ ਉੱਥੇ ਵੀ ਤਮਾਮ ਪੈਰਾਮੀਟਰਸ ਵਿੱਚ ਬਹੁਤ ਜ਼ਿਆਦਾ ਸੁਧਾਰ ਦੇਖਿਆ ਗਿਆ ਹੈ ।

ਭਾਈਓ ਅਤੇ ਭੈਣੋਂ ਮਣੀਪੁਰ  ਦੇ ਯੁਵਾ ਸਾਥੀਆਂ ਨੂੰ ਹਾਇਰ ਐਜੂਕੇਸ਼ਨ ਅਤੇ ਪ੍ਰੋਫੈਸ਼ਨਲ ਐਜੂਕੇਸ਼ਨ ਲਈ ਦੇਸ਼  ਦੇ ਦੂਜੇ ਹਿੱਸਿਆਂ ਵਿੱਚ ਨਾ ਜਾਣਾ ਪਏ ਇਸ ਲਈ ਵੀ ਅਨੇਕ ਪ੍ਰੋਜੈਕਟਾਂ ਤੇ ਕੰਮ ਚਲ ਰਿਹਾ ਹੈ ।  ਅੱਜ ਸਿੱਖਿਆ ਸਕਿੱਲ ਅਤੇ ਸਪੋਰਟਰਸ ਨਾਲ ਜੁੜੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ ।  ਧਨਮੰਜੂਰੀ ਯੂਨੀਵਰਸਿਟੀ ਵਿੱਚ ਇੰਫਰਾਸਟ੍ਰਕਚਰ ਨਾਲ ਜੁੜੇ ਪ੍ਰੋਜੈਕਟਸ ਹੋਣ ਰਾਸ਼ਟਰ  ਦੇ ਇੰਜੀਨੀਅਰਿੰਗ ਕਾਲਜ ਨਾਲ ਜੁੜੇ ਪ੍ਰੋਜੈਕਟਸ ਹੋਣ ਇਹ ਸਾਰੇ ਯੁਵਾ ਸਾਥੀਆਂ ਨੂੰ ਸੁਵਿਧਾ ਦੇਣ ਵਾਲੇ ਹਨ ।

ਸਾਥੀਓ , ਮਹਿਲਾ ਸਸ਼ਕਤੀਕਰਨ ਵਿੱਚ ਵੀ ਮਣੀਪੁਰ ਅੱਗੇ ਰਿਹਾ ਹੈ ।  ਮਣੀਪੁਰ ਦੀਆਂ ਭੈਣਾਂ  ਦੀ ਆਰਥਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਜਲਦੀ ਹੀ ਸਾਡੀ ਸਰਕਾਰ ਤਿੰਨ ਨਵੇਂ ਐਮਾ ਮਾਰਕੀਟ ਦਾ ਵੀ ਕਾਰਜ ਸ਼ੁਰੂ ਕਰੇਗੀ ।  ਇਸ ਦੇ ਇਲਾਵਾ ਸਰਕਾਰ ਵੱਲੋਂ ਕਰੀਬ ਪੰਜ ਲੱਖ ਭੈਣਾਂ  ਦੇ ਜਨਧਨ ਖਾਤੇ ਬੈਂਕਾਂ ਵਿੱਚ ਖੁਲ੍ਹਵਾਏ ਗਏ ਹਨ ।  ਮੁਦਰਾ ਯੋਜਨਾ  ਤਹਿਤ ਜੋ ਸਵਾ ਲੱਖ ਲੋਨ ਇੱਥੋਂ ਦੇ ਯੁਵਾਕਾਂ ਨੂੰ ਮਿਲੇ ਹਨ ਉਨ੍ਹਾਂ ਵਿੱਚੋਂ ਅੱਧੀ ਸੰਖਿਆ ਮਹਿਲਾ ਉੱਦਮੀਆਂ ਦੀ ਹੈ ।  ਉੱਥੇ ਹੀ ਇੱਥੇ  ਦੀਆਂ ਕਰੀਬ ਇੱਕ ਲੱਖ ਭੈਣਾਂ ਨੂੰ ਉੱਜ‍ਵਲਾ ਯੋਜਨਾ  ਰਾਹੀਂ ਮੁਫ਼ਤ ਐੱਲਪੀਜੀ ਗੈਸ ਕਨੈਕਸ਼ਨ ਵੀ ਦਿੱਤਾ ਗਿਆ ਹੈ ।

ਸਾਥੀਓ ਯੂਥ ਆਈਕਨ ਅਤੇ ਦੇਸ਼ ਵਿੱਚ ਮਹਿਲਾ ਸ਼ਕਤੀ ਦੀ ਇੱਕ ਵੱਡੀ ਮਿਸਾਲ ਮੇਰੀ ਕੌਮ ਦੀ ਜਨਮਭੂਮੀ ਅਤੇ ਕਰਮਭੂਮੀ ਸਪੋਰਟਸ ਦੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ ।  ਨੌਰਥ – ਈਸਟ  ਦਾ ਭਾਰਤ ਨੂੰ ਸਪੋ‍ਰਟਿੰਗ ਸੁਪਰ ਪਾਵਰ ਬਣਾਉਣ ਵਿੱਚ ਬਹੁਤ ਵੱਡਾ ਰੋਲ ਰਹਿਣ ਵਾਲਾ ਹੈ ।  ਬੀਤੇ 3-4 ਸਾਲਾਂ ਵਿੱਚ ਜਿੰਨੇ ਵੀ ਇੰਟਰਨੈਸ਼ਨਲ ਟੂਰਨਾਮੈਂਟ ਹੋਏ ਹਨ ਉਨ੍ਹਾਂ ਵਿੱਚ ਦੇਸ਼ ਨੇ ਨੌਰਥ ਈਸਟ  ਦੇ ਖਿਡਾਰੀਆਂ  ਦੇ ਦਮ ਤੇ ਉਤਸ਼ਾਹਜਨਕ ਪ੍ਰਦਰਸ਼ਨ ਕੀਤਾ ਹੈ ।  ਹੁਣ ਨੌਰਥ ਈਸਟ  ਦੀ ਸਮਰੱਥਾ ਨੂੰ ਮਣੀਪੁਰ ਦੀ ਰਾਸ਼ਟਰੀ  ਖੇਡ ਯੂਨੀਵਰਸਿਟੀ ਵਿਸਤਾਰ  ਦੇ ਰਹੀ ਹੈ ।  ਅੱਜ ਵੀ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ ਉਨ੍ਹਾਂ ਵਿੱਚ ਹਾਕੀ ਸਟੇਡੀਅਮ ਵਿੱਚ ਫਲੱਡ ਲਾਈਟ ਅਤੇ ਫੁੱਟਬਾਲ ਸਟੇਡੀਅਮ ਵਿੱਚ ਐੱਸਟ੍ਰੋਟਰਫ ਲਗਾਉਣ ਦੀ ਯੋਜਨਾ ਹੈ ।

ਸਾਡਾ ਪ੍ਰਯਤਨ ਹੈ ਕਿ ਦੇਸ਼  ਦੇ ਛੋਟੇ ਤੋਂ  ਛੋਟੇ ਇਲਾਕੇ ਵਿੱਚ ਸਪੋਰਟਸ ਦੀਆਂ ਬਿਹਤਰੀਨ ਸੁਵਿਧਾਵਾਂ ਦਿੱਤੀਆਂ ਜਾਣ ।  ਇਸ ਦੇ ਨਾਲ ਹੀ ਅਸੀਂ ਟ੍ਰੇਨਿੰਗ ਅਤੇ ਸਿਲੈਕਸ਼ਨ ਵਿੱਚ ਪਾਰਦਰਸ਼ੀ ਵਿਵਸਥਾ ਦਾ ਵੀ ਨਿਰਮਾਣ ਕਰ ਰਹੇ ਹਾਂ ।  ਇਸ ਦਾ ਨਤੀਜਾ ਕਾਮਨਵੈਲਥ  ਗੇਮਸ ਵਿੱਚ ਏਸ਼ਿਆਈ ਖੇਡਾਂ ਵਿੱਚ ਪੈਰਾ ਏਸ਼ਿਆਈ ਖੇਡਾਂ ਵਿੱਚ ,  ਯੂਥ ਓਲੰਪਿਕ ਵਿੱਚ ਅਤੇ ਦੂਜੀ ਵਰਲਡ  ਚੈਂਪੀਅਨਸ਼ਿਪ ਵਿੱਚ ਅਸੀਂ ਦੇਖ ਰਹੇ ਹਾਂ ਦੇਸ਼ ਗੌਰਵ ਕਰ ਰਿਹਾ ਹੈ ।

ਭਾਈਓ ਅਤੇ ਭੈਣੋਂ ਕਰਪਸ਼ੰਨ ਚਾਹੇ ਸਪੋਰਟਸ ਵਿੱਚ ਹੋਵੇ ਜਾਂ ਫਿਰ ਸਰਕਾਰ ਦੇ ਦੂਜੇ ਪ੍ਰੋਜੈਕਟਾਂ ਵਿੱਚ ਦੇਸ਼ ਇਨ੍ਹਾਂ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦਾ ।  ਇਹੀ ਕਾਰਨ ਹੈ ਕਿ ਸਾਡੀ ਸਰਕਾਰ ਉਨ੍ਹਾਂ ਲੋਕਾਂ ਨੂੰ ਵੀ ਕਾਨੂੰਨ  ਦੇ ਕਠਹਿਰੇ ਤੱਕ ਲੈ ਆਈ ਹੈ ਜਿਨ੍ਹਾਂ  ਦੇ ਬਾਰੇ ਵਿੱਚ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ ।  ਤੁਸੀਂ ਵੀ ਵੇਖ ਰਹੇ ਹੋ ਜਿਨ੍ਹਾਂ ਨੇ ਦੇਸ਼ ਨਾਲ ਧੋਖਾ ਕੀਤਾ ਹੈ ਜਿਨ੍ਹਾਂ  ਨੇ ਭ੍ਰਿਸ਼ਟਾਚਾਰ ਨੂੰ ਹੀ ਸ਼ਿਸ਼ਟਾਚਾਰ ਬਣਾ ਦਿੱਤਾ ਸੀ ਅਜਿਹੇ ਲੋਕਾਂ ਨੂੰ ਅੱਜ ਅਦਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।  ਦੇਸ਼  ਦੇ ਇਮਾਨਦਾਰ ਟੈਕਸਦਤਾਵਾਂ  ਦੇ ਪੈਸੇ ਨਾਲ ਆਪਣਿਆਂ ਦਾ ਭਲਾ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਠੀਕ ਜਗ੍ਹਾ ਤੇ ਪਹੁੰਚਾ ਕੇ ਹੀ ਅਸੀਂ ਦਮ ਲਵਾਂਗੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਣ ਮੈਂ ਇੱਥੇ ਆਇਆ ਹਾਂ ।

ਵਿਕਾਸ ਯੁਕਤ ਭ੍ਰਿਸ਼ਟਾਚਾਰ ਮੁਕਤ ਨਵੇਂ ਭਾਰਤ  ਦੇ ਸੰਕਲਪ ਲਈ ਤੁਹਾਡਾ ਅਸ਼ੀਰਵਾਦ  ਹਮੇਸ਼ਾ ਸਾਨੂੰ ਮਿਲਦਾ ਰਹੇ ਮਿਲਦਾ ਰਿਹਾ ਹੈ ਮਿਲਦਾ ਰਹੇਗਾ ।  ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਲੋਕਅਰਪਣ ਦੀ ਵਧਾਈ ਦਿੰਦਾ ਹਾਂ  ।  ਪੁਮ ਨਾ ਮਾਕਪੁ ਅਮੁੱਕਾ ਹੰਨਾ ਖੁਰੂਮਜਾਰੀ

ਭਾਰਤ ਮਾਤਾ ਕੀ ਜੈ …….  ਭਾਰਤ ਮਾਤਾ ਕੀ ਜੈ …..ਭਾਰਤ ਮਾਤਾ ਕੀ ਜੈ………

ਬਹੁਤ – ਬਹੁਤ ਧੰਨਵਾਦ ।

 

*****

ਅਤੁਲ ਕੁਮਾਰ  ਤਿਵਾਰੀ ਕੰਚਨ ਪਤਿਯਾਲ ਮਮਤਾ