Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ ( 25-02-2018)


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ!

ਅੱਜ ਸ਼ੁਰੂਆਤ ਵਿੱਚ ਹੀ ‘ਮਨ ਕੀ ਬਾਤ’ ਇੱਕ ਫੋਨ ਕਾਲ ਨਾਲ ਹੀ ਸ਼ੁਰੂ ਕਰਦੇ ਹਾਂ।

(ਫੋਨ #)

ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਂ ਮੇਰਠ ਤੋਂ ਕੋਮਲ ਤ੍ਰਿਪਾਠੀ ਬੋਲ ਰਹੀ ਹਾਂ। 28 ਤਾਰੀਖ ਨੂੰ National Science day ਹੈ ..India ਦੀ Progress ਅਤੇ ਉਸ ਦੀ Growth, Science ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਜਿੰਨਾ ਵੀ ਅਸੀਂ ਇਸ ਵਿੱਚ Research ਅਤੇ Innovation ਕਰਾਂਗੇ, ਓਨਾ ਹੀ ਅਸੀਂ ਅੱਗੇ ਵਧਾਂਗੇ ਅਤੇ Prosper ਹੋਵਾਂਗੇ – ਕੀ ਤੁਸੀਂ ਸਾਡੇ ਨੌਜਵਾਨਾਂ ਨੂੰ Motivate ਕਰਨ ਦੇ ਲਈ ਕੁਝ ਅਜਿਹੇ ਸ਼ਬਦ ਕਹਿ ਸਕਦੇ ਹੋ ਜਿਸ ਨਾਲ ਕਿ ਉਹ Scientific ਤਰੀਕੇ ਨਾਲ ਆਪਣੀ ਸੋਚ ਨੂੰ ਅੱਗੇ ਵਧਾਉਣ ਅਤੇ ਸਾਡੇ ਦੇਸ਼ ਨੂੰ ਵੀ ਅੱਗੇ ਵਧਾ ਸਕਣ। … ਧੰਨਵਾਦ

ਤੁਹਾਡੀ ਫੋਨ ਕਾਲ ਲਈ ਬਹੁਤ-ਬਹੁਤ ਧੰਨਵਾਦ। ਵਿਗਿਆਨ ਦੇ ਬਾਰੇ ਮੇਰੇ ਨੌਜਵਾਨ ਸਾਥੀਆਂ ਨੇ ਮੈਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਹਨ, ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਅਸੀਂ ਵੇਖਿਆ ਹੈ ਕਿ ਸਮੁੰਦਰ ਦਾ ਰੰਗ ਨੀਲਾ ਨਜ਼ਰ ਆਉਦਾ ਹੈ, ਜਦੋਂ ਕਿ ਅਸੀਂ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਅਨੁਭਵਾਂ ਦੇ ਤਜ਼ਰਬਿਆਂ ਤੋਂ ਜਾਣਦੇ ਹਾਂ ਕਿ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ਕੀ ਅਸੀਂ ਸੋਚਿਆ ਹੈ ਕਿ ਭਾਵੇਂ ਨਦੀ ਹੋਵੇ, ਸਮੁੰਦਰ ਹੋਵੇ, ਪਾਣੀ ਰੰਗਦਾਰ ਕਿਉਂ ਹੋ ਜਾਂਦਾ ਹੈ? ਇਹੀ ਪ੍ਰਸ਼ਨ 1920 ਦੇ ਦਹਾਕੇ ਵਿੱਚ ਇੱਕ ਨੌਜਵਾਨ ਦੇ ਮਨ ਵਿੱਚ ਪੈਦਾ ਹੋਇਆ ਸੀ। ਇਸੇ ਪ੍ਰਸ਼ਨ ਨੇ ਆਧੁਨਿਕ ਭਾਰਤ ਦੇ ਇੱਕ ਮਹਾਨ ਵਿਗਿਆਨੀ ਨੂੰ ਜਨਮ ਦਿੱਤਾ। ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਭਾਰਤ ਰਤਨ ਸਰ ਸੀ. ਵੀ. ਰਮਨ ਦਾ ਨਾਂ ਸਾਡੇ ਸਾਹਮਣੇ ਆਉਦਾ ਹੈ। ਉਨ੍ਹਾਂ ਨੇ Light Scattering ਯਾਨਿ ਕਿ ਪ੍ਰਕਾਸ਼ ਦੇ ਪ੍ਰਕੀਰਣਨ ਤੇ ਸਰਵੋਤਮ ਕੰਮ ਦੇ ਲਈ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਦੀ ਇੱਕ ਖੋਜ ‘Raman Effect’ ਦੇ ਨਾਂ ਨਾਲ ਮਸ਼ਹੂਰ ਹੈ। ਅਸੀਂ ਹਰ ਸਾਲ 28 ਫਰਵਰੀ ਨੂੰ ‘National Science Day’ ਮਨਾਉਦੇ ਹਾਂ, ਕਿਉਂਕਿ ਕਿਹਾ ਜਾਂਦਾ ਹੈ ਕਿ ਇਸੇ ਦਿਨ ਉਨ੍ਹਾਂ ਨੇ Light Scattering ਦੀ ਘਟਨਾ ਦੀ ਖੋਜ ਕੀਤੀ ਸੀ, ਜਿਸ ਦੇ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ। ਇਸ ਦੇਸ਼ ਨੇ ਵਿਗਿਆਨ ਦੇ ਖੇਤਰ ਵਿੱਚ ਕਈ ਮਹਾਨ ਵਿਗਿਆਨੀਆਂ ਨੂੰ ਜਨਮ ਦਿੱਤਾ ਹੈ। ਇੱਕ ਪਾਸੇ ਮਹਾਨ ਗਣਿਤਗ ਬੋਧਾਯਨ, ਭਾਸਕਰ, ਬ੍ਰਹਮ ਗੁਪਤ ਅਤੇ ਆਰੀਆ ਭੱਟ ਦੀ ਪ੍ਰੰਪਰਾ ਰਹੀ ਹੈ ਤਾਂ ਦੂਜੇ ਪਾਸੇ ਚਕਿੱਤਸਾ ਦੇ ਖੇਤਰ ਵਿੱਚ ਸੁਸ਼੍ਰੁਤ ਅਤੇ ਚਰਕ ਸਾਡਾ ਮਾਣ ਹਨ। ਸਰ ਜਗਦੀਸ਼ ਚੰਦਰ ਬੋਸ ਅਤੇ ਹਰਗੋਬਿੰਦ ਖੁਰਾਨਾ ਤੋਂ ਲੈ ਕੇ ਸਤਯੇਂਦਰ ਨਾਥ ਬੋਸ ਵਰਗੇ ਵਿਗਿਆਨੀਆਂ ’ਤੇ ਭਾਰਤ ਨੂੰ ਮਾਣ ਹੈ। ਸਤਯੇਂਦਰ ਨਾਥ ਬੋਸ ਦੇ ਨਾਂ ’ਤੇ Famous Particle ‘Boson ਦਾ ਨਾਂ ਵੀ ਰੱਖਿਆ ਗਿਆ। ਪਿੱਛੇ ਜਿਹੇ ਮੈਨੂੰ ਮੁੰਬਈ ਵਿੱਚ ਇੱਕ ਕਾਜਕ੍ਰਮ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ Wadhwani Institute for Artificial Intelligence ਦੇ ਉਦਘਾਟਨ ਦਾ। ਵਿਗਿਆਨ ਦੇ ਖੇਤਰ ਵਿੱਚ ਜਿਹੜੇ ਚਮਤਕਾਰ ਹੋ ਰਹੇ ਹਨ, ਉਨ੍ਹਾਂ ਦੇ ਬਾਰੇ ਜਾਨਣਾ ਬੜਾ ਦਿਲਚਸਪ ਸੀ। Artificial Intelligence ਦੇ ਮਾਧਿਅਮ ਨਾਲ , Robots, Bots ਅਤੇ Specific Task ਕਰਨ ਵਾਲੀਆਂ ਮਸ਼ੀਨਾਂ ਬਣਾਉਣ ਵਿੱਚ ਸਹਾਇਤਾ ਮਿਲਦੀ ਹੈ। ਅੱਜ-ਕੱਲ ਮਸ਼ੀਨਾਂ Self Learning ਨਾਲ ਆਪਣੀ ਯੋਗਤਾ ਨੂੰ ਹੋਰ ਵਧਾਉਦੀਆਂ ਜਾਂਦੀਆਂ ਹਨ। ਇਸ ਟੈਕਨੋਲੋਜੀ ਦੀ ਵਰਤੋਂ ਗ਼ਰੀਬਾਂ ਜਾਂ ਜ਼ਰੂਰਤਮੰਦਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਹੋ ਸਕਦੀ ਹੈ। Artificial Intelligence ਦੇ ਉਸ ਪ੍ਰੋਗਰਾਮ ਵਿੱਚ ਮੈਂ ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਦਿੱਵਿਯਾਂਗ ਭਰਾਵਾਂ ਅਤੇ ਭੈਣਾਂ ਦਾ ਜੀਵਨ ਸੌਖਾ ਬਣਾਉਣ ਦੇ ਲਈ ਕਿਸ ਤਰ੍ਹਾਂ ਨਾਲ Artificial Intelligence ਦੀ ਮਦਦ ਮਿਲ ਸਕਦੀ ਹੈ? ਕੀ ਅਸੀਂ Artificial Intelligence ਦੇ ਮਾਧਿਅਮ ਨਾਲ ਕੁਦਰਤੀ ਆਫ਼ਤਾਂ ਦੇ ਬਾਰੇ ਬਿਹਤਰ ਅਨੁਮਾਨ ਲਗਾ ਸਕਦੇ ਹਾਂ? ਕਿਸਾਨਾਂ ਦੀ ਫ਼ਸਲਾਂ ਦੀ ਪੈਦਾਵਾਰ ਨੂੰ ਲੈ ਕੇ ਕੋਈ ਸਹਾਇਤਾ ਕਰ ਸਕਦੇ ਹੋ? ਕੀ Artificial Intelligence ਸਿਹਤ ਸੇਵਾਵਾਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਅਤੇ ਆਧੁਨਿਕ ਢੰਗ ਨਾਲ ਬਿਮਾਰੀਆਂ ਦੇ ਇਲਾਜ ਵਿੱਚ ਸਹਾਇਕ ਹੋ ਸਕਦੀ ਹੈ?

ਪਿਛਲੇ ਦਿਨੀਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇ ਨਾਲ ਮੈਨੂੰ ਗੁਜਰਾਤ ਵਿੱਚ, ਅਹਿਮਦਾਬਾਦ ਵਿੱਚ ‘I-Create’ ਦੇ ਉਦਘਾਟਨ ਲਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੈਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਨੇ ਇੱਕ ਅਜਿਹਾ Degital Instrument Develop ਕੀਤਾ ਹੈ, ਜਿਸ ਨਾਲ ਕਿ ਜੇਕਰ ਕੋਈ ਬੋਲ ਨਹੀਂ ਸਕਦਾ ਤਾਂ ਉਸ Instrument ਦੇ ਮਾਧਿਅਮ ਨਾਲ ਆਪਣੀ ਗੱਲ ਲਿਖਦਿਆਂ ਹੀ ਉਹ Voice ਵਿੱਚ Convert ਹੁੰਦੀ ਹੈ ਅਤੇ ਤੁਸੀਂ ਉਵੇਂ ਹੀ ਸੰਵਾਦ ਕਰ ਸਕਦੇ ਹੋ, ਜਿਵੇਂ ਕਿ ਇੱਕ ਬੋਲ ਸਕਣ ਵਾਲੇ ਵਿਅਕਤੀ ਨਾਲ ਤੁਸੀਂ ਕਰਦੇ ਹੋ। ਮੈਂ ਸਮਝਦਾ ਹਾਂ ਕਿ Artificial Intelligence ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ।

ਸਾਇੰਸ ਅਤੇ ਟੈਕਨੋਲੋਜੀ , Value Neutral ਹੁੰਦੀਆਂ ਹਨ। ਇਹ ਆਪਣੇ ਆਪ ਹੀ ਕੰਮ ਨਹੀਂ ਕਰਦੀਆਂ। ਕੋਈ ਵੀ ਮਸ਼ੀਨ ਉਹੋ ਜਿਹੇ ਹੀ ਕੰਮ ਕਰੇਗੀ, ਜਿਵੇਂ ਅਸੀਂ ਚਾਹਾਂਗਾ। ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਮਸ਼ੀਨ ਤੋਂ ਕੀ ਕੰਮ ਲੈਣਾ ਚਾਹੁੰਦੇ ਹਾਂ। ਇੱਥੇ ਮਨੁੱਖੀ ਉਦੇਸ਼ ਮਹੱਤਵਪੂਰਨ ਹੋ ਜਾਂਦਾ ਹੈ, ਵਿਗਿਆਨ ਦਾ ਮਨੁੱਖਤਾ ਦੀ ਭਲਾਈ ਲਈ ਉਪਯੋਗ, ਮਨੁੱਖੀ ਜੀਵਨ ਦੀ ਸਰਵਉੱਚ ਉਚਾਈਆਂ ਨੂੰ ਛੂਹਣ ਦੇ ਲਈ ਵਰਤੋਂ।

ਲਾਈਟ ਬਲਬ ਦੀ ਖੋਜ ਕਰਨ ਵਾਲੇ ਥੋਮਸ ਐਲਵਾ ਐਡੀਸਨ ਆਪਣੇ ਪ੍ਰਯੋਗਾਂ ਵਿੱਚ ਕਈ ਵਾਰ ਅਸਫਲ ਰਹੇ। ਇੱਕ ਵਾਰ ਉਨ੍ਹਾਂ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ – ‘ਮੈਂ ਲਾਈਟ ਬਲਬ ਨਾ ਬਣਾਉਣ ਦੇ 10 ਹਜ਼ਾਰ ਤਰੀਕੇ ਲੱਭੇ ਹਨ’ ਯਾਨਿ ਕਿ ਐਡੀਸਨ ਨੇ ਆਪਣੀਆਂ ਅਸਫਲਤਾਵਾਂ ਨੂੰ ਵੀ ਆਪਣੀ ਤਾਕਤ ਬਣਾ ਲਿਆ। ਇਹ ਮੇਰਾ ਸੁਭਾਗ ਹੈ ਕਿ ਅੱਜ ਮੈਂ ਮਹਾਰਿਸ਼ੀ ਅਰਬਿੰਦੋ ਦੀ ਕਰਮ ਭੂਮੀ ‘Auroville’ ਵਿੱਚ ਹਾਂ, ਇੱਕ ਕ੍ਰਾਂਤੀਕਾਰੀ ਦੇ ਰੂਪ ਵਿੱਚ ਉਨ੍ਹਾਂ ਨੇ ਬਿ੍ਰਟਿਸ਼ ਸ਼ਾਸਨ ਨੂੰ ਚੁਣੌਤੀ ਦਿੱਤੀ, ਉਨ੍ਹਾਂ ਦੇ ਖਿਲਾਫ ਜੰਗ ਲੜੀ, ਉਨ੍ਹਾਂ ਦੇ ਸ਼ਾਸਨ ’ਤੇ ਸਵਾਲ ਉਠਾਏ। ਇਸੇ ਤਰ੍ਹਾਂ ਉਨ੍ਹਾਂ ਨੇ ਇੱਕ ਮਹਾਨ ਰਿਸ਼ੀ ਦੇ ਰੂਪ ਵਿੱਚ ਜੀਵਨ ਦੇ ਹਰ ਪਹਿਲੂ ਬਾਰੇ ਸਵਾਲ ਖੜ੍ਹੇ ਕੀਤੇ, ਜਵਾਬ ਲੱਭੇ ਅਤੇ ਮਨੁੱਖਤਾ ਨੂੰ ਰਾਹ ਦਿਖਾਈ। ਸੱਚਾਈ ਨੂੰ ਜਾਨਣ ਦੇ ਲਈ ਵਾਰ-ਵਾਰ ਪ੍ਰਸ਼ਨ ਪੁੱਛਣ ਦੀ ਭਾਵਨਾ ਮਹੱਤਵਪੂਰਨ ਹੈ। ਵਿਗਿਆਨਕ ਖੋਜ ਦੇ ਪਿੱਛੇ ਵੀ ਅਸਲ ਪ੍ਰੇਰਣਾ ਵੀ ਤਾਂ ਇਹੀ ਹੈ। ਉਦੋਂ ਤੱਕ ਚੈਨ ਨਾਲ ਨਹੀਂ ਬੈਠਣਾ ਚਾਹੀਦਾ, ਜਦੋਂ ਤੱਕ ਕਿਉਂ , ਕੀ ਅਤੇ ਕਿਵੇਂ ਵਰਗੇ ਪ੍ਰਸ਼ਨਾਂ ਦਾ ਉੱਤਰ ਨਾ ਮਿਲ ਜਾਵੇ। National Science Day ਦੇ ਮੌਕੇ ’ਤੇ ਮੈਂ ਆਪਣੇ ਵਿਗਿਆਨੀਆਂ, ਵਿਗਿਆਨ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਸਾਡੀ ਨੌਜਵਾਨ ਪੀੜ੍ਹੀ ਸੱਚ ਅਤੇ ਗਿਆਨ ਦੀ ਖੋਜ ਦੇ ਲਈ ਪ੍ਰੇਰਿਤ ਹੋਵੇ, ਵਿਗਿਆਨ ਦੀ ਮਦਦ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਵੇ, ਇਸ ਵਾਸਤੇ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਸਾਥੀਓ Crisis ਦੇ ਸਮੇਂ , Safety, Disaster ਇਨ੍ਹਾਂ ਸਾਰੇ ਵਿਸ਼ਿਆਂ ’ਤੇ ਮੈਨੂੰ ਬਹੁਤ ਵਾਰੀ ਬਹੁਤ ਸਾਰੇ ਸੰਦੇਸ਼ ਆਉਦੇ ਰਹਿੰਦੇ ਹਨ, ਲੋਕ ਮੈਨੂੰ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ। ਪੂਣੇ ਤੋਂ ਸ਼੍ਰੀਮਾਨ ਰਵਿੰਦਰ ਸਿੰਘ ਨੇ NarendraModi mobile app ’ਤੇ ਆਪਣੇ Comment ਵਿੱਚ Occupational Safety ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸਾਡੇ ਦੇਸ਼ ਵਿੱਚ ਫੈਕਟਰੀਆਂ ਅਤੇ ਕੰਸਟ੍ਰੱਕਸ਼ਨ ਸਾਈਟਾਂ ’ਤੇ ਸੇਫਟੀ ਸਟੈਂਡਰਡ ਓਨੇ ਚੰਗੇ ਨਹੀਂ ਹਨ। ਅਗਲੀ 4 ਮਾਰਚ ਨੂੰ ਭਾਰਤ ਦਾ ‘ਨੈਸ਼ਨਲ ਸੇਫਟੀ ਡੇ’ ਹੈ ਤਾਂ ਪ੍ਰਧਾਨ ਮੰਤਰੀ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਸੇਫਟੀ ਬਾਰੇ ਗੱਲ ਕਰਨ ਤਾਂ ਕਿ ਲੋਕਾਂ ਵਿੱਚ ਸੇਫਟੀ ਨੂੰ ਲੈ ਕੇ ਜਾਗਰੂਕਤਾ ਵਧੇ, ਜਦੋਂ ਅਸੀਂ ਪਬਲਿਕ ਸੇਫਟੀ ਦੀ ਗੱਲ ਕਰਦੇ ਹਾਂ ਤਾਂ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ –Pro – activeness ਅਤੇ ਦੂਸਰਾ ਹੈ Preparedness । ਸੇਫਟੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਉਹ ਜਿਹੜੀ ਬਿਪਤਾ ਦੇ ਸਮੇਂ ਜ਼ਰੂਰੀ ਹੁੰਦੀ ਹੈ, Safety During Disaster ਅਤੇ ਦੂਸਰੀ ਉਹ ਜਿਸ ਦੀ ਰੋਜ਼ਾਨਾ ਜੀਵਨ ਵਿੱਚ ਲੋੜ ਪੈਂਦੀ ਹੈ, Safety in Everyday life । ਜੇਕਰ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸੇਫਟੀ ਨੂੰ ਲੈ ਕੇ ਜਾਗਰੂਕ ਨਹੀਂ ਹਾਂ, ਉਸ ਨੂੰ ਹਾਸਿਲ ਨਹੀਂ ਕਰ ਪਾ ਰਹੇ ਤਾਂ ਫਿਰ ਬਿਪਤਾ ਦੇ ਦੌਰਾਨ ਇਸ ਨੂੰ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ। ਅਸੀਂ ਸਾਰੇ ਬਹੁਤ ਵਾਰੀ ਰਸਤਿਆਂ ’ਚ ਲਿਖੇ ਬੋਰਡ ਪੜ੍ਹਦੇ ਹਾਂ, ਉਨ੍ਹਾਂ ਵਿੱਚ ਲਿਖਿਆ ਹੁੰਦਾ ਹੈ :-

– ‘ਸਾਵਧਾਨੀ ਹਟੀ, ਦੁਰਘਟਨਾ ਘਟੀ’

– ‘ਇੱਕ ਭੁੱਲ ਕਰੇ ਨੁਕਸਾਨ, ਖੋਹ ਲਏ ਖੁਸ਼ੀਆਂ ਅਤੇ ਮੁਸਕਾਨ’

– ‘ਇੰਨੀ ਜਲਦੀ ਨਾ ਦੁਨੀਆਂ ਛੱਡੋ, ਸੁਰੱਖਿਆ ਨਾਲ ਨਾਤਾ ਜੋੜੋ’

– ‘ਸੁਰੱਖਿਆ ਨਾਲ ਨਾ ਕਰੋ ਕੋਈ ਮਸਤੀ, ਵਰਨਾ ਜ਼ਿੰਦਗੀ ਹੋ ਜਾਊ ਸਸਤੀ’

ਉਸ ਤੋਂ ਅੱਗੇ ਉਨ੍ਹਾਂ ਵਾਕਾਂ ਦਾ ਸਾਡੇ ਜੀਵਨ ਵਿੱਚ ਕਈ ਵਾਰੀ ਕੋਈ ਉਪਯੋਗ ਹੀ ਨਹੀਂ ਹੁੰਦਾ। ਕੁਦਰਤੀ ਆਫ਼ਤਾਂ ਨੂੰ ਜੇਕਰ ਛੱਡ ਦਈਏ ਤਾਂ ਜ਼ਿਆਦਾਤਰ ਦੁਰਘਟਨਾਵਾਂ ਸਾਡੀ ਕਿਸੇ ਨਾ ਕਿਸੇ ਗਲਤੀ ਕਰਕੇ ਹੀ ਹੁੰਦੀਆਂ ਹਨ। ਜੇਕਰ ਅਸੀਂ ਸਾਵਧਾਨ ਰਹੀਏ, ਜ਼ਰੂਰੀ ਨਿਯਮਾਂ ਦਾ ਪਾਲਣ ਕਰੀਏ ਤਾਂ ਅਸੀਂ ਆਪਣੇ ਜੀਵਨ ਦੀ ਰੱਖਿਆ ਤਾਂ ਕਰ ਹੀ ਸਕਦੇ ਹਾਂ, ਸਗੋਂ ਬਹੁਤ ਵੱਡੀਆਂ ਦੁਰਘਟਨਾਵਾਂ ਤੋਂ ਲੋਕਾਂ ਨੂੰ ਵੀ ਬਚਾਅ ਸਕਦੇ ਹਾਂ। ਕਈ ਵਾਰ ਅਸੀਂ ਵੇਖਿਆ ਹੈ ਕਿ ਵਰਕ ਪਲੇਸ ’ਤੇ ਸੇਫਟੀ ਨੂੰ ਲੈ ਕੇ ਬਹੁਤ ਸਾਰੇ ਨਿਰਦੇਸ਼ ਲਿਖੇ ਗਏ ਹੁੰਦੇ ਹਨ ਪਰ ਕਿਤੇ ਵੀ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਮੈਂ ਤਾਂ ਇਸ ਗੱਲ ’ਤੇ ਜ਼ੋਰ ਦਿੰਦਾ ਹਾਂ ਕਿ ਮਹਾਨਗਰ ਪਾਲਿਕਾ, ਨਗਰ ਪਾਲਿਕਾਵਾਂ ਜਿਨਾਂ ਦੇ ਕੋਲ ਫਾਇਰਬਿ੍ਰਗੇਡ ਹੁੰਦੇ ਹਨ, ਉਨ੍ਹਾਂ ਨੂੰ ਹਫ਼ਤੇ ’ਚ ਇੱਕ ਵਾਰ ਜਾਂ ਮਹੀਨੇ ’ਚ ਇੱਕ ਵਾਰ ਵੱਖ-ਵੱਖ ਸਕੂਲਾਂ ’ਚ ਜਾ ਕੇ ਸਕੂਲ ਦੇ ਬੱਚਿਆਂ ਦੇ ਸਾਹਮਣੇ Mock Drill ਕਰਨੀ ਚਾਹੀਦੀ ਹੈ। ਉਸ ਦੇ ਦੋ ਫਾਇਦੇ ਹੋਣਗੇ – ਫਾਇਰਬਿ੍ਰਗੇਡ ਨੂੰ ਵੀ ਸਾਵਧਾਨ ਰਹਿਣ ਦੀ ਆਦਤ ਰਹਿੰਦੀ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਦੀ ਸਿੱਖਿਆ ਮਿਲਦੀ ਹੈ ਅਤੇ ਇਸ ਦੇ ਲਈ ਕੋਈ ਵੱਖ ਖਰਚ ਨਹੀਂ ਹੁੰਦਾ – ਇੱਕ ਤਰ੍ਹਾਂ ਨਾਲ ਸਿੱਖਿਆ ਦਾ ਹੀ ਇੱਕ ਹਿੱਸਾ ਬਣ ਜਾਂਦਾ ਹੈ। ਮੈਂ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦਾ ਰਹਿੰਦਾ ਹਾਂ। ਜਿੱਥੋਂ ਤੱਕ ਆਫ਼ਤਾਂ ਦੀ ਗੱਲ ਹੈ, Disasters ਦੀ ਗੱਲ ਹੈ ਤਾਂ ਭਾਰਤ ਭੂਗੋਲਿਕ ਅਤੇ ਜਲਵਾਯੂ ਦੇ ਹਿਸਾਬ ਨਾਲ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਇਸ ਦੇਸ਼ ਨੇ ਕਈ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਆਫ਼ਤਾਂ, ਜਿਵੇਂ ਰਸਾਇਣਿਕ ਅਤੇ ਉਦਯੋਗਿਕ ਦੁਰਘਟਨਾਵਾਂ ਨੂੰ ਝੱਲਿਆ ਹੈ। ਅੱਜ National Disaster Management Authority ਯਾਨਿ ਕਿ NDMA ਦੇਸ਼ ਵਿੱਚ ਇਨ੍ਹਾਂ ਆਫ਼ਤਾਂ ਨਾਲ ਨਿਬੜਣ ਦੀ ਅਗਵਾਈ ਕਰ ਰਿਹਾ ਹੈ। ਭੂਚਾਲ ਹੋਵੇ, ਹੜ ਹੋਵੇ, Cyclone ਹੋਵੇ, ਜ਼ਮੀਨ ਖਿਸਕਣ ਦੀ ਘਟਨਾ ਹੋਵੇ, ਵਰਗੀਆਂ ਵਿਭਿੰਨ ਆਫ਼ਤਾਂ ਵੇਲੇ ਦੇ ਰੈਸਕਿਊ ਆਪ੍ਰੇਸ਼ਨ ਲਈ NDMA ਤੁਰੰਤ ਪਹੁੰਚਦਾ ਹੈ। ਉਨ੍ਹਾਂ ਨੇ ਗਾਈਡ ਲਾਈਨ ਵੀ ਜਾਰੀ ਕੀਤੇ ਹਨ, ਇਸ ਦੇ ਨਾਲ ਹੀ ਉਹ Capacity Building ਦੇ ਲਈ ਲਗਾਤਾਰ ਟਰੇਨਿੰਗ ਦੇ ਕੰਮ ਵੀ ਕਰਦੇ ਰਹਿੰਦੇ ਹਨ। ਹੜ, Cyclone ਦੇ ਖਤਰਿਆਂ ਵਾਲੇ ਜ਼ਿਲਿਆਂ ਵਿੱਚ ਵਲੰਟੀਅਰਜ਼ ਦੀ ਟਰੇਨਿੰਗ ਲਈ ਵੀ ‘ਆਪਦਾ ਮਿਤਰ’ ਨਾਂ ਦੀ ਪਹਿਲ ਕੀਤੀ ਗਈ ਹੈ। ਟਰੇਨਿੰਗ ਅਤੇ ਜਾਗਰੂਕਤਾ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਅੱਜ ਤੋਂ 2-3 ਸਾਲ ਪਹਿਲਾਂ ਲੂ Heatwave ਦੇ ਕਾਰਣ ਹਰ ਸਾਲ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਦਿੰਦੇ ਸਨ। ਇਸ ਤੋਂ ਬਾਅਦ NDMA ਨੇ Heatwave ਤੋਂ ਨਿਬੜਣ ਲਈ ਵਰਕਸ਼ਾਪ ਆਯੋਜਿਤ ਕੀਤੇ, ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਈ। ਮੌਸਮ ਵਿਭਾਗ ਨੇ ਸਹੀ ਅੰਦਾਜ਼ੇ ਲਗਾਏ, ਸਾਰਿਆਂ ਦੀ ਭਾਗੀਦਾਰੀ ਨਾਲ ਇੱਕ ਚੰਗਾ ਨਤੀਜਾ ਸਾਹਮਣੇ ਆਇਆ। 2017 ਵਿੱਚ ਲੂ ਦੇ ਕਾਰਣ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਹੈਰਾਨੀਜਨਕ ਰੂਪ ਨਾਲ ਘਟ ਕੇ ਲਗਭਗ 220 ’ਤੇ ਆ ਗਈ। ਇਸ ਨਾਲ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਸੁਰੱਖਿਆ ਨੂੰ ਪਹਿਲ ਦਿੰਦੇ ਹਾਂ ਤਾਂ ਅਸੀਂ ਸੁਰੱਖਿਆ ਪ੍ਰਾਪਤ ਕਰ ਸਕਦੇ ਹਾਂ। ਸਮਾਜ ਵਿੱਚ ਇਸ ਤਰ੍ਹਾਂ ਨਾਲ ਕੰਮ ਕਰਨ ਵਾਲੇ ਅਨੇਕਾਂ ਲੋਕ ਹੋਣ, ਸਮਾਜਿਕ ਸੰਗਠਨ ਹੋਣ, ਜਾਗਰੂਕ ਨਾਗਰਿਕ ਹੋਣ – ਮੈਂ ਉਨ੍ਹਾਂ ਸਾਰਿਆਂ ਦੀ ਤਾਰੀਫ ਕਰਨਾ ਚਾਹੁੰਦਾ ਹਾਂ, ਜਿਹੜੇ ਕਿਸੇ ਵੀ ਆਫ਼ਤ ਦੇ ਸਮੇਂ ਮਿੰਟਾਂ ਦੇ ਅੰਦਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟ ਜਾਂਦੇ ਹਨ। ਅਜਿਹੇ ਗੁੰਮਨਾਮ Heroes ਦੀ ਗਿਣਤੀ ਕੋਈ ਘੱਟ ਨਹੀਂ ਹੈ। ਸਾਡੀਆਂ ਫਾਇਰ ਅਤੇ ਰੈਸਕਿਊ ਸਰਵਿਸਿਜ਼, National Disaster Response Forces, ਹਥਿਆਰਬੰਦ ਸੈਨਾਵਾਂ, Paramilitary Forces ਇਹ ਵੀ ਸੰਕਟ ਦੇ ਸਮੇਂ ਪਹੁੰਚਣ ਵਾਲੇ ਵੀਰ ਬਹਾਦਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀ ਸਹਾਇਤਾ ਕਰਦੇ ਹਨ। ਐਨ. ਸੀ. ਸੀ., ਸਕਾਊਟਸ ਵਰਗੇ ਸੰਗਠਨ ਵੀ ਇਨ੍ਹਾਂ ਕੰਮਾਂ ਨੂੰ ਅੱਜ-ਕੱਲ ਕਰ ਵੀ ਰਹੇ ਹਨ, ਸਿਖਲਾਈ ਵੀ ਦੇ ਰਹੇ ਹਨ। ਪਿਛਲੇ ਦਿਨੀਂ ਅਸੀਂ ਇੱਕ ਉੱਦਮ ਇਹ ਵੀ ਕੀਤਾ ਹੈ ਕਿ ਜਿਵੇਂ ਦੁਨੀਆਂ ਦੇ ਦੇਸ਼ਾਂ ਵਿੱਚ ਜੁਆਇੰਟ ਮਿਲਟਰੀ ਐਕਸਰਸਾਈਜ਼ ਹੁੰਦੀ ਹੈ ਤਾਂ ਕਿਉਂ ਨਾ ਦੁਨੀਆਂ ਦੇ ਦੇਸ਼ Disaster Management ਵੇਲੇ ਵੀ ਜੁਆਇੰਟ ਐਕਸਰਸਾਈਜ਼ ਕਰਨ। ਭਾਰਤ ਨੇ ਇਸ ਦੀ ਅਗਵਾਈ ਕੀਤੀ ਹੈ – BIMSTEC ਬੰਗਲਾ ਦੇਸ਼, ਭਾਰਤ, ਮੀਆਂਮਾਰ, ਸ਼੍ਰੀਲੰਕਾ, ਥਾਈਲੈਂਡ, ਭੁਟਾਨ ਅਤੇ ਨੇਪਾਲ ਇਨ੍ਹਾਂ ਦੇਸ਼ਾਂ ਦੀ ਇੱਕ Joint Disaster Management Exercise ਵੀ ਕੀਤੀ ਗਈ। ਇਹ ਆਪਣੇ ਆਪ ਵਿੱਚ ਪਹਿਲਾ ਅਤੇ ਵੱਡਾ ਮਨੁੱਖੀ ਪ੍ਰਯੋਗ ਸੀ। ਸਾਨੂੰ ਇੱਕ Risk Conscious Society ਬਣਨਾ ਹੋਵੇਗਾ। ਆਪਣੇ ਸੱਭਿਆਚਾਰ ਵਿੱਚ ਅਸੀਂ ਕਦਰਾਂ-ਕੀਮਤਾਂ ਦੀ ਰੱਖਿਆ, Safety of Values ਦੇ ਬਾਰੇ ਤਾਂ ਅਕਸਰ ਗੱਲਾਂ ਕਰਦੇ ਰਹਿੰਦੇ ਹਾਂ ਪਰ ਸਾਨੂੰ Values of Safety , ਸੁਰੱਖਿਆ ਦੀਆਂ ਕਦਰਾਂ-ਕੀਮਤਾਂ ਨੂੰ ਵੀ ਸਮਝਣਾ ਪਵੇਗਾ। ਉਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਪਵੇਗਾ। ਆਪਣੇ ਆਮ ਜੀਵਨ ਵਿੱਚ ਅਸੀਂ ਵੇਖਿਆ ਹੈ ਕਿ ਅਸੀਂ ਸੈਂਕੜੇ ਵਾਰ ਹਵਾਈ ਜਹਾਜ਼ ਵਿੱਚ ਯਾਤਰਾ ਕਰਦੇ ਹਾਂ ਅਤੇ ਹਵਾਈ ਜਹਾਜ਼ ਦੇ ਅੰਦਰ ਏਅਰ ਹੋਸਟਸ ਸ਼ੁਰੂ ਵਿੱਚ ਸਾਨੂੰ ਸੇਫਟੀ ਦੇ ਬਾਰੇ ਜਾਣਕਾਰੀ ਦਿੰਦੀ ਹੈ। ਅਸੀਂ ਸਾਰਿਆਂ ਨੇ ਸੌ ਵਾਰੀ ਇਸ ਨੂੰ ਸੁਣਿਆ ਹੋਵੇਗਾ ਪਰ ਅੱਜ ਜੇਕਰ ਸਾਨੂੰ ਕੋਈ ਹਵਾਈ ਜਹਾਜ਼ ਵਿੱਚ ਲਿਜਾ ਕੇ ਖੜਾ ਕਰੇ ਅਤੇ ਪੁੱਛੇ ਕਿ ਦੱਸੋ ਕਿ ਕਿਹੜੀ ਚੀਜ਼ ਕਿੱਥੇ ਹੈ? ਲਾਈਫ ਜੈਕਟ ਕਿੱਥੇ ਹੈ? ਉਸ ਦੀ ਵਰਤੋਂ ਕਿਵੇਂ ਕਰਨੀ ਹੈ? ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਸਾਡੇ ਵਿੱਚੋਂ ਇਹ ਕੋਈ ਨਹੀਂ ਦੱਸ ਸਕੇਗਾ। ਮਤਲਬ ਇਹ ਹੋਇਆ ਕਿ ਜਾਣਕਾਰੀ ਦੇਣ ਦੀ ਵਿਵਸਥਾ ਸੀ? ਸੀ। ਪ੍ਰਤੱਖ ਰੂਪ ਵਿੱਚ ਉਸ ਪਾਸੇ ਨਜ਼ਰ ਕਰਕੇ ਦੇਖਣ ਦੀ ਸੰਭਾਵਨਾ ਸੀ? ਸੀ। ਪਰ ਅਸੀਂ ਇੰਝ ਕੀਤਾ ਨਹੀਂ। ਕਿਉਂ ? ਕਿਉਂਕਿ ਅਸੀਂ ਸੁਭਾਅ ਤੋਂ ਹੀ ਜਾਗਰੂਕ ਨਹੀਂ ਹਾਂ ਅਤੇ ਇਸ ਲਈ ਸਾਡੇ ਕੰਨ ਹਵਾਈ ਜਹਾਜ਼ ਵਿੱਚ ਬੈਠਣ ਤੋਂ ਬਾਅਦ ਸੁਣਦੇ ਤਾਂ ਹਨ ਪਰ ‘ਇਹ ਸੂਚਨਾ ਮੇਰੇ ਲਈ ਹੈ’ ਅਜਿਹਾ ਸਾਡੇ ਵਿੱਚੋਂ ਕਿਸੇ ਨੂੰ ਲੱਗਦਾ ਹੀ ਨਹੀਂ ਹੈ। ਅਜਿਹਾ ਹੀ ਅਨੁਭਵ ਸਾਨੂੰ ਜੀਵਨ ਦੇ ਹਰ ਖੇਤਰ ਵਿੱਚ ਹੈ। ਅਸੀਂ ਇਹ ਨਾ ਸੋਚੀਏ ਕਿ ਸੇਫਟੀ ਕਿਸੇ ਹੋਰ ਦੇ ਲਈ ਹੈ, ਜੇਕਰ ਸਾਰੇ ਆਪਣੀ ਸੇਫਟੀ ਦੇ ਲਈ ਸਾਵਧਾਨ ਹੋ ਜਾਈਏ ਤਾਂ ਸਮਾਜ ਦੀ ਸੇਫਟੀ ਦਾ ਭਾਵ ਵੀ ਆਪਣੇ ਆਪ ਪੈਦਾ ਹੋ ਜਾਂਦਾ ਹੈ।

ਮੇਰੇ ਪਿਆਰੇ ਦੇਸ਼ ਵਾਸੀਓ, ਇਸ ਵਾਰ ਬਜਟ ਵਿੱਚ ‘ਸਵੱਛ ਭਾਰਤ’ ਦੇ ਤਹਿਤ ਪਿੰਡਾਂ ਦੇ ਲਈ ਬਾਇਓ ਗੈਸ ਦੇ ਮਾਧਿਅਮ ਨਾਲ ਵੇਸਟ ਟੂ ਵੈਲਥ ਅਤੇ ਵੇਸਟ ਟੂ ਐਨਰਜੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਦੇ ਲਈ ਸ਼ੁਰੂਆਤ ਕੀਤੀ ਗਈ ਅਤੇ ਇਸ ਨੂੰ ਨਾਂ ਦਿੱਤਾ ਗਿਆ ‘GOBAR-Dhan’ – Galvanizing Organic Bio-Agro Resources । ਇਸ GOBAR-Dhan ਯੋਜਨਾ ਦਾ ਉਦੇਸ਼ ਹੈ, ਪਿੰਡਾਂ ਨੂੰ ਸਵੱਛ ਬਣਾਉਣਾ ਅਤੇ ਪਸ਼ੂਆਂ ਦੇ ਗੋਹੇ ਤੇ ਖੇਤਾਂ ਦੇ ਠੋਸ ਕਚਰੇ ਨੂੰ COMPOST ਅਤੇ BIO-GAS ਵਿੱਚ ਬਦਲ ਕੇ, ਉਸ ਨਾਲ ਪੈਸਾ ਅਤੇ ਊਰਜਾ ਪੈਦਾ ਕਰਨਾ। ਭਾਰਤ ਵਿੱਚ ਪਸ਼ੂਆਂ ਦੀ ਆਬਾਦੀ ਪੂਰੇ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹੈ। ਭਾਰਤ ਵਿੱਚ ਪਸ਼ੂਆਂ ਦੀ ਆਬਾਦੀ ਲਗਭਗ 30 ਕਰੋੜ ਹੈ ਅਤੇ ਗੋਹੇ ਦਾ ਉਤਪਾਦ ਹਰ ਰੋਜ਼ ਲਗਭਗ 30 ਲੱਖ ਟਨ। ਕੁਝ ਯੂਰਪੀ ਦੇਸ਼ ਅਤੇ ਚੀਨ ਪਸ਼ੂਆਂ ਦੇ ਗੋਹੇ ਅਤੇ ਹੋਰ ਜੈਵਿਕ ਕਚਰੇ ਦੀ ਵਰਤੋਂ ਊਰਜਾ ਦੇ ਉਤਪਾਦਨ ਲਈ ਕਰਦੇ ਹਨ ਪਰ ਭਾਰਤ ਵਿੱਚ ਇਸ ਦੀ ਪੂਰਨ ਸਮਰੱਥਾ ਦੀ ਵਰਤੋਂ ਨਹੀਂ ਹੋ ਰਹੀ ਸੀ। ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੇ ਤਹਿਤ ਹੁਣ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ।

ਪਸ਼ੂਆਂ ਦੇ ਗੋਹੇ, ਖੇਤੀਬਾੜੀ ਤੋਂ ਪੈਦਾ ਹੋਏ ਕਚਰੇ, ਰਸੋਈ ਤੋਂ ਨਿਕਲਣ ਵਾਲਾ ਕਚਰਾ ਇਨ੍ਹਾਂ ਸਾਰਿਆਂ ਨੂੰ ਬਾਇਓ ਗੈਸ ’ਤੇ ਅਧਾਰਿਤ ਊਰਜਾ ਬਣਾਉਣ ਦੇ ਲਈ ਵਰਤਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ। ‘ਗੋਬਰ ਧਨ ਯੋਜਨਾ’ ਦੇ ਤਹਿਤ ਭਾਰਤ ਦੇ ਦਿਹਾਤੀ ਇਲਾਕਿਆਂ ਵਿੱਚ ਕਿਸਾਨ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਉਹ ਗੋਹੇ ਅਤੇ ਕਚਰੇ ਨੂੰ ਸਿਰਫ ਵੇਸਟ ਦੇ ਰੂਪ ਵਿੱਚ ਨਹੀਂ, ਸਗੋਂ ਆਮਦਨੀ ਦੇ ਸਰੋਤ ਦੇ ਰੂਪ ਵਿੱਚ ਵੇਖਣ। ‘ਗੋਬਰ ਧਨ ਯੋਜਨਾ’ ਨਾਲ ਦਿਹਾਤੀ ਖੇਤਰ੍ਹਾਂ ਨੂੰ ਕਈ ਲਾਭ ਹੋਣਗੇ। ਪਿੰਡਾਂ ਨੂੰ ਸਾਫ ਰੱਖਣ ਵਿੱਚ ਸਹਾਇਤਾ ਮਿਲੇਗੀ, ਪਸ਼ੂਆਂ ਦੀ ਸਿਹਤ ਬਿਹਤਰ ਹੋਵੇਗੀ ਅਤੇ ਉਤਪਾਦਨ ਵੀ ਵਧੇਗਾ। ਬਾਇਓ ਗੈਸ ਨਾਲ ਖਾਣਾ ਪਕਾਉਣ ਅਤੇ ਰੋਸ਼ਨੀ ਦੇ ਲਈ ਊਰਜਾ ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਵਧੇਗੀ। ਕਿਸਾਨਾਂ, ਪਸ਼ੂ ਪਾਲਕਾਂ ਦੀ ਆਮਦਨੀ ਵਧਣ ਵਿੱਚ ਸਹਾਇਤਾ ਮਿਲੇਗੀ। Waste Collection, Transportation ਬਾਇਓ ਗੈਸ ਨੂੰ ਵੇਚਣ ਆਦਿ ਲਈ ਵੀ ਨਵੀਆਂ ਨੌਕਰੀਆਂ ਦੇ ਮੌਕੇ ਮਿਲਣਗੇ। ‘ਗੋਬਰ ਧਨ ਯੋਜਨਾ’ ਦੀ ਸਹੀ ਵਿਵਸਥਾ ਦੇ ਲਈ ਇੱਕ ਆਨਲਾਈਨ ਟਰੇਡਿੰਗ ਪਲੇਟਫਾਰਮ ਵੀ ਬਣਾਇਆ ਜਾਵੇਗਾ ਜੋ ਕਿਸਾਨਾਂ ਨੂੰ ਖਰੀਦਦਾਰਾਂ ਨਾਲ ਜੋੜੇਗਾ ਤਾਂ ਕਿ ਕਿਸਾਨਾਂ ਨੂੰ ਗੋਹੇ ਅਤੇ ਐਗਰੀਕਲਚਰ ਵੇਸਟ ਦਾ ਸਹੀ ਮੁੱਲ ਮਿਲ ਸਕੇ। ਮੈਂ ਉੱਦਮੀਆਂ, ਖਾਸ ਤੌਰ ’ਤੇ ਦਿਹਾਤੀ ਖੇਤਰ੍ਹਾਂ ਵਿੱਚ ਰਹਿ ਰਹੀਆਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਅੱਗੇ ਆਓ। Self Help Group ਬਣਾ ਕੇ, ਸਹਿਕਾਰੀ ਸਮਿਤੀਆਂ ਬਣਾ ਕੇ ਇਸ ਮੌਕੇ ਦਾ ਪੂਰਾ ਲਾਭ ਉਠਾਓ। ਮੈਂ ਤੁਹਾਨੂੰ ਸੱਦਾ ਦਿੰਦਾ ਹਾਂ Clean Energy and Green Jobs ਦੇ ਇਸ ਅੰਦੋਲਨ ਦੇ ਹਿੱਸੇਦਾਰ ਬਣੋ। ਆਪਣੇ ਪਿੰਡ ਵਿੱਚ ਵੇਸਟ ਨੂੰ ਵੈਲਥ ਵਿੱਚ ਬਦਲਣ ਅਤੇ ਗੋਹੇ ਤੋਂ ਗੋਬਰ-ਧਨ ਬਣਾਉਣ ਦੀ ਦਿਸ਼ਾ ਵਿੱਚ ਪਹਿਲ ਕਰੋ।

ਮੇਰੇ ਪਿਆਰੇ ਦੇਸ਼ ਵਾਸੀਓ, ਅੱਜ ਤੱਕ ਅਸੀਂ ਮਿਊਜ਼ਿਕ ਫੈਸਟੀਵਲ, ਫੂਡ ਫੈਸਟੀਵਲ, ਫਿਲਮ ਫੈਸਟੀਵਲ ਅਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਫੈਸਟੀਵਲ ਬਾਰੇ ਸੁਣਦੇ ਆਏ ਹਾਂ ਪਰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਅਨੋਖੀ ਪਹਿਲ ਕਰਦੇ ਹੋਏ ਰਾਜ ਦਾ ਪਹਿਲਾ ‘ਕਚਰਾ ਮਹਾਉਤਸਵ’ ਆਯੋਜਿਤ ਕੀਤਾ ਗਿਆ। ਰਾਏਪੁਰ ਨਗਰ ਨਿਗਮ ਦੁਆਰਾ ਆਯੋਜਿਤ ਇਸ ਮਹਾਉਤਸਵ ਦਾ ਉਦੇਸ਼ ਸੀ ਸਵੱਛਤਾ ਨੂੰ ਲੈ ਕੇ ਜਾਗਰੂਕਤਾ। ਸ਼ਹਿਰ ਦੇ ਕਚਰੇ ਦੀ ਰਚਨਾਤਮਕ ਵਰਤੋਂ ਕਰਨਾ ਅਤੇ ਕਚਰੇ ਨੂੰ ਰੀ-ਯੂਸ ਕਰਨ ਦੇ ਵਿਭਿੰਨ ਤਰੀਕਿਆਂ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ। ਇਸ ਮੌਕੇ ’ਤੇ ਤਰ੍ਹਾਂ-ਤਰ੍ਹਾਂ ਦੀ ਐਕਟੀਵਿਟੀ ਹੋਈ, ਜਿਨਾਂ ਵਿੱਚ ਵਿਦਿਆਰਥੀਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਸ਼ਾਮਿਲ ਹੋਇਆ। ਕਚਰੇ ਦੀ ਵਰਤੋਂ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ। ਵੇਸਟ ਮੈਨੇਜਮੈਂਟ ਦੇ ਸਾਰੇ ਪੱਖਾਂ ’ਤੇ ਲੋਕਾਂ ਨੂੰ ਸਿੱਖਿਅਤ ਕਰਨ ਦੇ ਲਈ ਵਰਕਸ਼ਾਪ ਆਯੋਜਿਤ ਕੀਤੇ ਗਏ। ਸਵੱਛਤਾ ਦੇ ਥੀਮ ’ਤੇ ਮਿਊਜ਼ਿਕ ਪਰਫਾਰਮੈਂਸ ਹੋਈ। ਆਰਟ ਵਰਕ ਬਣਾਏ ਗਏ। ਰਾਏਪੁਰ ਤੋਂ ਪ੍ਰੇਰਣਾ ਲੈ ਕੇ ਹੋਰ ਜ਼ਿਲਿਆਂ ਵਿੱਚ ਤਰ੍ਹਾਂ-ਤਰ੍ਹਾਂ ਨਾਲ ‘ਕਚਰਾ ਉਤਸਵ’ ਹੋਏ। ਹਰ ਕਿਸੇ ਨੇ ਆਪਣੇ ਵੱਲੋਂ ਪਹਿਲ ਕਰਦੇ ਹੋਏ ਸਵੱਛਤਾ ਬਾਰੇ Innovative Ideas ਸੇਅਰ ਕੀਤੇ, ਚਰਚਾਵਾਂ ਕੀਤੀਆਂ, ਕਵਿਤਾਵਾਂ ਪੜੀਆਂ ਗਈਆਂ, ਸਵੱਛਤਾ ਨੂੰ ਲੈ ਕੇ ਇੱਕ ਤਿਓਹਾਰ ਵਰਗਾ ਮਾਹੌਲ ਤਿਆਰ ਹੋ ਗਿਆ। ਖਾਸ ਕਰਕੇ ਸਕੂਲੀ ਬੱਚਿਆਂ ਨੇ ਜਿਸ ਤਰ੍ਹਾਂ ਨਾਲ ਵਧ-ਚੜ ਕੇ ਹਿੱਸਾ ਲਿਆ, ਉਹ ਅਨੋਖੀ ਗੱਲ ਸੀ। ਵੇਸਟ ਮੈਨੇਜਮੈਂਟ ਅਤੇ ਸਵੱਛਤਾ ਦੇ ਮਹੱਤਵ ਨੂੰ ਜਿਸ ਨਵੇਂ ਢੰਗ ਨਾਲ ਇਸ ਮਹਾਉਤਸਵ ਵਿੱਚ ਵਿਖਾਇਆ ਗਿਆ, ਇਸ ਦੇ ਲਈ ਰਾਏਪੁਰ ਨਗਰ ਨਿਗਮ, ਪੂਰੇ ਛੱਤੀਸਗੜ੍ਹ ਦੀ ਜਨਤਾ ਅਤੇ ਉੱਥੋਂ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਹਰ ਸਾਲ 8 ਮਾਰਚ ਨੂੰ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮਨਾਇਆ ਜਾਂਦਾ ਹੈ। ਦੇਸ਼ ਅਤੇ ਦੁਨੀਆਂ ਵਿੱਚ ਬਹੁਤ ਸਾਰੇ ਆਯੋਜਨ ਹੁੰਦੇ ਹਨ। ਇਸ ਦਿਨ ਦੇਸ਼ ਵਿੱਚ ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਅਜਿਹੀਆਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ, ਜਿਨਾਂ ਨੇ ਬੀਤੇ ਦਿਨਾਂ ਵਿੱਚ ਵੱਖ-ਵੱਖ ਖੇਤਰ੍ਹਾਂ ’ਚ ਸਰਾਹੁਣਯੋਗ ਕੰਮ ਕੀਤਾ ਹੋਵੇ। ਅੱਜ ਦੇਸ਼ ਵੂਮੈਨ ਡਿਵੈਲਪਮੈਂਟ ਤੋਂ ਅੱਗੇ ਵੂਮੈਨ – ਲੀਡ ਡਿਵੈਲਪਮੈਂਟ ਵੱਲ ਵਧ ਰਿਹਾ ਹੈ। ਅੱਜ ਅਸੀਂ ਮਹਿਲਾ ਵਿਕਾਸ ਤੋਂ ਅੱਗੇ ਔਰਤਾਂ ਦੀ ਅਗਵਾਈ ਵਿੱਚ ਵਿਕਾਸ ਦੀ ਗੱਲ ਕਰ ਰਹੇ ਹਾਂ। ਇਸ ਮੌਕੇ ’ਤੇ ਮੈਨੂੰ ਸੁਆਮੀ ਵਿਵੇਕਾਨੰਦ ਦੇ ਵਚਨ ਯਾਦ ਆਉਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ‘The idea of perfect Womanhood is perfect independence’ – ਸਵਾ ਸੌ ਸਾਲ ਪਹਿਲਾਂ ਸਵਾਮੀ ਜੀ ਦਾ ਇਹ ਵਿਚਾਰ ਭਾਰਤੀ ਸੱਭਿਆਚਾਰ ਵਿੱਚ ਨਾਰੀ ਸ਼ਕਤੀ ਦੇ ਚਿੰਤਨ ਨੂੰ ਪ੍ਰਗਟ ਕਰਦਾ ਹੈ। ਅੱਜ ਸਮਾਜਿਕ, ਆਰਥਿਕ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਨਿਸ਼ਚਿਤ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅਸੀਂ ਉਸ ਪ੍ਰੰਪਰਾ ਦਾ ਹਿੱਸਾ ਹਾਂ, ਜਿੱਥੇ ਮਰਦਾਂ ਦੀ ਪਹਿਚਾਣ ਔਰਤਾਂ ਨਾਲ ਹੁੰਦੀ ਹੈ। ਯਸ਼ੋਦਾ ਨੰਦਨ, ਕੌਸ਼ਲਿਆ ਨੰਦਨ, ਗੰਧਾਰੀ ਪੁੱਤਰ, ਇਹੀ ਪਹਿਚਾਣ ਹੁੰਦੀ ਸੀ ਕਿਸੇ ਪੁੱਤਰ ਦੀ। ਅੱਜ ਸਾਡੀ ਨਾਰੀ ਸ਼ਕਤੀ ਨੇ ਆਪਣੇ ਕੰਮਾਂ ਨਾਲ ਆਤਮ ਬਲ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਆਪ ਨੂੰ ਆਤਮ ਨਿਰਭਰ ਬਣਾਇਆ ਹੈ। ਉਨ੍ਹਾਂ ਨੇ ਖੁਦ ਨੂੰ ਤਾਂ ਅੱਗੇ ਵਧਾਇਆ ਹੀ ਹੈ, ਨਾਲ ਹੀ ਦੇਸ਼ ਅਤੇ ਸਮਾਜ ਨੂੰ ਵੀ ਅੱਗੇ ਵਧਣ ਅਤੇ ਇੱਕ ਨਵੇਂ ਮੁਕਾਮ ’ਤੇ ਲਿਜਾਣ ਦਾ ਕੰਮ ਕੀਤਾ ਹੈ। ਆਖਿਰ ਸਾਡਾ ‘ਨਿਊ ਇੰਡੀਆ’ ਦਾ ਸੁਪਨਾ ਇਹੀ ਤਾਂ ਹੈ, ਜਿੱਥੇ ਔਰਤ ਤਾਕਤਵਰ ਹੋਵੇ, ਦੇਸ਼ ਦੇ ਵਿਕਾਸ ਵਿੱਚ ਬਰਾਬਰ ਦੀ ਹਿੱਸੇਦਾਰ ਹੋਵੇ, ਪਿਛਲੇ ਦਿਨੀਂ ਮੈਨੂੰ ਇੱਕ ਬਹੁਤ ਹੀ ਵਧੀਆ ਸੁਝਾਅ ਕਿਸੇ ਸ਼ਖਸ ਨੇ ਦਿੱਤਾ ਸੀ, ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ 8 ਮਾਰਚ ਨੂੰ ‘ਮਹਿਲਾ ਦਿਵਸ’ ਮਨਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕਾਰਜਕ੍ਰਮ ਹੁੰਦੇ ਹਨ, ਕੀ ਹਰ ਪਿੰਡ-ਸ਼ਹਿਰ ਵਿੱਚ ਜਿਨਾਂ ਨੇ ਸੌ ਸਾਲ ਪੂਰੇ ਕੀਤੇ ਹੋਣ, ਅਜਿਹੀਆਂ ਮਾਵਾਂ-ਭੈਣਾਂ ਦਾ ਸਨਮਾਨ ਕਾਰਜਕ੍ਰਮ ਆਯੋਜਿਤ ਹੋ ਸਕਦਾ ਹੈ? ਅਤੇ ਕੀ ਉਸ ਆਯੋਜਨ ਵਿੱਚ ਇੱਕ ਲੰਬੇ ਜੀਵਨ ਦੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ? ਮੈਨੂੰ ਇਹ ਵਿਚਾਰ ਚੰਗਾ ਲੱਗਾ, ਤੁਹਾਡੇ ਤੱਕ ਪਹੁੰਚਾ ਰਿਹਾ ਹਾਂ। ਨਾਰੀ ਸ਼ਕਤੀ ਕੀ ਕਰ ਸਕਦੀ ਹੈ, ਤੁਹਾਨੂੰ ਬਹੁਤ ਸਾਰੇ ਉਦਾਹਰਣ ਮਿਲਣਗੇ। ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਵੇਖੋਗੇ ਤਾਂ ਕੁਝ ਨਾ ਕੁਝ ਅਜਿਹੀਆਂ ਕਹਾਣੀਆਂ ਤੁਹਾਡੇ ਜੀਵਨ ਨੂੰ ਪ੍ਰੇਰਣਾ ਦੇਣਗੀਆਂ। ਹੁਣੇ-ਹੁਣੇ ਝਾਰਖੰਡ ਤੋਂ ਮੈਨੂੰ ਇੱਕ ਸਮਾਚਾਰ ਮਿਲਿਆ, ‘ਸਵੱਛ ਭਾਰਤ ਅਭਿਆਨ’ ਦੇ ਤਹਿਤ ਝਾਰਖੰਡ ਵਿੱਚ ਲਗਭਗ 15 ਲੱਖ ਔਰਤਾਂ ਨੇ ਇਕੱਠੇ ਹੋ ਕੇ ਇੱਕ ਮਹੀਨੇ ਦੀ ‘ਸਵੱਛਤਾ ਮੁਹਿੰਮ’ ਚਲਾਈ। ਇਹ ਅੰਕੜਾ ਛੋਟਾ ਨਹੀਂ ਹੈ। 26 ਜਨਵਰੀ 2018 ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਤਹਿਤ ਅੱਜ 20 ਦਿਨਾਂ ਵਿੱਚ ਇਨ੍ਹਾਂ ਔਰਤਾਂ ਨੇ 1 ਲੱਖ 70 ਹਜ਼ਾਰ ਸ਼ੌਚਾਲਿਆ ਦਾ ਨਿਰਮਾਣ ਕਰਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਵਿੱਚ ਲਗਭਗ 1 ਲੱਖ ਸਖੀ ਮੰਡਲ ਸ਼ਾਮਿਲ ਹਨ। 14 ਲੱਖ ਔਰਤਾਂ, 2 ਹਜ਼ਾਰ ਮਹਿਲਾ ਪੰਚਾਇਤ ਪ੍ਰਤੀਨਿਧੀ, 29 ਹਜ਼ਾਰ ਜਲ ਸਖੀਆਂ, 10 ਹਜ਼ਾਰ ਮਹਿਲਾ ਸਵੱਛਾ-ਗ੍ਰਹੀ ਅਤੇ 50 ਹਜ਼ਾਰ ਮਹਿਲਾ ਰਾਜ ਮਿਸਤਰੀ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨੀ ਵੱਡੀ ਘਟਨਾ ਹੈ। ਝਾਰਖੰਡ ਦੀਆਂ ਇਨ੍ਹਾਂ ਔਰਤਾਂ ਨੇ ਵਿਖਾ ਦਿੱਤਾ ਹੈ ਕਿ ਨਾਰੀ ਸ਼ਕਤੀ ਸਵੱਛ ਭਾਰਤ ਮੁਹਿੰਮ ਦੀ ਇੱਕ ਅਜਿਹੀ ਸ਼ਕਤੀ ਹੈ ਜੋ ਆਮ ਜੀਵਨ ਵਿੱਚ ਸਵੱਛਤਾ ਦੀ ਮੁਹਿੰਮ ਨੂੰ, ਸਵੱਛਤਾ ਦੇ ਸੰਸਕਾਰ ਨੂੰ ਪ੍ਰਭਾਵੀ ਢੰਗ ਨਾਲ ਆਮ ਲੋਕਾਂ ਦੇ ਸੁਭਾਅ ਵਿੱਚ ਸ਼ਾਮਿਲ ਕਰਕੇ ਰਹੇਗੀ।

ਭੈਣੋ-ਭਰਾਵੋ ਅਜੇ ਦੋ ਦਿਨ ਪਹਿਲਾਂ ਮੈਂ ਨਿਊਜ਼ ਵਿੱਚ ਵੇਖ ਰਿਹਾ ਸੀ ਕਿ ਐਲੀਫੈਂਟਾ ਦੀਪ ਦੇ ਤਿੰਨ ਪਿੰਡਾਂ ਵਿੱਚ ਆਜ਼ਾਦੀ ਦੇ 70 ਸਾਲ ਬਾਅਦ ਬਿਜਲੀ ਪਹੁੰਚੀ ਹੈ ਅਤੇ ਇਸ ਕਰਕੇ ਉੱਥੋਂ ਦੇ ਲੋਕਾਂ ਵਿੱਚ ਕਿੰਨੀ ਖੁਸ਼ੀ ਅਤੇ ਉਤਸ਼ਾਹ ਹੈ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਐਲੀਫੈਂਟਾ ਦੀਪ ਮੁੰਬਈ ਤੋਂ, ਸਮੁੰਦਰ ਵਿੱਚ 10 ਕਿਲੋਮੀਟਰ ਦੂਰ ਹੈ। ਇਹ ਸੈਲਾਨੀਆਂ ਲਈ ਬਹੁਤ ਵੱਡਾ ਖਿੱਚ ਦਾ ਕੇਂਦਰ ਹੈ। ਐਲੀਫੈਂਟਾ ਦੀਆਂ ਗੁਫ਼ਾਵਾਂ UNESCO ਦੇ ਵਰਲਡ ਹੈਰੀਟੇਜ ਹਨ। ਉੱਥੇ ਹਰ ਦਿਨ ਦੇਸ਼-ਵਿਦੇਸ਼ ਤੋਂ ਬਹੁਤ ਵੱਡੀ ਸੰਖਿਆ ਵਿੱਚ ਸੈਲਾਨੀ ਆਉਦੇ ਹਨ। ਇਹ ਇੱਕ ਮਹੱਤਵਪੂਰਨ ਟੂਰਿਸਟ ਡੈਸਟੀਨੇਸ਼ਨ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁੰਬਈ ਦੇ ਕੋਲ ਹੋਣ ਅਤੇ ਸੈਲਾਨੀਆਂ ਲਈ ਸੈਰ-ਸਪਾਟੇ ਦਾ ਕੇਂਦਰ ਹੋਣ ਦੇ ਬਾਵਜੂਦ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਤੱਕ ਐਲੀਫੈਂਟਾ ’ਚ ਬਿਜਲੀ ਨਹੀਂ ਪਹੁੰਚੀ। 70 ਸਾਲਾਂ ਤੱਕ ਐਲੀਫੈਂਟਾ ਦੀਪ ਦੇ ਤਿੰਨ ਪਿੰਡ ਰਾਜਬੰਦਰ, ਮੋਰਬੰਦਰ ਅਤੇ ਸੇਤਬੰਦਰ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਜੋ ਹਨੇਰਾ ਛਾਇਆ ਸੀ, ਹੁਣ ਕਿਤੇ ਜਾ ਕੇ ਉਹ ਦੂਰ ਹੋਇਆ ਹੈ ਅਤੇ ਉਨ੍ਹਾਂ ਦਾ ਜੀਵਨ ਰੋਸ਼ਨ ਹੋਇਆ ਹੈ। ਇਹ ਸਿਰਫ ਬਿਜਲੀ ਹੀ ਨਹੀਂ, ਬਲਕਿ ਤਰੱਕੀ ਦੇ ਦੌਰ ਦੀ ਇੱਕ ਨਵੀਂ ਸ਼ੁਰੂਆਤ ਹੈ। ਦੇਸ਼ ਵਾਸੀਆਂ ਦਾ ਜੀਵਨ ਰੋਸ਼ਨ ਹੋਵੇ, ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਣ, ਇਸ ਤੋਂ ਵਧ ਕੇ ਸੰਤੁਸ਼ਟੀ ਅਤੇ ਖੁਸ਼ੀ ਦਾ ਪਲ ਹੋਰ ਕੀ ਹੋ ਸਕਦਾ ਹੈ।

ਮੇਰੇ ਪਿਆਰੇ ਭੈਣ-ਭਰਾਵੋ, ਹੁਣੇ-ਹੁਣੇ ਅਸੀਂ ਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਹੈ। ਹੁਣ ਮਾਰਚ ਦਾ ਮਹੀਨਾ ਲਹਿਰਾਉਦੀਆਂ ਫ਼ਸਲਾਂ ਨਾਲ ਸਜੇ ਖੇਤਾਂ, ਨਾਚ ਕਰਦੀਆਂ ਕਣਕਾਂ ਦੀਆਂ ਸੁਨਹਿਰੀ ਬੱਲੀਆਂ ਅਤੇ ਦਿਲ ਨੂੰ ਖੁਸ਼ ਕਰਨ ਵਾਲੇ ਅੰਬਾਂ ਦੇ ਬੂਰ ਦੀ ਸ਼ੋਭਾ – ਇਹੀ ਤਾਂ ਇਸ ਮਹੀਨੇ ਦੀ ਵਿਸ਼ੇਸ਼ਤਾ ਹੈ – ਪਰ ਇਹ ਮਹੀਨਾ ਹੋਲੀ ਦੇ ਤਿਓਹਾਰ ਕਾਰਣ ਵੀ ਸਾਡੇ ਸਾਰਿਆਂ ਨੂੰ ਬਹੁਤ ਪਿਆਰਾ ਹੈ। 2 ਮਾਰਚ ਨੂੰ ਪੂਰਾ ਦੇਸ਼ ਬੜੇ ਉਤਸ਼ਾਹ ਨਾਲ ਹੋਲੀ ਦਾ ਤਿਓਹਾਰ ਮਨਾਏਗਾ। ਹੋਲੀ ਵਿੱਚ ਜਿੰਨਾ ਮਹੱਤਵ ਰੰਗਾਂ ਦਾ ਹੈ, ਓਨਾ ਹੀ ਮਹੱਤਵ ‘ਹੋਲਿਕਾ ਦਹਿਨ’ ਦਾ ਵੀ ਹੈ, ਕਿਉਂਕਿ ਇਹ ਦਿਨ ਬੁਰਾਈਆਂ ਨੂੰ ਅੱਗ ਵਿੱਚ ਸਾੜ ਕੇ ਨਸ਼ਟ ਕਰਨ ਦਾ ਦਿਨ ਹੈ। ਹੋਲੀ ਸਾਰੇ ਮਤਭੇਦਾਂ ਨੂੰ ਭੁੱਲ ਕੇ ਇਕੱਠੇ ਮਿਲ-ਬੈਠਣ, ਇੱਕ -ਦੂਸਰੇ ਦੇ ਸੁੱਖ-ਆਨੰਦ ਵਿੱਚ ਹਿੱਸੇਦਾਰ ਬਣਨ ਦਾ ਸ਼ੁਭ ਮੌਕਾ ਹੈ ਅਤੇ ਇਹ ਪ੍ਰੇਮ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਹੋਲੀ ਦੇ ਤਿਓਹਾਰ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਰੰਗ ਭਰੀਆਂ ਸ਼ੁਭਕਾਮਨਾਵਾਂ। ਇਹ ਤਿਓਹਾਰ ਸਾਡੇ ਦੇਸ਼ ਵਾਸੀਆਂ ਦੇ ਜੀਵਨ ਵਿੱਚ ਰੰਗ-ਬਿਰੰਗੀਆਂ ਖੁਸ਼ੀਆਂ ਭਰੇ – ਇਹੀ ਸ਼ੁਭਕਾਮਨਾਵਾਂ। ਮੇਰੇ ਪਿਆਰੇ ਦੇਸ਼ ਵਾਸੀਓ – ਬਹੁਤ-ਬਹੁਤ ਧੰਨਵਾਦ।

– ਨਮਸਕਾਰ

***

ਏਕੇਟੀ/ਐੱਚਐੱਸ