
ਮੇਰਾ ਮੰਨਣਾ ਹੈ ਕਿ ਮਹਾਤਮਾ ਗਾਂਧੀ ਅੱਜ ਵੀ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਉਹ ਆਪਣੇ ਸਮੇਂ ਵਿੱਚ ਸਨ: ਸ਼੍ਰੀ ਨਰੇਂਦਰ ਮੋਦੀ
ਜਦੋਂ ਤੋਂ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ, ਸ਼੍ਰੀ ਨਰੇਂਦਰ ਮੋਦੀ ਨੇ ਇਹ ਸੁਨਿਸ਼ਚਤ ਕੀਤਾ ਕਿ ਮਹਾਤਮਾ ਗਾਂਧੀ ਦੇ ਆਦਰਸ਼ਾਂ, ਸਿਧਾਂਤਾਂ ਅਤੇ ਸਿੱਖਿਆਵਾਂ ਨੂੰ ਉਨ੍ਹਾਂ ਦੇ ਭਾਸ਼ਣਾਂ ਅਤੇ ਕਾਰਜਾਂ ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਦੋਹਾਂ ਥਾਵਾਂ ‘ਤੇ ਹੀ ਦਰਸਾਇਆ ਜਾਣ।
30 ਜਨਵਰੀ, 2019 ਨੂੰ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸਮਰਪਿਤ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ, ਭਾਰਤ ਦੇ ਅਜ਼ਾਦੀ ਸੰਗਰਾਮ ਦੇ ਇੱਕ ਫੈਸਲਾਕੁੰਨ ਪਲ ਦੀ ਭਾਵਨਾ ਅਤੇ ਊਰਜਾ ਨੂੰ ਮੁੜ ਤੋਂ ਸਿਰਜਦੀ ਹੈ। ਇਹ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ 80 ਸੱਤਿਆਗ੍ਰਹੀਆਂ ਦੇ ਡਾਂਡੀ ਮਾਰਚ ਦਾ ਚਿਤਰਣ ਹੈ ਜਦੋਂ ਇੱਕ ਚੁਟਕੀ ਨਮਕ ਨੇ ਬਸਤੀਵਾਦੀ ਸ਼ਾਸਨ ਨੂੰ ਹਿਲਾ ਦਿੱਤਾ ਸੀ।
ਨਮਕ ਸੱਤਿਆਗ੍ਰਹਿ ਯਾਦਗਾਰ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਗਈਆਂ ਪਹਿਲਾਂ ਵਿੱਚੋਂ ਇੱਕ ਹੈ ਜੋ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ।
ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਸ਼੍ਰੀ ਨਰੇਂਦਰ ਮੋਦੀ ਦਾ ਖਾਸ ਪ੍ਰੋਜੈਕਟ ਸਵੱਛ ਭਾਰਤ ਅਭਿਆਨ, ਨਵੀਂ ਦਿੱਲੀ ਵਿੱਚ 2 ਅਕਤੂਬਰ, 2014 ਨੂੰ ਗਾਂਧੀ ਜਯੰਤੀ ‘ਤੇ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਕਿਹਾ ਸੀ , ‘ਇੱਕ ਸਵੱਛ ਭਾਰਤ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ‘ਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਦੇ ਸਕਦਾ ਹੈ।’
ਸ਼੍ਰੀ ਨਰੇਂਦਰ ਮੋਦੀ ਦੀ ਬਦੌਲਤ ਸਵੱਛਤਾ ਇੱਕ ਜਨ ਅੰਦੋਲਨ ਬਣ ਗਿਆ ਹੈ ਜੋ ਮਹਾਤਮਾ ਗਾਂਧੀ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ, ਜਦੋਂ ਅਜ਼ਾਦੀ ਦੀ ਭਾਵਨਾ ਇੱਕ ਜਨ ਅੰਦੋਲਨ ਬਣ ਗਈ ਸੀ। ਪਿਛਲੇ ਸਾਢੇ ਚਾਰ ਸਾਲ ਤੋਂ ਇਹ ਯੋਜਨਾ ਭਾਰਤ ਵਿੱਚ ਵਿਆਪਕ ਪੱਧਰ ‘ਤੇ ਪਰਿਵਰਤਨ ਲਿਆ ਰਹੀ ਹੈ। ਇਸ ਨੇ ਆਮ ਜਨਤਾ ਵਿੱਚ ਜਾਗਰੂਕਤਾ ਵਧਾਈ ਹੈ। ਰਾਜਾਂ ਨੇ ਖੁੱਲ੍ਹੇ ਵਿੱਚ ਪਖਾਨਾ ਮੁਕਤ ਬਣਨ ਦੀ ਦੌੜ ਵਿੱਚ ਜ਼ੋਰਦਾਰ ਮੁਕਾਬਲਾ ਕੀਤਾ ਹੈ ਅਤੇ ਭਾਰਤ ਹੁਣ 100%ਗ੍ਰਾਮੀਣ ਸਵੱਛਤਾ ਕਵਰੇਜ ਪ੍ਰਾਪਤ ਕਰਨ ਦੇ ਨਜ਼ਦੀਕ ਹੈ।
ਖਾਦੀ ਇੱਕ ਅਜਿਹਾ ਵਿਸ਼ਾ ਸੀ ਜਿਸਨੂੰ ਮਹਾਤਮਾ ਗਾਂਧੀ ਨੇ ਅਜ਼ਾਦੀ ਸੰਗਰਾਮ ਦੌਰਾਨ ਭਾਰਤ ਦੀ ਚੇਤਨਾ ਦੇ ਕੇਂਦਰ ਵਿੱਚ ਲਿਆਂਦਾ ਸੀ। ਖਾਦੀ ਵਿੱਚ ਰੁਚੀ ਉਨ੍ਹਾਂ ਦਿਨਾਂ ਦੇ ਬਾਅਦ ਘੱਟ ਹੋ ਗਈ ਸੀ, ਪਰ ਇਸ ਨੂੰ ਪ੍ਰਧਾਨ ਮੰਤਰੀ ਵੱਲੋਂ ਮੁੜ ਸੁਰਜੀਤ ਕੀਤਾ ਗਿਆ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਦੇ ਭਾਸ਼ਣਾਂ ਜ਼ਰੀਏ। ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਖਾਦੀ ਉਤਪਾਦਾਂ ਨੂੰ ਖਰੀਦਣ ਲਈ ਪ੍ਰੋਤਸਾਹਿਤ ਕਰਨ ਲਈ ਆਪਣੇ ਮਾਸਿਕ ਪ੍ਰੋਗਰਾਮ ‘ਮਨ ਕੀ ਬਾਤ’ ਦੀ ਵਰਤੋਂ ਕੀਤੀ ਅਤੇ ਇਸ ਤਰ੍ਹਾਂ ਖਾਦੀ ਅਤੇ ਕੁਟੀਰ ਉਦਯੋਗਾਂ ਦੇ ਪੁਨਰਉੱਥਾਨ ‘ਤੇ ਜ਼ੋਰ ਦਿੱਤਾ ਗਿਆ। ਸ਼੍ਰੀ ਨਰੇਂਦਰ ਮੋਦੀ ਦੀ ਬੇਨਤੀ ਦਾ ਅਜਿਹਾ ਪ੍ਰਭਾਵ ਪਿਆ ਕਿ ਖਾਦੀ ਉਤਪਾਦਾਂ ਦੀ ਵਿੱਕਰੀ ਵਿੱਚ ਕਾਫ਼ੀ ਉਛਾਲ ਆਇਆ।
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਨੂੰ ਦੋ ਸਾਲ ਦੇ ਪ੍ਰੋਗਰਾਮ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਇਸ ਮੌਕੇ ਨੂੰ ਮਨਾਉਣ ਲਈ ਕਈ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਯਾਦ ਕਰਨ ਲਈ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸਵੱਛਤਾ ਸੰਮੇਲਨ (ਐੱਮਜੀਆਈਐੱਸਸੀ) ਨਵੀਂ ਦਿੱਲੀ ਵਿੱਚ 29 ਸਤੰਬਰ ਤੋਂ 2 ਅਕਤੂਬਰ, 2018 ਤੱਕ ਕੀਤਾ ਗਿਆ ਸੀ। ਇਸ ਚਾਰ ਦਿਨਾ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ ਮੰਤਰੀਆਂ ਅਤੇ ਸਵੱਛਤਾ ਖੇਤਰ ਦੇ ਨੇਤਾਵਾਂ ਨੇ ਭਾਗ ਲਿਆ ਅਤੇ ਆਪਣੇ ਪ੍ਰਯੋਗਾਂ ਅਤੇ ਅਨੁਭਵਾਂ ਨੂੰ ਸਾਂਝਾ ਕੀਤਾ।
ਮਹਾਤਮਾ ਗਾਂਧੀ ਦਾ ਪਸੰਦੀਦਾ ਭਜਨ ‘ਵੈਸ਼ਣਵ ਜਨ ਤੋ’ ਆਲਮੀ ਬਣ ਗਿਆ ਜਿਸ ਵਿੱਚ 124 ਤੋਂ ਜ਼ਿਆਦਾ ਦੇਸ਼ਾਂ ਦੇ ਕਲਾਕਾਰਾਂ ਨੇ ਯੋਗਦਾਨ ਦਿੱਤਾ । ਇਸ ਪ੍ਰੋਜੈਕਟ ਨੇ ਇੱਕ ਸੁੰਦਰ ਭਾਰਤੀ ਭਜਨ ਲਈ ਆਲਮੀ ਅਪੀਲ ਬਣਾਈ ਸੀ। ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਮਹਾਤਮਾ ਗਾਂਧੀ ਵੱਲੋਂ ਸਥਾਪਤ ਸਾਬਰਮਤੀ ਆਸ਼ਰਮ ਨੂੰ ਵੀ ਭਾਰਤੀ ਕੂਟਨੀਤੀ ਦੀ ਅਗਲੀ ਕਤਾਰ ਵਿੱਚ ਲਿਆਂਦਾ।
ਉਨ੍ਹਾਂ ਦੀ ਮੌਜੂਦਗੀ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਅਬੇ ਸਮੇਤ ਪ੍ਰਮੁੱਖ ਆਲਮੀ ਨੇਤਾਵਾਂ ਨੇ ਮਹਾਤਮਾ ਨੂੰ ਸ਼ਰਧਾਂਜਲੀ ਦੇਣ ਲਈ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਹੈ। ਅਸਲ ਵਿੱਚ ਚੀਨ ਦੇ ਰਾਸ਼ਟਰਪਤੀ ਨੇ ਸਾਬਰਮਤੀ ਆਸ਼ਰਮ ਵਿੱਚ ਆਪਣੀ ਯਾਤਰਾ ਨੂੰ ਆਪਣੇ ਜੀਵਨ ਦੇ ਸਭ ਤੋਂ ਯਾਦਗਾਰੀ ਅਤੇ ਗਿਆਨਵਰਧਕ ਪਲਾਂ ਵਿੱਚੋਂ ਇੱਕ ਦੱਸਿਆ। ਚਰਖੇ ਦਾ ਉਪਯੋਗ ਕਰਦਿਆਂ ਪ੍ਰਧਾਨ ਮੰਤਰੀ ਅਤੇ ਵਿਭਿੰਨ ਆਲਮੀ ਨੇਤਾਵਾਂ ਦੀਆਂ ਤਸਵੀਰਾਂ, ਆਤਮਨਿਰਭਰਤਾ ਦੇ ਪ੍ਰਤੀਕ ਵਜੋਂ ਗਾਂਧੀ ਜੀ ਦੇ ਚਰਖ਼ੇ ਉਪਯੋਗ ਦੀਆਂ ਯਾਦਾਂ ਨੂੰ ਵਾਪਸ ਲੈ ਆਈਆਂ।
ਬ੍ਰਿਸਬੇਨ ਤੋਂ ਹਨੋਵਰ ਤੋਂ ਅਸ਼ਗਾਬਾਤ (Ashgabat) ਤੱਕ ਪ੍ਰਧਾਨ ਮੰਤਰੀ ਨੇ ਬਾਪੂ ਦੀਆਂ ਪ੍ਰਤਿਮਾਵਾਂ ਦਾ ਉਦਘਾਟਨ ਕੀਤਾ ਜਿਸ ਨਾਲ ਮਹਾਤਮਾ ਬਾਰੇ ਇੱਕ ਸਥਾਈ ਜਾਗਰੂਕਤਾ ਪੈਦਾ ਹੋਈ।
2018 ਵਿੱਚ ਅਲਫਰੈਡ ਹਾਈ ਸਕੂਲ, ਰਾਜਕੋਟ ਵਿੱਚ ਮਹਾਤਮਾ ਗਾਂਧੀ ਅਜ਼ਾਇਬ ਘਰ ਦਾ ਉਦਘਾਟਨ ਕੀਤਾ ਗਿਆ। ਇਹ ਉਹ ਸਕੂਲ ਸੀ, ਜਿੱਥੋਂ ਮਹਾਤਮਾ ਗਾਂਧੀ ਨੇ 1887 ਵਿੱਚ ਮੈਟ੍ਰਿਕ ਪਾਸ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਵਿਵਹਾਰ ਵਿੱਚ ਲਿਆਂਦਾ ਅਤੇ ਦਿਖਾਇਆ ਕਿ ਕਿਵੇਂ ਉਨ੍ਹਾਂ ਦੇ ਵਿਚਾਰ 21ਵੀਂ ਸਦੀ ਵਿੱਚ ਵੀ ਪ੍ਰਸੰਗਿਕ ਹਨ। ਉਨ੍ਹਾਂ ਨੇ ਲੋਕਾਂ ਨੂੰ ਜੋੜਨ ਅਤੇ ਨਿਊ ਇੰਡੀਆ ਬਣਾਉਣ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦਾ ਉਪਯੋਗ ਕੀਤਾ ਹੈ। ਉਨ੍ਹਾਂ ਦੇ ਕਾਰਜਾਂ ਨੇ ਮਹਾਤਮਾ ਗਾਂਧੀ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਸਾਕਾਰ ਕੀਤਾ ਹੈ।
2 ਅਕਤੂਬਰ, 2019 ਨੂੰ ਆਪਣੇ ਬਲੌਗ ਵਿੱਚ ਲਿਖੇ ਗਏ ਸ਼੍ਰੀ ਨਰੇਂਦਰ ਮੋਦੀ ਦੇ ਆਪਣੇ ਸ਼ਬਦ ਬਾਪੂ ਜੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਦੂਰਦ੍ਰਿਸ਼ਟੀ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਲਿਖਿਆ, ‘ਭਾਰਤ ਵਿਭਿੰਨਤਾ ਦਾ ਦੇਸ਼ ਹੈ। ਜੇਕਰ ਕੋਈ ਇੱਕ ਵਿਅਕਤੀ ਸੀ ਜਿਸਨੇ ਸਾਰਿਆਂ ਨੂੰ ਇਕੱਠੇ ਲਿਆਂਦਾ, ਬਸਤੀਵਾਦ ਨਾਲ ਲੜਨ ਲਈ ਲੋਕਾਂ ਨੂੰ ਮਤਭੇਦਾਂ ਤੋਂ ਉੱਪਰ ਉਠਾਇਆਂ ਅਤੇ ਵਿਸ਼ਵ ਮੰਚ ‘ਤੇ ਭਾਰਤ ਦਾ ਕੱਦ ਵਧਾਇਆ, ਤਾਂ ਉਹ ਮਹਾਤਮਾ ਗਾਂਧੀ ਸਨ। ਅੱਜ ਅਸੀਂ 1.3 ਬਿਲੀਅਨ ਭਾਰਤੀ ਬਾਪੂ ਵੱਲੋਂ ਉਸ ਦੇਸ਼ ਲਈ ਦੇਖੇ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਨ ਲਈ ਪ੍ਰਤੀਬੱਧ ਹਾਂ ਜਿਸ ਲਈ ਉਨ੍ਹਾਂ ਨੇ ਆਪਣਾ ਜੀਵਨ ਦੇ ਦਿੱਤਾ।’
ਏਕੇਟੀ/ਵੀਜੇ/ਐੱਸਬੀਪੀ