ਪੀਐੱਮਇੰਡੀਆ
ਭਾਰੀ ਸੰਖਿਆ ਵਿੱਚ ਪਹੁੰਚੇ (ਪਧਾਰੇ) ਮੇਰੇ ਪਿਆਰੇ ਭਾਈਓ ਅਤੇ ਭੈਣੋਂ ।
ਮੁੰਬਈ ਅਤੇ ਠਾਣੇ , ਦੇਸ਼ ਦਾ ਉਹ ਹਿੱਸਾ ਹੈ ਜਿਸ ਨੇ ਦੇਸ਼ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕੀਤੀ ਹੈ । ਛੋਟੇ – ਛੋਟੇ ਪਿੰਡਾਂ – ਕਸਬਿਆਂ ਤੋਂ ਆਏ ਆਮ ਲੋਕਾਂ ਨੇ ਇੱਥੇ ਵੱਡਾ ਨਾਮ ਕਮਾਇਆ ਹੈ ; ਮਾਣ ਦਿਵਾਇਆ ਹੈ । ਇੱਥੇ ਜਨਮ ਲੈਣ ਵਾਲਿਆਂ , ਇੱਥੇ ਰਹਿਣ ਵਾਲਿਆਂ ਦਾ ਹਿਰਦਾ ਇੰਨਾ ਵਿਸ਼ਾਲ ਹੈ ਕਿ ਸਾਰਿਆਂ ਨੂੰ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਹੈ । ਤਾਂ ਹੀ ਤਾਂ ਇੱਥੇ ਪੂਰੇ ਭਾਰਤ ਦੀ ਤਸਵੀਰ ਇੱਕ ਹੀ ਜਗ੍ਹਾ ਦਿਸਦੀ ਹੈ । ਜੋ ਵੀ ਇੱਥੇ ਆਉਂਦਾ ਹੈ ਉਹ ਮੁੰਬਈਆ ਰੰਗ ਵਿੱਚ ਰੰਗ ਜਾਂਦਾ ਹੈ ; ਮਰਾਠੀ ਪਰੰਪਰਾ ਦਾ ਹਿੱਸਾ ਹੋ ਜਾਂਦਾ ਹੈ ।
ਭਾਈਓ ਅਤੇ ਭੈਣੋਂ , ਅੱਜ ਮੁੰਬਈ ਦਾ ਵਿਸਤਾਰ ਹੋ ਰਿਹਾ ਹੈ , ਚਾਰੇ ਪਾਸੇ ਵਿਕਾਸ ਹੋ ਰਿਹਾ ਹੈ ; ਲੇਕਿਨ ਇਸ ਦੇ ਨਾਲ – ਨਾਲ ਇੱਥੇ ਸੰਸਾਧਨਾਂ ‘ਤੇ ਵੀ ਦਬਾਅ ਵਧ ਰਿਹਾ ਹੈ । ਵਿਸ਼ੇਸ਼ ਤੌਰ ‘ਤੇ ਇੱਥੋਂ ਦੇ transport system , ਸੜਕ ਅਤੇ ਰੇਲ ਵਿਵਸਥਾ ‘ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ । ਇਸ ਨੂੰ ਧਿਆਨ ਵਿੱਚ ਰੱਖਦਿਆਂ ਬੀਤੇ ਚਾਰ – ਸਾਢੇ ਚਾਰ ਸਾਲਾਂ ਵਿੱਚ ਮੁੰਬਈ ਅਤੇ ਠਾਣੇ ਸਮੇਤ ਇਸ ਨਾਲ ਸਟੇ ਤਮਾਮ ਇਲਾਕਿਆਂ ਵਿੱਚ transport system ਨੂੰ ਬਿਹਤਰ ਕਰਨ ਲਈ ਅਨੇਕ ਯਤਨ ਕੀਤੇ ਗਏ ਹਨ ।
ਅੱਜ ਵੀ ਇੱਥੇ ਜੋ 33 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ , ਉਸ ਵਿੱਚ ਦੋ ਮੈਟਰੋ ਲਾਈਨਾਂ ਵੀ ਸ਼ਾਮਲ ਹਨ । ਇਸ ਦੇ ਇਲਾਵਾ ਠਾਣੇ ਵਿੱਚ 90 ਹਜ਼ਾਰ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਆਪਣੇ ਘਰਾਂ ਦੇ ਨਿਰਮਾਣ ਨਾਲ ਜੁੜੇ ਪ੍ਰੋਜੈਕਟਸ ਦੀ ਵੀ ਸ਼ੁਰੂਆਤ ਅੱਜ ਕੀਤੀ ਗਈ ਹੈ ।
ਸਾਥੀਓ , transportation ਕਿਸੇ ਵੀ ਸ਼ਹਿਰ , ਕਿਸੇ ਵੀ ਦੇਸ਼ ਦੇ ਵਿਕਾਸ ਦੀ ਮਹੱਤਵਪੂਰਨ ਕੜੀ ਹੁੰਦਾ ਹੈ । ਭਾਰਤ ਤਾਂ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ ।
ਹਾਲ ਹੀ ਵਿੱਚ ਇੱਕ ਰਿਸਰਚ ਸਾਹਮਣੇ ਆਈ ਹੈ ਕਿ ਆਉਣ ਵਾਲੇ ਦਹਾਕਿਆਂ ਵਿੱਚ ਦੁਨੀਆ ਦੇ Top Ten , ਸਭ ਤੋਂ ਤੇਜ਼ੀ ਨਾਲ ਵਿਕਸਿਤ ਹੁੰਦੇ ਸ਼ਹਿਰਾਂ ਵਿੱਚ ਸਾਰੇ ਦਸ ਦੇ ਦਸ ਸ਼ਹਿਰ ਭਾਰਤ ਦੇ ਸ਼ਹਿਰ ਹਨ । ਯਾਨੀ ਦੇਸ਼ ਜਿੰਨੀ ਤੇਜ਼ੀ ਨਾਲ ਵਿਕਾਸ ਦੀ ਗਤੀ ਨੂੰ ਫੜ ਰਿਹਾ ਹੈ , ਉਸ ਦਾ ਇੱਕ ਮਜ਼ਬੂਤ ਹਿੱਸਾ ਸਾਡੇ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਹਨ ।
ਮੁੰਬਈ ਤਾਂ ਵੈਸੇ ਵੀ ਦੇਸ਼ ਦੀਆਂ ਆਰਥਕ ਗਤੀਵਿਧੀਆਂ ਦਾ ਸੈਂਟਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਹੋਰ ਵਿਸਤਾਰ ਹੋਣ ਵਾਲਾ ਹੈ । ਇਸ ਲਈ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਐੱਨਡੀਏ ਦੀ ਸਰਕਾਰ ਬਣੀ , ਤਾਂ ਤਦ ਅਸੀਂ ਇੱਥੇ ਦੇ infrastructure ‘ਤੇ ਧਿਆਨ ਦਿੱਤਾ ।
ਮੁੰਬਈ ਲੋਕਲ ਲਈ ਸੈਂਕੜੇ ਕਰੋੜ ਦੀ ਐਲੋਕੇਸ਼ਨ (ਵੰਡ) ਕੀਤੀ । ਇੱਥੇ ਪੁਰਾਣੇ ਰੇਲਵੇ ਬ੍ਰਿਜ ਦਾ ਨਵੀਨੀਕਰਨ ਕੀਤਾ ਗਿਆ । ਮੁੰਬਈ ਲੋਕਲ ਦੇ ਇਲਾਵਾ ਵੀ ਟ੍ਰਾਂਸਪੋਰਟ ਦੇ ਦੂਜੇ ਮਾਧਿਅਮਾਂ ਦਾ ਵਿਸਤਾਰ ਕੀਤਾ ਗਿਆ , ਜਿਨ੍ਹਾਂ ਵਿੱਚੋਂ ਮੈਟਰੋ ਸਿਸਟਮ ਸਭ ਤੋਂ ਪ੍ਰਭਾਵਸ਼ਾਲੀ ਮਾਧਿਆਮ ਬਣਦਾ ਜਾ ਰਿਹਾ ਹੈ।
ਅੱਜ ਜੋ ਮੈਟਰੋ ਦਾ ਵਿਸਤਾਰ ਇੱਥੇ ਠਾਣੇ ਵਿੱਚ ਹੋਇਆ ਹੈ , ਇਹ ਮੁੰਬਈ , ਠਾਣੇ ਅਤੇ ਆਸ-ਪਾਸ ਦੇ ਦੂਜੇ ਖੇਤਰਾਂ ਨੂੰ ਬਿਹਤਰ connectivity ਦੇਣ ਦੇ vision ਦਾ ਹੀ ਹਿੱਸਾ ਹੈ ।
ਸਾਥੀਓ , ਮੁੰਬਈ ਵਿੱਚ ਪਹਿਲੀ ਵਾਰ ਸਾਲ 2006 ਵਿੱਚ ਮੈਟਰੋ ਦੇ ਪਹਿਲੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ । ਲੇਕਿਨ ਅੱਠ ਸਾਲ ਤੱਕ ਕੀ ਹੋਇਆ , ਕਿੱਥੇ ਮਾਮਲਾ ਅਟਕ ਗਿਆ , ਦੱਸਣਾ ਮੁਸ਼ਕਿਲ ਹੈ ।
ਪਹਿਲੀ ਲਾਈਨ 2014 ਵਿੱਚ ਸ਼ੁਰੂ ਹੋਈ ਅਤੇ ਉਹ ਵੀ ਸਿਰਫ 11 ਕਿਲੋਮੀਟਰ ਦੀ ਲਾਈਨ । ਅੱਠ ਸਾਲ ਵਿੱਚ ਸਿਰਫ਼ ਤੇ ਸਿਰਫ਼ 11 ਕਿਲੋਮੀਟਰ ।
2014 ਦੇ ਬਾਅਦ ਅਸੀਂ ਤੈਅ ਕੀਤਾ ਕਿ ਮੈਟਰੋ ਲਾਈਨ ਵਿਛਾਉਣ ਦੀ ਸਪੀਡ ਵੀ ਵਧੇਗੀ ਅਤੇ ਸਕੇਲ ਵੀ ਵਧੇਗਾ । ਪਿਛਲੇ ਚਾਰ ਸਾਲ ਵਿੱਚ ਮੁੰਬਈ ਵਿੱਚ ਮੈਟਰੋ ਦਾ ਜਾਲ ਵਿਛਾਉਣ ਲਈ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ।
ਇਸੇ ਸੋਚ ‘ਤੇ ਚਲਦਿਆਂ ਅੱਜ ਦੋ ਹੋਰ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਯਾਨੀ ਆਉਣ ਵਾਲੇ ਤਿੰਨ ਸਾਲ ਵਿੱਚ ਇੱਥੇ 35 ਕਿਲੋਮੀਟਰ ਦੀ ਮੈਟਰੋ ਸਮਰੱਥਾ ਹੋਰ ਜੁੜ ਜਾਵੇਗੀ ।
ਇੰਨਾ ਹੀ ਨਹੀਂ , ਸਾਲ 2022 ਤੋਂ 2024 ਦੇ ਦਰਮਿਆਨ ਮੁੰਬਈ ਵਾਸੀਆਂ ਨੂੰ ਪੌਣੇ 300 ਕਿਲੋਮੀਟਰ ਦੀ ਮੈਟਰੋ ਲਾਈਨ ਉਪਲੱਬਧ ਹੋ ਜਾਵੇਗੀ ।
ਅੱਜ ਜੋ ਨੀਂਹ ਪੱਥਰ ਰੱਖੇ ਗਏ ਹਨ , ਉਸ ਨਾਲ ਠਾਣੇ ਤੋਂ ਭਿਵੰਡੀ , ਕਲਿਆਣ , ਦਹਿਸਰ ਤੋਂ ਲੈਕੇ ਮੀਰਾ – ਭਾਯੰਦਰ ਤੱਕ ਦੇ ਲੋਕਾਂ ਨੂੰ ਤਾਂ ਲਾਭ ਪਹੁੰਚੇਗਾ ਹੀ , ਇਨ੍ਹਾਂ ਤੋਂ ਪੂਰੀ ਮੁੰਬਈ ਵਿੱਚ ਜਾਮ ਦੀ ਪਰੇਸ਼ਾਨੀ ਘਟੇਗੀ ।
ਸਾਥੀਓ , ਇਹ ਸੁਵਿਧਾਵਾਂ ਸਿਰਫ ਅੱਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨਹੀਂ , ਬਲਕਿ ਸਾਲ 2035 ਦੀਆਂ ਜ਼ਰੂਰਤਾਂ ਨੂੰ ਅਤੇ ਉਸ ਦੇ ਹਿਸਾਬ ਨਾਲ ਵਿਕਸਿਤ ਕੀਤੀਆਂ ਜਾ ਰਹੀਆਂ ਹਨ।
ਭਾਈਓ ਅਤੇ ਭੈਣੋਂ , ਤੁਹਾਡਾ ਸਫਰ ਅਸਾਨ ਹੋਵੇ , ਤੁਹਾਡਾ ਜੀਵਨ ਸੁਗਮ ਹੋਵੇ , ਲੇਕਿਨ ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਬਿਨਾ ਘਰ ਦੇ ਨਾ ਰਹਿਣਾ ਪਵੇ , ਇਸ ਲਈ ਵੀ ਵਿਆਪਕ ਯਤਨ ਕੀਤੇ ਜਾ ਰਹੇ ਹਨ ।
ਕੇਂਦਰ ਸਰਕਾਰ ਨੇ ਤੈਅ ਕੀਤਾ ਹੈ ਕਿ ਸਾਲ 2022 ਵਿੱਚ ਜਦੋਂ ਦੇਸ਼ ਅਜ਼ਾਦੀ ਦਾ 75ਵਾਂ ਪੁਰਬ ਮਨਾ ਰਿਹਾ ਹੋਵੇ , ਉੱਦੋਂ ਦੇਸ਼ ਦੇ ਹਰ ਪਰਿਵਾਰ ਦੇ ਪਾਸ ਆਪਣੀ ਪੱਕੀ ਛੱਤ ਹੋਵੇ , ਆਪਣਾ ਪੱਕਾ ਘਰ ਹੋਵੇ ; ਇਸ ਟੀਚੇ ਨੂੰ ਅੱਗੇ ਵਧਾਉਂਦਿਆਂ ਅੱਜ ਇੱਥੇ 90 ਹਜ਼ਾਰ ਨਵੇਂ ਘਰ ਬਣਾਉਣ ਦੀ ਸ਼ੁਰੂਆਤ ਹੋਈ ਹੈ । ਮੈਨੂੰ ਦੱਸਿਆ ਗਿਆ ਹੈ ਕਿ ਤਿੰਨ ਸਾਲ ਦੇ ਅੰਦਰ ਇਹ ਘਰ ਬਣਕੇ ਤਿਆਰ ਹੋ ਜਾਣਗੇ ।
ਸਾਥੀਓ , ਪਹਿਲਾਂ ਦੀ ਸਰਕਾਰ ਨਾਲੋਂ ਸਾਡੇ ਸੰਸਕਾਰ ਵੀ ਵੱਖਰੇ ਹਨ , ਸਰੋਕਾਰ ਵੀ ਅਤੇ ਰਫ਼ਤਾਰ ਵੀ ਅਲੱਗ ਹੈ । ਪਿਛਲੀ ਸਰਕਾਰ ਨੇ ਆਪਣੇ ਆਖ਼ਰੀ ਚਾਰ ਸਾਲਾਂ ਵਿੱਚ ਸਿਰਫ ਸਾਢੇ 25 ਲੱਖ ਘਰ ਬਣਾਏ ਸਨ ; ਉਨ੍ਹਾਂ ਦੀ ਸਰਕਾਰ ਨੇ last four years ਵਿੱਚ 25 ਲੱਖ 50 ਹਜ਼ਾਰ ਮਕਾਨ ਬਣਾਏ ਸਨ । ਜਦੋਂ ਕਿ ਬੀਤੇ ਚਾਰ ਸਾਲ ਵਿੱਚ ਸਾਡੀ ਸਰਕਾਰ ਨੇ ਕਰੀਬ 1 ਕਰੋੜ 25 ਲੱਖ ਤੋਂ ਜ਼ਿਆਦਾ ਯਾਨੀ ਪੰਜ ਗੁਣਾ ਤੋਂ ਜ਼ਿਆਦਾ ਲੋਕਾਂ ਲਈ ਘਰ ਬਣਾਏ ਗਏ ਹਨ । ਇਸ ਦਾ ਮਤਲਬ ਇੰਨਾ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਤਾਂ ਸ਼ਾਇਦ ਦੋ ਪੀੜ੍ਹੀਆਂ ਚਲੀਆਂ ਜਾਦੀਆਂ ।
ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਪੂਰੇ ਮਹਾਰਾਸ਼ਟਰ ਵਿੱਚ ਅੱਠ ਲੱਖ ਘਰ ਬਣਾਏ ਜਾ ਰਹੇ ਹਨ । ਸਾਥੀਓ , ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬੇਘਰ ਲੋਕਾਂ ਲਈ ਚੰਗੀ ਸੁਸਾਇਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਹ ਉਹ ਆਦਰਸ਼ ਸੁਸਾਇਟੀ ਨਹੀਂ ਹੈ , ਜੋ ਕਿ ਪੁਰਾਣੀ ਸਰਕਾਰ ਦੌਰਾਨ ਚਰਚਾ ਵਿੱਚ ਰਹੀ ਸੀ । ਬਲਕਿ ਸਹੀ ਮਾਅਨਿਆਂ ਵਿੱਚ ਆਦਰਸ਼ ਸੁਸਾਇਟੀ ਬਣਾਈ ਜਾ ਰਹੀ ਹੈ ਜਿੱਥੇ ਇੱਕ ਆਮ ਪਰਿਵਾਰ ਦੇ ਸੁਪਨੇ ਪਲਦੇ ਹਨ , ਬਿਹਤਰ ਭਵਿੱਖ ਦਾ ਆਤਮਵਿਸ਼ਵਾਸ ਜਾਗਦਾ ਹੈ ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਾਡੀ ਸਰਕਾਰ ਢਾਈ ਲੱਖ ਰੁਪਏ ਤੱਕ ਦੀ ਮਦਦ ਸਿੱਧੇ ਬੈਂਕ ਵਿੱਚ ਜਮ੍ਹਾਂ ਕਰ ਰਹੀ ਹੈ । ਯਾਨੀ ਲੋਨ ਦਾ ਅਮਾਊਂਟ ਸਿੱਧੇ ਢਾਈ ਲੱਖ ਰੁਪਏ ਘਟ ਜਾਂਦਾ ਹੈ । ਯਾਨੀ ਨਿਮਨ ਅਤੇ ਮੱਧ ਵਰਗ ਦੀ ਮਦਦ ਹੋਮ ਲੋਨ ਵਿੱਚ ਵੀ ਕੀਤੀ ਜਾ ਰਹੀ ਹੈ ।
ਇਸ ਤੋਂ ਇਲਾਵਾ ਪਹਿਲਾਂ ਦੇ ਮੁਕਾਬਲੇ ਹੋਮ ਲੋਨ ‘ਤੇ ਵਿਆਜ ਦਰ ਵੀ ਕਾਫ਼ੀ ਘੱਟ ਹੋਈ ਹੈ । ਸਰਕਾਰ ਵੱਲੋਂ ਇਸ ਯੋਜਨਾ ਤਹਿਤ ਕਮਜ਼ੋਰ ਤਬਕੇ ਦੇ ਲੋਕਾਂ ਨੂੰ , ਨਿਮਨ ਆਮਦਨ ਵਰਗ ਵਾਲਿਆਂ ਨੂੰ ਸਾਢੇ 6% ਦੀ interest subsidy ਵੀ ਦਿੱਤੀ ਜਾ ਰਹੀ ਹੈ ।
Medium Income ਗਰੁੱਪ ਵਾਲਿਆਂ ਨੂੰ 3 ਤੋਂ 4% ਦੀ interest subsidy ਦਿੱਤੀ ਗਈ ਹੈ । ਇਨ੍ਹਾਂ ਯਤਨਾਂ ਦਾ ਮਤਲਬ ਇਹ ਹੋਇਆ ਕਿ ਜੇਕਰ ਕਿਸੇ ਨੇ 20 ਲੱਖ ਰੁਪਏ ਦਾ ਹੋਮ ਲੋਨ 20 ਸਾਲ ਲਈ ਲਿਆ ਹੈ , ਤਾਂ ਉਸ ਨੂੰ ਇਸ ਮਿਆਦ ਵਿੱਚ ਕਰੀਬ – ਕਰੀਬ 6 ਲੱਖ ਰੁਪਏ ਤੱਕ ਦੀ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ।
ਸਾਥੀਓ , ਸਰਕਾਰ ਦੇ ਇਨ੍ਹਾਂ ਇਮਾਨਦਾਰ ਯਤਨਾਂ ਦਾ ਨਤੀਜਾ ਹੈ ਕਿ ਬੀਤੇ ਇੱਕ – ਡੇਢ ਸਾਲ ਵਿੱਚ ਲੱਖਾਂ ਲੋਕਾਂ ਨੇ ਆਪਣਾ ਪਹਿਲਾ ਘਰ ਇਸ ਯੋਜਨਾ ਦਾ ਲਾਭ ਉਠਾਉਂਦਿਆਂ ਬੁੱਕ ਕੀਤਾ ਹੈ , ਖ੍ਰੀਦਿਆ ਹੈ ।
ਇੱਕ ਰਿਪੋਰਟ ਦੇ ਅਨੁਸਾਰ ਬੀਤੇ 7 – 8 ਮਹੀਨਿਆਂ ਵਿੱਚ ਨਵੇਂ ਘਰ ਖਰੀਦਣ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਵਧੀ ਹੈ ।
ਮੈਨੂੰ ਦੱਸਿਆ ਗਿਆ ਹੈ ਕਿ ਅੱਜ ਜੋ ਯੋਜਨਾ ਸ਼ੁਰੂ ਹੋ ਰਹੀ ਹੈ , ਉਸ ਵਿੱਚ ਵੀ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਮਹਾਰਾਸ਼ਟਰ ਵਿੱਚ 85 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੋ ਹਜ਼ਾਰ ਕਰੋੜ ਰੁਪਏ ਦੀ ਮਦਦ ਮਿਲ ਚੁੱਕੀ ਹੈ ।
ਸਾਥੀਓ , ਅਸੀਂ ਸਿਰਫ਼ ਮੱਧ ਵਰਗ ਦੇ ਆਪਣੇ ਘਰ ਦੇ ਸੁਪਨਿਆਂ ਨੂੰ ਹੀ ਸਾਕਾਰ ਕਰਨ ਵਿੱਚ ਮਦਦ ਨਹੀਂ ਕਰ ਰਹੇ ਹਾਂ , ਬਲਕਿ ਇਸ ਨਾਲ ਜੁੜੀਆਂ ਦੂਜੀਆਂ ਦਿੱਕਤਾਂ ਨੂੰ ਵੀ ਦੂਰ ਕਰ ਰਹੇ ਹਾਂ ।
ਚਾਰ ਸਾਲ ਪਹਿਲਾਂ ਤੱਕ ਕਿਸ – ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਆਪਣੀ ਜੀਵਨ ਭਰ ਦੀ ਕਮਾਈ ਨਾਲ ਬੁੱਕ ਕੀਤੇ ਘਰ ਨੂੰ ਪ੍ਰਾਪਤ ਕਰਨ ਵਿੱਚ ਹੁੰਦੀਆਂ ਸਨ , ਇਸ ਤੋਂ ਤੁਸੀਂ ਭਲੀ-ਭਾਂਤੀ ਜਾਣੂ ਹੋ ।
ਕੁਝ ਲੋਕਾਂ ਦੀ ਮਨਮਰਜ਼ੀ ਅਤੇ ਗ਼ਲਤ ਨੀਅਤ ਦੇ ਚਲਦਿਆਂ ਕਿਵੇਂ ਵਰ੍ਹਿਆਂ ਤੱਕ ਤੁਹਾਡਾ ਘਰ ਫਸ ਜਾਂਦਾ ਸੀ । ਅਜਿਹਾ ਵੀ ਹੁੰਦਾ ਸੀ ਕਿ ਵਾਅਦਾ ਉਹ ਕੁਝ ਹੋਰ ਕਰਦੇ ਸਨ ਅਤੇ ਡਿਲਿਵਰੀ ਕੁਝ ਹੋਰ ਹੁੰਦੀ ਸੀ । ਇਸ ਪ੍ਰਵਿਰਤੀ ‘ਤੇ ਰੋਕ ਲਗਾਉਣ ਦਾ ਇੱਕ ਵੱਡਾ ਯਤਨ ਸਾਡੀ ਸਰਕਾਰ ਨੇ ਕੀਤਾ ਹੈ ।
ਅੱਜ Real Estate Regulatory Authority ਯਾਨੀ RERA , ਦੇਸ਼ ਦੇ ਸਾਰੇ ਰਾਜਾਂ ਵਿੱਚ notify ਕੀਤਾ ਜਾ ਚੁੱਕਿਆ ਹੈ । 21 ਰਾਜਾਂ ਵਿੱਚ ਤਾਂ tribunal ਵੀ ਕੰਮ ਕਰ ਰਹੇ ਹਨ ।
ਮੈਂ ਫੜਣਵੀਸ ਜੀ ਨੂੰ ਵਧਾਈ ਦਿੰਦਾ ਹਾਂ , ਕਿਉਂਕਿ ਮਹਾਰਾਸ਼ਟਰ, ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ , ਜਿਨ੍ਹਾਂ ਨੇ ਸਭ ਤੋਂ ਪਹਿਲਾਂ RERA ਨੂੰ ਲਾਗੂ ਕੀਤਾ ਹੈ । ਦੇਸ਼ ਭਰ ਦੇ ਕਰੀਬ 35 ਹਜ਼ਾਰ ਰੀਅਲ ਅਸਟੇਟ ਪ੍ਰੋਜੈਕਟਸ ਅਤੇ 27 ਹਜ਼ਾਰ ਰੀਅਲ ਅਸਟੇਟ ਏਜੈਂਟਸ ਇਸ ਨਾਲ ਰਜਿਸਟਰਡ ਹੋ ਚੁੱਕੇ ਹਨ । ਇਸ ਵਿੱਚ ਵੀ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ ਪ੍ਰੋਜੈਕਟ ਸ਼ਾਮਲ ਹਨ।
ਸਾਥੀਓ , ਸੋਚੋ , 70 ਸਾਲ ਤੋਂ ਬਿਨਾਂ ਕਿਸੇ ਸਖ਼ਤ ਅਤੇ ਸਪਸ਼ਟ ਕਾਨੂੰਨ ਦੇ Real Estate Sector ਚਲ ਰਿਹਾ ਸੀ । ਜੇਕਰ ਪਹਿਲਾਂ ਹੀ ਇਸ ਪ੍ਰਕਾਰ ਦਾ ਕਾਨੂੰਨ ਸਰਕਾਰਾਂ ਬਣਾਉਂਦੀਆਂ ਤਾਂ ਘਰ ਖਰੀਦਾਰਾਂ ਨੂੰ ਅਦਾਲਤਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਅਤੇ ਰੀਅਲ ਅਸਟੇਟ ਸੈਕਟਰ ਵੀ ਇਮਾਨਦਾਰੀ ਦੇ ਨਾਲ ਖੂਬ ਫਲਦਾ – ਫੁੱਲਦਾ ।
ਭਾਈਓ ਅਤੇ ਭੈਣੋਂ , ਨਿਮਨ ਅਤੇ ਮੱਧ ਵਰਗ ਦਾ ਬਿਜਲੀ ਦਾ ਬਿਲ ਕਿਵੇਂ ਘੱਟ ਹੋਵੇ , ਸਰਕਾਰ ਇਸ ਦੇ ਲਈ ਵੀ ਲਗਾਤਾਰ ਯਤਨ ਕਰ ਰਹੀ ਹੈ । ਦੇਸ਼ ਭਰ ਵਿੱਚ ਉਜਾਲਾ ਯੋਜਨਾ ਤਹਿਤ 30 ਕਰੋੜ ਤੋਂ ਜ਼ਿਆਦਾ ਐੱਲਈਡੀ ਬਲਬ ਵੰਡੇ ਗਏ ਹਨ । ਜਿਸ ਵਿੱਚ ਕਰੀਬ ਸਵਾ ਦੋ ਕਰੋੜ ਬਲਬ , ਉਸ ਵਿੱਚੋਂ ਮਹਾਰਾਸ਼ਟਰ ਵਿੱਚ ਵੰਡੇ ਗਏ ਹਨ ; ਜਿਸ ਵਿੱਚੋਂ ਠਾਣੇ ਵਿੱਚ ਵੀ ਲੱਖਾਂ ਬਲਬ ਦਿੱਤੇ ਜਾ ਚੁੱਕੇ ਹਨ । ਜੋ ਕੰਮ ਪਹਿਲੇ 60 ਵਾਟ ਦਾ ਬਲਬ ਕਰਦਾ ਸੀ , ਉਹੀ ਅੱਜ 7 ਜਾਂ 8 ਵਾਟ ਦਾ ਬਲਬ ਕਰ ਰਿਹਾ ਹੈ । ਯਾਨੀ ਬਿਜਲੀ ਦੀ ਬੱਚਤ ਹੋ ਰਹੀ ਹੈ , ਨਾਲ ਹੀ ਬਿਲ ਵੀ ਘੱਟ ਹੋ ਰਿਹਾ ਹੈ ।
ਸਿਰਫ ਇਸ ਯੋਜਨਾ ਨਾਲ ਦੇਸ਼ ਦੇ ਤਮਾਮ ਪਰਿਵਾਰਾਂ ਨੂੰ ਹਰ ਸਾਲ ਮਿਲਾ ਕੇ ਕਰੀਬ 16 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ । ਸਿਰਫ ਮਹਾਰਾਸ਼ਟਰ ਵਿੱਚ ਹੀ ਲੋਕਾਂ ਦਾ ਹਰ ਸਾਲ ਕਰੀਬ 1100 ਕਰੋੜ ਰੁਪਏ ਦਾ ਬਿਜਲੀ ਦਾ ਬਿਲ ਘੱਟ ਹੋਇਆ ਹੈ ।
ਇਹ ਇਸ ਲਈ ਹੋ ਸਕਿਆ ਹੈ ਕਿਉਂਕਿ ਅਸੀਂ LED Bulb ‘ਤੇ mission mode ‘ਤੇ ਕੰਮ ਕੀਤਾ । ਕੰਪਨੀਆਂ ਨੂੰ ਉਤਪਾਦਨ ਵਧਾਉਣ ਲਈ ਪ੍ਰੋਤਸਾਹਿਤ ਕੀਤਾ । Competition ਨੂੰ promote ਕੀਤਾ , ਵਿਚੋਲਿਆਂ ਨੂੰ ਵਿੱਚੋਂ ਹਟਾ ਦਿੱਤਾ । ਜਿਸ ਦੇ ਚਲਦੇ ਚਾਰ ਸਾਲ ਪਹਿਲਾਂ ਜੋ ਬਲਬ 250 – 300 ਰੁਪਏ ਦਾ ਮਿਲਦਾ ਸੀ , ਉਹੀ ਅੱਜ 50 ਰੁਪਏ ਤੱਕ ਮਿਲ ਰਿਹਾ ਹੈ ।
ਸਾਥੀਓ , ਕੇਂਦਰ ਸਰਕਾਰ ‘ਸਬਕਾ ਸਾਥ – ਸਬਕਾ ਵਿਕਾਸ’ ਰਸਤੇ ‘ਤੇ ਅੱਗੇ ਵਧ ਰਹੀ ਹੈ । ਦੇਸ਼ ਦਾ ਕੋਈ ਕੋਣਾ , ਕੋਈ ਪਿੰਡ ਅਤੇ ਸ਼ਹਿਰ , ਕੋਈ ਵਰਗ ਵਿਕਾਸ ਨਾਲੋਂ ਅਛੂਤਾ ਨਾ ਰਹੇ , ਇਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ । ਗ਼ਰੀਬ ਦਾ ਜੀਵਨ ਪੱਧਰ ਉੱਪਰ ਚੁੱਕਿਆ ਜਾਵੇ , ਇਸ ਦੇ ਲਈ ਯੋਜਨਾਵਾਂ ਬਣਾਈਆਂ ਅਤੇ ਚਲਾਈਆਂ ਜਾ ਰਹੀਆਂ ਹਨ।
ਉੱਜਵਲਾ ਯੋਜਨਾ ਤਹਿਤ ਦੇਸ਼ ਭਰ ਵਿੱਚ ਗ਼ਰੀਬ ਭੈਣਾਂ ਦਾ ਜੀਵਨ ਧੂੰਆਂ – ਮੁਕਤ ਕਰਨ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਕਰਵਾਉਣ ਲਈ ਮੁਫ਼ਤ ਗੈਸ ਦੇ ਕਨੈਕਸ਼ਨ ਦਿੱਤੇ ਜਾ ਰਹੇ ਹਨ ।
ਹੁਣ ਤੱਕ ਕਰੀਬ 6 ਕਰੋੜ ਕਨੈਕਸ਼ਨ ਦੇਸ਼ ਭਰ ਵਿੱਚ ਦਿੱਤੇ ਜਾ ਚੁੱਕੇ ਹਨ । ਜਿਸ ਵਿੱਚੋਂ ਠਾਣੇ ਸਮੇਤ ਪੂਰੇ ਮਹਾਰਾਸ਼ਟਰ ਦੀਆਂ 34 ਲੱਖ ਤੋਂ ਜ਼ਿਆਦਾ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਜਾ ਚੁੱਕਿਆ ਹੈ ।
ਸਾਥੀਓ , ਅਜਿਹੀਆਂ ਭੈਣਾਂ ਜੋ ਆਪਣਾ ਛੋਟਾ – ਮੋਟਾ ਕਾਰੋਬਾਰ ਕਰਨਾ ਚਾਹੁੰਦੀਆਂ ਹਨ – ਜਿਵੇਂ ਸੈਲੂਨ ਹੋਵੇ , ਟੇਲਰਿੰਗ ਹੋਵੇ , ਕੋਈ ਬੁਣਾਈ – ਕਢਾਈ ਦਾ ਕੰਮ ਹੋਵੇ , ਹਥਖੱਡੀ ਦਾ ਕੰਮ ਹੋਵੇ , ਅਜਿਹਾ ਕੋਈ ਵੀ ਕੰਮ ਕਰਨਾ ਚਾਹੁੰਦੀਆਂ ਹਨ , ਤਾਂ ਉਨ੍ਹਾਂ ਦੇ ਲਈ ਬੈਂਕਾਂ ਦੇ ਦਰਵਾਜ਼ੇ ਖੁੱਲ੍ਹੇ ਹਨ ।
ਮੁਦਰਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੋਂ 10 ਲੱਖ ਰੁਪਏ ਤੱਕ ਦਾ ਬਿਨਾ ਗਾਰੰਟੀ ਦਾ ਲੋਨ ਦਿੱਤਾ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਕਰੀਬ ਸਵਾ ਕਰੋੜ ਅਜਿਹੇ ਕਰਜ਼ੇ ਦਿੱਤੇ ਜਾ ਚੁੱਕੇ ਹਨ , ਜਿਨ੍ਹਾਂ ਵਿੱਚੋਂ ਇੱਕ ਕਰੋੜ ਕਰਜ਼ੇ ਭੈਣਾਂ ਦੇ ਨਾਮ ‘ਤੇ ਵੰਡੇ ਹੋਏ ਹਨ।
ਭਾਈਓ ਅਤੇ ਭੈਣੋਂ , ਗ਼ਰੀਬ ਨੂੰ ਗਰਿਮਾਪੂਰਨ (ਗੌਰਵਸ਼ਾਲੀ) ਜੀਵਨ ਮਿਲੇ , ਔਰਤਾਂ ਨੂੰ ਮਾਣ ਅਤੇ ਸਨਮਾਨ ਮਿਲੇ ; ਇਹੀ ਸਾਡਾ ਮਕਸਦ ਵੀ ਹੈ ਅਤੇ ਹਾਸਲ ਵੀ ।
ਬੱਚਿਆਂ ਨੂੰ ਪੜ੍ਹਾਈ , ਨੌਜਵਾਨਾਂ ਨੂੰ ਕਮਾਈ , ਬਜ਼ੁਰਗਾਂ ਨੂੰ ਦਵਾਈ , ਕਿਸਾਨਾਂ ਨੂੰ ਸਿੰਚਾਈ , ਜਨ-ਜਨ ਦੀ ਸੁਣਵਾਈ ; ਵਿਕਾਸ ਦੀ ਇਸ ਪੰਚਧਾਰਾ ਪ੍ਰਤੀ ਸਰਕਾਰ ਸਮਰਪਿਤ ਹੈ ।
ਅਤੇ ਅੰਤ ਵਿੱਚ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਨਵੇਂ ਪ੍ਰੋਜੈਕਟਾਂ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ । ਇੰਨੀ ਵੱਡੀ ਤਾਦਾਦ ਵਿੱਚ ਆ ਕੇ ਤੁਸੀਂ ਅਸ਼ੀਰਵਾਦ ਦਿੱਤਾ , ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ ।
ਇੱਥੋਂ ਮੈਨੂੰ ਪੁਣੇ ਜਾਣਾ ਹੈ । ਉੱਥੇ ਵੀ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਅਤੇ ਲੋਕਅਰਪਣ ਹੋਣਾ ਹੈ । ਤੁਸੀਂ ਭਾਰੀ ਸੰਖਿਆ ਵਿੱਚ ਇਹ ਜੋ ਤਾਕਤ ਦਿਖਾਈ ਹੈ , ਇਸ ਦੇ ਲਈ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ ।
ਬਹੁਤ-ਬਹੁਤ ਧੰਨਵਾਦ।
***
ਅਤੁਲ ਤਿਵਾਰੀ/ਸ਼ਹਬਾਜ/ਹਸੀਬੀ/ਸਤਿਸ਼ ਸ਼ਰਮਾ/ਨਿਰਮਲ ਸ਼ਰਮਾ
मुंबई और ठाणे देश का वो हिस्सा है जिसने देश के सपनों को साकार करने में मदद की है।
— PMO India (@PMOIndia) December 18, 2018
छोटे-छोटे गांवों-कस्बों से आए सामान्य लोगों ने यहां बड़ा नाम कमाया है, देश को गौरवान्वित किया है।
यहां जन्म लेने वालों, यहां रहने वालों का हृद्य इतना विशाल है कि सबको अपने दिल में जगह दी है: PM
तभी तो यहां पर पूरे भारत की तस्वीर एक ही जगह दिखती है।
— PMO India (@PMOIndia) December 18, 2018
जो भी यहां आता है वो मुंबइया रंग में रंग जाता है, मराठी परंपरा का हिस्सा हो जाता है: PM @narendramodi
आज मुंबई का विस्तार हो रहा है, चारों ओर विकास हो रहा है। लेकिन इसके साथ-साथ यहां संसाधनों पर भी दबाव बढ़ा है। विशेषतौर पर यहां के ट्रांसपोर्ट सिस्टम, सड़क और रेल व्यवस्था पर इसका प्रभाव दिखने को मिलता है: PM @narendramodi
— PMO India (@PMOIndia) December 18, 2018
इसी को ध्यान में रखते हुए बीते चार-साढ़े चार वर्षों में मुंबई और ठाणे समेत इससे सटे तमाम इलाकों के ट्रांसपोर्ट सिस्टम को बेहतर करने के लिए अनेक प्रयास किए गए हैं: PM @narendramodi
— PMO India (@PMOIndia) December 18, 2018
आज भी यहां जो 33 हज़ार करोड़ रुपए से अधिक के प्रोजेक्ट्स का शिलान्यास किया गया है, उसमें दो मेट्रो लाइन भी शामिल हैं। इसके अलावा, ठाणे में 90 हज़ार गरीब और मध्यम वर्ग के परिवारों के लिए अपने घरों के निर्माण से जुड़े प्रोजेक्ट की भी शुरुआत आज की गई हैं: PM @narendramodi
— PMO India (@PMOIndia) December 18, 2018
ट्रांसपोर्टेशन किसी भी शहर, किसी भी देश के विकास की महत्वपूर्ण कड़ी होता है। भारत तो दुनिया के उन देशों में है जहां तेज़ गति से शहरीकरण हो रहा है: PM @narendramodi
— PMO India (@PMOIndia) December 18, 2018
मुंबई तो वैसे भी देश की आर्थिक गतिविधियों का सेंटर रहा है और आने वाले समय में इसका और विस्तार होने वाला है: PM @narendramodi
— PMO India (@PMOIndia) December 18, 2018
मुंबई लोकल के लिए सैकड़ों करोड़ का आवंटन किया। यहां के पुराने रेलवे ब्रिजों का नवीनीकरण किया गया।
— PMO India (@PMOIndia) December 18, 2018
मुंबई लोकल के अलावा भी ट्रांसपोर्ट के दूसरे माध्यमों का विस्तार किया गया जिसमें से मेट्रो सिस्टम सबसे प्रभावी माध्यम बनता जा रहा है: PM @narendramodi
मुंबई में पहली बार साल 2006 में मेट्रो की पहली परियोजना की शुरुआत की गयी थी। लेकिन 8 साल तक क्या हुआ, कहां मामला अटक गया, बताना मुश्किल है। पहली लाइन 2014 में शुरु हो सकी, वो भी सिर्फ 11 किलोमीटर की लाइन...8 साल में सिर्फ और सिर्फ 11 किलोमीटर: PM @narendramodi
— PMO India (@PMOIndia) December 18, 2018
2014 के बाद हमने तय किया कि मेट्रो लाइन बिछाने की स्पीड भी बढ़ेगी और स्केल भी बढ़ेगी: PM @narendramodi
— PMO India (@PMOIndia) December 18, 2018
पिछले चार साल में मुंबई में मेट्रो का जाल बिछाने के लिए अनेक नई परियोजनाओं की शुरुआत की गई है। इसी सोच पर चलते हुए आज दो और मेट्रोलाइनों का शिलान्यास किया गया है: PM @narendramodi
— PMO India (@PMOIndia) December 18, 2018
यानि आने वाले 3 साल में यहां 35 किलोमीटर की मेट्रो क्षमता और जुड़ जाएगी। इतना ही नहीं साल 2022 से 2024 के बीच मुंबई वासियों को पौने 3 सौ किलोमीटर की मेट्रो रेल लाइन उपलब्ध हो जाएगी: PM @narendramodi
— PMO India (@PMOIndia) December 18, 2018
केंद्र सरकार ने तय किया है कि साल 2022 में, जब देश आजादी का 75 वां पर्व मना रहा हो, तब देश के हर परिवार के पास अपनी पक्की छत हो, अपना पक्का घर हो: PM @narendramodi
— PMO India (@PMOIndia) December 18, 2018
इसी लक्ष्य को आगे बढ़ाते हुए आज यहां 90 हज़ार और नए घर बनाने की शुरुआत हुई है। मुझे बताया गया है कि 3 साल के भीतर ये घर बनकर तैयार हो जाएंगे: PM @narendramodi
— PMO India (@PMOIndia) December 18, 2018
प्रधानमंत्री आवास योजना के तहत हमारी सरकार ढाई लाख रुपए तक की मदद सीधे बैंक में जमा कर रही है यानि लोन का अमाउंट सीधे ढाई लाख रुपए घट जाता है। यानि निम्न और मध्यम वर्ग की मदद होम लोन में भी की जा रही है: PM @narendramodi
— PMO India (@PMOIndia) December 18, 2018
इसके अलावा, पहले के मुकाबले होम लोन पर ब्याज दर भी काफी कम हुई है। सरकार द्वारा इस योजना के तहत कमजोर तबके के लोगों को, निम्न आय वर्ग वालों को साढ़े 6 प्रतिशत की इंटरेस्ट सब्सिडी भी दी जा रही है। मिडिल इनकम ग्रुप वालों को भी 3 से 4 प्रतिशत की इंटरेस्ट सब्सिडी दी गई है: PM
— PMO India (@PMOIndia) December 18, 2018
सरकार की इन्हीं ईमानदार कोशिशों का नतीजा है कि बीते एक-डेढ़ वर्ष में लाखों लोगों ने अपना पहला घर इस योजना का लाभ उठाते हुए बुक किया है, खरीदा है। एक रिपोर्ट के मुताबिक बीते 7-8 महीने में नए घर खरीदने की रफ्तार पिछले वर्ष के मुकाबले दो गुनी से भी अधिक हुई है: PM
— PMO India (@PMOIndia) December 18, 2018
आज रियल एस्टेट रेगुलेटरी अथॉरिटी यानि RERA देश के अधिकांश राज्यों में नोटिफाई किया जा चुका है। 21 राज्यों में तो ट्रिब्यूनल भी काम कर रहे हैं: PM @narendramodi
— PMO India (@PMOIndia) December 18, 2018
देशभर के करीब 35 हजार रियल एस्टेट प्रोजेक्ट्स और 27 हजार रियल एस्टेट एजेंट्स इससे रजिस्टर हो चुके हैं। इसमें भी महाराष्ट्र के सबसे अधिक प्रोजेक्ट्स और एजेंट्स शामिल हैं: PM @narendramodi
— PMO India (@PMOIndia) December 18, 2018
निम्न और मध्यम वर्ग का बिजली का बिल कैसे कम हो, सरकार इसके लिए भी निरंतर प्रयास कर रही है।
— PMO India (@PMOIndia) December 18, 2018
देशभर में उजाला योजना के तहत 30 करोड़ से अधिक LED बल्ब बांटे जा चुके हैं, जिसमें से करीब सवा 2 करोड़ बल्ब महाराष्ट्र में बांटे गए हैं। जिसमें से ठाणे में भी लाखों बल्ब दिए जा चुके हैं: PM
केंद्र सरकार सबका साथ, सबका विकास के रास्ते पर आगे बढ़ रही है। देश का कोई कोना, कोई गांव और शहर, कोई वर्ग विकास से अछूता ना रहे, इसके लिए काम किया जा रहा है। गरीब का जीवन स्तर ऊपर उठाया जाए इसके लिए योजनाएं बनाई और चलाई जा रही हैं: PM @narendramodi
— PMO India (@PMOIndia) December 18, 2018
Mumbai, Thane and the surrounding regions play a crucial role in India’s progress. The Central and Maharashtra Government are taking many steps for the growth of these places.
— Narendra Modi (@narendramodi) December 18, 2018
Today, laid the foundation stones for projects worth Rs. 33,000 crore, including 2 Metro Lines. pic.twitter.com/E4AXYPKxbY
Furthering connectivity and convenience for the hardworking citizens of Mumbai and Thane. pic.twitter.com/UHOfK2ylZi
— Narendra Modi (@narendramodi) December 18, 2018
Housing for all is among the topmost priorities of our Government. With one's own home comes dignity and the ability to fulfil one's aspirations. pic.twitter.com/ltVDquIoiL
— Narendra Modi (@narendramodi) December 18, 2018