Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਤਾ ਅੰਮ੍ਰਿਤਾਨੰਦਾਮਈ ਦੇ 63ਵੇਂ ਜਨਮ ਦਿਨ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਮਾਤਾ ਅੰਮ੍ਰਿਤਾਨੰਦਾਮਈ ਦੇ 63ਵੇਂ ਜਨਮ ਦਿਨ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਪ੍ਰਣਾਮ ਅੰਮਾ

ਮੰਚ ਉੱਤੇ ਬੈਠੀਆਂ ਮਾਣਯੋਗ ਹਸਤੀਆਂ

ਨਮਸਕਾਰਮ!

ਇਸ ਪਵਿੱਤਰ ਅਤੇ ਪਾਵਨ ਮੌਕੇ ਉੱਤੇ ਮੈਂ ਅੰਮਾ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਪ੍ਰਮਾਤਮਾ ਨੂੰ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਵੀ ਕਰਦਾ ਹਾਂ। ਉਹ ਲੱਖਾਂ ਸ਼ਰਧਾਲੂਆਂ ਲਈ ਇੱਕ ਮਾਰਗ ਦਰਸ਼ਕ ਹਨ। ਕੇਵਲ ਇਹੀ ਨਹੀਂ, ਉਹ ਕਈ ਸ਼ਰਧਾਲੂਆਂ ਲਈ ਜੀਵਨ ਦੀ ਸਮਾਨਾਰਥੀ ਬਣ ਗਈ ਹੈ। ਅਸਲ ਮਾਂ ਦੀ ਤਰ੍ਹਾਂ, ਸਿੱਧੇ ਜਾਂ ਅਸਿੱਧੇ ਕੰਮਾਂ; ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟਮਾਨ ਢੰਗ ਨਾਲ ਸ਼ਰਧਾਲੂਆਂ ਦਾ ਪਾਲਣ-ਪੋਸ਼ਣ ਕਰਦੀ ਹੈ।

ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਾਂ, ਜੋ ਅੰਮਾ ਦਾ ਅਸ਼ੀਰਵਾਦ ਅਤੇ ਸ਼ਰਤਮੁਕਤ ਪਿਆਰ ਹਾਸਲ ਕਰ ਰਹੇ ਹਨ। ਤਿੰਨ ਸਾਲ ਪਹਿਲਾਂ, ਅੰਮਾ ਦੇ 60ਵੇਂ ਜਨਮ ਦਿਨ ਦੇ ਜਸ਼ਨਾਂ ਦੇ ਮੌਕੇ ਉੱਤੇ ਮੈਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣ ਲਈ ਅੰਮ੍ਰਿਤਪੁਰੀ ਵਿਖੇ ਮੌਜੂਦ ਰਹਿਣ ਦਾ ਮੌਕਾ ਮਿਲਿਆ ਸੀ। ਅੱਜ ਭਾਵੇਂ ਮੈਂ ਐਨਾ ਖੁਸ਼ਕਿਸਮਤ ਨਹੀਂ ਹਾਂ ਕਿ ਮੈਨੂੰ ਜਸ਼ਨਾਂ ਵਿੱਚ ਨਿਜੀ ਤੌਰ ਉੱਤੇ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ, ਪਰ ਮੈਨੂੰ ਤਕਨੀਕ ਰਾਹੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਉੱਤੇ ਖੁਸ਼ੀ ਹੋਈ ਹੈ। ਮੈਂ ਹੁਣੇ ਕੇਰਲ ਤੋਂ ਵਾਪਸ ਆਇਆ ਹਾਂ ਅਤੇ ਮੈਨੂੰ ਕੇਰਲਾ ਦੇ ਲੋਕਾਂ ਤੋਂ ਮਿਲੇ ਪਿਆਰ ਅਤੇ ਸਨੇਹ ਨੇ ਮੇਰੇ ਦਿਲ ਨੂੰ ਛੂਹਿਆ ਹੈ।

ਭਾਰਤ ਅਜਿਹੇ ਸੰਤਾਂ ਦੀ ਧਰਤੀ ਹੈ ਜਿਨ੍ਹਾਂ ਨੇ ਹਰ ਚੀਜ਼ ਵਿੱਚ ਪ੍ਰਮਾਤਮਾ ਨੂੰ ਦੇਖਿਆ ਹੈ ਜੋ ਦੇਖੀ ਜਾ ਸਕਦੀ। ਇਨ੍ਹਾਂ ਚੀਜ਼ਾਂ ਵਿੱਚ ਮਾਨਵਤਾ ਪ੍ਰਮੁੱਖ ਹੈ। ਇਸੇ ਕਰਕੇ ਮਾਨਵਤਾ ਦੀ ਸੇਵਾ ਉਨ੍ਹਾਂ ਦਾ ਮੁੱਖ ਉਦੇਸ਼ ਬਣ ਗਿਆ। ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਇੱਥੋਂ ਤੱਕ ਕਿ ਆਪਣੇ ਬਚਪਨ ਵਿੱਚ ਅੰਮਾ ਆਪਣਾ ਖਾਣਾ ਤੱਕ ਹੋਰਨਾਂ ਨੂੰ ਖੁਆਉਣਾ ਪਸੰਦ ਕਰਦੇ ਸਨ। ਬਿਰਧ ਅਤੇ ਉਮਰਦਰਾਜ ਲੋਕਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦੇ ਬਚਪਨ ਦਾ ਜਨੂੰਨ ਹੈ।

ਉਹ ਆਪਣੇ ਬਚਪਨ ਵਿੱਚ ਭਗਵਾਨ ਸ੍ਰੀ ਕ੍ਰਿਸ਼ਣ ਦੀ ਪੂਜਾ ਵੀ ਕਰਦੇ ਸਨ।

ਇਹ ਦੋ ਗੁਣ ਉਨ੍ਹਾਂ ਦੀ ਮਜਬੂਰੀ ਹੈ।ਇਸ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਅਤੇ ਗ਼ਰੀਬ ਲੋਕਾਂ ਨੂੰ ਸਮਰਪਣ ਉਹ ਸੰਦੇਸ਼ ਹੈ ਜੋ ਮੈਂ ਆਪਣੇ ਅੰਮਾ ਨਾਲ ਸੰਪਰਕ ਦੌਰਾਨ ਨਿਜੀ ਤੌਰ ਉੱਤੇ ਲਿਆ ਹੈ। ਦੁਨੀਆ ਭਰ ਦੇ ਲੱਖਾਂ ਸ਼ਰਧਾਲੂ ਵੀ ਇਹੀ ਵਿਸ਼ਵਾਸ ਕਰਦੇ ਹਨ।

ਮੈਂ ਅੰਮਾ ਦੁਆਰਾ ਚਲਾਈਆਂ ਜਾਂਦੀਆਂ ਵੱਖ-ਵੱਖ ਸੰਸਥਾਵਾਂ ਅਤੇ ਪ੍ਰੋਗਰਾਮਾਂ ਵੱਲੋਂ ਕੀਤੇ ਗਏ ਸਮਾਜਕ ਅਤੇ ਉਪਕਾਰੀ ਕੰਮਾਂ ਬਾਰੇ ਭਲੀ-ਭਾਂਤੀ ਜਾਣਦਾ ਹਾਂ। ਉਹ ਦੁਨੀਆ ਭਰ ਦੇ ਗ਼ਰੀਬ ਲੋਕਾਂ ਦੀਆਂ ਪੰਜ ਬੁਨਿਆਦੀ ਲੋੜਾਂ ਖਾਣਾ, ਆਸਰਾ, ਸਿਹਤ ਦੇਖਰੇਖ, ਸਿੱਖਿਆ ਅਤੇ ਰੋਜ਼ੀ-ਰੋਟੀ ਆਦਿ ਪੂਰੀਆਂ ਕਰਨ ਲਈ ਹਮੇਸ਼ਾ ਚਾਹਵਾਨ ਰਹਿੰਦੀ ਹੈ।

ਮੈਂ ਵਿਸ਼ੇਸ਼ ਤੌਰ ਉੱਤੇ ਸਵੱਛਤਾ, ਪਾਣੀ, ਹਾਊਸਿੰਗ, ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਕੀਤੇ ਕੰਮਾਂ ਅਤੇ ਦਿੱਤੇ ਦਾਨ ਦਾ ਜ਼ਿਕਰ ਕਰਨਾ ਪਸੰਦ ਕਰਾਂਗਾ। ਮੈਂ ਸਮਝਦਾ ਹਾਂ ਕਿ ਕੁਝ ਉਹ ਲਾਭਪਾਤਰੀ ਅੱਜ ਆਪਣੇ ਪ੍ਰਮਾਣ ਪੱਤਰ ਪ੍ਰਾਪਤ ਕਰਨਗੇ।ਖਾਸ ਤੌਰ ਉੱਤੇ ਅੰਮਾ ਦੇ ਪਖਾਨੇ ਬਣਾਉਣ ਦੀ ਪਹਿਲ ਨੇ ਸਾਡੇ ਸਵੱਛ ਭਾਰਤ ਪ੍ਰੋਗਰਾਮ ਵਿੱਚ ਵੱਡੀ ਮਦਦ ਕੀਤੀ ਹੈ। ਅੰਮਾ ਨੇ ਕੇਰਲਾ ਵਿੱਚ ਸਾਫ-ਸਫਾਈ ਲਈ ਇੱਕ ਸੌ ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਸੰਕਲਪ ਲਿਆ ਹੈ। ਇਸ ਸੰਕਪਲ ਵਿੱਚ ਗ਼ਰੀਬਾਂ ਲਈ ਪੰਦਰਾਂ ਹਜ਼ਾਰ ਪਖਾਨਿਆਂ ਦਾ ਨਿਰਮਾਣ ਵੀ ਸ਼ਾਮਲ ਹੈ।

ਅੱਜ, ਮੈਨੂੰ ਦੱਸਿਆ ਗਿਆ ਹੈ ਕਿ ਪੂਰੇ ਸੂਬੇ ਵਿੱਚ ਅੰਮਾ ਦੇ ਆਸ਼ਰਮ ਨੇ ਦੋ ਹਜ਼ਾਰ ਪਖਾਨਿਆਂ ਦਾ ਨਿਰਮਾਣ ਪਹਿਲਾਂ ਹੀ ਪੂਰਾ ਕਰ ਲਿਆ ਹੈ।

ਮੈਂ ਜਾਣਦਾ ਹਾਂ ਕਿ ਵਾਤਾਵਰਨ ਸੁਰੱਖਿਆ ਅਤੇ ਸਥਿਰਤਾ ਦੇ ਖੇਤਰਾਂ ਵਿੱਚ ਕੀਤੇ ਗਏ ਵੱਖ-ਵੱਖ ਕੰਮਾਂ ਵਿੱਚ ਇਹ ਕੇਵਲ ਇੱਕ ਮਿਸਾਲ ਹੈ। ਇੱਕ ਸਾਲ ਪਹਿਲਾਂ ਅੰਮਾ ਨੇ ਫਰਾਖ ਦਿਲੀ ਨਾਲ ਨਮਾਮੀ ਗੰਗੇ ਪ੍ਰੋਗਰਾਮ ਲਈ ਇੱਕ ਸੌ ਕਰੋੜ ਰੁਪਏ ਦਾਨ ਕੀਤੇ ਸਨ। ਮੈਂ ਇਹ ਵੀ ਜਾਣਦਾ ਹਾਂ ਕਿ ਕੁਦਰਤੀ ਆਫਤਾਂ ਦੇ ਪੀੜਤਾਂ ਦੇ ਦਰਦ ਨੂੰ ਘਟਾਉਣ ਲਈ ਹਮੇਸ਼ਾ ਉਨ੍ਹਾਂ ਆਪਣਾ ਹੱਥ ਅੱਗੇ ਵਧਾਇਆ ਹੈ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਅੰਮ੍ਰਿਤਾ ਯੂਨੀਵਰਸਿਟੀ ਦੇ ਖੋਜਾਰਥੀ ਵਿਸ਼ਵ ਦੀਆਂ ਕੁਝ ਸਮੱਸਿਆਵਾਂ ਦੇ ਹੱਲ ਲਈ ਨਵੀਆਂ ਖੋਜਾਂ ਕਰ ਰਹੇ ਹਨ।

ਅੰਤ ਵਿੱਚ , ਮੈਂ ਮੈਨੂੰ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦੇਣ ਉੱਤੇ ਤਹਿ ਦਿਲੋਂ ਧੰਨਵਾਦ ਕਰਨਾ ਪਸੰਦ ਕਰਾਂਗਾ।

ਇੱਕ ਵਾਰ ਫਿਰ ਮੈਂ ਅੰਮਾ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

AKT/HS