Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਦੁਆਰਾ ਵਸਦ, ਗੁਜਰਾਤ ਵਿੱਚ ਭਾਰਤੀ ਇੰਸਟੀਚਿਊਟ ਆਵ੍ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ (ਆਈਆਈਐਸਡਬਲਿਊਸੀ) ਰਿਸ਼ਚਰਚ ਸੈਂਟਰ ਦੀ 4.64 ਹੈਕਟੇਅਰ ਜ਼ਮੀਨ ਦੇ ਨੈਸ਼ਨਲ ਹਾਈਵੇ ਅਥਾਰਿਟੀ ਆਵ੍ ਇੰਡੀਆ ਨੂੰ ਟਰਾਂਸਫਰ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਵਸਦ, ਜਿਲ੍ਹਾ ਆਨੰਦ, ਗੁਜਰਾਤ ਵਿਖੇ ਭਾਰਤੀ ਇੰਸਟੀਟਿਊਟ ਆਵ੍ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੇ ਰਿਸਰਚ ਸੈਂਟਰ (ਖੋਜ ਕੇਂਦਰ) ਦੀ 4.64 ਹੈਕਟੇਅਰ ਜ਼ਮੀਨ (4638 ਵਰਗ ਮੀਟਰ) ਦੇ ਤਬਾਦਲੇ ਦੀ ਤਜਵੀਜ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੁਆਰਾ ਕੌਮੀ ਰਾਜ ਮਾਰਗ ਅਥਾਰਟੀ ਆਵ੍ ਇੰਡੀਆਂ (ਐੱਨਐੱਚਏਆਈ) ਨੂੰ ਕੌਮੀ ਸ਼ਾਹਮਾਰਗ 8 ਦੇ ਵਿਕਾਸ ਲਈ ਅਹਿਮਦਾਬਾਦ-ਵਡੋਦਰਾ ਹਾਈਵੇ ਦੇ ਛੇ ਮਾਰਗੀਕਰਨ ਕਰਨ ਲਈ 12.67 ਰੁਪਏ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਐੱਨ.ਐੱਚ-8 ਇੱਕ ਮਹੱਤਵਪੂਰਨ ਰਾਜਮਾਰਗ ਹੈ ਜੋ ਵਡੋਦਰਾ ਅਤੇ ਅਹਿਮਦਾਬਾਦ ਨੂੰ ਜੋੜ ਰਿਹਾ ਹੈ। ਐੱਨ.ਐੱਚ-8 ਦੇ ਅਹਿਮਦਾਬਾਦ-ਵਡੋਦਰਾ ਸੈਕਸ਼ਨ ਦੇ ਛੇ ਮਾਰਗੀਕਰਨ ਲਈ ਅਤੇ ਇਸ ਦੇ ਵਿਕਾਸ ਲਈ ਐੱਨਐੱਚਆਈ ਨੂੰ ਜ਼ਮੀਨ ਦਾ ਤਬਾਦਲਾ ਕਰਨਾ ਇੱਕ ਲਾਭਕਾਰੀ ਕਦਮ ਹੋ ਸਕਦਾ ਹੈ ਜਿਸ ਨਾਲ ਬੁਨਿਆਦੀ ਢਾਂਚੇ, ਆਵਾਜਾਈ, ਸੰਚਾਰ, ਰੋਜ਼ਗਾਰ ਪੈਦਾ ਕਰਨ ਦੇ ਖੇਤਰਾਂ ਵਿੱਚ ਵਿਕਾਸ ਹੋਣ ਦੀ ਸੰਭਾਵਨਾ ਵਧੇਗੀ।ਇਹ ਫੈਸਲਾ ਵਿਕਾਸ ਦੀ ਰਫ਼ਤਾਰ ਨੂੰ ਵਧਾਉਣ ਲਈ ਮੁੱਖ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਦੀ ਸਰਕਾਰ ਦੀ ਯੋਜਨਾ ਦਾ ਹਿੱਸਾ ਹੈ।