Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਆਵਾਸ ਅਤੇ ਮਾਨਵ ਬਸਤੀ (Settlement)ਦੇ ਖੇਤਰ ਵਿੱਚ ਸੂਚਨਾ ਦੇ ਅਦਾਨ – ਪ੍ਰਦਾਨ ਅਤੇ ਟੈਕਨੋਲੋਜੀ ਸਹਿਯੋਗ ਨੂੰ ਵਧਾਉਣ ਲਈ ਭਾਰਤ ਅਤੇ ਮੋਰੱਕੋ ਦਰਮਿਆਨਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ


 

ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੂੰ ਆਵਾਸ ਅਤੇ ਮਾਨਵ ਬਸਤੀ(Settlement)ਦੇ ਖੇਤਰ ਵਿੱਚ ਸੂਚਨਾ  ਦੇ ਅਦਾਨ – ਪ੍ਰਦਾਨ ਅਤੇ ਟੈਕਨੋਲੋਜੀ ਸਹਿਯੋਗ ਨੂੰ ਵਧਾਉਣ ਲਈ ਭਾਰਤ ਅਤੇ ਮੋਰੱਕੋ  ਦਰਮਿਆਨ ਫਰਵਰੀ 2019 ਵਿੱਚ ਦਸਤਖ਼ਤ ਕੀਤੇ ਸਹਿਮਤੀ ਪੱਤਰ  ਬਾਰੇ ਜਾਣੂ ਕਰਵਾਇਆ ਗਿਆ ।

ਇਸ ਸਹਿਮਤੀ ਪੱਤਰ ਦੇ ਅਮਲ ਨਾਲ ਆਵਾਸ ਅਤੇ ਮਾਨਵ ਬਸਤੀ (Settlement) ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ  ਦਰਮਿਆਨ ਦੁਵੱਲਾ ਸਹਿਯੋਗ ਵਧੇਗਾ ।  ਭਾਰਤ ਅਤੇ ਮੋਰੱਕੋ ਦੋਵੇਂ ਹੀ ਦੇਸ਼ਾਂ  ਦੇ ਵਿੱਚ ਵਣਜ ਅਤੇ ਵਪਾਰ ਸਬੰਧਾਂ ਨੂੰ ਬਿਹਤਰ ਬਣਾਉਣ  ਦੇ ਨਾਲ – ਨਾਲ ਹਮੇਸ਼ਾ ਸਮਾਵੇਸ਼ੀ ਸ਼ਹਿਰੀ ਵਿਕਾਸ ਨੂੰ ਵਧਾਉਣ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰਾਂ  ਦੇ ਸਾਹਮਣੇ ਮੌਜੂਦ ਚੁਣੌਤੀਆਂ ਨਾਲ ਨਿਪਟਣ ਲਈ ਆਪਸ ਵਿੱਚ ਸਹਿਯੋਗ ਕਰਨਗੇ ।  ਇਸਵਿੱਚ ਮੁੱਖ ਰੂਪ ਨਾਲ ਆਮ ਜਨਤਾ ਲਈ ਕਿਫਾਇਤੀ ਆਵਾਸਵਾਟਰ ਸਪਲਾਈ ਅਤੇ ਸਵੱਛਤਾਸ਼ਹਿਰੀ ਟ੍ਰਾਂਸਪੋਰਟ ਅਤੇ ਸਮਾਰਟ ਸਿਟੀ ਦੇ ਵਿਕਾਸ ਸ਼ਾਮਲ ਹੋਣਗੇ ।  ਹਾਲਾਂਕਿ ਇਹ ਆਪਸੀ ਸਹਿਯੋਗ ਇਨ੍ਹਾਂ ਖੇਤਰਾਂ ਤੱਕ ਹੀ ਸੀਮਿਤ ਨਹੀਂ ਰਹੇਗਾ ।

 

********

ਏਕੇਟੀ