Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਭਾਰਤ ਅਤੇ ਵਿਸ਼ਵ ਸਿਹਤ ਸੰਗਠਨ, ਜਿਸ ਦੀ ਨੁਮਾਇੰਦਗੀ ਭਾਰਤ ਵਿਚ ਕੰਟਰੀ ਆਫਿਸ ਦੇ ਜ਼ਰੀਏ ਕੰਮ ਕਰ ਰਹੇ ਦੱਖਣੀ-ਪੂਰਬੀ ਏਸ਼ੀਆ ਦੇ ਖੇਤਰੀ ਦਫ਼ਤਰ ਵਲੋਂ ਕੀਤੀ ਗਈ, ਦਰਮਿਆਨ ਹੋਏ ਸਮਝੌਤੇ ਮੈਮੋਰੰਡਮਬਾਰੇ ਜਾਣੂ ਕਰਵਾਇਆ ਗਿਆ


 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਵਿਸ਼ਵ ਸਿਹਤ ਸੰਗਠਨ ਦਰਮਿਆਨ ਹਸਤਾਖਰਤ ਸਮਝੌਤੇ ਦੇ ਮੈਮੋਰੰਡਮਬਾਰੇ ਜਾਣੂ ਕਰਵਾਇਆ ਗਿਆ। ਵਿਸ਼ਵ ਸਿਹਤ ਸੰਗਠਨ ਦੀ ਨੁਮਾਇੰਦਗੀ, ਭਾਰਤ ਵਿਚ ਕੰਟਰੀ ਦਫਤਰ ਦੇ ਜ਼ਰੀਏ ਕੰਮ ਕਰ ਰਹੇ ਦੱਖਣ ਪੂਰਬੀ ਏਸ਼ੀਆ ਦੇ ਖੇਤਰੀ ਦਫਤਰ ਵਲੋਂ ਕੀਤੀ ਗਈ ਹੈ। ਸਮਝੌਤੇ ਮੈਮੋਰੰਡਮ ਉੱਤੇ ਨਵੀਂ ਦਿੱਲੀ ਵਿਚ 13 ਮਾਰਚ 2018 ਨੂੰ ਦਸਤਖਤ ਕੀਤੇ ਗਏ ਸਨ।

ਦੁਵੱਲਾ ਸਮਝੌਤੇ ਮੈਮੋਰੰਡਮ ਭਾਰਤ ਅਤੇ ਵਿਸ਼ਵ ਸਿਹਤ ਸੰਗਠਨ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਭਾਰਤ ਦੇ ਲੋਕਾਂ ਦੀ ਜਨਤਕ ਸਿਹਤ ਦੀ ਸਥਿਤੀ ਸੁਧਾਰਨ ਵਿਚ ਮਦਦ ਮਿਲੇਗੀ।

*****

ਏਕੇਟੀ/ਵੀਬੀਏ/ਐੱਸਐੱਚ