ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਰੇਲ ਦੇ ਖੇਤਰ ਵਿੱਚ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਖੋਜ ਡਿਜ਼ਾਈਨ ਅਤੇ ਮਿਆਰ ਸੰਗਠਨ (ਆਰਡੀਐੱਸਓ), ਭਾਰਤ ਅਤੇ ਕੋਰੀਆ ਰੇਲਰੋਡ ਰਿਸਰਚ ਇੰਸਟੀਟਿਊਟ (ਕੇਆਰਆਰਆਈ) ਦਰਮਿਆਨ ਸਹਿਯੋਗ ‘ਤੇ ਸਹਿਮਤੀ ਪੱਤਰ (ਐੱਮਓਯੂ) ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਹਿਮਤੀ ਪੱਤਰ ‘ਤੇ 10 ਜੁਲਾਈ, 2018 ਨੂੰ ਹਸਤਾਖ਼ਰ ਕੀਤੇ ਗਏ ਸਨ।
ਪ੍ਰਭਾਵ:
ਇਹ ਐੱਮਓਯੂ ਭਾਰਤੀ ਰੇਲ ਲਈ ਕੋਰੀਆਈ ਰੇਲ ਨਾਲ ਮਿਲ ਕੇ ਰੇਲ ਖੇਤਰ ਵਿੱਚ ਨਵੀਨਤਮ ਪ੍ਰਗਤੀਆਂ ਅਤੇ ਗਿਆਨ ਸਾਂਝਾ ਕਰਨ ਅਤੇ ਪਰਪਰ ਸੰਵਾਦ ਦਾ ਇੱਕ ਮੰਚ ਉਪਲੱਬਧ ਕਰਵਾਏਗਾ। ਇਹ ਗਿਆਨ ਸਾਂਝਾ ਕਰਨ ਲਈ ਵਿਸ਼ੇਸ਼ ਟੈਕਨੋਲੋਜੀ ਖੇਤਰਾਂ ਅਤੇ ਹੋਰ ਪਰਸਪਰ ਸੰਵਾਦਾਂ ‘ਤੇ ਧਿਆਨ ਕੇਂਦਿਰਤ ਕਰਦੇ ਹੋਏ ਤਕਨੀਕੀ ਮਾਹਰਾਂ, ਰਿਪੋਰਟਾਂ ਅਤੇ ਤਕਨੀਕੀ ਦਸਤਾਵੇਜ਼ਾਂ ਦੇ ਵਟਾਂਦਰੇ, ਸਿਖਲਾਈ ਅਤੇ ਸੈਮੀਨਾਰਾਂ ਅਤੇ ਕਾਰਜਸ਼ਾਲਾਵਾਂ ਦੇ ਆਦਾਨ-ਪ੍ਰਦਾਨ ਨੂੰ ਸੌਖਾਲਾ ਬਣਾਏਗਾ।
ਵਰਨਣ:
ਇਹ ਸਹਿਮਤੀ ਪੱਤਰ ਹੇਠ ਲਿਖੇ ਪ੍ਰਮੁੱਖ ਖੇਤਰਾਂ ਵਿੱਚ ਧਿਆਨ ਕੇਂਦ੍ਰਿਤ ਦ੍ਰਿਸ਼ਟੀਕੋਣ ਲਈ ਸਹਿਯੋਗ ਦੀ ਇੱਕ ਰੂਪ-ਰੇਖਾ ਉਪਲੱਬਧ ਕਰਾਏਗਾ:-
*******
ਏਕੇਟੀ/ਐੱਸਐੱਨਸੀ