Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਅਟਲ ਇਨੋਵੇਸ਼ਨ ਮਿਸ਼ਨ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਕੂਲੀ ਪੱਧਰ ‘ਤੇ ਇਸ ਦੀ ਭਾਰੀ ਸਫਲਤਾ ਨੂੰ ਦੇਖਦਿਆਂ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਜਾਰੀ ਰੱਖਣ ਅਤੇ  10,000 ਸਕੂਲਾਂ ਲਈ ਅਟਲ ਟਿੰਕਰਿੰਗ ਲੈਬਸ ਦੇ ਵਿਸਤਾਰ ਲਈ ਅਟਲ ਇਨੋਵੇਸ਼ਨ ਮਿਸ਼ਨ ਵੱਲੋਂ ਸਾਲ 2019-20 ਤੱਕ 1,000 ਕਰੋੜ ਰੁਪਏ ਤੱਕ ਦਾ ਖਰਚਾ ਉਠਾਉਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।

ਵੇਰਵਾ

  • ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਦੇਸ਼ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਮਰਥਨ ਕਰਨ ਲਈ ਕਈ ਪ੍ਰੋਗਰਾਮ ਹਨ ।
  • ਹਜ਼ਾਰਾਂ ਸਕੂਲਾਂ ਵਿੱਚ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਅਟਲ ਟਿੰਕਰਿੰਗ ਲੈਬਸ ਸਥਾਪਤ ਕੀਤੀਆਂ ਜਾ ਰਹੀਆਂ ਹਨ । ਯੂਨੀਵਰਸਿਟੀਆਂ ਅਤੇ ਉਦਯੋਗਾਂ ਲਈ ਵਿਸ਼ਵ ਪੱਧਰੀ ਅਟਲ ਇਨਕਿਊਬੇਸ਼ਨ ਸੈਂਟਰ (ਏਆਈਸੀ) ਅਤੇ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਸਥਾਪਤ ਕੀਤੇ ਜਾ ਰਹੇ ਹਨ ।
  • ਅਟਲ ਨਿਊ ਇੰਡੀਆ ਚੈਲੇਂਜ (ਏਐੱਨਆਈਸੀ) ਦੇ ਮਾਧਿਅਮ ਨਾਲ ਰਾਸ਼ਟਰੀ ਪ੍ਰਸੰਗਿਕਤਾ ਅਤੇ ਸਮਾਜਿਕ ਮਹੱਤਵ ਦੇ ਖੇਤਰਾਂ ਵਿੱਚ ਉਤਪਾਦ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

ਵਿੱਤੀ ਲਾਗਤ   

  • ਹਰੇਕ ਏਟੀਐੱਲ ਨੂੰ ਪਹਿਲੇ ਸਾਲ ਵਿੱਚ 12 ਲੱਖ ਰੁਪਏ ਦਾ ਅਨੁਦਾਨ ਦਿੱਤਾ ਜਾਂਦਾ ਹੈ ਅਤੇ ਏਟੀਐੱਲ ਉਪਕਰਣਾਂ ਦੇ ਰੱਖਰਖਾਅ ਅਤੇ ਸੰਚਾਲਨਾਤਮਕ ਖ਼ਰਚੇ ਦੇ ਤੌਰ ’ਤੇ ਅਗਲੇ ਚਾਰ ਵਰ੍ਹਿਆਂ ਲਈ ਵੱਧ ਤੋਂ ਵੱਧ 2 ਲੱਖ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ ।
  • ਹਰੇਕ ਚੁਣੇ ਅਟਲ ਇਵਕਿਊਬੇਸ਼ਨ ਸੈਂਟਰ (ਏਆਈਸੀ) ਨੂੰ ਹਰ ਸਾਲ ਦੇ ਹਿਸਾਬ ਨਾਲ 3 ਤੋਂ 5 ਸਾਲਾਂ ਵਿੱਚ ਵੱਧ ਤੋਂ ਵੱਧ 10 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ, ਜੋ ਉਪਲੱਬਧੀਆਂ ਦੀ ਸਮੀਖਿਆ ਅਤੇ ਪ੍ਰਮਾਣ ਦੇ ਅਧਾਰ ’ਤੇ ਹੋਵੇਗਾ ।
  • ਅਟਲ ਨਿਊ ਇੰਡੀਆ ਚੈਲੇਂਜ (ਏਐੱਨਆਈਸੀ) ਦੇ ਤਹਿਤ ਇਨੋਵੇਟਰਾਂ ਨੂੰ ਵਪਾਰੀਕਰਨ ਅਤੇ ਟੈਕਨੋਲੋਜੀ ਗ੍ਰਾਂਟ ਦੇ ਰੂਪ ਵਿੱਚ ਵਧ ਤੋਂ ਵਧ 1 ਕਰੋੜ ਰੁਪਏ ਦਿੱਤੇ ਜਾਣਗੇ ।

ਪ੍ਰਭਾਵ

  • ਮਿਸ਼ਨ ਦੇ ਤਹਿਤ ਅਨੇਕ ਸਸ਼ਕਤ ਅਤੇ ਅਗਾਂਹਵਧੂ ਉਪਰਾਲੇ ਕੀਤੇ ਗਏ ਹਨ, ਜਿਵੇਂ ਕਿ ਅਟਲ ਟਿੰਕਰਿੰਗ ਲੈਬ ਅਤੇ ਅਟਲ ਇਨਕਿਊਬੇਸ਼ਨ ਸੈਂਟਰ । ਇਨ੍ਹਾਂ ’ਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ।
  • ਅਟਲ ਇਨੋਵੇਸ਼ਨ ਮਿਸ਼ਨ ਦੀ ਮਦਦ ਅਤੇ ਤਕਨੀਕੀ ਸਹਾਇਤਾ ਨਾਲ ਭਾਰਤ ਸਰਕਾਰ ਦੇ ਕਈ ਮੰਤਰਾਲਿਆਂ/ਵਿਭਾਗਾਂ ਨੇ ਇਨੋਵੇਸ਼ਨ ਨਾਲ ਜੁੜੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ।
  • ਅਟਲ ਟਿੰਕਰਿੰਗ ਲੈਬ ਪ੍ਰੋਗਰਾਮ ਤਹਿਤ, 2020 ਤੱਕ 10,000 ਤੋਂ ਅਧਿਕ ਸਕੂਲਾਂ ਵਿੱਚ ਇਨ੍ਹਾਂ ਲੈਬਾਂ ਦੀ ਸਥਾਪਨਾ ਹੋਣ ਦੀ ਸੰਭਾਵਨਾ ਹੈ।
  • ਦੇਸ਼ ਭਰ ਵਿੱਚ 100 ਤੋਂ ਅਧਿਕ ਅਟਲ ਇਨਕਿਊਬੇਸ਼ਨ ਕੇਂਦਰ ਸਥਾਪਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਪਹਿਲਾਂ ਦੇ 5 ਵਰ੍ਹਿਆਂ ਵਿੱਚ ਹਰੇਕ ਇਨਕਿਊਬੇਸ਼ਨ ਘੱਟੋਂ ਘੱਟ 50-60 ਸਟਾਰਟਅੱਪਸ ਨੂੰ ਸਹਾਇਤਾ ਮਿਲੇਗੀ।
  • 100 ਤੋਂ ਅਧਿਕ ਇਨੋਵੇਟਰਾਂ/ਸਟਾਰਟਅੱਪਸ ਨੂੰ ਆਪਣੇ ਇਨੋਵੇਸ਼ਨਾਂ ਨੂੰ ਉਤਪਾਦ ਦਾ ਰੂਪ ਦੇਣ ਲਈ ਕੁਝ ਸਹਾਇਤਾ ਮਿਲਣ ਦੀ ਸੰਭਾਵਨਾ ਹੈ।
  • ਮੰਤਰਾਲਿਆਂ ਦੇ ਮਾਧਿਅਮ ਨਾਲ ਸਮਰਥਿਤ ਹੋਰ ਪ੍ਰੋਗਰਾਮਾਂ ਨਾਲ ਹੋਰ ਵੀ ਅਧਿਕ ਲੋਕਾਂ ਨੂੰ ਲਾਭ ਮਿਲੇਗਾ ।
  • ਹਰੇਕ ਇਨਕਿਊਬੇਟਰ ਵੱਲੋਂ ਹਰੇਕ 4 ਸਾਲ ਵਿੱਚ ਟੈਕਨੋਲੋਜੀ ਨਾਲ ਚੱਲਣ ਵਾਲੇ 50-60 ਇਨੋਵੇਟਿਵੇ ਸਟਾਰਟਅੱਪसससਸ ਚਲਾਏ ਜਾਣ ਦੀ ਉਮੀਦ ਹੈ।
  • ਇਸ ਤਰ੍ਹਾਂ 100 ਤੋਂ ਅਧਿਕ ਇਨਕਿਊਬੇਟਰਾਂ ਦੀ ਸਥਾਪਨਾ ਨਾਲ 5,000-6,000 ਇਨੋਵੇਸ਼ਨ ਸਟਾਰਟਅੱਪਸ ਚਲਾਏ ਜਾ ਸਕਣਗੇ ਅਤੇ ਨਵੇਂ ਇਨਕਿਊਬੇਟਰਾਂ ਦੀ ਸਥਾਪਨਾ ਨਾਲ ਇਨ੍ਹਾਂ ਦੀ ਸੰਖਿਆ ਵਿੱਚ ਹੋਰ ਅਧਿਕ ਵਾਧਾ ਹੋਵੇਗਾ ।
  • ਇਨ੍ਹਾਂ ਇਨੋਵੇਸ਼ਨ ਚਾਲਿਤ ਸਟਾਰਟਅੱਪਸ ਨਾਲ ਰੋਜ਼ਗਾਰ ਦੀ ਵਧੇਰੇ ਸੰਭਾਵਨਾ ਹੈ।

ਲਾਗੂਕਰਨ ਰਣਨੀਤੀ ਅਤੇ ਟੀਚੇ    

ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਖੁੱਲ੍ਹੀ, ਕੰਪੀਟੀਟਿਵ, ਔਨਲਾਈਨ ਐਪਲੀਕੇਸ਼ਨ ਰਾਹੀਂ ਹਰੇਕ ਲਾਭਾਰਥੀ ਨੂੰ  ਚੁਣਿਆ ਜਾਂਦਾ ਹੈ ਅਤੇ ਸਿੱਧੇ ਤੌਰ ’ਤੇ ਅਨੁਦਾਨ ਦੀ ਵੰਡ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਅਟਲ ਟਿੰਕਰਿੰਗ ਲੈਬਾਂ ਅਤੇ ਅਟਲ ਇਨਕਿਊਬੇਸ਼ਨ ਸੈਂਟਰਾਂ ਆਦਿ ਵਿੱਚ ਸਮਰੱਥਾ ਨਿਰਮਾਣ ਲਈ ਮੌਜੂਦ ਅਟਲ ਇਨੋਵੇਸ਼ਨ ਮਿਸ਼ਨ ਦੇ ਮਾਹਰ ਅਤੇ ਨੈੱਟਵਰਕ ਨਾਲ ਦੇਸ਼ ਭਰ ਵਿੱਚ ਅਨੇਕ ਤਰ੍ਹਾਂ ਦੇ ਲੋਕ ਆਪਸ ਵਿੱਚ ਜੁੜੇ  ਹਨ।

ਇਸਦੇ ਇਲਾਵਾ, ਕੰਪਨੀਆਂ ਅਤੇ ਅੰਤਰਰਾਸ਼ਟਰੀ ਸਾਂਝੀਦਾਰ ਵੀ ਅਟਲ ਇਨੋਵੇਸ਼ਨ ਮਿਸ਼ਨ ਦੇ ਲਾਭਾਰਥੀਆਂ ਨਾਲ ਜੁੜੇ ਹੋਏ ਹਨ, ਜਿਸ ਨਾਲ ਸਿੱਖਿਆ ਜਗਤ, ਇਨੋਵੇਸ਼ਨ ਅਤੇ ਸਟਾਰਟਅੱਪ ਈਕੋ ਸਿਸਟਮ  ਦਰਮਿਆਨ ਸੂਚਨਾ ਅਤੇ ਟੈਕਨੋਲੋਜੀ ਦਾ ਪ੍ਰਵਾਹ ਸੁਨਿਸ਼ਚਿਤ ਹੋਣ ਦੇ ਨਾਲ-ਨਾਲ ਅਟਲ ਇਨੋਵੇਸ਼ਨ ਮਿਸ਼ਨ ਦੀਆਂ ਪਹਿਲਾਂ ਦੀ ਸਫ਼ਲਤਾ ਵੀ ਸੁਨਿਸ਼ਚਿਤ ਹੁੰਦੀ ਹੈ । ਹੁਣ ਤੱਕ, ਦੇਸ਼ ਭਰ ਵਿੱਚ 5441 ਅਟਲ ਟਿੰਕਰਿੰਗ ਲੈਬਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ 623 ਜ਼ਿਲ੍ਹਿਆਂ  ਦੀਆਂ 2171 ਅਟਲ ਟਿੰਕਰਿੰਗ ਲੈਬਾਂ ਨੂੰ ਆਪਣੇ ਸਬੰਧਿਤ ਸਕੂਲਾਂ ਵਿੱਚ ਸਥਾਪਨਾ ਲਈ ਅਨੁਦਾਨ ਰਾਸ਼ੀ ਦੀ ਪਹਿਲੀ ਕਿਸ਼ਤ ਦਾ ਭੁਗਤਾਨ ਹੋ ਚੁੱਕਿਆ ਹੈ। ਦੇਸ਼ ਭਰ ਵਿੱਚ 101 ਅਟਲ ਇਨਕਿਊਬੇਸ਼ਨ ਸੈਂਟਰਾਂ ਨੂੰ ਚੁਣਿਆ ਗਿਆ ਹੈ,  ਜਿਨ੍ਹਾਂ ਵਿੱਚੋਂ 31 ਸੈਂਟਰਾਂ ਨੂੰ ਅਨੁਦਾਨ ਦੀ ਪਹਿਲੀ  ਕਿਸ਼ਤ ਦਾ ਭੁਗਤਾਨ ਕੀਤਾ ਗਿਆ ਹੈ ।

ਦੇਸ਼ ਭਰ ਵਿੱਚ 24 ਅਟਲ ਨਿਊ ਇੰਡੀਆ ਚੈਲੇਂਜਿਸ  (ਏਐੱਨਆਈਸੀ) ਦੀ ਸ਼ੁਰੂਆਤ ਕੀਤੀ ਗਈ ਹੈ ਅਤੇ 800 ਤੋਂ ਅਧਿਕ ਐਪਲੀਕੇਸ਼ਜ਼ਨ ਪ੍ਰਾਪਤ ਕੀਤੀਆਂ ਗਈਆਂ ਹਨ । ਹਰੇਕ ਏਐੱਨਆਈਸੀ ਨਾਲ 2-3 ਜੇਤੂਆਂ ਨੂੰ ਚੁਣਿਆ ਜਾਵੇਗਾ ਅਤੇ ਨਿਰਧਾਰਿਤ ਟੀਚੇ ਦੀ ਸਮੀਖਿਆ ਅਤੇ ਪ੍ਰਮਾਣ ਦੇ ਅਧਾਰ ’ਤੇ ਤਿੰਨ ਕਿਸ਼ਤਾਂ ਵਿੱਚ ਅਧਿਕਤਮ 1.0 ਕਰੋੜ ਰੁਪਏ ਦੀ ਗ੍ਰਾਂਟ ਦਿੱਤਾ ਜਾਵੇਗਾ ।

ਅਟਲ ਇਨੋਵੇਸ਼ਨ ਮਿਸ਼ਨ ਦੇ ‘ਮੈਂਟਰ ਆਵ੍ ਚੇਂਜ’ ਪ੍ਰੋਗਰਾਮ ਵਿੱਚ ਅਟਲ ਟਿੰਕਰਿੰਗ ਲੈਬਾਂ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਆਦੇਸ਼ ਸ਼ਾਮਲ ਹਨ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, ਵੱਖ-ਵੱਖ ਵਪਾਰਕ ਪਿਛੋਕੜ ਦੇ ਸੁਯੋਗ ਮੈਂਟਰਾਂ ਨੂੰ ਚੁਣਿਆ ਜਾਂਦਾ ਹੈ, ਜੋ ਅਨੇਕ ਹੁਨਰਾਂ ਬਾਰੇ ਅਟਲ ਟਿੰਕਰਿੰਗ ਲੈਬਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਮੈਟੇਰਿੰਗ ਪ੍ਰਦਾਨ ਕਰਦੇ ਹਨ। ਇਹ ਮੈਂਟਰ ਸਕੂਲ ਦੇ ਪ੍ਰਸ਼ਾਸਕਾਂ ਦਾ ਵੀ ਸਹਿਯੋਗ ਕਰਦੇ ਹਨ, ਤਾਕਿ ਅਟਲ ਇਨੋਵੇਸ਼ਨ ਮਿਸ਼ਨ ਦੇ ਨਿਰਦੇਸ਼ਾਂ ਦੇ ਅਨੁਸਾਰ ਅਟਲ ਟਿੰਕਰਿੰਗ ਲੈਬਾਂ ਦਾ ਸੰਚਾਲਨ ਸੁਨਿਸ਼ਚਿਤ ਹੋਵੇ । ਹੁਣ ਤੱਕ 2500 ਤੋਂ ਅਧਿਕ ਮੈਂਟਰ ਪੂਰੀ ਕਿਰਿਆਸ਼ੀਲਤਾ ਨਾਲ 1,300 ਤੋਂ ਅਧਿਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਰਪ੍ਰਸਤੀ ਪ੍ਰਦਾਨ ਕਰ ਰਹੇ ਹਨ ।

********

ਏਕੇਟੀ/ਐੱਸਐੱਚ