ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿੱਖਿਆ, ਮਰੀਜ਼/ਕਲੀਨੀਕਲ ਦੇਖਭਾਲ ਤੇ ਜਨਤਕ ਸਿਹਤ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਅਤੇ ਸਿੱਖਿਆ/ਕਲੀਨੀਕਲ/ਜਨਤਕ ਸਿਹਤ ਪ੍ਰੋਗਰਾਮ ਨੂੰ ਲਾਗੂਕਰਨ ਸਬੰਧੀ ਗਤੀਵਿਧੀਆਂ ਲਈ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਦੇ ਜ਼ਿਆਦਾ ਅਨੁਭਵੀ ਡਾਕਟਰਾਂ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਵਾਨਗੀ , ਇਹ ਸੁਨਿਸ਼ਚਤ ਕਰਨਾ ਚਾਹੁੰਦੀ ਹੈ ਕਿ 62 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਕੇਂਦਰੀ ਸਿਹਤ ਸੇਵਾ (ਸੀਐੱਚਐੱਸ) ਅਤੇ ਕੇਂਦਰ ਸਰਕਾਰ ਦੇ ਹੋਰ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ ਦੇ ਡਾਕਟਰ ਕਲੀਨੀਕਲ ਮੁਹਾਰਤ ਦੇ ਆਪਣੇ ਸਬੰਧਿਤ ਖੇਤਰਾਂ ਵਿੱਚ ਵਿਸ਼ੇਸ਼ ਰੂਪ ਨਾਲ ਕੰਮ ਕਰਨ। ਇਸ ਫ਼ੈਸਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ 15.06.2016 ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੀਤੇ ਫ਼ੈਸਲੇ ਵਿੱਚ ਸੋਧ ਲਾਗੂ ਕਰਕੇ ਕੀਤਾ ਜਾਏਗਾ।
ਪ੍ਰਮੁੱਖ ਪ੍ਰਭਾਵ:
ਇਸ ਨਾਲ ਮੈਡੀਕਲ ਸਿੱਖਿਆ, ਕਲੀਨੀਕਲ/ਮਰੀਜ਼ ਦੇਖਭਾਲ ਸੇਵਾਵਾਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਜ਼ਿਆਦਾ ਅਨੁਭਵੀ ਡਾਕਟਰਾਂ ਦੀ ਉੁਪਲੱਬਧਤਾ ਤੋਂ ਇਲਾਵਾ ਕੇਂਦਰ ਸਰਕਾਰ ਦੇ ਡਾਕਟਰਾਂ ਦੀ ਸਮਰੱਥਾ ਦਾ ਨਿਰਮਾਣ ਅਤੇ ਉਨ੍ਹਾਂ ਦੀ ਅਗਵਾਈ ਦਾ ਵਿਕਾਸ ਹੋਏਗਾ।
ਲਾਭਪਾਤਰੀ:
ਇਹ ਫ਼ੈਸਲਾ ਮਰੀਜ਼/ਕਲੀਨੀਕਲ ਦੇਖਭਾਲ, ਮੈਡੀਕਲ ਸਿੱਖਿਆ ਗਤੀਵਿਧੀਆਂ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਆਦਿ ਲਈ ਜ਼ਿਆਦਾ ਅਨੁਭਵੀ ਡਾਕਟਰ ਉਪਲੱਬਧ ਕਰਾਏਗਾ ਜਿਸ ਨਾਲ ਵੱਡੇ ਪੈਮਾਨੇ ’ਤੇ ਸਮਾਜ ਨੂੰ ਲਾਭ ਪਹੁੰਚੇਗਾ।
ਇਸ ਪ੍ਰਸਤਾਵ ਦਾ ਫਾਇਦਾ ਪੂਰੇ ਦੇਸ਼ ਵਿੱਚ ਹੇਠਲੇ ਪੱਧਰ ਤੱਕ ਹੋਏਗਾ।
*****
ਕੇਐੱਸ/ਐੱਸਐੱਨਸੀ/ਐੱਸਐੱਚ