Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਅੰਗ ਟਰਾਂਸਪਲਾਂਟ ਸੇਵਾਵਾਂ ਵਿੱਚ ਸਹਿਯੋਗ ਦੇ ਖੇਤਰ ਵਿੱਚ ਸਪੇਨ ਅਤੇ ਭਾਰਤ ਵਿਚਾਲੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੰਗ ਟਰਾਂਸਪਲਾਂਟ ਸੇਵਾਵਾਂ ਵਿੱਚ ਸਹਿਯੋਗ ਲਈ ਸਪੇਨ ਦੀ ਰਾਸ਼ਟਰੀ ਟਰਾਂਸਪਲਾਟ ਸੰਸਥਾ,ਸਿਹਤ ਮੰਤਰਾਲਾ,ਸਮਾਜਿਕ ਸੇਵਾਵਾਂ ਅਤੇ ਸਮਾਨਤਾ ਅਤੇ ਭਾਰਤ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਰਨਲ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਰਮਿਆਨ ਹੋਏ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਸਮਝੌਤਾ ਦੋਵਾਂ ਮੁਲਕਾਂ ਦਰਮਿਆਨ ਅੰਗਾਂ ਅਤੇ ਟਿਸ਼ੂਆਂ ਦੀ ਖਰੀਦੋ-ਫਰੋਖਤ ਅਤੇ ਟਰਾਂਸਪਲਾਂਟ ਕਰਨ ਲਈ ਅਤੇ ਬਿਹਤਰ ਜਾਣਕਾਰੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦੀ ਸਹੂਲਤ ਪ੍ਰਦਾਨ ਕਰੇਗਾ।ਇਸ ਦੌਰਾਨ ਪ੍ਰਾਪਤ ਕੀਤੀ ਗਈ ਜਾਣਕਾਰੀ ਪੀੜਤ ਮਰੀਜ਼ ਦੇ ਅੰਗ ਫੇਲ ਹੋਣ ਦੇ ਅਖੀਰਲੇ ਪੱਧਰ ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ।

ਇਸ ਸਮਝੌਤੇ ਉੱਪਰ ਸਪੇਨ ਨਾਲ ਅਗਾਮੀ ਦੁਵੱਲੀ ਬੈਠਕ ਦੌਰਾਨ ਹਸਤਾਖਰ ਕੀਤੇ ਜਾਣ ਦੀ ਤਜ਼ਵੀਜ਼ ਹੈ।

****

AKT/SH