ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਨੇ ਅੰਤਰਰਾਸ਼ਟਰੀ ਅਪਰਾਧਿਕਤਾ ਦਾ ਮੁਕਾਬਲਾ ਕਰਨ ਅਤੇ ਗੰਭੀਰ ਸੰਗਠਿਤ ਅਪਰਾਧ ਨਾਲ ਨਿਪਟਣ ਲਈ ਸਹਿਯੋਗ ਅਤੇ ਸੂਚਨਾ ਦੇ ਅਦਾਨ ਪ੍ਰਦਾਨ ਬਾਰੇ ਭਾਰਤ ਅਤੇ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ ਅਤੇ ਬ੍ਰਿਟੇਨ ਦਰਮਿਆਨ ਅਜਿਹੇ ਅਪਰਾਧਾਂ ਨਾਲ ਸਿੱਝਣ ਲਈ ਪਹਿਲਾਂ ਤੋਂ ਹੀ 1995 ਵਿੱਚ ਇੱਕ ਸਹਿਮਤੀ ਪੱਤਰ ‘ਤੇ ਹਸਤਾਖ਼ਰ ਕੀਤੇ ਗਏ ਸਨ। ਦੋਵੇਂ ਦੇਸ਼ ਅੰਤਰਰਾਸ਼ਟਰੀ ਅਪਰਾਧ ਅਤੇ ਗੰਭੀਰ ਸੰਗਠਤ ਅਪਰਾਧਾਂ ਨਾਲ ਲੜਨ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਇਸ ਸਹਿਮਤੀ ਪੱਤਰ ਨਾਲ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਹੋਰ ਮਜ਼ਬੂਤ ਹੋਵੇਗਾ ਅਤੇ ਇਹ ਇਨ੍ਹਾਂ ਲਈ ਲਾਹੇਵੰਦ ਹੋਵੇਗਾ।
***
ਏਕੇਟੀ/ਵੀਬੀਏ