ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਇੰਡੀਅਨ ਸਟਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ (ISPRL) ਅਤੇ ਸੰਯੁਕਤ ਅਰਬ ਅਮੀਰਾਤ ਦੀ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ (ADNOC) ਵਿਚਕਾਰ ਤੇਲ ਭੰਡਾਰਣ ਅਤੇ ਪ੍ਰਬੰਧਨ ਲਈ ਨਿਸ਼ਚਿਤ ਸਮਝੌਤੇ ‘ਤੇ ਦਸਤਖਤ ਨੂੰ ਕਾਰਜ ਉਪਰੰਤ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਸਮਝੌਤੇ ਅਨੁਸਾਰ,ਏਡੀਐੱਨਓਸੀ ਕਰਨਾਟਕ ਦੇ ਮੈਂਗਲੂਰ ਵਿੱਚ ਆਈਐੱਸਪੀਆਰਐੱਲ (ISPRL) ਭੰਡਾਰਣ ਸੁਵਿਧਾ ਵਿੱਚ 0.81 ਐੱਮਐੱਮਟੀ ਜਾਂ 5,860,000 ਮਿਲੀਅਨ ਬੈਰਲ ਕੱਚਾ ਤੇਲ ਭਰ ਦੇਵੇਗਾ।
ਕੱਚੇ ਤੇਲ ਭੰਡਾਰਣ ਵਿੱਚੋਂ ਕੁਝ ਹਿੱਸਾ ਏਡੀਐੱਨਓਸੀ (ADNOC) ਦੇ ਵਪਾਰਕ ਉਦੇਸ਼ ਲਈ ਵਰਤਿਆ ਜਾਵੇਗਾ, ਜਦਕਿ ਇੱਕ ਪ੍ਰਮੁੱਖ ਹਿੱਸਾ ਪੂਰੀ ਤਰ੍ਹਾਂ ਰਣਨੀਤਕ ਉਦੇਸ਼ਾਂ ਲਈ ਹੋਵੇਗਾ।ਸਮਝੌਤੇ `ਤੇ ਦਸਤਖਤ ਕਰਨ ਨਾਲ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਵਾਧਾ ਹੋਵੇਗਾ।
ਭਾਰਤ ਤੇ ਸੰਯੁਕਤ ਅਰਬ ਅਮੀਰਾਤ ਰਣਨੀਤਕ ਭਾਈਵਾਲ ਹਨ। ਏਡੀਐੱਨਓਸੀ ਦੀ ਨਿਵੇਸ਼ ਲਈ ਹਾਈ ਲੈਵਲ ਟਾਸਕ ਫੋਰਸ (HLTFI) ਤਹਿਤ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ ਇਹ ਇੱਕ ਵੱਡਾ ਅਤੇ ਊਰਜਾ ਖੇਤਰ ਵਿੱਚ ਪਹਿਲਾ ਨਿਵੇਸ਼ ਹੈ।
AKT/VBA/SH