ਪੀਐੱਮਇੰਡੀਆ
ਲਾਭ:
ਇਸ ਸਹਿਮਤੀ ਪੱਤਰ ਨਾਲ ਭਾਰਤ ਨੂੰ ਆਪਣੇ ਅਕਾਸ਼ ਮਿਸ਼ਨ ਅਤੇ ਲਾਂਚ ਵਾਹਨਾਂ ਯਾਨ ਲਈ ਗਰਾਊਂਡ ਸਟੇਸ਼ਨ ਦਾ ਸੰਚਾਲਨ ਜਾਰੀ ਰੱਖਣ, ਰੱਖਰਖਾਅ ਅਤੇ ਉਸ ਨੂੰ ਬਿਹਤਰ ਬਣਾਉਣ ਲਈ ਕੰਮ ਜਾਰੀ ਰੱਖਣ ਵਿੱਚ ਮਦਦ ਮਿਲੇਗੀ । ਨਾਲ ਹੀ ਇਸ ਨਾਲ ਭਾਰਤ ਨੂੰ ਸਪੇਸ ਟੈਕਨੋਲੋਜੀ ਦੇ ਐਪਲੀਕੇਸ਼ਨਜ਼ ਉੱਤੇ ਬਰੁਨੇਈ ਦਾਰੂਸਲਾਮ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੇ ਅਧਿਆਪਨ ਰਾਹੀਂ ਪੁਲਾੜ ਖੋਜ ਸਬੰਧੀ ਗਤੀਵਿਧੀਆਂ ਵਿੱਚ ਆਪਣੀ ਮੁਹਾਰਤ ਅਤੇ ਅਨੁਭਵ ਨੂੰ ਸਾਂਝਾ ਕਰਨ ਵਿੱਚ ਮਦਦ ਮਿਲੇਗੀ ।
ਇਸ ਸਹਿਮਤੀ ਪੱਤਰ ਤਹਿਤ ਬਰੁਨੇਈ ਦਾਰੁਸਲਾਮ ਦੇ ਨਾਲ ਸਹਿਯੋਗ ਕਰਕੇ ਭਾਰਤ ਦੇ ਸਪੇਸ ਮਿਸ਼ਨ ਅਤੇ ਲਾਂਚ ਵਾਹਨਾਂ ਦੀ ਮਦਦ ਲਈ ਭਾਰਤੀ ਗਰਾਊਂਡ ਸਟੇਸ਼ਨ ਦੇ ਸੰਚਾਲਨ, ਰੱਖਰਖਾਅ ਅਤੇ ਅੱਪਗ੍ਰੇਡੇਸ਼ਨ ਵਿੱਚ ਮਦਦ ਮਿਲੇਗੀ । ਇਸ ਪ੍ਰਕਾਰ ਇਸ ਨਾਲ ਦੇਸ਼ ਦੇ ਸਾਰੇ ਖੇਤਰਾਂ ਅਤੇ ਤਬਕਿਆਂ ਨੂੰ ਲਾਭ ਹੋਵੇਗਾ ।
ਇਸ ਸਹਿਮਤੀ ਪੱਤਰ ਨਾਲ ਸਪੇਸ ਟੈਕਨੋਲੋਜੀ ਐਪਲੀਕੇਸ਼ਨ ਦੇ ਖੇਤਰ ਵਿੱਚ ਟਰੇਨਿੰਗ ਅਤੇ ਗਰਾਊਂਡ ਸਟੇਸ਼ਨ ਦੇ ਸੰਚਾਲਨ ਵਿੱਚ ਨਵੀਆਂ ਖੋਜ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ.
****
ਏਕੇਟੀ/ਐੱਸਐੱਚ