Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਾਗਰ ਹਵੇਲੀ ਦੇ ਸਿਲਵਾਸਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦਾਦਰ ਅਤੇ ਨਾਗਰ ਹਵੇਲੀ ਦੇ ਸਿਲਵਾਸਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ।

ਵਿਸ਼ੇਸ਼ਤਾਵਾਂ:

1. ਦਾਦਰ ਅਤੇ ਨਾਗਰ ਹਵੇਲੀ ਪ੍ਰਸ਼ਾਸਨ ਨੇ ਸਿਲਵਾਸਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਲਈ ਦੋ ਸਾਲਾਂ ਵਿੱਚ 189 ਕਰੋੜ ਰੁਪਏ ਦੀ ਧਨਰਾਸ਼ੀ ਨਿਰਧਾਰਤ ਕੀਤੀ ਹੈ। 2018-19 ਲਈ 114 ਕਰੋੜ ਅਤੇ 2019-20 ਲਈ 75 ਕਰੋੜ ਰੁਪਏ। ਹਰ ਸਾਲ 150 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਵੇਗੀ।

2. ਇਹ ਪ੍ਰੋਜੈਕਟ 2019-20 ਤੱਕ ਪੂਰਾ ਹੋ ਜਾਵੇਗਾ ਅਤੇ ਇਸ ਦਾ ਨਿਰਮਾਣ ਅਤੇ ਖਰਚਾ ਭਾਰਤੀ ਚਿਕਿਤਸਾ ਪਰਿਸ਼ਦ (ਐੱਮਸੀਆਈ) ਦੇ ਨਿਯਮਾਂ ਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾਵੇਗਾ।

3. ਮੈਡੀਕਲ ਕਾਲਜ ਦਾ ਸਲਾਨਾ ਆਵਰਤੀ ਖਰਚਾ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਬਜਟ ਵਿਵਸਥਾਵਾਂ ਦੇ ਅੰਤਰਗਤ ਸੰਚਾਲਿਤ ਕੀਤਾ ਜਾਵੇਗਾ।

4. ਸਥਾਪਨਾ ਖਰਚਾ ਕਮੇਟੀ (ਸੀਈਈ) ਦੇ ਸੁਝਾਵਾਂ ਤਹਿਤ 357 ਸਥਾਈ ਪੋਸਟਾਂ ਵਿੱਚੋਂ 14 (ਜੇਐੱਸ) ਪੱਧਰ ਅਤੇ ਇਸ ਤੋਂ ਉੱਪਰ (ਟੀਚਿੰਗ ਅਤੇ ਨਾਨਟੀਚਿੰਗ ਪੋਸਟਾਂ ਸਹਿਤ) ਦੀਆਂ 21 ਸਥਾਈ ਪੋਸਟਾਂ ਦੀ ਸਿਰਜਣਾ।

ਲਾਭ:

ਇਸ ਪ੍ਰਵਾਨਗੀ ਨਾਲ ਡਾਕਟਰਾਂ ਦੀ ਉਪਲਬੱਧਤਾ ਵਿੱਚ ਵਾਧਾ ਹੋਵੇਗਾ ਅਤੇ ਡਾਕਟਰਾਂ ਦੀ ਕਮੀ ਦੀ ਸਮੱਸਿਆ ਵਿੱਚ ਵੀ ਕਮੀ ਆਵੇਗੀ। ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਲਈ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ। ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੀ ਸੰਰਚਨਾ ਦੀ ਵੱਧ ਤੋਂ ਵੱਧ ਵਰਤੋਂ ਹੋਵੇਗੀ ਅਤੇ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਾਲ ਲਗਦੇ ਖੇਤਰਾਂ ਦੇ ਲੋਕਾਂ ਲਈ ਤੀਜੇ ਪੱਧਰ ਦੀ ਮੈਡੀਕਲ ਸੁਵਿਧਾ ਬਿਹਤਰ ਹੋਵੇਗੀ। ਇਸ ਮੈਡੀਕਲ ਕਾਲਜ ਦੇ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਨਜਾਤੀ ਅਤੇ ਗ੍ਰਾਮੀਣ ਖੇਤਰਾਂ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ, ਜਿਸ ਨਾਲ ਸਮਾਜਕ, ਸਮਾਨਤਾ ਨੂੰ ਪ੍ਰੋਤਸਾਹਨ ਮਿਲੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡਾਕਟਰਾਂ ਦੀ ਗਿਣਤੀ ਵਿੱਚ ਵਾਧੇ ਨਾਲ ਬੇਹਤਰ ਮੈਡੀਕਲ ਸੁਵਿਧਾਵਾਂ ਮਿਲਣਗੀਆਂ।

**********

ਏਕੇਟੀ